ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

Good News: ਭਰਾਵਾਂ ਤੱਕ ਸੁਰੱਖਿਅਤ ਰੱਖੜੀਆਂ ਪਹੁੰਚਾਏਗਾ ਡਾਕ ਵਿਭਾਗ, ਇਹ ਕੀਤੀਆਂ ਹਨ ਤਿਆਰੀਆਂ

ਡਾਕ ਵਿਭਾਗ ਵੱਲੋਂ ਇੱਕ ਖਾਸ ਵਾਟਰ ਪ੍ਰੂਫ envelope ਤਿਆਰ ਕੀਤਾ ਗਿਆ ਹੈ ਅਤੇ ਮਿਠਾਈ ਭੇਜਣ ਲਈ ਬਹੁਤ ਵਧੀਆ ਬਾਕਸ ਤਿਆਰ ਕੀਤੇ ਗਏ ਹਨ।ਜਿਸ ਕਾਰਨ ਹੁਣ ਰੱਖੜੀਆਂ ਬਾਰਿਸ਼ ਦੇ ਕਰਕੇ ਗਿੱਲੀਆਂ ਨਹੀਂ ਹੋਣਗੀਆਂ। ਜਿਵੇਂ ਭੈਣਾਂ ਵੱਲੋਂ ਰੱਖੜੀਆਂ ਭੇਜੀਆਂ ਜਾਣਗੀਆਂ ਭਰਾਵਾਂ ਕੋਲ ਉਹ ਉਸੇ ਸੂਰਤ ਵਿੱਚ ਪਹੁੰਚਣਗੀਆਂ।

Good News: ਭਰਾਵਾਂ ਤੱਕ ਸੁਰੱਖਿਅਤ ਰੱਖੜੀਆਂ ਪਹੁੰਚਾਏਗਾ ਡਾਕ ਵਿਭਾਗ, ਇਹ ਕੀਤੀਆਂ ਹਨ ਤਿਆਰੀਆਂ
ਭਰਾਵਾਂ ਤੱਕ ਸੁਰੱਖਿਅਤ ਰੱਖੜੀਆਂ ਪਹੁੰਚਾਏਗਾ ਡਾਕ ਵਿਭਾਗ, ਇਹ ਕੀਤੀਆਂ ਹਨ ਤਿਆਰੀਆਂ
Follow Us
lalit-sharma
| Updated On: 13 Aug 2024 09:19 AM

ਰੱਖੜੀ ਇੱਕ ਅਜਿਹਾ ਤਿਉਹਾਰ ਹੈ ਜਿਸ ਦਾ ਸਿਰਫ਼ ਭੈਣਾਂ ਨੂੰ ਹੀ ਨਹੀਂ ਸਗੋਂ ਭਰਾਵਾਂ ਨੂੰ ਵੀ ਬਹੁਤ ਚਾਅ ਰਹਿੰਦਾ ਹੈ। ਵਿਆਹੀਆਂ ਜਾ ਚੁੱਕੀਆਂ ਭੈਣਾਂ ਨੂੰ ਮਿਲਣ ਭਰਾਵਾਂ ਕੋਲ ਇਹ ਵਿਸੇਸ਼ ਮੌਕਾ ਜਿਹਾ ਹੁੰਦਾ ਹੈ। ਭੈਣਾਂ ਵੀ ਆਪਣੇ ਕੰਮਾਂ ਕਾਰਾਂ ਵਿੱਚੋਂ ਟਾਇਮ ਕੱਢਕੇ ਆਪਣੇ ਭਰਾਵਾਂ ਦੇ ਰੱਖੜੀ ਬੰਨ੍ਹਣ ਲਈ ਆਉਂਦੀਆਂ ਹਨ।

ਪਰ ਕਈ ਭੈਣਾਂ ਦੇ ਭਰਾ ਆਪਣੀ ਰੋਜ਼ੀ ਰੋਟੀ ਦੀ ਭਾਲ ਵਿੱਚ ਦੇਸ਼ ਜਾਂ ਵਿਦੇਸ਼ ਚਲੇ ਗਏ ਹਨ। ਅਜਿਹੀ ਸਥਿਤੀ ਵਿੱਚ ਭੈਣਾਂ ਆਪਣੇ ਭਰਾਵਾਂ ਨੂੰ ਡਾਕ ਰਾਹੀਂ ਰੱਖੜੀ ਭੇਜਦੀਆਂ ਹਨ। ਭੈਣਾਂ ਵੱਲੋਂ ਰੱਖੜੀ ਭੇਜਣ ਦੇ ਵਿੱਚ ਡਾਕ ਵਿਭਾਗ ਉਹਨਾਂ ਦੀ ਮਦਦ ਕਰਦਾ ਹੈ। ਇਸ ਵਾਰ ਰੱਖੜੀ ਦੇ ਤਿਉਹਾਰ ਮੌਕੇ ਡਾਕ ਵਿਭਾਗ ਵੱਲੋਂ ਵੀ ਵਿਸ਼ੇਸ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।

ਵਾਟਰ ਪਰੂਫ Envelope

TV9 ਪੰਜਾਬੀ ਦੀ ਟੀਮ ਵੱਲੋਂ ਅੰਮ੍ਰਿਤਸਰ ਦੇ ਮੁੱਖ ਹੈਡ ਪੋਸਟ ਆਫਿਸ ਵਿਖੇ ਸੀਨੀਅਰ ਪੋਸਟ ਮਾਸਟਰ ਹਰਜਿੰਦਰ ਸਿੰਘ ਲਹਿਰੀ ਦੇ ਨਾਲ ਗੱਲਬਾਤ ਕੀਤੀ। ਉਹਨਾਂ ਦੱਸਿਆ ਕਿ ਇਸ ਵਾਰ ਉਹਨਾਂ ਦੇ ਵੱਲੋਂ ਭੈਣਾਂ ਦੇ ਲਈ ਖਾਸ ਤਿਆਰੀਆਂ ਕੀਤੀਆਂ ਗਈਆਂ ਨੇ, ਡਾਕ ਵਿਭਾਗ ਵੱਲੋਂ ਇੱਕ ਖਾਸ ਵਾਟਰ ਪ੍ਰੂਫ envelope ਤਿਆਰ ਕੀਤਾ ਗਿਆ ਹੈ ਅਤੇ ਮਿਠਾਈ ਭੇਜਣ ਲਈ ਬਹੁਤ ਵਧੀਆ ਬਾਕਸ ਤਿਆਰ ਕੀਤੇ ਗਏ ਹਨ। ਉਹਨਾਂ ਕਿਹਾ ਕਿ ਹੁਣ ਰੱਖੜੀਆਂ ਬਾਰਿਸ਼ ਦੇ ਕਰਕੇ ਗਿੱਲੀਆਂ ਨਹੀਂ ਹੋਣਗੀਆਂ। ਜਿਵੇਂ ਭੈਣਾਂ ਵੱਲੋਂ ਰੱਖੜੀਆਂ ਭੇਜੀਆਂ ਜਾਣਗੀਆਂ ਭਰਾਵਾਂ ਕੋਲ ਉਹ ਉਸੇ ਸੂਰਤ ਵਿੱਚ ਪਹੁੰਚਣਗੀਆਂ।

ਸਮੇਂ ਸਿਰ ਪਹੁੰਚਣਗੀਆਂ ਰੱਖੜੀਆਂ

ਇਸ ਵਾਰ ਡਾਕ ਵਿਭਾਗ ਨੇ ਨਵਾਂ ਜ਼ਿੰਮਾ ਆਪਣੇ ਉੱਪਰ ਲਿਆ ਹੈ। ਹਰਜਿੰਦਰ ਸਿੰਘ ਲਹਿਰੀ ਦੱਸਦੇ ਹਨ ਕਿ ਉਹਨਾਂ ਦੇ ਵੱਲੋਂ ਡਾਕ ਘਰ ਵਿੱਚ ਕਾਊਂਟਰ ਦੀ ਗਿਣਤੀ ਵੀ ਵਧਾ ਦਿੱਤੀ ਗਈ ਹੈ ਅਤੇ ਆਪਣੇ ਡਾਕੀਆ ਨੂੰ ਵੀ ਖਾਸ ਹਿਦਾਇਤ ਜਾਰੀ ਕਰ ਦਿੱਤੀ ਗਈ ਹੈ ਕਿ ਬਾਕੀ ਸਾਰੇ ਕੰਮ ਛੱਡ ਕੇ ਭੈਣਾਂ ਦੇ ਵੱਲੋਂ ਜਿਹੜੀ ਰੱਖੜੀਆਂ ਭੇਜੀਆਂ ਗਈਆਂ ਹਨ। ਉਸ ਸਮੇਂ ਸਿਰ ਭਰਾਵਾਂ ਦੇ ਕੋਲ ਪਹੁੰਚਾਈਆਂ ਜਾਣ।

ਭੈਣਾਂ ਵੀ ਨੇ ਖੁਸ਼

ਉਧਰ ਸਾਡੀ ਟੀਮ ਵੱਲੋਂ ਇੱਕ ਹੋਰ ਪੋਸਟ ਆਫਿਸ ਵਿਖੇ ਜਾਕੇ ਰੱਖੜੀ ਭੇਜਣ ਆਈਆਂ ਔਰਤਾਂ ਨਾਲ ਗੱਲਬਾਤ ਕੀਤੀ ਗਈ। ਉਹਨਾਂ ਨੇ ਜਿੱਥੇ ਡਾਕ ਵਿਭਾਗ ਦੀ ਸ਼ਲਾਘਾ ਕੀਤੀ ਅਤੇ ਉੱਥੇ ਹੀ ਸਰਵਿਸ ਨੂੰ ਲੈਕੇ ਵੀ ਸੰਤੁਸ਼ਟੀ ਜਾਹਿਰ ਕੀਤੀ। ਉਹਨਾਂ ਦੱਸਿਆ ਕਿ ਉਹ ਡਾਕ ਰਾਹੀਂ ਹੀ ਹਰ ਸਾਲ ਆਪਣੇ ਭਰਾਵਾਂ ਨੂੰ ਰੱਖੜੀ ਭੇਜਦੀਆਂ ਹਨ। ਹਰ ਵਾਰ ਪੋਸਟ ਆਫਿਸ ਵਿਭਾਗ ਦੇ ਵੱਲੋਂ ਉਹਨਾਂ ਦੀਆਂ ਰੱਖੜੀਆਂ ਸਮੇਂ ਸਿਰ ਸਾਡੇ ਭਰਾਵਾਂ ਪਹੁੰਚਾਈਆਂ ਜਾਂਦੀਆਂ ਹਨ। ਉਹਨਾਂ ਨੇ ਕਿਹਾ ਕਿ ਡਾਕ ਵਿਭਾਗ ਵੱਲੋਂ ਦਿੱਤੀ ਸੁਵਿਧਾ ਤੋਂ ਬਾਅਦ ਉਹਨਾਂ ਨੂੰ ਸਿਰਫ ਪੰਜ ਤੋਂ ਛੇ ਮਿੰਟ ਦਾ ਸਮਾਂ ਲੱਗ ਰਿਹਾ ਹੈ। ਉਹਨਾਂ ਨੂੰ ਜ਼ਿਆਦਾ ਸਮਾਂ ਇੰਤਜ਼ਾਰ ਨਹੀਂ ਕਰਨਾ ਪੈ ਰਿਹਾ।

Video : ਫਿਰੋਜ਼ਪੁਰ ਵਿੱਚ ਪਿਆ ਮੀਂਹ, ਲੋਕਾਂ ਨੂੰ ਮਿਲੀ ਗਰਮੀ ਤੋਂ ਰਾਹਤ
Video : ਫਿਰੋਜ਼ਪੁਰ ਵਿੱਚ ਪਿਆ ਮੀਂਹ, ਲੋਕਾਂ ਨੂੰ ਮਿਲੀ ਗਰਮੀ ਤੋਂ ਰਾਹਤ...
ਟਰੰਪ ਨੇ ਈਰਾਨ ਨੂੰ ਦਿੱਤੀ ਚੇਤਾਵਨੀ, ਅਮਰੀਕਾ 'ਤੇ ਹਮਲਾ ਹੋਇਆ ਤਾਂ ਤਿਆਰ ਹੈ ਫੌਜ
ਟਰੰਪ ਨੇ ਈਰਾਨ ਨੂੰ ਦਿੱਤੀ ਚੇਤਾਵਨੀ,  ਅਮਰੀਕਾ 'ਤੇ ਹਮਲਾ ਹੋਇਆ ਤਾਂ ਤਿਆਰ ਹੈ ਫੌਜ...
ਕੇਜਰੀਵਾਲ ਦਾ ਸਿਆਸੀ ਭਵਿੱਖ ਲੁਧਿਆਣਾ ਉਪ ਚੋਣ ਨਾਲ ਹੋਵੇਗਾ ਤੈਅ!
ਕੇਜਰੀਵਾਲ ਦਾ ਸਿਆਸੀ ਭਵਿੱਖ ਲੁਧਿਆਣਾ ਉਪ ਚੋਣ ਨਾਲ ਹੋਵੇਗਾ ਤੈਅ!...
ਇਰਾਨ ਦੇ ਇਜ਼ਰਾਈਲ 'ਤੇ ਹਮਲੇ ਤੋਂ ਬਾਅਦ ਮੁਸਲਿਮ ਦੇਸ਼ਾਂ ਵਿੱਚ ਜਸ਼ਨ
ਇਰਾਨ ਦੇ ਇਜ਼ਰਾਈਲ 'ਤੇ ਹਮਲੇ ਤੋਂ ਬਾਅਦ ਮੁਸਲਿਮ ਦੇਸ਼ਾਂ ਵਿੱਚ ਜਸ਼ਨ...
Israel Massive Strike in Iran: ਜਿਵੇਂ ਹੀ ਘੜੀ ਦੇ 4 ਵੱਜੇ, ਈਰਾਨ ਵਿੱਚ ਮਸਜਿਦ 'ਤੇ ਲਹਿਰਾਇਆ ਗਿਆ 'ਲਾਲ ਝੰਡਾ'
Israel Massive Strike in Iran: ਜਿਵੇਂ ਹੀ ਘੜੀ ਦੇ 4 ਵੱਜੇ, ਈਰਾਨ ਵਿੱਚ ਮਸਜਿਦ 'ਤੇ ਲਹਿਰਾਇਆ ਗਿਆ 'ਲਾਲ ਝੰਡਾ'...
Ahmedabad Plane Crash: ਹਾਦਸੇ ਵਾਲੀ ਥਾਂ 'ਤੇ ਮਲਬਾ ਦੇਖ ਕੇ ਪ੍ਰਧਾਨ ਮੰਤਰੀ ਮੋਦੀ ਨੇ ਪ੍ਰਗਟਾਇਆ ਦੁੱਖ
Ahmedabad Plane Crash: ਹਾਦਸੇ ਵਾਲੀ ਥਾਂ 'ਤੇ ਮਲਬਾ ਦੇਖ ਕੇ ਪ੍ਰਧਾਨ ਮੰਤਰੀ ਮੋਦੀ ਨੇ ਪ੍ਰਗਟਾਇਆ ਦੁੱਖ...
ਕਮਲ ਕੌਰ ਭਾਬੀ ਦਾ ਕਤਲ, ਕਾਰ ਚੋਂ ਮਿਲੀ ਲਾਸ਼...ਅਸ਼ਲੀਲ ਕੰਟੈਂਟ ਲਈ ਮਿਲੀ ਸੀ ਧਮਕੀ
ਕਮਲ ਕੌਰ ਭਾਬੀ ਦਾ ਕਤਲ, ਕਾਰ ਚੋਂ ਮਿਲੀ ਲਾਸ਼...ਅਸ਼ਲੀਲ ਕੰਟੈਂਟ ਲਈ ਮਿਲੀ ਸੀ ਧਮਕੀ...
Plane Crash in Ahmedabad: ਏਅਰ ਇੰਡੀਆ ਦਾ ਯਾਤਰੀ ਜਹਾਜ਼ ਉਡਾਣ ਭਰਦੇ ਸਮੇਂ ਹਾਦਸਾਗ੍ਰਸਤ, ਦੇਖੋ ਹਾਦਸੇ ਦੀ VIDEO
Plane Crash in Ahmedabad: ਏਅਰ ਇੰਡੀਆ ਦਾ ਯਾਤਰੀ ਜਹਾਜ਼ ਉਡਾਣ ਭਰਦੇ ਸਮੇਂ ਹਾਦਸਾਗ੍ਰਸਤ, ਦੇਖੋ ਹਾਦਸੇ ਦੀ VIDEO...
ਸ੍ਰੀ ਹੇਮਕੁੰਡ ਸਾਹਿਬ ਦਾ ਸਮਝੋ ਮਤਲਬ... ਦਸ਼ਮ ਪਿਤਾ ਨੇ ਸੰਗਤਾਂ ਨੂੰ ਕੀ ਦਿੱਤਾ ਸੀ ਸੰਦੇਸ਼...ਵੇਖੋ VIDEO
ਸ੍ਰੀ ਹੇਮਕੁੰਡ ਸਾਹਿਬ ਦਾ ਸਮਝੋ ਮਤਲਬ... ਦਸ਼ਮ ਪਿਤਾ ਨੇ ਸੰਗਤਾਂ ਨੂੰ ਕੀ ਦਿੱਤਾ ਸੀ ਸੰਦੇਸ਼...ਵੇਖੋ VIDEO...