11 ਸਾਲ ਪੜ੍ਹਾਉਣ ਤੋਂ ਬਾਅਦ ਵੀ ਨਹੀਂ ਮਿਲੀ ਨੌਕਰੀ, Ph.D ਦਾ ਬੋਰਡ ਲਗਾ ਵੇਚ ਰਿਹਾ ਸਬਜ਼ੀ
ਸੰਦੀਪ ਸਿੰਘ ਨੇ ਦੱਸਿਆ ਕਿ ਉਹ ਨੇ 4 MA ਅਤੇ PHD ਕਰ ਚੁੱਕਿਆ ਹੈ ਅਤੇ ਹੁਣ ਵੀ ਉਸ ਦੀ ਪੜ੍ਹਾਈ ਲਗਾਤਾਰ ਜਾਰੀ ਹੈ। ਉਨ੍ਹਾਂ ਕਿਹਾ ਕਿ ਲੋਕ ਉਸ ਤੋਂ ਸਬਜ਼ੀ ਵੇਚਣ ਦਾ ਕਾਰਨ ਪੁੱਛਦੇ ਹਨ। ਆਪਣੀ ਨੌਕਰੀ ਨੂੰ ਲੈ ਕੇ ਉਨ੍ਹਾਂ ਕਿਹਾ ਕਿ ਉਸ ਨੂੰ ਸਰਕਾਰਾਂ ਤੋਂ ਕੋਈ ਆਸ ਨਹੀਂ, ਯੂਨੀਵਰਸਿਟੀ ਜਿੱਥੇ ਉਸ ਨੇ ਪੜਾਇਆ ਉਸ ਮੈਨੇਜਮੇੰਟ ਨੇ ਵੀ ਬਾਂਹ ਨਹੀਂ ਫੜੀ।

ਤੁਸੀਂ ਪਿੰਡਾ ਅਤੇ ਸਹਿਰਾਂ ਦੀਆਂ ਗਲੀਆਂ ‘ਚ ਅਕਸਰ ਸਬਜ਼ੀਆਂ ਵੇਚਣ ਵਾਲੇ ਦੇਖੇ ਹੋਣਗੇ, ਪਰ ਅੰਮ੍ਰਿਤਸਰ (Amritsar) ਦੀ ਇੱਕ ਤਸਵੀਰ ਇਹ ਸਾਹਮਣੇ ਆਈ ਜਿੱਥੇ ਇੱਕ ਵਿਅਕਤੀ ਸਬਜ਼ੀਆਂ ਤਾਂ ਵੇਚਦਾ ਹੈ, ਪਰ ਇਸ ਨੇ 4 MA ਅਤੇ PHD ਕੀਤੀਆਂ ਹਨ। ਡਾ. ਸੰਦੀਪ ਸਿੰਘ ਨੇ 11 ਸਾਲ ਪਟਿਆਲਾ ਦੀ ਪੰਜਾਬੀ ਯੂਨੀਵਰਸਿਟੀ ‘ਚ ਪੜ੍ਹਾਇਆ, ਪਰ ਮੈਨੇਜਮੈਂਟ ਨੇ ਉਨ੍ਹਾਂ ਨੂੰ ਪੱਕੀ ਨੌਕਰੀ ਨਹੀਂ ਦਿੱਤੀ। ਇਸ ਤੋਂ ਬਾਅਦ ਡਾ. ਸੰਦੀਪ ਸਿੰਘ ਨੇ ਰੇਹੜੀ ‘ਤੇ ਗਲੀਆਂ ‘ਚ ਸਬਜ਼ੀ ਵੇਚਣੀ ਸ਼ੁਰੂ ਕਰ ਦਿੱਤੀਆਂ। ਉਨ੍ਹਾਂ ਦੀ ਰੋੜਤੀ ਤੇ ਪੀਐਚਡੀ ਸਬਜੀ ਵਾਲਾ ਦਾ ਬੋਰਡ ਲੱਗਿਆ ਹੋਇਆ ਹੈ।
ਇਸ ਬਾਰੇ ਗੱਲ ਕਰਦੇ ਹੋਏ ਸੰਦੀਪ ਸਿੰਘ ਨੇ ਦੱਸਿਆ ਕਿ ਉਹ ਨੇ 4 MA ਅਤੇ Ph.D ਕਰ ਚੁੱਕਿਆ ਹੈ ਅਤੇ ਹੁਣ ਵੀ ਉਸ ਦੀ ਪੜ੍ਹਾਈ ਲਗਾਤਾਰ ਜਾਰੀ ਹੈ। ਉਨ੍ਹਾਂ ਕਿਹਾ ਕਿ ਲੋਕ ਉਸ ਤੋਂ ਸਬਜ਼ੀ ਵੇਚਣ ਦਾ ਕਾਰਨ ਪੁੱਛਦੇ ਹਨ। ਆਪਣੀ ਨੌਕਰੀ ਨੂੰ ਲੈ ਕੇ ਉਨ੍ਹਾਂ ਕਿਹਾ ਕਿ ਉਸ ਨੂੰ ਸਰਕਾਰਾਂ ਤੋਂ ਕੋਈ ਆਸ ਨਹੀਂ, ਯੂਨੀਵਰਸਿਟੀ ਜਿੱਥੇ ਉਸ ਨੇ ਪੜਾਇਆ ਉਸ ਮੈਨੇਜਮੇੰਟ ਨੇ ਵੀ ਬਾਂਹ ਨਹੀਂ ਫੜੀ। ਸਰਕਾਰਾਂ ਪ੍ਰਤੀ ਅਪਣੀ ਨਾਰਾਜ਼ਗੀ ਜਾਹਰ ਕਰਦੇ ਹੋਏ ਉਨ੍ਹਾਂ ਕਿਹਾ ਕਿ ਸਰਕਾਰਾਂ ਦੇ ਹਾੜੇ ਕੱਢਣ ਦਾ ਕੋਈ ਫਾਇਦਾ ਨਹੀਂ ਹੁੰਦਾ, ਸਰਕਾਰਾਂ ਤੋਂ ਸਿਰਫ਼ ਡਾਂਗਾ ਖਾਣ ਨੂੰ ਮਿਲਦੀਆਂ ਹਨ।
11 ਸਾਲ ਕੀਤੀ ਟੀਚਿੰਗ
ਡਾ. ਸੰਦੀਪ ਸਿੰਘ ਦੱਸਦੇ ਹਨ ਕਿ ਪਟਿਆਲਾ ਦੀ ਪੰਜਾਬੀ ਯੂਨੀਵਰਸਿਟੀ ਚ ਉਨ੍ਹਾਂ 11 ਸਾਲ ਪੜ੍ਹਾਇਆ ਹੈ। ਉਨ੍ਹਾਂ ਕਿਹਾ ਉਸ ਸਮੇਂ ਉਨ੍ਹਾਂ ਦੇ ਰਿਸ਼ਤੇਦਾਰ ਸਲਾਹਾਂ ਮੰਗਦੇ ਸੀ, ਪਰ ਹੁਣ ਸਬਜ਼ੀ ਦੀ ਰੇਹੜੀ ਵੇਖ ਪਾਸਾ ਵੱਟ ਗਏ ਹਨ। ਉਨ੍ਹਾਂ ਕਿਹਾ ਕਿ ਟੀਚਿੰਗ ਉਨ੍ਹਾਂ ਦਾ ਪੈਸ਼ਨ ਹੈ, ਭਾਵੇਂ ਯੂਨੀਵਰਸਿਟੀ ਨੇ ਉਨ੍ਹਾਂ ਨੂੰ ਪੱਕਾ ਨਹੀਂ ਕੀਤਾ। ਉਹ ਅਜੇ ਤੱਕ ਡੋਲੇ ਨਹੀਂ ਹਨ ਜਲਦੀ ਪੈਸੇ ਇਕੱਠੇ ਕਰ ਟਿਊਸ਼ਨ ਸੈਂਟਰ ਖੋਲ੍ਹ ਕੇ ਮੁੜ ਤੋਂ ਟੀਚਿੰਗ ਸ਼ੁਰੂ ਕਰਣਗੇ। ਉਨ੍ਹਾਂ ਕਿਹਾ ਉਹ ਅਜੇ ਵੀ ਪੜ੍ਹਾਈ ਕਰ ਰਹੇ ਹਨ ਅਤੇ ਸਬਜੀ ਵੇਚ ਕੇ ਉਹ ਘਰ ਜਾ ਕੇ ਪੜ੍ਹਦੇ ਹਨ। ਉਹ ਅੱਗੇ ਪੜ੍ਹ ਰਹੇ ਹਨ ਅਤੇ ਉਨ੍ਹਾਂ ਦੀ ਤਿਆਰੀ ਜਾਰੀ ਹੈ।