ਸੁਪਨਿਆਂ ਦਾ ਮਹਲ ਰਾਵੀ ਦਰਿਆ ਨੇ ਕੀਤਾ ਚੱਕਨਾ ਚੂਰ, ਭਰਾਵਾਂ ਨੇ 9 ਸਾਲ ਦੀ ਮਿਹਨਤ ਨਾਲ ਬਣਾਇਆ ਸੀ ਆਲੀਸ਼ਾਨ ਘਰ
Amritsar Flood: ਅਜੇਪਾਲ ਸਿੰਘ ਨੇ ਭਾਵੁਕ ਲਹਿਜ਼ੇ 'ਚ ਕਿਹਾ ਕਿ ਸਾਲਾਂ ਦੀ ਕਮਾਈ ਇੱਕ ਪਲ 'ਚ ਹੜ੍ਹ ਨੇ ਲੈ ਲਈ ਹੈ। ਇੰਜੀਨੀਅਰ ਬੁਲਾ ਕੇ ਵੀ ਘਰ ਦੀ ਮੁਆਇਨਾ ਕਰਵਾਇਆ ਗਿਆ, ਪਰ ਘਰ ਨੂੰ ਬਚਾਇਆ ਨਹੀਂ ਜਾ ਸਕਿਆ, ਲੈਂਟਰ ਟੁੱਟ ਗਿਆ ਤੇ ਸਾਰੀ ਕੋਠੀ ਢਹਿ ਗਈ। ਉਨ੍ਹਾਂ ਕਿਹਾ ਕਿ ਹੁਣ ਉਹ ਤੇ ਉਨ੍ਹਾਂ ਦਾ ਪਰਿਵਾਰ ਕੁੱਝ ਸਮੇਂ ਲਈ ਕਿਰਾਏ ਦੇ ਘਰ 'ਚ ਰਹੇਗਾ ਅਤੇ ਮੁੜ ਤੋਂ ਕਮਾਈ ਕਰਕੇ ਜੀਵਨ ਸ਼ੁਰੂ ਕਰੇਗਾ।
ਪੰਜਾਬ ‘ਚ ਹੜ੍ਹ ਨੇ ਕਈ ਪਰਿਵਾਰਾਂ ਦੀ ਜ਼ਿੰਦਗੀ ਉਜਾੜ ਦਿੱਤੀ ਹੈ। ਉੱਥੇ ਹੀ ਪਿੰਡ ਘੋਨੇਵਾਲ ਦੇ ਰਹਿਣ ਵਾਲੇ ਅਜੇਪਾਲ ਸਿੰਘ ਨੇ ਆਪਣੀ ਦਰਦ ਕਹਾਣੀ ਸਾਂਝੀ ਕੀਤੀ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੀ ਡੇਢ ਕਰੋੜ ਦੀ ਕੋਠੀ ਹੜ੍ਹ ਦੇ ਪਾਣੀ ਕਾਰਨ ਢਹਿ ਕੇ ਖੰਡਰ ਬਣ ਗਈ, ਜਿਸ ਲਈ ਉਨ੍ਹਾਂ ਤੇ ਪਰਿਵਾਰ ਨੇ ਨੌ ਸਾਲਾਂ ਤੱਕ ਮਿਹਨਤ ਕੀਤੀ ਸੀ। ਇਹ ਕੋਠੀ 2014 ‘ਚ ਬਣਾਉਣੀ ਸ਼ੁਰੂ ਕੀਤੀ ਗਈ ਸੀ ਅਤੇ ਹੁਣੇ ਹੀ ਮੁਕੰਮਲ ਹੋਣ ਵਾਲੀ ਸੀ, ਪਰ ਹੜ੍ਹ ਨੇ ਸਾਰੀ ਮਿਹਨਤ ਤੇ ਸੁਪਨੇ ਖ਼ਤਮ ਕਰ ਦਿੱਤੇ।
ਉਨ੍ਹਾਂ ਭਾਵੁਕ ਲਹਿਜ਼ੇ ‘ਚ ਕਿਹਾ ਕਿ ਸਾਲਾਂ ਦੀ ਕਮਾਈ ਇੱਕ ਪਲ ‘ਚ ਹੜ੍ਹ ਨੇ ਲੈ ਲਈ ਹੈ। ਇੰਜੀਨੀਅਰ ਬੁਲਾ ਕੇ ਵੀ ਘਰ ਦੀ ਮੁਆਇਨਾ ਕਰਵਾਇਆ ਗਿਆ, ਪਰ ਘਰ ਨੂੰ ਬਚਾਇਆ ਨਹੀਂ ਜਾ ਸਕਿਆ, ਲੈਂਟਰ ਟੁੱਟ ਗਿਆ ਤੇ ਸਾਰੀ ਕੋਠੀ ਢਹਿ ਗਈ। ਉਨ੍ਹਾਂ ਕਿਹਾ ਕਿ ਹੁਣ ਉਹ ਤੇ ਉਨ੍ਹਾਂ ਦਾ ਪਰਿਵਾਰ ਕੁੱਝ ਸਮੇਂ ਲਈ ਕਿਰਾਏ ਦੇ ਘਰ ‘ਚ ਰਹੇਗਾ ਅਤੇ ਮੁੜ ਤੋਂ ਕਮਾਈ ਕਰਕੇ ਜੀਵਨ ਸ਼ੁਰੂ ਕਰੇਗਾ।
ਅਜੇਪਾਲ ਸਿੰਘ ਨੇ ਦੱਸਿਆ ਕਿ ਹੜ੍ਹ ਤੋਂ ਬਾਅਦ ਕੁੱਝ ਲੋਕਾਂ ਨੇ ਫੇਕ ਆਈਡੀਆਂ ਬਣਾ ਕੇ ਝੂਠੇ ਤਰੀਕੇ ਨਾਲ ਫੰਡ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ ਹਨ। ਉਨ੍ਹਾਂ ਅਪੀਲ ਕੀਤੀ ਕਿ ਕੋਈ ਵੀ ਉਨ੍ਹਾਂ ਠਗਾਂ ਦਾ ਸ਼ਿਕਾਰ ਨਾ ਬਣੇ। ਜੇਕਰ ਕੋਈ ਮਦਦ ਕਰਨੀ ਹੈ ਤਾਂ ਸਿੱਧਾ ਸੰਪਰਕ ਕੀਤਾ ਜਾਵੇ, ਨਹੀਂ ਤਾਂ ਲੋਕ ਧੋਖਾਧੜੀ ਦਾ ਸ਼ਿਕਾਰ ਹੋ ਸਕਦੇ ਹਨ।
ਰੱਭ ‘ਤੇ ਭਰੋਸਾ
ਅਜੇਪਾਲ ਨੇ ਕਿਹਾ ਸਿਰਫ ਗੁਰੂ ਰਾਮਦਾਸ ਜੀ ਦੀ ਕਿਰਪਾ ਨਾਲ ਹੀ ਉਨ੍ਹਾਂ ਨੂੰ ਅੱਗੇ ਦਾ ਰਾਹ ਦਿਖੇਗਾ। ਉਨ੍ਹਾਂ ਕਿਹਾ ਕਿ ਉਹ ਮਦਦ ਵਜੋਂ ਮਿਲਣ ਵਾਲੇ ਪੈਸੇ ਨਾਲ ਖੁਦ ਲਈ ਨਹੀਂ, ਸਗੋਂ ਲੋਕਾਂ ਲਈ ਲੰਗਰ ਚਲਾਉਣਗੇ ਤੇ ਗਰੀਬਾਂ ਦੀ ਸਹਾਇਤਾ ਕਰਨਗੇ।


