ਅੰਮ੍ਰਿਤਸਰ ਦੇ ਆਰਟਿਸਟ ਨੇ ਬਣਾਈ ਪੁਤਿਨ ਦੀ ਤਸਵੀਰ, 14 ਦਿਨ ‘ਚ ਬਣ ਕੇ ਹੋਈ ਤਿਆਰ, ਬੋਲੇ- ਮਾਸਕੋ ਭੇਜਾਂਗਾ ਤਸਵੀਰ
ਆਰਟਿਸਟ ਜਗਜੋਤ ਸਿੰਘ ਰੂਬਲ ਨੇ ਕਿਹਾ ਕਿ ਇਸ ਤਸਵੀਰ ਨੂੰ ਬਣਾਉਣ 'ਚ 14 ਦਿਨ ਦੇ ਕਰੀਬ ਸਮਾਂ ਲੱਗਾ ਹੈ। ਉਨ੍ਹਾਂ ਕਿਹਾ ਕਿ ਦਿਨ ਰਾਤ ਮਿਹਨਤ ਕਰਕੇ ਮੇਰੇ ਵੱਲੋਂ ਇਹ ਤਸਵੀਰ ਤਿਆਰ ਕੀਤੀ ਗਈ। ਮੇਰੀ ਦਿੱਲੀ ਤਮੰਨਾ ਸੀ ਕਿ ਮੈਂ ਇਹ ਤਸਵੀਰ ਉਨ੍ਹਾਂ ਨੂੰ ਖੁਦ ਭੇਂਟ ਕਰਾਂ। ਪਰ, ਸਖ਼ਤ ਸੁਰੱਖਿਆ ਪ੍ਰਬੰਧ ਹੋਣ ਕਰਕੇ ਮੈਂ ਇਹ ਤਸਵੀਰ ਉਨ੍ਹਾਂ ਨੂੰ ਭੇਂਟ ਨਹੀਂ ਕਰ ਸਕਦਾ।
ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅੱਜ ਭਾਰਤ ਦੇ ਦੌਰੇ ‘ਤੇ ਆ ਰਹੇ ਹਨ, ਜਿਸ ਦੇ ਚਲਦੇ ਅੰਮ੍ਰਿਤਸਰ ਦੇ ਪੇਂਟਿੰਗ ਆਰਟਿਸਟ ਡਾ. ਜਗਜੋਤ ਸਿੰਘ ਰੂਬਲ ਵੱਲੋਂ ਉਨ੍ਹਾਂ ਦੀ ਤਸਵੀਰ ਬਣਾਈ ਗਈ ਹੈ। ਉਨ੍ਹਾਂ ਨੇ ਭਾਰਤ ਤੇ ਰੂਸ ਦੀ ਸ਼ਾਨਦਾਰ ਦੋਸਤੀ ਨੂੰ ਲੈ ਵਲਾਦੀਮੀਰ ਪੁਤਿਨ ਦੀ ਤਸਵੀਰ ਬਣਾਈ ਹੈ।
14 ਦਿਨ ਦੀ ਮਿਹਨਤ ਤੋਂ ਬਾਅਦ ਬਣੀ ਤਸਵੀਰ
ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਜਗਜੋਤ ਸਿੰਘ ਰੂਬਲ ਨੇ ਕਿਹਾ ਕਿ ਇਸ ਤਸਵੀਰ ਨੂੰ ਬਣਾਉਣ ‘ਚ 14 ਦਿਨ ਦੇ ਕਰੀਬ ਸਮਾਂ ਲੱਗਾ ਹੈ। ਉਨ੍ਹਾਂ ਕਿਹਾ ਕਿ ਦਿਨ ਰਾਤ ਮਿਹਨਤ ਕਰਕੇ ਮੇਰੇ ਵੱਲੋਂ ਇਹ ਤਸਵੀਰ ਤਿਆਰ ਕੀਤੀ ਗਈ। ਮੇਰੀ ਦਿੱਲੀ ਤਮੰਨਾ ਸੀ ਕਿ ਮੈਂ ਇਹ ਤਸਵੀਰ ਉਨ੍ਹਾਂ ਨੂੰ ਖੁਦ ਭੇਂਟ ਕਰਾਂ। ਪਰ, ਸਖ਼ਤ ਸੁਰੱਖਿਆ ਪ੍ਰਬੰਧ ਹੋਣ ਕਰਕੇ ਮੈਂ ਇਹ ਤਸਵੀਰ ਉਨ੍ਹਾਂ ਨੂੰ ਭੇਂਟ ਨਹੀਂ ਕਰ ਸਕਦਾ।
‘ਮਾਸਕੋ ਭੇਜਾਂਗਾ ਤਸਵੀਰ‘
ਉਨ੍ਹਾਂ ਨੇ ਕਿਹਾ ਕਿ ਮੈਂ ਇਹ ਤਸਵੀਰ ਉਨ੍ਹਾਂ ਨੂੰ ਤੋਹਫੇ ਦੇ ਰੂਪ ‘ਚ ਮਾਸਕੋ ਭੇਜਾਂਗਾ। ਉਨ੍ਹਾਂ ਨੇ ਦੱਸਿਆ ਕਿ ਇਹ ਤਸਵੀਰ ਏਕਰੇਲਿਕ ਰੰਗਾਂ ਦੇ ਨਾਲ ਤਿਆਰ ਕੀਤੀ ਗਈ ਹੈ। ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ ਤਸਵੀਰ ਦਾ ਸਾਈਜ਼ 5*7 ਫੁੱਟ ਹੈ। ਰੂਬਲ ਨੇ ਦੱਸਿਆ ਕਿ ਹੋਰ ਵੀ ਮਹਾਨ ਹਸਤੀਆਂ ਤੇ ਬਾਲੀਵੁੱਡ ਕਲਾਕਾਰਾਂ ਦੀਆਂ ਤਸਵੀਰਾਂ ਬਣਾ ਚੁੱਕੇ ਹਨ ਤੇ ਉਨ੍ਹਾਂ ਨੂੰ ਭੇਂਟ ਵੀ ਕਰ ਚੁੱਕੇ ਹਾਨ।
ਪੇਂਟਰ ਰੂਬਲ ਨੇ ਦੱਸਿਆ ਕਿ ਚਾਹੇ ਉਹ ਬਾਲੀਵੁੱਡ ਸਟਾਰ ਹੋਣ ਜਾਂ ਚਾਹੇ ਹਾਲੀਵੁੱਡ ਸਟਾਰ, ਸਭ ਦੀ ਤਸਵੀਰ ਉਨ੍ਹਾਂ ਨੇ ਬਣਾਈ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਵਿਸ਼ਵ ਦੇ ਵੱਡੇ ਰਾਜਨੀਤੀਕਾਂ ਦੀਆਂ ਵੀ ਤਸਵੀਰਾਂ ਬਣਾ ਚੁੱਕਿਆਂ ਹਨ।
ਇਹ ਵੀ ਪੜ੍ਹੋ
2007 ਤੋਂ ਪੇਟਿੰਗ ਦੀ ਕੀਤੀ ਸੀ ਸ਼ੁਰੂਆਤ
ਦੱਸ ਦੇਈਏ ਕਿ 2007 ਤੋਂ ਜਗਜੋਤ ਸਿੰਘ ਰੂਬਲ ਵੱਲੋ ਪੇਂਟਿੰਗ ਤਸਵੀਰਾਂ ਬਣਾਉਣੀਆ ਸ਼ੁਰੁ ਕੀਤੀਆਂ ਗਈ ਸਨ। ਜਗਜੋਤ ਸਿੰਘ ਰੂਬਲ ਵੱਲੋਂ 1000 ਤੋਂ ਵੱਧ ਪੇਂਟਿੰਗ ਤਸਵੀਰਾਂ ਬਣਾਇਆ ਜਾ ਚੁੱਕਿਆ ਹਨ। ਜਗਜੋਤ ਸਿੰਘ ਰੂਬਲ ਨੂੰ ਕਈ ਪ੍ਰਸੰਸਾ ਪੱਤਰ ਤੇ ਐਵਾਰਡ ਦੇ ਨਾਲ ਸਨਮਾਨਿਤ ਵੀ ਕੀਤਾ ਜਾ ਚੁੱਕਾ ਹੈ।


