Punjab ਤੋਂ ਭੱਜ ਕੇ Haryana ਪਹੁੰਚਿਆ Amritpal Singh, ਘਰ ਵਿੱਚ ਲੁਕਾ ਕੇ ਰੱਖਣ ਵਾਲੀ ਔਰਤ ਗ੍ਰਿਫਤਾਰ
Amritpal Singh Arrest Soon: ਖਾਲਿਸਤਾਨ ਸਮਰਥਕ ਅਤੇ ‘ਵਾਰਿਸ ਪੰਜਾਬ ਦੇ’ ਦੇ ਮੁਖੀ
ਅੰਮ੍ਰਿਤਪਾਲ ਸਿੰਘ (Amritpal Singh) ਨੂੰ 6 ਦਿਨ ਬੀਤ ਜਾਣ ਤੋਂ ਬਾਅਦ ਵੀ ਪੁਲਿਸ ਨੇ ਗ੍ਰਿਫਤਾਰ ਨਹੀਂ ਕੀਤਾ ਹੈ। ਆਪਰੇਸ਼ਨ ਦੇ ਪਹਿਲੇ ਦਿਨ 18 ਮਾਰਚ ਨੂੰ ਸੈਂਕੜੇ ਪੁਲਿਸ ਵਾਲੇ ਉਸ ਦੇ ਪਿੱਛੇ ਸਨ। ਪਹਿਲਾਂ ਖਬਰ ਆਈ ਸੀ ਕਿ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਪਰ ਪੰਜਾਬ ਪੁਲਸ ਨੇ ਬਿਆਨ ਜਾਰੀ ਕਰਕੇ ਸਪੱਸ਼ਟ ਕੀਤਾ ਕਿ ਉਸ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਸਕਿਆ। ਉਸ ਦੇ ਫਰਾਰ ਹੋਣ ਦੀ ਕਹਾਣੀ ਵੀ ਬੜੀ ਦਿਲਚਸਪ ਹੈ।
ਕਈ ਤਸਵੀਰਾਂ ਸਾਹਮਣੇ ਆਈਆਂ, ਜਿਸ ਵਿੱਚ ਉਹ ਇੱਕ SUV ਕਾਰ, ਇੱਕ ਮੋਟਰ ਰਿਕਸ਼ਾ ਜਾਂ ਰੇਹੜੀ ਅਤੇ ਫਿਰ ਇੱਕ ਬਾਈਕ ‘ਤੇ ਸਵਾਰ ਦਿਖਾਈ ਦੇ ਰਿਹਾ ਸੀ। ਹੁਣ ਰੇਹੜੀ ਡਰਾਈਵਰ ਨੇ ਇਸ ਬਾਰੇ ਖੁਲਾਸਾ ਕੀਤਾ ਹੈ ਜਿਸ ਨੇ ਅੰਮ੍ਰਿਤਪਾਲ ਨੂੰ ਭੱਜਣ ਵਿੱਚ ਮਦਦ ਕੀਤੀ ਸੀ। ਮੀਡੀਆ ਅਦਾਰੇ ਐਨਡੀਟੀਵੀ ਨਾਲ ਗੱਲਬਾਤ ਦੌਰਾਨ ਲਖਵੀਰ ਸਿੰਘ ਨਾਮੀ ਰੇਹੜੀ ਡਰਾਈਵ ਨੇ ਦੱਸਿਆ ਕਿ ਜਦੋਂ ਉਹ
ਮਹਿਤਪੁਰ ਵੱਲ ਜਾ ਰਿਹਾ ਸੀ ਤਾਂ ਉਸ ਨੇ ਸੜਕ ਦੇ ਕਿਨਾਰੇ ਦੋ ਵਿਅਕਤੀਆਂ ਨੂੰ ਬਾਈਕ ਸਮੇਤ ਆਉਂਦੇ ਦੇਖਿਆ। ਉਸ ਨੇ ਦੱਸਿਆ ਕਿ ਉਹ ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਪਿੰਡ ਉਧੋਵਲ ਦੇ ਰਹਿਣ ਵਾਲਾ ਹਨ।
ਬਾਈਕ ਪੰਕਚਰ ਹੋਣ ਦੇ ਬਹਾਨੇ ਰੇਹੜੀ ‘ਤੇ ਸਵਾਰ ਹੋ ਕੇ ਭੱਜਿਆ ਅੰਮ੍ਰਿਤਪਾਲ
ਲਖਵੀਰ ਅਨੁਸਾਰ ਅੰਮ੍ਰਿਤਪਾਲ ਨੇ ਸਾਈਕਲ ਪੰਕਚਰ ਹੋਣ ਦੇ ਬਹਾਨੇ ਉਸ ਕੋਲੋਂ ਲਿਫਟ ਮੰਗੀ ਅਤੇ ਪੰਕਚਰ ਵਾਲੀ ਦੁਕਾਨ ਤੇ ਲੈ ਜਾਣ ਲਈ ਕਿਹਾ। ਰੇਹੜੀ ਵਾਲੇ ਨੇ ਦੱਸਿਆ ਕਿ ਉਦੋਂ ਤੱਕ ਉਸ ਨੂੰ ਨਹੀਂ ਪਤਾ ਸੀ ਕਿ ਉਹ (ਅੰਮ੍ਰਿਤਪਾਲ ਸਿੰਘ) ਕੌਣ ਹੈ। ਉਸ ਨੇ ਅੰਮ੍ਰਿਤਪਾਲ ਨੂੰ ਨੇੜਲੀ ਪੰਕਚਰ ਦੀ ਦੁਕਾਨ ਦਾ ਪਤਾ ਦਿੱਤਾ ਪਰ ਅੰਮ੍ਰਿਤਪਾਲ ਅਤੇ ਉਸ ਦੇ ਸਾਥੀ ਨੇ ਉਥੇ ਜਾਣ ਤੋਂ ਇਨਕਾਰ ਕਰ ਦਿੱਤਾ। ਬਾਅਦ ‘ਚ ਲਖਵੀਰ ਬਾਈਕ ਨੂੰ ਸੜਕ ‘ਤੇ ਲੱਦ ਕੇ ਮਹਿਤਪੁਰ ਵੱਲ ਲੈ ਗਿਆ, ਜਿੱਥੇ ਅੰਮ੍ਰਿਤਪਾਲ ਵੀ ਸਵਾਰ ਹੋ ਕੇ ਨਿਕਲ ਗਿਆ।
ਲਖਵੀਰ ਦਾ ਕਹਿਣਾ ਹੈ ਕਿ ਉਸ ਨੂੰ ਇਹ ਵੀ ਯਾਦ ਨਹੀਂ ਹੈ ਕਿ ਉਸ ਨੇ ਕਿਹੜੇ ਰੰਗ ਦੇ ਕੱਪੜੇ ਪਾਏ ਹੋਏ ਸਨ ਪਰ ਪੁਲਿਸ ਵੱਲੋਂ ਪੁੱਛਗਿੱਛ ਕਰਨ ਤੋਂ ਬਾਅਦ ਉਸ ਨੂੰ ਅੰਮ੍ਰਿਤਪਾਲ ਦੀ ਸੱਚਾਈ ਦਾ ਪਤਾ ਲੱਗਾ। ਅੰਮ੍ਰਿਤਪਾਲ ਨੇ ਰੇਹੜੀ ਵਾਲੇ ਨੂੰ ਪੰਕਚਰ ਦੀ ਦੁਕਾਨ ‘ਤੇ ਛੱਡਣ ਲਈ 100 ਰੁਪਏ ਦੇ ਦਿੱਤੇ। ਡਰਾਈਵਰ ਲਖਵੀਰ ਸਿੰਘ (ਰੇਹੜੀ) ਨੇ ਦੱਸਿਆ ਕਿ ਪੁਲਿਸ ਇਸ ਸਬੰਧੀ ਉਸ ਤੋਂ ਪਹਿਲਾਂ ਹੀ ਪੁੱਛਗਿੱਛ ਕਰ ਚੁੱਕੀ ਹੈ ਅਤੇ ਉਹ (ਪੁਲਿਸ) ਇਸ ਲਈ ਉਸ ਨੂੰ ਤੰਗ ਨਹੀਂ ਕਰ ਸਕਦੀ।
ਅੰਮ੍ਰਿਤਪਾਲ ਦੇ ਕਰੀਬੀ ਨੇ ਬਾਈਕ ‘ਤੇ ਭੱਜਣ ‘ਚ ਮਦਦ ਕੀਤੀ
ਦੱਸਿਆ ਜਾਂਦਾ ਹੈ ਕਿ 12 ਘੰਟਿਆਂ ਵਿੱਚ ਅੰਮ੍ਰਿਤਪਾਲ ਸਿੰਘ ਨੇ ਫਰਾਰ ਹੋਣ ਲਈ ਪੰਜ ਵਾਹਨ ਬਦਲੇ ਅਤੇ ਉਹ ਅਜੇ ਤੱਕ ਪਹੁੰਚ ਤੋਂ ਬਾਹਰ ਹੈ। ਬਾਈਕ ‘ਤੇ ਫਰਾਰ ਹੋਣ ਦੀ ਤਸਵੀਰ ਸਾਹਮਣੇ ਆਉਣ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਕਿ
ਖਾਲਿਸਤਾਨੀ ਸਮਰਥਕ ਦੇ ਕਰੀਬੀ ਦੋਸਤ ਪੱਪਲਪ੍ਰੀਤ ਨੇ ਉਸ ਨੂੰ ਪਲੈਟੀਨਾ ਬਾਈਕ ਤੋਂ ਲਿਫਟ ਦਿੱਤੀ ਅਤੇ ਉਸ ਦੇ ਭੱਜਣ ‘ਚ ਕਾਫੀ ਮਦਦ ਕੀਤੀ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ