ਅਗਨੀਵੀਰ ਨੂੰ ਗਾਰਡ ਆਫ ਆਨਰ ਨਾ ਦੇਣ ‘ਤੇ ਫੌਜ ਨੇ ਦਿੱਤਾ ਸਪੱਸ਼ਟੀਕਰਨ, ਕਿਹਾ- ਅਸੀਂ ਭੇਦਭਾਵ ਨਹੀਂ ਕਰਦੇ

Published: 

16 Oct 2023 07:49 AM

ਭਾਰਤੀ ਫੌਜ ਫੌਜੀਆਂ ਵਿਚਕਾਰ ਇਸ ਆਧਾਰ 'ਤੇ ਵਿਤਕਰਾ ਨਹੀਂ ਕਰਦੀ ਹੈ ਕਿ ਉਹ ਅਗਨੀਪਥ ਯੋਜਨਾ ਤੋਂ ਪਹਿਲਾਂ ਜਾਂ ਬਾਅਦ ਵਿਚ ਫੌਜ ਵਿਚ ਸ਼ਾਮਲ ਹੋਏ ਹੋਣ। ਇਲਜ਼ਾਮ ਲੱਗੇ ਸਨ ਕਿ ਪੰਜਾਬ ਦੇ ਮਾਨਸਾ ਜਿਲੇ ਦੇ ਅੰਮ੍ਰਿਤਪਾਲ ਸਿੰਘ ਦੇ ਅੰਤਿਮ ਸੰਸਕਾਰ ਵਿੱਚ ਫੌਜੀ ਸਨਮਾਨ ਨਹੀਂ ਦਿੱਤਾ ਗਿਆ ਕਿਉਂਕਿ ਉਹ ਇੱਕ ਅਗਨੀਵੀਰ ਸਿਪਾਹੀ ਸੀ। ਭਾਰਤੀ ਫੌਜ ਨੇ ਐਤਵਾਰ ਨੂੰ ਕਿਹਾ ਕਿ ਅਗਨੀਵੀਰ ਅੰਮ੍ਰਿਤਪਾਲ ਸਿੰਘ ਨੇ ਸੈਂਟਰੀ ਡਿਊਟੀ ਦੌਰਾਨ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਹੈ, ਜਿਸ ਕਾਰਨ ਉਸਨੂੰ ਗਾਰਡ ਆਫ ਆਨਰ ਨਹੀਂ ਦਿੱਤਾ ਗਿਆ।

ਅਗਨੀਵੀਰ ਨੂੰ ਗਾਰਡ ਆਫ ਆਨਰ ਨਾ ਦੇਣ ਤੇ ਫੌਜ ਨੇ ਦਿੱਤਾ ਸਪੱਸ਼ਟੀਕਰਨ, ਕਿਹਾ- ਅਸੀਂ ਭੇਦਭਾਵ ਨਹੀਂ ਕਰਦੇ
Follow Us On

ਪੰਜਾਬ ਨਿਊਜ। ਜੰਮੂ-ਕਸ਼ਮੀਰ ‘ਚ ਮਾਨਸਾ ਦੇ ਅਗਨੀਵੀਰ (Agnivir) ਅੰਮ੍ਰਿਤਪਾਲ ਸਿੰਘ ਦੀ ਮੌਤ ਤੋਂ ਬਾਅਦ ਪੈਦਾ ਹੋਏ ਸਵਾਲਾਂ ਅਤੇ ਗਲਤਫਹਿਮੀਆਂ ਨੂੰ ਦੂਰ ਕਰਨ ਲਈ ਫੌਜ ਨੇ ਸਪੱਸ਼ਟੀਕਰਨ ਜਾਰੀ ਕੀਤਾ ਹੈ। ਇਸ ਮਾਮਲੇ ਸਬੰਧੀ ਭਾਰਤੀ ਫੌਜ ਨੇ ਐਤਵਾਰ ਨੂੰ ਕਿਹਾ ਕਿ ਅਗਨੀਵੀਰ ਅੰਮ੍ਰਿਤਪਾਲ ਸਿੰਘ ਨੇ ਸੈਂਟਰੀ ਡਿਊਟੀ ਦੌਰਾਨ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਹੈ ਅਤੇ ਉਸ ਦਾ ਅੰਤਿਮ ਸੰਸਕਾਰ ਫੌਜੀ ਸਨਮਾਨਾਂ ਨਾਲ ਨਹੀਂ ਕੀਤਾ ਗਿਆ ਕਿਉਂਕਿ ਆਤਮ-ਹੱਤਿਆ ਕਾਰਨ ਹੋਈ ਮੌਤ ਦੇ ਮਾਮਲਿਆਂ ਵਿਚ ਅਜਿਹਾ ਸਨਮਾਨ ਨਹੀਂ ਦਿੱਤਾ ਜਾਂਦਾ।

ਭਾਰਤੀ ਫੌਜ (Indian Army) ਨੇ ਜ਼ੋਰ ਦੇ ਕੇ ਕਿਹਾ ਕਿ ਉਹ ਫੌਜੀਆਂ ਵਿਚਕਾਰ ਇਸ ਆਧਾਰ ‘ਤੇ ਵਿਤਕਰਾ ਨਹੀਂ ਕਰਦੀ ਹੈ ਕਿ ਉਹ ਅਗਨੀਪਥ ਯੋਜਨਾ ਤੋਂ ਪਹਿਲਾਂ ਜਾਂ ਬਾਅਦ ਵਿਚ ਫੌਜ ਵਿਚ ਸ਼ਾਮਲ ਹੋਏ ਹੋਣ। ਤੁਹਾਨੂੰ ਦੱਸ ਦੇਈਏ ਕਿ ਇਲਜ਼ਾਮ ਲੱਗੇ ਸਨ ਕਿ ਅੰਮ੍ਰਿਤਪਾਲ ਸਿੰਘ ਦੇ ਅੰਤਿਮ ਸੰਸਕਾਰ ਵਿੱਚ ਫੌਜੀ ਸਨਮਾਨ ਨਹੀਂ ਦਿੱਤਾ ਗਿਆ ਕਿਉਂਕਿ ਉਹ ਇੱਕ ਆਗਨੀਵੀਰ ਸਿਪਾਹੀ ਸੀ।

ਫੌਜ ਦੇ ਨਗਰੋਟਾ ਹੈੱਡਕੁਆਰਟਰ ਸਥਿਤ ਵ੍ਹਾਈਟ ਨਾਈਟ ਕੋਰ ਨੇ ਸ਼ਨੀਵਾਰ ਨੂੰ ਕਿਹਾ ਕਿ ਅੰਮ੍ਰਿਤਪਾਲ ਸਿੰਘ ਨੇ ਰਾਜੌਰੀ ਸੈਕਟਰ ਵਿੱਚ ਸੈਨਟਰੀ ਡਿਊਟੀ ਦੌਰਾਨ ਆਪਣੇ ਆਪ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਸੀ। ਐਤਵਾਰ ਰਾਤ ਨੂੰ ਇੱਕ ਬਿਆਨ ਵਿੱਚ, ਫੌਜ ਨੇ ਕਿਹਾ ਕਿ ਅੰਮ੍ਰਿਤਪਾਲ ਸਿੰਘ ਦੀ ਮੰਦਭਾਗੀ ਮੌਤ ਨਾਲ ਸਬੰਧਤ ਤੱਥਾਂ ਨੂੰ ਕੁਝ ਗਲਤਫਹਿਮੀ ਅਤੇ ਗਲਤ ਬਿਆਨੀ ਹੋਈ ਹੈ।