AQI
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025

ਮਾਨਸਾ ਦਾ ਜਵਾਨ ਜੰਮੂ ‘ਚ ਸ਼ਹੀਦ, ਡੇਢ ਮਹੀਨਾ ਪਹਿਲਾਂ ਆਇਆ ਸੀ ਘਰ, ਫੌਜੀ ਸਨਮਾਨਾਂ ਨਾਲ ਹੋਇਆ ਅੰਤਿਮ ਸਸਕਾਰ

ਜੰਮੂ-ਕਸ਼ਮੀਰ ਦੇ ਪਾਂਸ਼ 'ਚ ਗੋਲੀ ਲੱਗਣ ਨਾਲ ਮਾਨਸਾ ਦੇ ਪਿੰਡ ਕੋਟਲੀ ਦਾ ਅੰਮ੍ਰਿਤਪਾਲ ਸਿੰਘ ਵੀਰਵਾਰ ਨੂੰ ਸ਼ਹੀਦ ਹੋ ਗਇਆ। ਅੰਮ੍ਰਿਤਪਾਲ ਸਿੰਘ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਅਤੇ ਉਸ ਦੀ ਇੱਕ ਭੈਣ ਕੈਨੇਡਾ ਵਿੱਚ ਪੜ੍ਹ ਰਹੀ ਹੈ। ਸ਼ਹੀਦ ਅੰਮ੍ਰਿਤਪਾਲ ਸਿੰਘ ਦਾ ਪਿੰਡ ਵਿੱਚ ਸਰਕਾਰੀ ਸਨਮਾਨਾਂ ਨਾਲ ਸਸਕਾਰ ਕੀਤਾ ਗਿਆ।

ਮਾਨਸਾ ਦਾ ਜਵਾਨ ਜੰਮੂ 'ਚ ਸ਼ਹੀਦ, ਡੇਢ ਮਹੀਨਾ ਪਹਿਲਾਂ ਆਇਆ ਸੀ ਘਰ, ਫੌਜੀ ਸਨਮਾਨਾਂ ਨਾਲ ਹੋਇਆ ਅੰਤਿਮ ਸਸਕਾਰ
Follow Us
bhupinder-singh-mansa
| Updated On: 13 Oct 2023 15:01 PM IST
ਮਾਨਸਾ ਨਿਊਜ਼। ਮਾਨਸਾ ਦੇ ਪਿੰਡ ਕੋਟਲੀ ਦਾ ਅੰਮ੍ਰਿਤਪਾਲ ਸਿੰਘ ਵੀਰਵਾਰ ਨੂੰ ਜੰਮੂ-ਕਸ਼ਮੀਰ ਦੇ ਪਾਂਸ਼ ‘ਚ ਗੋਲੀ ਲੱਗਣ ਨਾਲ ਸ਼ਹੀਦ ਹੋ ਗਿਆ। ਅੰਮ੍ਰਿਤਪਾਲ ਸਿੰਘ ਦੀ ਉਮਰ 19 ਸਾਲ ਸੀ। ਉਹ ਬੀਤੇ ਸਾਲ 10 ਦਸੰਬਰ 2022 ਨੂੰ ਫੌਜ ਵਿੱਚ ਭਰਤੀ ਹੋਇਆ ਸੀ ਅਤੇ ਹੁਣ ਡੇਢ ਮਹੀਨਾ ਪਹਿਲਾਂ ਸਿਖਲਾਈ ਲੈਣ ਤੋਂ ਬਾਅਦ ਉਹ ਘਰੋਂ ਛੁੱਟੀ ਲੈ ਕੇ ਜੰਮੂ ਵਿਖੇ ਡਿਊਟੀ ਲਈ ਚੱਲਾ ਗਿਆ।

ਡਿਊਟੀ ਦੌਰਾਨ ਲੱਗੀ ਗੋਲੀ

ਅੰਮ੍ਰਿਤਪਾਲ ਸਿੰਘ 11 ਅਕਤੂਬਰ ਨੂੰ ਡਿਊਟੀ ਦੌਰਾਨ ਗੋਲੀ ਲੱਗਣ ਨਾਲ ਸ਼ਹੀਦ ਹੋ ਗਿਆ ਸੀ। ਅੰਮ੍ਰਿਤਪਾਲ ਸਿੰਘ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਅਤੇ ਉਸ ਦੀ ਇੱਕ ਭੈਣ ਕੈਨੇਡਾ ਵਿੱਚ ਪੜ੍ਹ ਰਹੀ ਹੈ। ਸ਼ਹੀਦ ਅੰਮ੍ਰਿਤਪਾਲ ਸਿੰਘ ਦਾ ਪਿੰਡ ਵਿੱਚ ਸਰਕਾਰੀ ਸਨਮਾਨਾਂ ਨਾਲ ਸਸਕਾਰ ਕਰ ਦਿੱਤਾ ਗਿਆ ਹੈ।

ਇੱਕ ਸਾਲ ਪਹਿਲਾਂ ਫੌਜ ‘ਚ ਹੋਇਆ ਸੀ ਭਰਤੀ

ਸ਼ਹੀਦ ਅੰਮ੍ਰਿਤਪਾਲ ਦੇ ਪਰਿਵਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੰਮ੍ਰਿਤਪਾਲ ਨੂੰ ਫੌਜ ਵਿੱਚ ਭਰਤੀ ਹੋਈਆਂ ਨੂੰ ਕਰੀਬ ਇੱਕ ਸਾਲ ਹੋ ਗਿਆ ਹੈ, ਉਹ ਆਪਣੀ ਭੈਣ ਦੇ ਵਿਆਹ ਲਈ ਇਸ ਹਫਤੇ ਛੁੱਟੀ ਲੈ ਕੇ ਆ ਰਿਹਾ ਸੀ ਅਤੇ ਇਸੇ ਦੌਰਾਨ ਇਹ ਘਟਨਾ ਵਾਪਰ ਗਈ।

ਪਿਤਾ ਨੂੰ ਪੁੱਤਰ ਦੀ ਸ਼ਹਾਦਤ ‘ਤੇ ਮਾਣ

ਅੰਮ੍ਰਿਤਪਾਲ ਦੇ ਪਿਤਾ ਨੇ ਦੱਸਿਆ ਕਿ ਉਸ ਨੂੰ ਖੇਤੀ ਦਾ ਬਹੁਤ ਸ਼ੌਕ ਸੀ ਅਤੇ ਪਰ ਉਹ ਆਪਣੇ ਦੇਸ਼ ਦੀ ਸੇਵਾ ਕਰਨਾ ਵੀ ਚਾਹੁੰਦਾ ਸੀ। ਜਿਸ ਕਾਰਨ ਉਹ ਅਗਨੀਵੀਰ ਯੋਜਨਾ ਤਹਿਤ ਫੌਜ ਵਿੱਚ ਭਰਤੀ ਹੋਇਆ ਸੀ ਅਤੇ ਜਦੋਂ ਅਸੀਂ ਕੱਲ੍ਹ ਉਸ ਨਾਲ ਗੱਲ ਕੀਤੀ ਤਾਂ ਉਸ ਨੇ ਦੱਸਿਆ ਕਿ ਉਹ ਜਲਦੀ ਛੁੱਟੀ ਲੈ ਕੇ ਆਪਣੀ ਭੈਣ ਦੇ ਵਿਆਹ ਵਿੱਚ ਸ਼ਾਮਲ ਹੋਣ ਲਈ ਆ ਰਿਹਾ ਸੀ। ਅੰਮ੍ਰਿਤਪਾਲ ਦੇ ਪਿਤਾ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਦੇਸ਼ ਲਈ ਸ਼ਹੀਦ ਹੋਇਆ ਹੈ ਅਤੇ ਮੈਨੂੰ ਆਪਣੇ ਪੁੱਤਰ ‘ਤੇ ਮਾਣ ਹੈ।

India AI Impact Summit 2026: PM ਮੋਦੀ ਦਾ AI ਵਿਜ਼ਨ, ਗਲੋਬਲ ਲੀਡਰਸ਼ਿਪ ਅਤੇ 5-ਪੱਧਰੀ ਰਣਨੀਤੀ
India AI Impact Summit 2026: PM ਮੋਦੀ ਦਾ AI ਵਿਜ਼ਨ, ਗਲੋਬਲ ਲੀਡਰਸ਼ਿਪ ਅਤੇ 5-ਪੱਧਰੀ ਰਣਨੀਤੀ...
Salim Khan Hospitalised: ਸਲਮਾਨ ਖਾਨ ਦੇ ਪਿਤਾ ਸਲੀਮ ਖਾਨ ਲੀਲਾਵਤੀ ਹਸਪਤਾਲ ਵਿੱਚ ਭਰਤੀ; ਮਿਲਣ ਪਹੁੰਚੇ ਕਈ ਸੈਲੇਬਸ
Salim Khan Hospitalised: ਸਲਮਾਨ ਖਾਨ ਦੇ ਪਿਤਾ ਸਲੀਮ ਖਾਨ ਲੀਲਾਵਤੀ ਹਸਪਤਾਲ ਵਿੱਚ ਭਰਤੀ; ਮਿਲਣ ਪਹੁੰਚੇ ਕਈ ਸੈਲੇਬਸ...
AI Impact Summit 2026: ਵਿਪਰੋ ਇੰਟੈਲੀਜੈਂਸ ਹੈਲਥ AI ਨਾਲ 30 ਮਿੰਟਾਂ ਵਿੱਚ ਕੈਂਸਰ ਲੱਗੇਗਾ ਪਤਾ
AI Impact Summit 2026: ਵਿਪਰੋ ਇੰਟੈਲੀਜੈਂਸ ਹੈਲਥ AI ਨਾਲ 30 ਮਿੰਟਾਂ ਵਿੱਚ ਕੈਂਸਰ ਲੱਗੇਗਾ ਪਤਾ...
ਤੁਸੀਂ ਕੁਰਸੀ 'ਤੇ ਬੈਠਣ ਲਾਇਕ ਨਹੀਂ, ਜ਼ਮੀਨੀ ਹਕੀਕਤ ਤੋਂ ਹੋ ਕੱਟੇ ਹੋਏ... ਰਾਹੁਲ ਗਾਂਧੀ 'ਤੇ ਭੜਕੀ ਡਾ. ਨਵਜੋਤ ਕੌਰ
ਤੁਸੀਂ ਕੁਰਸੀ 'ਤੇ ਬੈਠਣ ਲਾਇਕ ਨਹੀਂ, ਜ਼ਮੀਨੀ ਹਕੀਕਤ ਤੋਂ ਹੋ ਕੱਟੇ ਹੋਏ... ਰਾਹੁਲ ਗਾਂਧੀ 'ਤੇ ਭੜਕੀ ਡਾ. ਨਵਜੋਤ ਕੌਰ...
ਦਿੱਲੀ ਦੇ AI Expo 'ਚ ਪੇਸ਼ ਹੋਇਆ ਅਜਿਹਾ ਰੋਬੋਟ, ਵੇਅਰਹਾਉਸ ਦਾ ਕੰਮ ਕਰੇਗਾ ਆਸਾਨ
ਦਿੱਲੀ ਦੇ AI Expo 'ਚ ਪੇਸ਼ ਹੋਇਆ ਅਜਿਹਾ ਰੋਬੋਟ, ਵੇਅਰਹਾਉਸ ਦਾ ਕੰਮ ਕਰੇਗਾ ਆਸਾਨ...
T20 World Cup: Pakistan ਦੀ ਕਰਾਰੀ ਹਾਰ, ਸਾਬਕਾ ਕ੍ਰਿਕਟਰ Yograj Singh ਨੇ ਸੁਣਾਈਆਂ ਖਰੀਆਂ-ਖਰੀਆਂ, EXCLUSIVE
T20 World Cup: Pakistan ਦੀ ਕਰਾਰੀ ਹਾਰ, ਸਾਬਕਾ ਕ੍ਰਿਕਟਰ Yograj Singh ਨੇ ਸੁਣਾਈਆਂ ਖਰੀਆਂ-ਖਰੀਆਂ, EXCLUSIVE...
ਪਾਕਿਸਤਾਨ ਦੀ ਹਾਰ ਦਾ ਚੰਡੀਗੜ੍ਹ ਦੇ ਡੀਏਵੀ ਕਾਲਜ ਦੇ ਵਿਦਿਆਰਥੀਆਂ ਨੇ ਕਿਵੇਂ ਮਣਾਇਆ ਜਸ਼ਨ? ਵੇਖੋ VIDEO
ਪਾਕਿਸਤਾਨ ਦੀ ਹਾਰ ਦਾ ਚੰਡੀਗੜ੍ਹ ਦੇ ਡੀਏਵੀ ਕਾਲਜ ਦੇ ਵਿਦਿਆਰਥੀਆਂ ਨੇ ਕਿਵੇਂ ਮਣਾਇਆ ਜਸ਼ਨ? ਵੇਖੋ VIDEO...
ਭਾਰਤ ਤੋਂ ਮਿਲੀ ਸ਼ਰਮਨਾਕ ਹਾਰ ਤੋਂ ਬਾਅਦ ਆਪਣੀ ਹੀ ਟੀਮ 'ਤੇ ਭੜਕੇ ਪਾਕਿਸਤਾਨੀ, ਇੰਝ ਕੱਢਿਆ ਗੁੱਸਾ...
ਭਾਰਤ ਤੋਂ ਮਿਲੀ ਸ਼ਰਮਨਾਕ ਹਾਰ ਤੋਂ ਬਾਅਦ ਆਪਣੀ ਹੀ ਟੀਮ 'ਤੇ ਭੜਕੇ ਪਾਕਿਸਤਾਨੀ, ਇੰਝ ਕੱਢਿਆ ਗੁੱਸਾ......
Headlines: ਮਹਾਸ਼ਿਵਰਾਤਰੀ ਦੇ ਰੰਗ, ਭਾਰਤ-ਪਾਕਿ ਕ੍ਰਿਕਟ ਦਾ ਉਤਸ਼ਾਹ ਤੇ ਦੇਸ਼ ਦੀਆਂ ਵੱਡੀਆਂ ਖ਼ਬਰਾਂ
Headlines: ਮਹਾਸ਼ਿਵਰਾਤਰੀ ਦੇ ਰੰਗ, ਭਾਰਤ-ਪਾਕਿ ਕ੍ਰਿਕਟ ਦਾ ਉਤਸ਼ਾਹ ਤੇ ਦੇਸ਼ ਦੀਆਂ ਵੱਡੀਆਂ ਖ਼ਬਰਾਂ...