ਮੋਟਰਸਾਇਕਲ ਦੇ ਸਟੈਂਡ ਲਈ ਲਗਾਇਆ ਜੁਗਾੜ, ਸ਼ੋਸਲ ਮੀਡੀਆ ਤੇ ਲੋਕ ਕਰ ਰਹੇ ਨੇ ਤਾਰੀਫਾਂ

Published: 

09 Jan 2024 15:11 PM

Trending News: ਸ਼ੋਸਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਸਖ਼ਸ ਨੇ ਆਪਣੀ ਮੋਟਰਸਾਇਕਲ ਖੜ੍ਹੀ ਕਰਨ ਲਈ ਨਵਾਂ ਸਟੈਂਡ ਤਿਆਰ ਕੀਤਾ ਹੈ ਉਹ ਵੀ ਇੱਕ ਜੁਗਾੜੂ ਤਰੀਕੇ ਨਾਲ। ਸ਼ੋਸਲ ਮੀਡੀਆ ਤੇ ਇਸ ਵੀਡੀਓ ਨੂੰ ਕਾਫ਼ੀ ਪਸੰਦ ਕਰ ਰਹੇ ਹਨ ਪਰ ਕੁੱਝ ਦਰਸ਼ਕ ਇਸ ਨੂੰ ਸੁਰੱਖਿਆ ਦੇ ਨਾਲ ਜੋੜਕੇ ਵੀ ਦੇਖ ਰਹੇ ਹਨ। ਹੁਣ ਤੱਕ ਇਸ ਵੀਡੀਓ ਨੂੰ 35 ਮਿਲੀਅਨ ਲੋਕ ਦੇਖ ਚੁੱਕੇ ਹਨ ਜੇਕਰ ਤੁਸੀਂ ਇਹ ਵੀਡੀਓ ਨਹੀਂ ਦੇਖੀ ਤਾਂ ਦੇਖ ਲਓ

ਮੋਟਰਸਾਇਕਲ ਦੇ ਸਟੈਂਡ ਲਈ ਲਗਾਇਆ ਜੁਗਾੜ, ਸ਼ੋਸਲ ਮੀਡੀਆ ਤੇ ਲੋਕ ਕਰ ਰਹੇ ਨੇ ਤਾਰੀਫਾਂ

pic credit: youtube/ technical baba babasaheb

Follow Us On

ਕਿਹਾ ਜਾਂਦਾ ਹੈ ਕਿ ਲੋੜ ਕਾਢ ਦੀ ਮਾਂ ਹੁੰਦੀ ਹੈ, ਸਾਡੇ ਲੋਕ ਕੋਈ ਨਵੀਂ ਕਾਢ ਕੱਢਣ ਤੋਂ ਜ਼ਿਆਦਾ ਜੁਗਾੜੂ ਕੰਮ ਕਰਨ ਵਿੱਚ ਯਕੀਨ ਰੱਖਦੇ ਹਨ। ਜੇਕਰ ਤੁਹਾਨੂੰ ਯਕੀਨ ਨਹੀਂ ਤਾਂ ਤੁਸੀਂ ਸ਼ੋਸਲ ਮੀਡੀਆ ਤੇ ਵਾਇਰਲ ਹੋ ਰਹੀ ਇਸ ਵੀਡੀਓ ਨੂੰ ਦੇਖ ਲਏ ਜਿਸ ਦੀ ਹੁਣ ਲੋਕ ਕਾਫ਼ੀ ਸ਼ਲਾਘਾ ਕਰ ਰਹੇ ਹਨ। ਦਰਅਸਲ, ਵੀਡੀਓ ਵਿੱਚ ਦਿਖਾਈ ਦੇ ਰਹੇ ਸਖਸ ਨੇ ਆਪਣੇ ਦਿਮਾਗ ਦੀ ਵਰਤੋ ਕਰਦਿਆਂ ਦੇਸੀ ਜੁਗਾੜ ਤੋਂ ਮੋਟਰਸਾਇਕਲ ਦਾ ਸਾਇਡ ਸਟੈਂਡ ਬਣਾਇਆ ਹੈ। ਇਸ ਤੋਂ ਬਾਅਦ ਤੁਹਾਨੂੰ ਮੋਟਰਸਾਇਕਲ ਖੜ੍ਹਾ ਕਰਨ ਲਈ ਕਿਸੇ ਹੋਰ ਸਟੈਂਡ ਦੀ ਲੋੜ ਨਹੀਂ ਹੈ। ਇਸ ਜੁਗਾੜ ਨਾਲ ਤਿਆਰ ਕੀਤੇ ਗਏ ਸਟੈਂਡ ਦੀ ਖਾਸੀਅਤ ਇਹ ਹਨ ਕਿ ਇਸ ਨੂੰ ਮੋਟਰਸਾਇਕਲ ਤੇ ਬੈਠੇ ਬੈਠਾਏ ਹੀ ਲਗਾਇਆ ਜਾ ਸਕਦਾ ਹੈ। ਇਸ ਤੁਹਾਡਾ ਮੋਟਰਸਾਇਕਲ ਵੀ ਟੇਢਾ ਨਹੀਂ ਹੋਵੇਗਾ।

ਲੋਕ ਕਰ ਰਹੇ ਨੇ ਤਾਰੀਫ਼

ਇਸ ਵੀਡੀਓ ਨੂੰ ਯੂਟਿਊਬ ਚੈਨਲ @technical baba babasah ਨਾਮ ਦੇ ਇੱਕ ਯੂ-ਟਿਊਵ ਚੈੱਨਲ ਉੱਤੇ ਸ਼ੇਅਰ ਕੀਤਾ ਗਿਆ ਹੈ। ਹੁਣ ਤੱਕ 32 ਮਿਲੀਅਨ ਵਿਊਜ ਅਤੇ 3 ਲੱਖ 35 ਹਜ਼ਾਰ ਤੋਂ ਵਧੇਰੇ ਲਾਈਕਸ ਮਿਲਦੇ ਹਨ। ਨਾਲ ਹੀ, ਤਮਾਮ ਦੇਖਣ ਵਾਲਿਆਂ ਨੇ ਇਸ ਵੀਡੀਓ ਨੂੰ ਰੀਐਕਸ਼ਨ ਵੀ ਦਿੱਤਾ ਹੈ। ਜੋ ਕੁਝ ਲੋਕਾਂ ਨੇ ਲਿਖਿਆ ਹੈ ਕਿ ਭਾਈ ਨੇ ਕਮਾਲ ਕਰ ਦਿੱਤੀ ਹੈ।

ਤੁਸੀਂ ਵੀ ਦੇਖ ਲਓ ਵੀਡੀਓ

ਜੁਗਾੜ ਸੁਰੱਖਿਆ ਲਈ ਖ਼ਤਰਾ

ਕੁੱਝ ਲੋਕਾਂ ਨੇ ਇਸ ਦੀ ਸੁਰੱਖਿਆ ਨੂੰ ਲੈਕੇ ਵੀ ਸਵਾਲ ਚੁੱਕਿਆ ਹੈ। ਇੱਕ ਦੇਖਣ ਵਾਲੇ ਨੇ ਕੁਮੈਂਟਸ ਵਿੱਚ ਲਿਖਿਆ ਹੈ ਕਿ ਜੇਕਰ ਇਹ ਰਾਹ ਵਿੱਚ ਜਾਂਦਿਆਂ ਹੀ ਖੁੱਲ੍ਹ ਗਿਆ ਤਾਂ ਹਾਦਸਾ ਵੀ ਹੋ ਸਕਦਾ ਹੈ।