ਪਾਕਿਸਤਾਨ ਰੇਂਜਰਸ ਦੀ ਹਿਰਾਸਤ ‘ਚ ਹੈ ਅੰਮ੍ਰਿਤਪਾਲ, ਤਾਰ ਪਾਰ ਗਿਆ ਸੀ ਖੇਤ
Pakistan Rangers: ਅੰਮ੍ਰਿਤਪਾਲ ਉਸ ਸਮੇਂ ਪਾਕਿਸਤਾਨ ਦੇ ਵਿੱਚ ਦਾਖਲ ਹੋ ਗਿਆ ਸੀ, ਜਦੋਂ ਉਹ ਆਪਣੀ ਤਾਰੋਂ ਪਾਰ ਅੱਠ ਕਿੱਲੇ ਜ਼ਮੀਨ ਤੇ ਖੇਤੀ ਕਰਨ ਲਈ ਗਿਆ ਹੋਇਆ ਸੀ। ਇਸ ਮਾਮਲੇ ਦੇ ਵਿੱਚ ਪਰਿਵਾਰ ਦੇ ਵੱਲੋਂ ਗ੍ਰਹਿ ਮੰਤਰਾਲਿਆ 'ਤੇ ਭਾਰਤ ਸਰਕਾਰ ਨੂੰ ਦਖਲ ਦੇਣ ਦੀ ਅਪੀਲ ਕੀਤੀ ਗਈ ਸੀ। ਜਿਸ ਤੋਂ ਬਾਅਦ ਹੁਣ ਇਸ ਮਾਮਲੇ ਦੇ ਵਿੱਚ ਪਰਿਵਾਰ ਨੂੰ ਆਸ ਬੱਝੀ ਹੈ ਕਿ ਉਹਨਾਂ ਦਾ ਪੁੱਤ ਵਾਪਸ ਆ ਜਾਏਗਾ।

ਬੀਤੀ 21 ਜੂਨ ਦਿਨ ਸ਼ਨੀਵਾਰ ਨੂੰ ਜਲਾਲਾਬਾਦ ਦੇ ਸਰਹੱਦੀ ਪਿੰਡ ਖੈਰੇਕੇ ਉਤਾਰਦਾ ਰਹਿਣ ਵਾਲਾ ਅੰਮ੍ਰਿਤਪਾਲ ਗਲਤੀ ਦੇ ਨਾਲ ਪਾਕਿਸਤਾਨ ਦੀ ਹੱਦ ਵਿੱਚ ਦਾਖਲ ਹੋ ਗਿਆ। ਇਸ ਤੋਂ ਬਾਅਦ ਪਾਕਿਸਤਾਨੀ ਰੇਂਜਰਸ ਦੇ ਵੱਲੋਂ ਇਸ ਨੂੰ ਕਾਬੂ ਕਰ ਲਿਆ ਗਿਆ ਸੀ, ਪਰ ਜਦੋਂ ਬੀਐਸਐਫ ਨੇ ਪਾਕਿਸਤਾਨੀ ਰੇਂਜਰਸ ਦੇ ਨਾਲ ਉਸ ਸਮੇਂ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਸੇ ਵੀ ਨੌਜਵਾਨ ਨੂੰ ਉਹਨਾਂ ਦੀ ਹਿਰਾਸਤ ਵਿੱਚ ਹੋਣ ਤੋਂ ਨਾ ਕਰ ਦਿੱਤੀ ਸੀ।
ਹੁਣ ਪਤਾ ਲੱਗ ਰਿਹਾ ਕਿ ਅੰਮ੍ਰਿਤਪਾਲ ਨੂੰ ਲੈ ਕੇ ਪਾਕਿਸਤਾਨੀ ਰੇਂਜਰਾਂ ਨੇ ਬੀਐਸਐਫ ਦੇ ਨਾਲ ਸੰਪਰਕ ਕੀਤਾ ਹੈ। ਅੰਮ੍ਰਿਤਪਾਲ ਦੇ ਉਹਨਾਂ ਦੀ ਕਸਟਡੀ ਵਿੱਚ ਹੋਣ ਦੀ ਗੱਲ ਕਹੀ ਗਈ ਹੈ।
ਜ਼ਿਕਰਯੋਗ ਹੈ ਕਿ ਅੰਮ੍ਰਿਤਪਾਲ ਉਸ ਸਮੇਂ ਪਾਕਿਸਤਾਨ ਦੇ ਵਿੱਚ ਦਾਖਲ ਹੋ ਗਿਆ ਸੀ, ਜਦੋਂ ਉਹ ਆਪਣੀ ਤਾਰੋਂ ਪਾਰ ਅੱਠ ਕਿੱਲੇ ਜ਼ਮੀਨ ਤੇ ਖੇਤੀ ਕਰਨ ਲਈ ਗਿਆ ਹੋਇਆ ਸੀ। ਇਸ ਮਾਮਲੇ ਦੇ ਵਿੱਚ ਪਰਿਵਾਰ ਦੇ ਵੱਲੋਂ ਗ੍ਰਹਿ ਮੰਤਰਾਲਿਆ ‘ਤੇ ਭਾਰਤ ਸਰਕਾਰ ਨੂੰ ਦਖਲ ਦੇਣ ਦੀ ਅਪੀਲ ਕੀਤੀ ਗਈ ਸੀ। ਜਿਸ ਤੋਂ ਬਾਅਦ ਹੁਣ ਇਸ ਮਾਮਲੇ ਦੇ ਵਿੱਚ ਪਰਿਵਾਰ ਨੂੰ ਆਸ ਬੱਝੀ ਹੈ ਕਿ ਉਹਨਾਂ ਦਾ ਪੁੱਤ ਵਾਪਸ ਆ ਜਾਏਗਾ।
ਅੰਮ੍ਰਿਤਪਾਲ ਦੇ ਪਿਤਾ ਜਗਰਾਜ ਸਿੰਘ ਨੇ ਦੱਸਿਆ ਕਿ 21 ਤਰੀਕ, ਸ਼ਨੀਵਾਰ ਨੂੰ ਉਨ੍ਹਾਂ ਦਾ ਪੁੱਤਰ ਖੇਤੀ ਕਰਨ ਲਈ ਭਾਰਤ-ਪਾਕਿ ਵਾੜ ਪਾਰ ਕਰ ਗਿਆ ਸੀ। ਪਰ ਉਹ ਵਾਪਸ ਨਹੀਂ ਆਇਆ।
ਜਦੋਂ ਬੀਐਸਐਫ ਨੇ ਉਸਨੂੰ ਭਾਰਤ-ਪਾਕਿ ਅੰਤਰਰਾਸ਼ਟਰੀ ਸਰਹੱਦ ਦੇ ਗੇਟ ‘ਤੇ ਕਿਹਾ ਕਿ ਉਸਨੂੰ ਸਿਰਫ਼ ਖੇਤਾਂ ਵਿੱਚ ਜਾਣ ਵਾਲਿਆਂ ਨੂੰ ਹੀ ਅੰਦਰ ਜਾਣਾ ਚਾਹੀਦਾ ਹੈ ਅਤੇ ਵਾਪਸ ਆਉਣ ਵਾਲਿਆਂ ਨੂੰ ਨਹੀਂ, ਤਾਂ ਉਸਨੇ ਉਨ੍ਹਾਂ ਨੂੰ ਦੱਸਿਆ ਕਿ ਉਸਦਾ ਪੁੱਤਰ ਘਰ ਵਾਪਸ ਨਹੀਂ ਆਇਆ ਹੈ। ਜਦੋਂ ਬਾਅਦ ਵਿੱਚ ਅਸੀਂ ਤਾਰ ਦੇ ਪਾਰ ਜਾ ਕੇ ਦੇਖਿਆ ਤਾਂ ਮੁੰਡੇ ਦੇ ਪੈਰਾਂ ਦੇ ਨਿਸ਼ਾਨ ਪਾਕਿਸਤਾਨ ਵੱਲ ਜਾਂਦੇ ਦਿਖਾਈ ਦਿੱਤੇ।
ਇਹ ਵੀ ਪੜ੍ਹੋ
ਅੰਮ੍ਰਿਤਪਾਲ ਦੇ ਪਿਤਾ ਨੇ ਕਿਹਾ ਕਿ ਉਹ ਦਿਲ ਦੇ ਮਰੀਜ਼ ਹਨ, ਇਸੇ ਕਰਕੇ ਉਹ ਪਿਛਲੇ 4-5 ਸਾਲਾਂ ਤੋਂ ਖੇਤੀ ਨਹੀਂ ਕਰਨ ਜਾ ਰਹੇ ਸਨ। ਇਸੇ ਕਾਰਨ, ਅੰਮ੍ਰਿਤਪਾਲ 5 ਸਾਲਾਂ ਤੋਂ ਖੇਤੀ ਕਰਨ ਲਈ ਇਕੱਲਾ ਜਾਂਦਾ ਸੀ। ਉਸ ਦੇ ਪਰਿਵਾਰ ਵਿੱਚ ਇੱਕ ਪੁੱਤਰ ਅਤੇ ਇੱਕ ਧੀ ਹੈ।