Amritpal Singh ਦਾ ਇੱਕ ਹੋਰ ਗੰਨਮੈਨ ਗ੍ਰਿਫਤਾਰ, NSA ਲਗਾ ਕੇ ਭੇਜਿਆ ਗਿਆ ਆਸਾਮ ਜੇਲ੍ਹ
Amritpal Singh ਦੇ ਇਕ ਹੋਰ ਗੰਨਮੈਨ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। Gunman ਦੀ ਪਛਾਣ ਪੱਟੀ ਦੇ ਪਿੰਡ ਜੋਧ ਸਿੰਘ ਵਾਲਾ ਦੇ ਵਸਨੀਕ ਵਰਿੰਦਰ ਜੌਹਲ ਵਜੋਂ ਹੋਈ ਹੈ।
Amritpal Singh News: ਖਾਲਿਸਤਾਨੀ ਸਮਰਥਕ ਅਤੇ ਭਗੌੜੇ ਵਾਰਿਸ ਪੰਜਾਬ ਦੇ (Waris Punjab De) ਮੁਖੀ ਅੰਮ੍ਰਿਤਪਾਲ ਸਿੰਘ ਦੇ ਇੱਕ ਹੋਰ ਸਮਰਥਕ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਵਰਿੰਦਰ ਜੌਹਲ ਨਾਂ ਦਾ ਇਹ ਸ਼ਖਸ ਅਮ੍ਰਿਤਪਾਲ ਦਾ ਗੰਨਮੈਨ ਰਿਹਾ ਹੈ। ਪੁਲਿਸ ਨੇ ਉਸ ‘ਤੇ ਵੀ ਐਨਐਸਏ ਲਗਾ ਕੇ ਉਸਨੂੰ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਭੇਜ ਦਿੱਤਾ ਗਿਆ ਹੈ। ਦੂਜੇ ਪਾਸੇ ਮੁੱਖ ਖਾਲਿਸਤਾਨ ਸਮਰਥਕ ਅਤੇ ਵਾਰਿਸ ਪੰਜਾਬ ਦੇ ਭਗੌੜੇ ਅੰਮ੍ਰਿਤਪਾਲ ਸਿੰਘ ਦੇ ਗੰਨਮੈਨ ਨੂੰ ਪਨਾਹ ਦੇਣ ਵਾਲੇ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਪੁਲਿਸ ਸੂਤਰਾਂ ਮੁਤਾਬਕ, ਵਰਿੰਦਰ ਸਿੰਘ ਜੌਹਲ ਏਕੇਐਫ ਵਿੱਚ ਸ਼ਾਮਲ ਨੌਜਵਾਨਾਂ ਨੂੰ ਹਥਿਆਰਾਂ ਦੀ ਵਰਤੋਂ ਕਰਨ ਦੀ ਸਿਖਲਾਈ ਦਿੰਦਾ ਸੀ। ਵਰਿੰਦਰ ਜੌਹਲ ਅੰਮ੍ਰਿਤਪਾਲ ਦੇ ਨਾਲ ਬਤੌਰ ਗੰਨਮੈਨ ਰਹਿੰਦਾ ਸੀ ਅਤੇ ਉਸ ਦੇ ਕਾਫੀ ਨੇੜੇ ਸੀ। ਪੁਲਿਸ ਨੇ ਉਸ ਤੇ ਐਨਐਸਏ ਲਗਾ ਕੇ ਉਸਨੂੰ ਡਿਬਰੂਗੜ੍ਹ ਜੇਲ੍ਹ ਭੇਜ ਦਿੱਤਾ ਹੈ।
ਉੱਧਰ, ਗੰਨਮੈਨ ਤਜਿੰਦਰ ਸਿੰਘ ਗੋਰਖਾ ਤੋਂ ਪੁੱਛਗਿੱਛ ਤੋਂ ਬਾਅਦ ਪੰਜਾਬ ਦੀ ਖੰਨਾ ਪੁਲਿਸ ਨੇ ਕਈ ਖੁਲਾਸੇ ਕੀਤੇ ਸਨ। ਹੁਣ ਗੰਨਮੈਨ ਨੂੰ ਪਨਾਹ ਦੇਣ ਵਾਲਾ ਬਲਵੰਤ ਸਿੰਘ ਵੀ ਪੁਲਿਸ ਦੀ ਗ੍ਰਿਫ਼ਤ ਵਿੱਚ ਹੈ। ਬਲਵੰਤ ਸਿੰਘ ਖੰਨਾ ਦੇ ਪਿੰਡ ਕੁਲ੍ਹੀ ਦਾ ਰਹਿਣ ਵਾਲਾ ਹੈ। ਹਾਲਾਂਕਿ ਪੁਲਿਸ ਨੂੰ ਅਜੇ ਤੱਕ ਬਲਵੰਤ ਸਿੰਘ ਦਾ ਅੰਮ੍ਰਿਤਪਾਲ ਨਾਲ ਕੋਈ ਸਬੰਧ ਨਹੀਂ ਮਿਲਿਆ ਹੈ। ਪਰ ਫਿਰ ਵੀ ਪੁਲਿਸ ਬਲਵੰਤ ਸਿੰਘ ਤੋਂ ਪੁੱਛਗਿੱਛ ਕਰ ਰਹੀ ਹੈ।
ਦੱਸ ਦੇਈਏ ਕਿ ਭਗੌੜਾ ਅੰਮ੍ਰਿਤਪਾਲ ਸਿੰਘ ਪੰਜਾਬ ਪੁਲਿਸ ਲਈ ਸਿਰਦਰਦੀ ਬਣਿਆ ਹੋਇਆ ਹੈ। ਪੰਜਾਬ ਪੁਲਿਸ ਨੇ 18 ਮਾਰਚ ਨੂੰ ਅੰਮ੍ਰਿਤਪਾਲ ਸਿੰਘ ਖਿਲਾਫ ਕਾਰਵਾਈ ਸ਼ੁਰੂ ਕੀਤੀ ਸੀ। ਸੂਤਰਾਂ ਨੇ ਉਤਰਾਖੰਡ ਦੇ ਰਸਤੇ ਨੇਪਾਲ ਭੱਜਣ ਦੀ ਸੰਭਾਵਨਾ ਜਤਾਈ ਹੈ। ਜਾਂਚ ਏਜੰਸੀਆਂ ਨੂੰ ਅੰਮ੍ਰਿਤਪਾਲ ਦੇ ਪਾਕਿਸਤਾਨ ਨਾਲ ਸਬੰਧ ਹੋਣ ਦਾ ਸ਼ੱਕ ਹੈ। ਪਾਕਿਸਤਾਨ ਦੇ ਇਸ਼ਾਰੇ ‘ਤੇ ਅੰਮ੍ਰਿਤਪਾਲ ਨੂੰ ਵੱਖਵਾਦ ਦੀ ਅੱਗ ਨੂੰ ਭੜਕਾਉਣ ਲਈ ਭਾਰਤ ਭੇਜਿਆ ਗਿਆ ਹੈ। ਪੁਲਿਸ ਨੇ ਅੰਮ੍ਰਿਤਪਾਲ ਸਿੰਘ ਦਾ ਪਾਸਪੋਰਟ ਨੰਬਰ V2155280 ਫੜਿਆ ਹੈ। ਦੁਬਈ ਤੋਂ ਭਾਰਤ ਪਰਤਣ ‘ਤੇ ਅੰਮ੍ਰਿਤਪਾਲ ਪਾਕਿਸਤਾਨੀ ਏਜੰਡੇ ਨੂੰ ਅੱਗੇ ਵਧਾਉਣ ‘ਚ ਰੁੱਝ ਗਿਆ ਸੀ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ