Amritpal Singh ਦੇ ਕਰੀਬੀ ਦਲਜੀਤ ਸਿੰਘ ਕਲਸੀ ਦੇ ਪਾਕਿਸਤਾਨੀ ਕੁਨੈਕਸ਼ਨ ਦਾ ਪਰਦਾਫਾਸ਼
Pakistan Connection: ਕਲਸੀ ਕੋਲ ਪਾਕਿਸਤਾਨ ਦੇ 20 ਟੈਲੀਫੋਨ ਨੰਬਰ ਮਿਲੇ ਹਨ। ਸੂਤਰਾਂ ਮੁਤਾਬਕ ਇਨ੍ਹਾਂ 'ਚੋਂ 2-3 ਨੰਬਰ ਪਾਕਿਸਤਾਨ ਦੀ ਫੌਜ ਅਤੇ ਖੁਫੀਆ ਏਜੰਸੀ ISI ਨਾਲ ਜੁੜੇ ਲੋਕਾਂ ਅਤੇ ਪਾਕਿਸਤਾਨ 'ਚ ਰਹਿ ਰਹੇ ਖਾਲਿਸਤਾਨ ਪੱਖੀ ਅੱਤਵਾਦੀਆਂ ਦੇ ਹਨ।
ਅਜਨਾਲਾ ਥਾਣਾ ਹਮਲਾ ਮਾਮਲਾ
ਪੰਜਾਬ ਨਿਊਜ: ਫਰਾਰ ਸਿੱਖ ਕੱਟੜਪੰਥੀ ਅੰਮ੍ਰਿਤਪਾਲ ਸਿੰਘ (Amritpal Singh) ਲਈ ਫਾਈਨਾਂਸ ਦਾ ਕੰਮ ਦੇਖਣ ਵਾਲੇ ਅਤੇ ਉਸ ਦੇ ਮੁੱਖ ਗ੍ਰਿਫਤਾਰ ਸਾਥੀ ਪੰਜਾਬੀ ਬਾਗ ਨਿਵਾਸੀ ਦਲਜੀਤ ਸਿੰਘ ਕਲਸੀ (Daljit Singh Kalsi) ਦਾ ਪਾਕਿਸਤਾਨੀ ਨਾਲ ਸਬੰਧਾਂ ਦਾ ਖੁਲਾਸਾ ਹੋਇਆ ਹੈ। ਕਲਸੀ ਨੂੰ ਕੁਝ ਦਿਨ ਪਹਿਲਾਂ ਕੈਨੇਡਾ ਦੇ ਸਿੱਖ ਵੱਖਵਾਦੀ ਹੱਬ ਵੈਨਕੂਵਰ ਵਿੱਚ ਪਾਕਿਸਤਾਨ ਦੇ ਕੌਂਸਲ ਜਨਰਲ ਨੂੰ ਭਾਰਤ ਵਿਰੁੱਧ ਮੰਗ ਪੱਤਰ ਸੌਂਪਦਿਆਂ ਵੀ ਦੇਖਿਆ ਗਿਆ ਸੀ। ਕਲਸੀ ਨੇ ਪੁੱਛਗਿੱਛ ਦੌਰਾਨ ਦੱਸਿਆ ਹੈ ਕਿ ਉਹ ਅੰਮ੍ਰਿਤਪਾਲ ਸਿੰਘ ਅਤੇ ਖਾਲਿਸਤਾਨ ਮੁਹਿੰਮ ਲਈ ਪਿਛਲੇ 3 ਸਾਲਾਂ ਵਿੱਚ ਭਾਰਤ ਅਤੇ ਵਿਦੇਸ਼ਾਂ ਤੋਂ ਕਰੀਬ 30 ਕਰੋੜ ਰੁਪਏ ਦਾ ਚੰਦਾ ਇਕੱਠਾ ਕਰ ਚੁੱਕਾ ਸੀ।
ਦੱਸਿਆ ਜਾ ਰਿਹਾ ਹੈ ਕਿ 15 ਫਰਵਰੀ, 2022 ਨੂੰ ਸੜਕ ਹਾਦਸੇ ਵਿੱਚ ਸੰਦੀਪ ਸਿੰਘ ਉਰਫ ਦੀਪ ਸਿੱਧੂ (Deep Sidhu) ਦੀ ਮੌਤ ਤੋਂ ਬਾਅਦ ਖੁਦ ਨੂੰ ਅਭਿਨੇਤਾ ਅਤੇ ਇੱਕ ਲੇਖਕ ਕਹਿਣ ਵਾਲੇ ਪੱਛਮੀ ਪੰਜਾਬੀ ਬਾਗ ਦੇ ਵਸਨੀਕ ਕਲਸੀ ਨੇ ਹੀ ਅੰਮ੍ਰਿਤਪਾਲ ਨੂੰ ਅਖੌਤੀ ਵਾਰਿਸ ਪੰਜਾਬ ਦੇ ਮੂਵਮੈਂਟ ਦੇ “ਮੁਖ ਸੇਵਾਦਾਰ” ਵਜੋਂ ਸ਼ੱਕੀ ਤੌਰ ‘ਤੇ ਨਿਯੁਕਤ ਕੀਤਾ ਸੀ।
ਸੁਰੱਖਿਆ ਅਤੇ ਖੁਫੀਆ ਜਾਣਕਾਰੀ ਦੇ ਅਨੁਸਾਰ, 23 ਫਰਵਰੀ, 2023 ਨੂੰ ਅਜਨਾਲਾ ਪੁਲਿਸ ਸਟੇਸ਼ਨ ਵਿੱਚ ਭੰਨਤੋੜ ਕਰਨ ਦੀ ਸਾਜ਼ਿਸ਼ ਦਾ ਹਿੱਸਾ ਰਿਹਾ ਕਲਸੀ ਵੈਨਕੂਵਰ ਵਿੱਚ ਕੌਂਸਲੇਟ ਜਨਰਲ ਅਤੇ ਦੁਬਈ ਰਾਹੀਂ ਪਾਕਿਸਤਾਨੀ ਅਦਾਰੇ ਨਾਲ ਸਰਗਰਮ ਤਾਲਮੇਲ ਵਿੱਚ ਰਿਹਾ ਹੈ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ


