ਚਾਵਲਾ ਮਾਮਲੇ ਦੀ ਜਾਂਚ ਲਈ SIT ਦਾ ਗਠਨ, ਬਲਤੇਜ ਪੰਨੂ ਨੇ ਮੁੜ ਚੁੱਕੇ SGPC ਪ੍ਰਧਾਨ ਧਾਮੀ ‘ਤੇ ਸਵਾਲ
SIT ਦੇ ਗਠਨ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਵੀ ਇਸ ਮਾਮਲੇ ਨੂੰ ਲੈ ਕੇ ਆਪਣਾ ਹਮਲਾਵਰ ਰੁਖ਼ ਜਾਰੀ ਰੱਖਿਆ ਹੈ। ਆਮ ਆਦਮੀ ਪਾਰਟੀ ਪੰਜਾਬ ਦੇ ਜਨਰਲ ਸਕੱਤਰ ਤੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਚੰਡੀਗੜ੍ਹ 'ਚ ਮੁੜ ਪ੍ਰੈੱਸ ਕਾਨਫਰੰਸ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਦਿੱਤੀ ਗਈ ਜਾਣਕਾਰੀ ਤੇ ਸਵਾਲ ਚੁੱਕੇ।
ਪੰਜਾਬ ਸਰਕਾਰ ਵੱਲੋਂ ਅਮਰਜੀਤ ਚਾਵਲਾ ਮਾਮਲੇ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ (SIT) ਦਾ ਗਠਨ ਕਰ ਦਿੱਤਾ ਗਿਆ ਹੈ। SIT ਦੀ ਅਗਵਾਈ ਫਰੀਦਕੋਟ ਦੇ SSP ਗੁਰਬੰਸ ਬੈਂਸ ਕਰਨਗੇ। ਇਸ ਤੋਂ ਇਲਾਵਾ SSP ਵਿਜੀਲੈਂਸ ਸਿਮਰਨਜੀਤ ਸਿੰਘ ਤੇ DSP ਕਰਨ ਸੰਧੂ ਨੂੰ SIT ਦਾ ਮੈਂਬਰ ਬਣਾਇਆ ਗਿਆ ਹੈ।
SIT ਦੇ ਗਠਨ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਵੀ ਇਸ ਮਾਮਲੇ ਨੂੰ ਲੈ ਕੇ ਆਪਣਾ ਹਮਲਾਵਰ ਰੁਖ਼ ਜਾਰੀ ਰੱਖਿਆ ਹੈ। ਆਮ ਆਦਮੀ ਪਾਰਟੀ ਪੰਜਾਬ ਦੇ ਜਨਰਲ ਸਕੱਤਰ ਤੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਚੰਡੀਗੜ੍ਹ ‘ਚ ਮੁੜ ਪ੍ਰੈੱਸ ਕਾਨਫਰੰਸ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਦਿੱਤੀ ਗਈ ਜਾਣਕਾਰੀ ਤੇ ਸਵਾਲ ਚੁੱਕੇ।
ਰਜਿਸਟਰ ‘ਚ Recommended by Chawla ਦਾ ਦਾਅਵਾ
ਪੰਨੂ ਨੇ SGPC ਪ੍ਰਧਾਨ ਧਾਮੀ ਵੱਲੋਂ ਦਿਖਾਏ ਗਏ ਸਰਾਵਾਂ ਦੇ ਰਜਿਸਟਰ ਨੂੰ ਲੈ ਕੇ ਵੀ ਸਵਾਲ ਖੜ੍ਹੇ ਕੀਤੇ। ਉਨ੍ਹਾਂ ਦਾਅਵਾ ਕੀਤਾ ਕਿ ਬਹਿਰੀਨ ਵਾਲੀ ਮਹਿਲਾ ਦੇ ਕਮਰੇ ਦੀ ਬੁਕਿੰਗ ਦੇ ਸਾਹਮਣੇ Recommended by Chawla ਲਿਖਿਆ ਹੋਇਆ ਹੈ ਤੇ ਅਦਾਇਗੀ ਵਾਲੀ ਥਾਂ ਤੇ ਮੁਫ਼ਤ ਦਰਜ ਹੈ।
ਆਪ ਪੰਜਾਬ ਜਨਰਲ ਸਕੱਤਰ ਤੇ ਮੀਡੀਆ ਇੰਚਾਰਜ @BaltejPannu ਨੇ ਚਾਵਲਾ ਮਾਮਲੇ ਤੇ ਮੰਗੇ ਸਵਾਲਾਂ ਦੇ ਜਵਾਬ !!
👉🏻 ਪੰਥ ਚੋਂ ਛੇਕੇ ਅਮਰਜੀਤ ਚਾਵਲਾ ਦੇ ਅਜੇ ਤੱਕ ਕਿਉਂ ਨਹੀਂ ਲੱਗੇ ਗੁਰਦੁਆਰਿਆਂ ਦੇ ਬਾਹਰ ਬੋਰਡ ? 👉🏻 SGPC ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੱਸਣ ਹੋਰ ਕਿੰਨੇ ਮਾਨਸਿਕ ਰੋਗੀਆਂ ਨੂੰ ਦਿੱਤੇ ₹1 ਲੱਖ ? 👉🏻 ਅਰਜ਼ੀ ਚ ਬੀਬੀ ਵੱਲੋਂ ਸਰਾਂ ਚ ਰਹਿਣ ਦਾ ਸਮਾਂ ਲਿਖੇ ਹੋਣ ਦੇ ਬਾਵਜੂਦ ਕਿਸੇ ਨੂੰ ਪਹਿਲਾਂ ਕਿਉਂ ਨਹੀਂ ਲੱਗਾ ਪਤਾ ? — AAP Punjab (@AAPPunjab) October 8, 2026
ਇਹ ਵੀ ਪੜ੍ਹੋ
ਉਨ੍ਹਾਂ ਸਵਾਲ ਕੀਤਾ ਕਿ ਜੇਕਰ SGPC ਪ੍ਰਧਾਨ ਵੱਲੋਂ ਇਹ ਕਿਹਾ ਗਿਆ ਸੀ ਕਿ ਸਰਾਵਾਂ ‘ਚ ਕੋਈ ਵੀ ਵਿਅਕਤੀ ਪੈਸੇ ਦੇ ਕੇ ਕਮਰਾ ਬੁੱਕ ਕਰਵਾ ਸਕਦਾ ਹੈ ਤੇ ਉਹ ਦਾਅਵਾ ਕਰ ਰਹੇ ਸਨ ਕਿ ਮਹਿਲਾ ਨੇ 1,000 ਰੁਪਏ ਦੇ ਕੇ ਕਮਰਾ ਲਿਆ ਸੀ, ਤਾਂ ਰਜਿਸਟਰ ‘ਚ ਮੁਫ਼ਤ ਕਿਉਂ ਦਰਜ ਕੀਤਾ ਗਿਆ।
1 ਲੱਖ ਰੁਪਏ ਦੀ ਮਦਦ ਤੇ ਵੀ ਚੁੱਕੇ ਸਵਾਲ
ਬਲਤੇਜ ਪੰਨੂ ਨੇ SGPC ਵੱਲੋਂ ਬਹਿਰੀਨ ਵਾਲੀ ਮਹਿਲਾ ਨੂੰ 1 ਲੱਖ ਰੁਪਏ ਦਿੱਤੇ ਜਾਣ ਦੇ ਮਾਮਲੇ ਤੇ ਵੀ ਸਵਾਲ ਚੁੱਕੇ। ਉਨ੍ਹਾਂ ਕਿਹਾ ਕਿ ਪਹਿਲਾਂ ਇਸ ਸਬੰਧੀ ਵੱਖਰੀ ਗੱਲ ਕਹੀ ਜਾ ਰਹੀ ਸੀ, ਜਦਕਿ ਹੁਣ SGPC ਪ੍ਰਧਾਨ ਵੱਲੋਂ 1 ਲੱਖ ਰੁਪਏ ਦਿੱਤੇ ਜਾਣ ਦੀ ਗੱਲ ਮੰਨੀ ਗਈ ਹੈ।
ਕੀ SGPC ਚਾਹੁੰਦੀ ਸੀ ਕਿ ਸ੍ਰੀ ਅਨੰਦਪੁਰ ਸਾਹਿਬ ਵਿਖੇ ਕੋਈ ਬੇਅਦਬੀ ਵਰਗੀ ਅਣਸੁਖਾਵੀਂ ਘਟਨਾ ਵਾਪਰੇ?
🔸 ਕਥਿਤ ‘ਮਾਨਸਿਕ ਰੋਗੀ’ ਬਹਿਰੀਨ ਵਾਲ਼ੀ ਬੀਬੀ ਨੂੰ ਸਰਾਂ ਵਿੱਚ ਇੰਨੇ ਮਹੀਨੇ ਕਿਉਂ ਰੱਖਿਆ ਗਿਆ? 🔸 ਮਾਨਸਿਕ ਰੋਗ ਦੇ ਇਲਾਜ ਲਈ ਬੀਬੀ ਨੂੰ 1 ਲੱਖ ਰੁਪਏ ਵੀ ਕਥਿਤ ਤੌਰ ‘ਤੇ ਮਦਦ ਵਜੋਂ ਦਿੱਤੇ ਗਏ 🔸 ਇਲਾਜ ਲਈ ਬੀਬੀ ਨੂੰ ਹਸਪਤਾਲ ਨਹੀਂ ਭੇਜਿਆ ਗਿਆ, ਸਰਾਂ ‘ਚ ਰੱਖ ਕੇ ਪੈਸੇ ਦਿੱਤੇ ਗਏ – @BaltejPannu ਜਨਰਲ ਸਕੱਤਰ ਅਤੇ ਮੀਡੀਆ ਇੰਚਾਰਜ ਆਮ ਆਦਮੀ ਪਾਰਟੀ, ਪੰਜਾਬ — AAP Punjab (@AAPPunjab) October 8, 2026
ਪੰਨੂ ਨੇ ਸਵਾਲ ਕੀਤਾ ਕਿ ਜੇਕਰ ਇਹ ਰਕਮ ਮਹਿਲਾ ਨੂੰ ਮਾਨਸਿਕ ਤੌਰ ਤੇ ਬਿਮਾਰ ਹੋਣ ਦੇ ਆਧਾਰ ਤੇ ਦਿੱਤੀ ਗਈ ਸੀ ਤਾਂ SGPC ਵੱਲੋਂ ਅਜਿਹੇ ਹੋਰ ਕਿੰਨੇ ਮਾਮਲਿਆਂ ‘ਚ ਮਦਦ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਵੀ ਪੂਰਾ ਰਿਕਾਰਡ ਜਨਤਕ ਕੀਤਾ ਜਾਣਾ ਚਾਹੀਦਾ ਹੈ।
