ਸ਼ਰਾਰਤੀ ਤੱਤ ਮਾਹੌਲ ਖਰਾਬ ਕਰਨ ਦੀ ਕਰ ਰਹੇ ਕੋਸ਼ਿਸ਼, ਸਖਤੀ ਨਾਲ ਨਿਪਟ ਰਹੀ ਸਰਕਾਰ…ਕਾਂਗਰਸ ‘ਤੇ ਤਿੱਖਾ ਹਮਲਾ, ਅੰਮ੍ਰਿਤਸਰ ‘ਚ ਅਰੋੜਾ ਦੀ ਰੈਲੀ

Updated On: 

12 Dec 2025 17:03 PM IST

Aman Arora On Congress 500 Crore: ਅਰੋੜਾ ਨੇ ਕਾਂਗਰਸ ਦੇ ਅੰਦਰ ਚੱਲ ਰਹੇ 500 ਕਰੋੜ ਦੇ ਵਿਵਾਦ 'ਤੇ ਵੀ ਜਵਾਬ ਦਿੱਤਾ। ਉਨ੍ਹਾਂ ਕਿਹਾ ਕਿ ਕਾਂਗਰਸ ਹਾਈਕਮਾਨ ਨੇ ਖੁਦ ਇੱਕ ਫੈਕਟ ਫਾਈਡਿੰਗ ਕਮੇਟੀ ਬਣਾਈ ਹੈ ਜੋ ਇਹ ਜਾਂਚ ਕਰੇਗੀ ਕਿ ਪੈਸਾ ਕਿੱਥੋਂ ਆਇਆ ਅਤੇ ਕਿੱਥੇ ਗਿਆ।

ਸ਼ਰਾਰਤੀ ਤੱਤ ਮਾਹੌਲ ਖਰਾਬ ਕਰਨ ਦੀ ਕਰ ਰਹੇ ਕੋਸ਼ਿਸ਼, ਸਖਤੀ ਨਾਲ ਨਿਪਟ ਰਹੀ ਸਰਕਾਰ...ਕਾਂਗਰਸ ਤੇ ਤਿੱਖਾ ਹਮਲਾ, ਅੰਮ੍ਰਿਤਸਰ ਚ ਅਰੋੜਾ ਦੀ ਰੈਲੀ
Follow Us On

ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਅੱਜ ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਵਿੱਚ ਇੱਕ ਰੈਲੀ ਨੂੰ ਸੰਬੋਧਨ ਕੀਤਾ। ਉਨ੍ਹਾਂ ਸੁਰੱਖਿਆ ਸਥਿਤੀ, ਵਿਰੋਧੀ ਪਾਰਟੀਆਂ ‘ਤੇ ਆਰੋਪਾਂ ਅਤੇ ਆਉਣ ਵਾਲੀਆਂ ਬਲਾਕ ਕਮੇਟੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ‘ਤੇ ਚਰਚਾ ਕੀਤੀ।

ਰੈਲੀ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਅਰੋੜਾ ਨੇ ਕਿਹਾ ਕਿ ਪੰਜਾਬ ਵਿੱਚ ਮਾਪਿਆਂ, ਬੱਚਿਆਂ ਅਤੇ ਅਧਿਆਪਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ। ਅੱਜ ਮਿਲੀਆਂ ਧਮਕੀਆਂ ਅਤੇ ਅਫਵਾਹਾਂ ਦੇ ਵਿਚਕਾਰ, ਉਨ੍ਹਾਂ ਭਰੋਸਾ ਦਿੱਤਾ ਕਿ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਪੂਰੀ ਤਰ੍ਹਾਂ ਚੌਕਸ ਹੈ ਅਤੇ ਜਨਤਕ ਸੁਰੱਖਿਆ ਨੂੰ ਸਭ ਤੋਂ ਵੱਧ ਤਰਜੀਹ ਦਿੱਤੀ ਜਾ ਰਹੀ ਹੈ।

ਉਨ੍ਹਾਂ ਕਿਹਾ ਕਿ ਕੁਝ ਸ਼ਰਾਰਤੀ ਅਨਸਰ ਸੂਬੇ ਵਿੱਚ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਪਰ ਸਰਕਾਰ ਅਜਿਹੀਆਂ ਕੋਸ਼ਿਸ਼ਾਂ ਨੂੰ ਸਖ਼ਤੀ ਨਾਲ ਨਾਕਾਮ ਕਰ ਰਹੀ ਹੈ। ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ, ਅੱਜ ਅੰਮ੍ਰਿਤਸਰ ਜ਼ਿਲ੍ਹੇ ਦੇ ਸਾਰੇ ਸਕੂਲ ਬੰਦ ਰੱਖਣ ਦਾ ਐਲਾਨ ਕੀਤਾ ਗਿਆ ਹੈ।

ਕਾਂਗਰਸ-ਅਕਾਲੀ ਦਲ ‘ਤੇ ਆਰੋਪ: ਉਮੀਦਵਾਰਾਂ ਦੀ ਘਾਟ

ਚੋਣਾਂ ਬਾਰੇ ਗੱਲ ਕਰਦੇ ਹੋਏ ਅਮਨ ਅਰੋੜਾ ਨੇ ਦਾਅਵਾ ਕੀਤਾ ਕਿ ਆਮ ਆਦਮੀ ਪਾਰਟੀ ਪੰਜਾਬ ਭਰ ਵਿੱਚ ਆਉਣ ਵਾਲੀਆਂ ਬਲਾਕ ਕਮੇਟੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਿੱਚ ਭਾਰੀ ਜਿੱਤ ਪ੍ਰਾਪਤ ਕਰੇਗੀ। ਉਨ੍ਹਾਂ ਕਿਹਾ ਕਿ ਕਾਂਗਰਸ ਅਤੇ ਅਕਾਲੀ ਦਲ ਕੋਲ ਉਮੀਦਵਾਰਾਂ ਦੀ ਘਾਟ ਹੈ, ਇਸ ਲਈ ਉਹ ਝੂਠੇ ਆੋਰਪ ਲਗਾ ਕੇ ਜਨਤਾ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

ਕਾਂਗਰਸ ਦੇ 500 ਕਰੋੜ ਦੇ ਵਿਵਾਦ ‘ਤੇ ਹਮਲਾ

ਅਰੋੜਾ ਨੇ ਕਾਂਗਰਸ ਦੇ ਅੰਦਰ ਚੱਲ ਰਹੇ 500 ਕਰੋੜ ਦੇ ਵਿਵਾਦ ‘ਤੇ ਵੀ ਜਵਾਬ ਦਿੱਤਾ। ਉਨ੍ਹਾਂ ਕਿਹਾ ਕਿ ਕਾਂਗਰਸ ਹਾਈਕਮਾਨ ਨੇ ਖੁਦ ਇੱਕ ਫੈਕਟ ਫਾਈਡਿੰਗ ਕਮੇਟੀ ਬਣਾਈ ਹੈ ਜੋ ਇਹ ਜਾਂਚ ਕਰੇਗੀ ਕਿ ਪੈਸਾ ਕਿੱਥੋਂ ਆਇਆ ਅਤੇ ਕਿੱਥੇ ਗਿਆ।

ਸਾਨੂੰ 500 ਕਰੋੜ ਮਿਲੇ ਤਾਂ ਪੰਜਾਬ ‘ਤੇ ਖਰਚ ਕਰਾਂਗੇ – ਅਰੋੜਾ

ਉਨ੍ਹਾਂ ਦਾਅਵਾ ਕੀਤਾ ਕਿ ਪੈਸੇ ਦੇ ਬਦਲੇ ਮੁੱਖ ਮੰਤਰੀ ਨਿਯੁਕਤ ਕਰਨਾ ਕਾਂਗਰਸ ਵਿੱਚ ਕੋਈ ਨਵੀਂ ਪ੍ਰਥਾ ਨਹੀਂ ਹੈ। ਉਨ੍ਹਾਂ ਸੁਨੀਲ ਜਾਖੜ ਦੇ ਉਸ ਬਿਆਨ ਦਾ ਵੀ ਹਵਾਲਾ ਦਿੱਤਾ ਜਿਸ ਵਿੱਚ ਕਿਹਾ ਗਿਆ ਸੀ ਕਿ 350 ਕਰੋੜ ਰੁਪਏ ਦੇ ਕੇ ਮੁੱਖ ਮੰਤਰੀ ਬਣਾਇਆ ਜਾਂਦਾ ਹੈ। ਅੰਤ ਵਿੱਚ, ਚੁਟਕੀ ਲੈਂਦੇ ਹੋਏ ਅਰੋੜਾ ਨੇ ਕਿਹਾ, ਭਾਵੇਂ ਸਾਡੇ ਕਿਸੇ ਵੀ ਮੰਤਰੀ ਨੂੰ 500 ਕਰੋੜ ਰੁਪਏ ਮਿਲ ਜਾਣ, ਅਸੀਂ ਉਹ ਪੈਸਾ ਸਿਰਫ ਪੰਜਾਬ ਦੀ ਭਲਾਈ ਲਈ ਖਰਚ ਕਰਨਗੇ।