ਲਾਪਤਾ ਸ਼ਿਵ ਸੈਨਾ ਜ਼ਿਲ੍ਹਾ ਪ੍ਰਧਾਨ ਸ਼ਿਵ ਕੁਮਾਰ ਦੀ ਮਿਲੀ ਲਾਸ਼, 5 ਦਸੰਬਰ ਤੋਂ ਸੀ ਲਾਪਤਾ

Published: 

12 Dec 2025 15:07 PM IST

ਇਸ ਘਟਨਾ ਦੇ ਪਤਾ ਚੱਲਦੇ ਹੀ ਸ਼ਿਵ ਸੈਨਾ ਵਰਕਰਾਂ 'ਚ ਰੋਸ ਫੈਲ ਗਿਆ। ਸ਼ਿਵ ਸੈਨਾ ਪੰਜਾਬ ਦੇ ਸੂਬਾ ਪ੍ਰਧਾਨ ਰਾਜੇਸ਼ ਗਰਗ ਨੇ ਦੱਸਿਆ ਕਿ ਪੰਜ ਦਸੰਬਰ ਨੂੰ ਸ਼ਿਵ ਕੁਮਾਰ ਨੂੰ ਇੱਕ ਸ਼ਖਸ ਦੁਪਹਿਰ ਦੋ ਵਜੇ ਘਰ ਤੋਂ ਲੈ ਗਿਆ ਸੀ। ਪੰਜ ਵਜੇ ਅਚਾਨਕ ਸ਼ਿਵ ਦਾ ਫ਼ੋਨ ਸਵਿੱਚ ਆਫ਼ ਆਉਣ ਲੱਗਾ। ਸ਼ਿਵ ਦੀ ਕਾਫੀ ਤਲਾਸ਼ ਕੀਤੀ ਗਈ, ਪਰ ਉਹ ਨਹੀਂ ਮਿਲਿਆ। ਉਨ੍ਹਾਂ ਨੇ ਇਸ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ।

ਲਾਪਤਾ ਸ਼ਿਵ ਸੈਨਾ ਜ਼ਿਲ੍ਹਾ ਪ੍ਰਧਾਨ ਸ਼ਿਵ ਕੁਮਾਰ ਦੀ ਮਿਲੀ ਲਾਸ਼, 5 ਦਸੰਬਰ ਤੋਂ ਸੀ ਲਾਪਤਾ
Follow Us On

ਸ਼ਿਵ ਸੈਨਾ ਪੰਜਾਬ ਦੇ ਮੁਕਤਸਰ ਤੋਂ ਜ਼ਿਲ੍ਹਾ ਯੂਥ ਪ੍ਰਧਾਨ ਸ਼ਿਵ ਕੁਮਾਰ ਸ਼ਿਵਾ ਦੀ ਖੂਨ ਨਾਲ ਲੱਥ-ਪੱਥ ਲਾਸ਼ ਮਿਲੀ ਹੈ। ਸ਼ਿਵ ਕੁਮਾਰ ਦੇ ਪਰਿਵਾਰਕ ਮੈਂਬਰਾਂ ਨੇ ਕੁੱਝ ਲੋਕਾਂ ‘ਤੇ ਰੰਜ਼ਿਸ਼ ਦੇ ਚੱਲਦੇ ਕਤਲ ਦਾ ਇਲਜ਼ਾਮ ਲਗਾਇਆ ਹੈ। ਦੱਸ ਦੇਈਏ ਕਿ 6 ਦਸੰਬਰ ਨੂੰ ਪੁਲਿਸ ਨੂੰ ਸ਼ਹਿਰ ਦੇ ਬੁੱਢਾ ਗੁੱਜਰ ਰੋਡ ਤੇ ਇੱਕ ਨੌਜਵਾਨ ਦੀ ਲਾਸ਼ ਮਿਲੀ ਸੀ। ਕਈ ਦਿਨਾਂ ਤੱਕ ਲਾਸ਼ ਦੀ ਪਹਿਚਾਣ ਨਹੀਂ ਹੋ ਪਾਈ। ਬਾਬਾ ਸ਼ਨੀਦੇਵ ਸੁਸਾਇਟੀ ਵੀਰਵਾਰ ਨੂੰ ਮ੍ਰਿਤਕ ਦੇਹ ਦਾ ਅੰਤਿਮ ਸਸਕਾਰ ਕਰਨ ਵਾਲੀ ਸੀ, ਪਰ ਇਸ ਤੋਂ ਪਹਿਲਾਂ ਲਾਸ਼ ਦੀ ਪਹਿਚਾਣ ਹੋ ਗਈ, ਜੋ ਸ਼ਿਵ ਸੈਨਾ ਪੰਜਾਬ ਦੇ ਜ਼ਿਲ੍ਹਾ ਯੂਥ ਪ੍ਰਧਾਨ ਸ਼ਿਵ ਕੁਮਾਰ ਸ਼ਿਵਾ ਦੀ ਸੀ।

ਇਸ ਘਟਨਾ ਦੇ ਪਤਾ ਚੱਲਦੇ ਹੀ ਸ਼ਿਵ ਸੈਨਾ ਵਰਕਰਾਂ ਚ ਰੋਸ ਫੈਲ ਗਿਆ। ਸ਼ਿਵ ਸੈਨਾ ਪੰਜਾਬ ਦੇ ਸੂਬਾ ਪ੍ਰਧਾਨ ਰਾਜੇਸ਼ ਗਰਗ ਨੇ ਦੱਸਿਆ ਕਿ ਪੰਜ ਦਸੰਬਰ ਨੂੰ ਸ਼ਿਵ ਕੁਮਾਰ ਨੂੰ ਇੱਕ ਸ਼ਖਸ ਦੁਪਹਿਰ ਦੋ ਵਜੇ ਘਰ ਤੋਂ ਲੈ ਗਿਆ ਸੀ। ਪੰਜ ਵਜੇ ਅਚਾਨਕ ਸ਼ਿਵ ਦਾ ਫ਼ੋਨ ਸਵਿੱਚ ਆਫ਼ ਆਉਣ ਲੱਗਾ। ਸ਼ਿਵ ਦੀ ਕਾਫੀ ਤਲਾਸ਼ ਕੀਤੀ ਗਈ, ਪਰ ਉਹ ਨਹੀਂ ਮਿਲਿਆ। ਉਨ੍ਹਾਂ ਨੇ ਇਸ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ।

ਪੁਲਿਸ ਨੂੰ ਬੱਢਾ ਗੁੱਜਰ ਰੋਡ ਤੇ ਛੇ ਦਸੰਬਰ ਨੂੰ ਇੱਕ ਖੂਨ ਨਾਲ ਲੱਥ-ਪੱਥ ਲਾਸ਼ ਮਿਲੀ, ਜਿਸ ਦੀ ਪਹਿਚਾਣ ਲਈ ਇਸ ਨੂੰ ਸਿਵਲ ਹਸਪਤਾਲ ਦੀ ਮੋਰਚਰੀ ਚ ਰਖਵਾ ਦਿੱਤਾ ਗਿਆ ਸੀ। ਪਰਿਵਾਰਕ ਮੈਂਬਰਾਂ ਨੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਇਸੇ ਸਾਲ ਜੂਨ ਚ ਉਨ੍ਹਾਂ ਦਾ ਬੱਸ ਸਟੈਂਡ ਦੇ ਸਾਹਮਣੇ ਧਰਨੇ ਦੌਰਾਨ ਕਾਰ ਚੜ੍ਹਾਉਣ ਦੀ ਕੋਸ਼ਿਸ਼ ਕਰ ਰਹੇ ਇੱਕ ਸਿੱਖ ਨੌਜਵਾਨ ਨਾਲ ਝਗੜਾ ਹੋ ਗਿਆ ਸੀ। ਉਸ ਮਾਮਲੇ ਚ ਕੇਸ ਵੀ ਦਰਜ ਹੋਇਆ ਸੀ। ਨਾਲ ਹੀ ਲਗਾਤਾਰ ਧਮਕੀਆਂ ਮਿਲ ਰਹੀਆਂ ਸਨ। ਇਸੀ ਰੰਜ਼ਿਸ਼ ਦੇ ਚਲਦੇ ਕਤਲ ਕੀਤਾ ਗਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।