ਕਾਂਗਰਸ ਨੂੰ ਅੱਜ ਵੀ ਕਰਦਾ ਹਾਂ Miss, ਕੈਪਟਨ ਬੋਲੇ- ਕੁੱਝ ਨਹੀਂ ਪੁੱਛਦੀ ਭਾਜਪਾ
ਕੈਪਟਨ ਅਮਰਿੰਦਰ ਸਿੰਘ ਨੇ ਇੱਕ ਮੀਡੀਆ ਇੰਟਰਵਿਊ ਦਿੰਦੇ ਹੋਏ ਕਿਹਾ ਕਿ ਇਹ ਲੋਕ ਕੁੱਝ ਵੀ ਕਹਿੰਦੇ ਹਨ। ਉਨ੍ਹਾਂ ਦਾ ਕੋਈ ਵਜੂਦ ਨਹੀਂ ਹੈ। ਕੀ ਪੰਜਾਬ ਉਨ੍ਹਾਂ ਤੋਂ ਬਿਨਾਂ ਨਹੀਂ ਚੱਲ ਸਕਦਾ? ਕਾਂਗਰਸ ਛੱਡਣ 'ਤੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪਾਰਟੀ ਨੇ ਉਨ੍ਹਾਂ ਨਾਲ ਬਹੁਤ ਗਲਤ ਕੀਤਾ ਹੈ, ਜਿਸ ਕਾਰਨ ਉਨ੍ਹਾਂ ਨੇ ਇਹ ਕਦਮ ਚੁੱਕਿਆ। ਹਾਲਾਂਕਿ, ਉਨ੍ਹਾਂ ਨੇ ਕਿਹਾ ਜਿਸ ਤਰ੍ਹਾਂ ਕਾਂਗਰਸ ਕੰਮ ਕਰਦੀ ਸੀ, ਉਹ ਉਸ ਚੀਜ਼ ਕਰਕੇ ਅੱਜ ਵੀ ਕਾਂਗਰਸ ਨੂੰ ਮਿਸ ਕਰਦੇ ਹਨ।
ਅੱਜ ਵੀ ਕਾਂਗਰਸ ਨੂੰ Miss ਕਰਦੇ ਕੈਪਟਨ, ਬੋਲੇ- ਭਾਜਪਾ ਮੈਨੂੰ ਕੁੱਝ ਵੀ ਨਹੀਂ ਪੁੱਛਦੀ (Pic:X/@capt_amarinder)
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਭਾਜਪਾ ਨੇਤਾ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਮੀਡੀਆ ਇੰਟਰਵਿਊ ‘ਚ ਕਿਹਾ ਕਿ ਭਾਜਪਾ ਹਾਈਕਮਾਨ ਉਨ੍ਹਾਂ ਨਾਲ ਸਲਾਹ ਨਹੀਂ ਕਰਦੀ ਤੇ ਆਪਣੇ ਤੌਰ ‘ਤੇ ਉਮੀਦਵਾਰਾਂ ਦਾ ਐਲਾਨ ਕਰਦੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਹਾਈਕਮਾਨ ਚੋਣਾਂ ਦੌਰਾਨ ਉਨ੍ਹਾਂ ਨਾਲ ਸਲਾਹ-ਮਸ਼ਵਰਾ ਕਰਦੀ ਸੀ। ਪਰ ਜਦੋਂ ਤੋਂ ਉਹ ਭਾਜਪਾ ‘ਚ ਸ਼ਾਮਲ ਹੋਏ ਹਨ, ਭਾਜਪਾ ਹਾਈਕਮਾਨ ਨੇ ਉਨ੍ਹਾਂ ਨਾਲ ਕਿਸੇ ਵੀ ਮਾਮਲੇ ‘ਤੇ ਸਲਾਹ ਨਹੀਂ ਕੀਤੀ ਤੇ ਸਿਰਫ਼ ਫੈਸਲੇ ਲਏ ਹਨ, ਤੇ ਉਮੀਦਵਾਰਾਂ ਦਾ ਐਲਾਨ ਕੀਤਾ ਹੈ। ਕੈਪਟਨ ਅਮਰਿੰਦਰ ਸਿੰਘ ਦੇ ਸ਼ਬਦਾਂ ਤੋਂ ਪਤਾ ਲੱਗਦਾ ਹੈ ਕਿ ਉਹ ਕਾਂਗਰਸ ਨੂੰ ਮਿਸ ਕਰ ਰਹੇ ਹਨ।
ਉਨ੍ਹਾਂ ਨੇ ਨਵਜੋਤ ਕੌਰ ਸਿੱਧੂ ਦੇ 500 ਕਰੋੜ ਮੁੱਖ ਮੰਤਰੀ ਦੇ ਬਿਆਨ ‘ਤੇ ਵੀ ਤਿੱਖਾ ਹਮਲਾ ਕੀਤਾ। ਉਨ੍ਹਾਂ ਕਿਹਾ ਕਿ ਡਾ. ਨਵਜੋਤ ਕੌਰ ਦਾ ਬਿਆਨ ਬਕਵਾਸ ਹੈ। ਉਹ (ਨਵਜੋਤ ਕੌਰ) ਕਹਿੰਦੇ ਹਨ ਕਿਹਾ ਕਿ ਜੇਕਰ ਉਨ੍ਹਾਂ (ਨਵਜੋਤ ਸਿੰਘ) ਨੂੰ ਮੁੱਖ ਮੰਤਰੀ ਬਣਾਇਆ ਜਾਂਦਾ ਹੈ, ਤਾਂ ਉਹ ਰਾਜਨੀਤੀ ਵਿੱਚ ਸਰਗਰਮ ਹੋਣ ਲਈ ਤਿਆਰ ਹਨ। ਦੋਵੇਂ ਪਤੀ-ਪਤਨੀ ਅਨਸਟੇਬਲ ਜਾਪਦੇ ਹਨ।
‘ਜਿਸ ਤਰ੍ਹਾਂ ਕਾਂਗਰਸ ਕੰਮ ਕਰਦੀ, ਮੈਂ ਉਸ ਨੂੰ ਮਿਸ ਕਰਦਾ’
ਕੈਪਟਨ ਅਮਰਿੰਦਰ ਸਿੰਘ ਨੇ ਇੱਕ ਮੀਡੀਆ ਇੰਟਰਵਿਊ ਦਿੰਦੇ ਹੋਏ ਕਿਹਾ ਕਿ ਇਹ ਲੋਕ ਕੁੱਝ ਵੀ ਕਹਿੰਦੇ ਹਨ। ਉਨ੍ਹਾਂ ਦਾ ਕੋਈ ਵਜੂਦ ਨਹੀਂ ਹੈ। ਕੀ ਪੰਜਾਬ ਉਨ੍ਹਾਂ ਤੋਂ ਬਿਨਾਂ ਨਹੀਂ ਚੱਲ ਸਕਦਾ? ਕਾਂਗਰਸ ਛੱਡਣ ‘ਤੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪਾਰਟੀ ਨੇ ਉਨ੍ਹਾਂ ਨਾਲ ਬਹੁਤ ਗਲਤ ਕੀਤਾ ਹੈ, ਜਿਸ ਕਾਰਨ ਉਨ੍ਹਾਂ ਨੇ ਇਹ ਕਦਮ ਚੁੱਕਿਆ। ਹਾਲਾਂਕਿ, ਉਨ੍ਹਾਂ ਨੇ ਕਿਹਾ ਜਿਸ ਤਰ੍ਹਾਂ ਕਾਂਗਰਸ ਕੰਮ ਕਰਦੀ ਸੀ, ਉਹ ਉਸ ਚੀਜ਼ ਕਰਕੇ ਅੱਜ ਵੀ ਕਾਂਗਰਸ ਨੂੰ ਮਿਸ ਕਰਦੇ ਹਨ।
ਭਾਜਪਾ ਨੇਤਾ ਨੇ ਅਰੂਸਾ ਆਲਮ ਨਾਲ ਆਪਣੀ ਦੋਸਤੀ ਦਾ ਵੀ ਖੁੱਲ੍ਹ ਕੇ ਜਵਾਬ ਦਿੱਤਾ। ਉਨ੍ਹਾਂ ਕਿਹਾ ਕਿ ਇੱਥੇ ਲੋਕ ਕੁੱਝ ਦਾ ਕੁੱਝ ਬਣਾਉਂਦੇ ਹਨ। ਉਨ੍ਹਾਂ ਨੂੰ ਗੱਲਾਂ ਕਹਿੰਦੇ ਰਹਿਣ ਦਿਓ, ਮੈਨੂੰ ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ। ਆਉਣ ਵਾਲੀਆਂ ਪੰਜਾਬ ਚੋਣਾਂ ਬਾਰੇ ਬੋਲਦਿਆਂ ਕੈਪਟਨ ਅਮਰਿੰਦਰ ਨੇ ਕਿਹਾ ਕਿ ਅਕਾਲੀ ਦਲ ਨਾਲ ਗੱਠਜੋੜ ਤੋਂ ਬਿਨਾਂ, ਭਾਜਪਾ ਦਾ ਪੰਜਾਬ ‘ਚ ਕੋਈ ਵਜੂਦ ਨਹੀਂ ਹੈ। ਭਾਜਪਾ ਇਕੱਲੀ ਨਹੀਂ ਜਿੱਤ ਸਕਦੀ।
