ਅੰਮ੍ਰਿਤਸਰ ਦੇ ਕਈ ਸਕੂਲਾਂ ਨੂੰ ਮਿਲੀ ਬੰਬ ਦੀ ਧਮਕੀ, ਜਿਲ੍ਹੇ ਦੇ ਸਾਰੇ ਸਕੂਲ ਬੰਦ, ਪੁਲਿਸ ਦੇ ਬੰਬ ਨਿਰੋਧਕ ਟੀਮ ਮੌਕੇ ‘ਤੇ ਮੌਜੂਦ

Updated On: 

12 Dec 2025 13:30 PM IST

Amritsar School Bomb Threat: ਗੁਰੂ ਨਗਰੀ ਦੇ ਕਈ ਸਕੂਲਾਂ ਨੂੰ ਇੱਕੋ ਨਾਲ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਪੁਲਿਸ ਨੇ ਮੌਕੇ 'ਤੇ ਪਹੁੰਚ ਇਲਾਕਾ ਸੀਲ ਕਰ ਦਿੱਤਾ ਹੈ। ਮੌਕੇ 'ਤੇ ਬੰਬ ਨਿਰੋਧਕ ਟੀਮਾਂ ਤੇ ਫਾਇਰ ਬ੍ਰਿਗੇਡ ਬੁਲਾ ਲਈ ਗਈ ਹੈ। ਸਕੂਲ ਦੇ ਅੰਦਰ ਕਿਸੇ ਨੂੰ ਵੀ ਜਾਣ ਨਹੀਂ ਦਿੱਤਾ ਜਾ ਰਿਹਾ। ਬੱਚਿਆਂ ਦੇ ਮਾਪੇ ਸਕੂਲ ਬਾਹਰ ਆਪਣੇ ਬੱਚਿਆਂ ਨੂੰ ਲੈਣ ਲਈ ਇਕੱਠੇ ਹੋ ਰਹੇ ਹਨ।

ਅੰਮ੍ਰਿਤਸਰ ਦੇ ਕਈ ਸਕੂਲਾਂ ਨੂੰ ਮਿਲੀ ਬੰਬ ਦੀ ਧਮਕੀ, ਜਿਲ੍ਹੇ ਦੇ ਸਾਰੇ ਸਕੂਲ ਬੰਦ, ਪੁਲਿਸ ਦੇ ਬੰਬ ਨਿਰੋਧਕ ਟੀਮ ਮੌਕੇ ਤੇ ਮੌਜੂਦ

ਅੰਮ੍ਰਿਤਸਰ ਦੇ ਨਿੱਜੀ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ

Follow Us On

ਅੰਮ੍ਰਿਤਸਰ ਦੇ ਕਈ ਸਕੂਲਾਂ ਨੂ੍ੰ ਇੱਕੋ ਨਾਲ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਮਿਲੀਆਂ ਹਨ। ਪਹਿਲਾਂ ਇਹ ਖਬਰ ਆਈ ਸੀ ਕਿ ਇੱਕ ਨਿੱਜੀ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਪਰ ਹੁਣ ਪਤਾ ਲੱਗਾ ਹੈ ਕਿ ਸ਼ਹਿਰ ਦੇ ਕਈ ਸਕੂਲਾਂ ਨੂੰ ਧਮਕੀ ਭਰੇ ਮੇਜ ਭੇਜੇ ਗਏ ਹਨ। ਜਿਸਤੋਂ ਬਾਅਦ ਜਿਲ੍ਹੇ ਦਾ ਸਾਰੇ ਸਕੂਲ ਬੰਦ ਕਰ ਦਿੱਤੇ ਗਏ ਹਨ। ਸਕੂਲ ਦੀ ਮਨੇਜਮੈਂਟ ਨੂੰ ਈ-ਮੇਲ ਜਰੀਏ ਇਹ ਧਮਕੀ ਭੇਜੀ ਗਈ ਸੀ। ਇਸ ਤੋਂ ਬਾਅਦ ਸਕੂਲ ਪ੍ਰਸ਼ਾਸਨ ਨੇ ਤੁਰੰਤ ਅੰਮ੍ਰਿਤਸਰ ਪੁਲਿਸ ਨੂੰ ਸੁਚਿਤ ਕੀਤਾ। ਪੁਲਿਸ ਨੇ ਸਕੂਲ ਨੂੰ ਖਾਲੀ ਕਰਵਾ ਦਿੱਤਾ। ਸਕੂਲ ਪ੍ਰਸ਼ਾਸਨ ਵੱਲੋਂ ਬੱਚਿਆਂ ਦੇ ਮਾਪਿਆਂ ਨੂੰ ਮੈਸੇਜ ਭੇਜਿਆ ਗਿਆ ਹੈ ਕਿ ਉਹ ਆਪਣੇ ਬੱਚਿਆਂ ਨੂੰ ਸਕੂਲ ਤੋਂ ਲੈ ਜਾਣ।

ਪੁਲਿਸ ਨੇ ਮੌਕੇ ਤੇ ਪਹੁੰਚ ਇਲਾਕਾ ਸੀਲ ਕਰ ਦਿੱਤਾ ਹੈ। ਮੌਕੇ ਤੇ ਬੰਬ ਨਿਰੋਧਕ ਟੀਮਾਂ ਤੇ ਫਾਇਰ ਬ੍ਰਿਗੇਡ ਬੁਲਾ ਲਈ ਗਈ ਹੈ। ਸਕੂਲ ਦੇ ਅੰਦਰ ਕਿਸੇ ਨੂੰ ਵੀ ਜਾਣ ਨਹੀਂ ਦਿੱਤਾ ਜਾ ਰਿਹਾ। ਬੱਚਿਆਂ ਦੇ ਮਾਪੇ ਸਕੂਲ ਬਾਹਰ ਆਪਣੇ ਬੱਚਿਆਂ ਨੂੰ ਲੈਣ ਲਈ ਇਕੱਠੇ ਹੋ ਰਹੇ ਹਨ।

ਪੁਲਿਸ ਟੀਮ ਇਸ ਦੌਰਾਨ ਸਕੂਲ ਅੰਦਰ ਜਾ ਕੇ ਸਾਰੇ ਕਲਾਸ ਰੂਮਾਂ ਦੀ ਤਲਾਸ਼ੀ ਲੈ ਰਹੀ ਹੈ। ਈ-ਮੇਲ ਦੀ ਜਾਂਚ ਕਰਨ ਲਈ ਇਸ ਨੂੰ ਸਾਈਬਰ ਸੈੱਲ ਦੇ ਹਵਾਲੇ ਕਰ ਦਿੱਤਾ ਗਿਆ ਹੈ। ਇਹ ਧਮਕੀ ਕਿਸ ਸੰਗਠਨ ਜਾਂ ਕਿਸ ਵਿਅਕਤੀ ਨੇ ਦਿੱਤੀ ਹੈ, ਫਿਲਹਾਲ ਅਜੇ ਤੱਕ ਇਸ ਦਾ ਖੁਲਾਸਾ ਨਹੀਂ ਹੋ ਪਾਇਆ ਹੈ।

ਪਹਿਲਾਂ ਵੀ ਆ ਚੁੱਕਿਆ ਅਜਿਹਾ ਮਾਮਲਾ

ਪੁਲਿਸ ਨੇ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦਿਹਾਤੀ ਇਲਾਕੇ ਚ ਕੁੱਝ ਸਕੂਲਾਂ ਨੂੰ ਸ਼ੱਕ ਈਮੇਲ ਭੇਜੀਆਂ ਗਈਆਂ ਹਨ। ਪੁਲਿਸ ਅਫ਼ਸਰ ਦੀ ਇਨ੍ਹਾਂ ਸਕੂਲਾਂ ਚ ਜਾਂਚ ਲਈ ਲਗਾ ਦਿੱਤਾ ਗਿਆ ਹੈ। ਸਾਈਬਰ ਪੁਲਿਸ ਈਮੇਲ ਨੂੰ ਟ੍ਰੈਕ ਕਰ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਪਹਿਲੇ ਵੀ ਅਜਿਹਾ ਮਾਮਲਾ ਆ ਚੁੱਕਿਆ ਹੈ। ਉਸ ਸਮੇਂ ਕੁੱਝ ਬੱਚਿਆਂ ਨੇ ਇਹ ਹਰਕਤ ਕੀਤੇ ਸੀ। ਹਾਲਾਂਕਿ, ਇਸ ਮਾਮਲੇ ਦੀ ਜਾਂਚ ਅਜੇ ਚੱਲ ਰਹੀ ਹੈ।