ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਕੈਬਿਨੇਟ ਮੰਤਰੀ ਅਮਨ ਅਰੋੜਾ ਨੂੰ 2 ਸਾਲ ਦੀ ਸਜ਼ਾ, ਮੌਕੇ ‘ਤੇ ਹੀ ਮਿਲੀ ਜ਼ਮਾਨਤ, ਕੀ ਹੈ ਪੂਰਾ ਮਾਮਲਾ? ਪੜ੍ਹੋ

ਸੁਨਾਮ ਦੀ ਅਦਾਲਤ ਨੇ ਕੈਬਨਿਟ ਮੰਤਰੀ ਅਮਨ ਅਰੋੜਾ ਤੇ ਉਨ੍ਹਾਂ ਦੀ ਮਾਤਾ ਜੀ ਸਮੇਤ 9 ਲੋਕਾਂ ਨੂੰ ਸਜ਼ਾ ਸੁਣਾਈ ਹੈ। ਜਾਣਕਾਰੀ ਅਨੁਸਾਰ 8 ਜਨਵਰੀ 2009 ਦੇ ਇਸ 15 ਪੁਰਾਣੇ ਕੇਸ ਵਿੱਚ ਸਜ਼ਾ ਸੁਣਾਈ ਗਈ ਹੈ। ਅਮਨ ਅਰੋੜਾ 'ਤੇ ਉਸ ਦੇ ਜੀਜਾ ਰਜਿੰਦਰ ਦੀਪਾ ਨੇ ਘਰ 'ਤੇ ਹਮਲਾ ਕਰਨ ਦਾ ਦੋਸ਼ ਲਗਾਇਆ ਸੀ। ਸਾਰੇ ਦੋਸ਼ੀਆਂ ਨੂੰ ਧਾਰਾ 452,148 ਤਹਿਤ 2 ਸਾਲ ਅਤੇ ਧਾਰਾ 323,149 ਤਹਿਤ 1 ਸਾਲ ਦੀ ਸਜ਼ਾ ਸੁਣਾਈ ਗਈ ਹੈ।

ਕੈਬਿਨੇਟ ਮੰਤਰੀ ਅਮਨ ਅਰੋੜਾ ਨੂੰ 2 ਸਾਲ ਦੀ ਸਜ਼ਾ, ਮੌਕੇ ‘ਤੇ ਹੀ ਮਿਲੀ ਜ਼ਮਾਨਤ, ਕੀ ਹੈ ਪੂਰਾ ਮਾਮਲਾ? ਪੜ੍ਹੋ
Follow Us
r-n-kansal-sangrur
| Updated On: 21 Dec 2023 18:54 PM

ਸੰਗਰੂਰ ਦੀ ਸੁਨਾਮ ਅਦਾਲਤ ਨੇ ਕੈਬਨਿਟ ਮੰਤਰੀ ਅਮਨ ਅਰੋੜਾ ਸਮੇਤ 9 ਲੋਕਾਂ ਨੂੰ 15 ਸਾਲ ਪੁਰਾਣੇ ਇੱਕ ਪਰਿਵਾਰਕ ਝਗੜੇ ਦੇ ਮਾਮਲੇ ਵਿੱਚ 2 ਸਾਲ ਦੀ ਸਜ਼ਾ ਸੁਣਾਈ ਹੈ। ਇਹ ਮਾਮਲਾ 2008 ਵਿੱਚ ਦਰਜ ਹੋਇਆ ਸੀ। ਅਦਾਲਤ ਨੇ ਇਸ ਮਾਮਲੇ ‘ਚ ਦੋਸ਼ੀਆਂ ‘ਤੇ ਜੁਰਮਾਨਾ ਵੀ ਲਗਾਇਆ ਹੈ। ਸਜ਼ਾ ਸੁਣਾਏ ਜਾਣ ਤੋਂ ਬਾਅਦ ਅਮਨ ਅਰੋੜਾ ਸਮੇਤ ਸਾਰੇ ਦੋਸ਼ੀਆਂ ਨੂੰ ਮੌਕੇ ਤੇ ਹੀ ਜ਼ਮਾਨਤ ਵੀ ਦੇ ਦਿੱਤੀ ਗਈ।

ਮਾਨਯੋਗ ਗੁਰਭਿੰਦਰ ਸਿੰਘ ਜੌਹਲ ਸਬ ਡਵੀਜ਼ਨਲ ਜੁਡੀਸ਼ੀਅਲ ਮੈਜਿਸਟਰੇਟ ਨੇ ਇਸ ਮਾਮਲੇ ਵਿੱਚ ਕੁੱਲ 9 ਲੋਕਾਂ ਨੂੰ ਸਜ਼ਾ ਸੁਣਾਈ ਹੈ। ਜਿਨ੍ਹਾਂ ਦੇ ਨਾਂ ਇਸ ਤਰ੍ਹਾਂ ਹਨ –

ਅਮਨ ਅਰੋੜਾ ਕੈਬਨਿਟ ਮੰਤਰੀ
ਪਰਮੇਸ਼ਵਰੀ ਦੇਵੀ – ਮਾਤਾ ਅਮਨ ਅਰੋੜਾ
ਰਾਜਾ ਵੀਰ ਕਲਾਂ
ਸਤਿਗੁਰ ਨਾਮੋਲ
ਕੁਲਦੀਪ ਸ਼ੇਰੋਂ
ਚੰਤਵੰਤ ਸਿੰਘ
ਜਗਜੀਵਨ ਰਾਮ ਲੱਕੀ
ਬਲਜਿੰਦਰ ਸਿੰਘ ਨਾਮੋਲ
ਲਾਭ ਸਿੰਘ ਨੀਲੋਵਾਲ

ਵਿਧਾਇਕੀ ਬਾਰੇ ਫੈਸਲਾ ਸੀਐਮ ਅਤੇ ਕੇਜਰੀਵਾਲ ਦਾ

ਸੁਨਾਮ ਕੋਰਟ ਤੋਂ ਬਾਹਰ ਆਇਆ ਤਾਂ ਅਮਨ ਅਰੋੜਾ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਅਦਾਲਤ ਨੇ ਉਨ੍ਹਾਂ ਦੇ ਨਾਲ-ਨਾਲ ਉਨ੍ਹਾਂ ਦੀ 85 ਸਾਲਾ ਮਾਂ ਨੂੰ ਵੀ 2 ਸਾਲ ਦੀ ਸਜ਼ਾ ਸੁਣਾਈ ਹੈ। ਕੋਰਟ ਨੇ ਜੋ ਵੀ ਫੈਸਲਾ ਸੁਣਾਇਆ ਹੈ, ਉਹ ਉਨ੍ਹਾਂ ਦਾ ਸਵਾਗਤ ਕਰਦੇ ਹਨ, ਪਰ ਉਹ ਇਸ ਦੀ ਅਪੀਲ ਜ਼ਿਲ੍ਹਾ ਅਦਾਲਤ ਵਿੱਚ ਕਰਨਗੇ। ਅਮਨ ਅਰੋੜਾ ਨੇ ਕਿਹਾ ਕਿ ਉਨ੍ਹਾਂ ਦੇ ਜੀਜਾ ਰਾਜਿੰਦਰ ਦੀਪਾ ਵੱਲੋਂ ਜੋ ਵੀ ਦੋਸ਼ ਲਾਏ ਗਏ ਹਨ, ਉਹ ਪੂਰੀ ਤਰ੍ਹਾਂ ਨਾਲ ਗਲਤ ਹਨ। ਉਸ ਦਿਨ ਸਾਡੇ ਵੱਲੋਂ ਕੋਈ ਹਮਲਾ ਨਹੀਂ ਕੀਤਾ ਗਿਆ ਸੀ। ਇਸ ਦੀ ਬਜਾਏ ਮੇਰੇ ਜੀਜਾ ਨੇ ਸਾਡੇ ‘ਤੇ ਹਮਲਾ ਕੀਤਾ ਜਿਸ ‘ਚ ਮੈਂ ਵੀ ਜ਼ਖਮੀ ਹੋ ਗਿਆ ਸੀ, ਜਿਸਤੋਂ ਬਾਅਦ ਮੈਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ।

ਅਮਨ ਅਰੋੜਾ ਨੇ ਕਿਹਾ ਕਿ ਮੇਰੀ ਵਿਧਾਇਕ ਦੀ ਮੈਂਬਰਸ਼ਿਪ ਰੱਦ ਕੀਤੀ ਜਾਂਦੀ ਹੈ ਜਾਂ ਨਹੀਂ ਇਹ ਸਾਡੇ ਮੁੱਖ ਮੰਤਰੀ ਭਗਵਤ ਸਿੰਘ ਅਤੇ ਪਾਰਟੀ ਕਨਵੀਨਰ ਅਰਵਿੰਦ ਕੇਜਰੀਵਾਲ ਦਾ ਫੈਸਲਾ ਹੋਵੇਗਾ। ਉਨ੍ਹਾਂ ਨੇ ਆਪਣੇ ਜੀਜਾ ਰਾਜਿੰਦਰ ਦੀਪਾ ‘ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਉਨ੍ਹਾਂ ਨੇ ਰਾਜਨੀਤੀ ਕਰਕੇ ਇੰਨਾ ਵੱਡਾ ਹੰਗਾਮਾ ਕੀਤਾ ਸੀ। ਉਦੋਂ ਇਕ ਸਮਝੌਤਾ ਹੋਇਆ ਸੀ, ਪਰ ਜਦੋਂ ਮੈਨੂੰ ਕਾਂਗਰਸ ਪਾਰਟੀ ਤੋਂ ਟਿਕਟ ਮਿਲੀ ਤਾਂ ਗੁੱਸੇ ਵਿਚ ਆ ਕੇ ਉਨ੍ਹਾਂ ਨੇ ਆਪਣਾ ਸਮਝੌਤਾ ਤੋੜ ਦਿੱਤਾ ਅਤੇ ਮੇਰੇ ਅਤੇ ਮੇਰੀ ਮਾਂ ‘ਤੇ ਇਹ ਦੋਸ਼ ਲਾਏ।

ਜੀਜਾ ਨੇ ਘਰ ‘ਤੇ ਕਬਜ਼ਾ ਕਰਨ ਦਾ ਲਾਇਆ ਸੀ ਆਰੋਪ

ਸ਼ਿਕਾਇਤਕਰਤਾ ਅਤੇ ਅਮਨ ਅਰੋੜਾ ਦੇ ਜੀਜਾ ਰਜਿੰਦਰ ਦੀਪਾ ਨੇ ਦੱਸਿਆ ਕਿ ਇਹ ਕੋਈ ਲੜਾਈ ਨਹੀਂ ਸੀ ਸਗੋਂ ਉਨ੍ਹਾਂ ਨਾਲ ਧੱਕਾ ਕੀਤਾ ਗਿਆ ਸੀ। ਇਹ ਮਾਮਲਾ ਪੰਦਰਾਂ ਸਾਲ ਪੁਰਾਣਾ ਹੈ। ਅਮਨ ਅਰੋੜਾ ਉਨ੍ਹਾਂ ਦੇ ਰਿਸ਼ਤੇਦਾਰ ਹਨ। ਰਿਸ਼ਤੇ ਤੋਂ ਉਹ ਉਨ੍ਹਾਂ ਦੇ ਜੀਜਾ ਹਨ। ਇਹ ਮਾਮਲਾ ਸਾਲ 2008 ਦਾ ਹੈ। ਜਾਣਕਾਰੀ ਮੁਤਾਬਕ, ਘਰ ਦੇ ਕਬਜੇ ਨੂੰ ਲੈਕੇ ਦੋਵਾਂ ਧਿਰਾਂ ਵਿਚਾਲੇ ਝਗੜਾ ਹੋਇਆ ਸੀ। ਸਾਲ 2008 ਵਿੱਚ ਉਹ ਸੁਨਾਮ ਤੋਂ ਚੰਡੀਗੜ੍ਹ ਗਏ ਹੋਏ ਸਨ। ਇਸ ਦੌਰਾਨ ਅਮਨ ਅਰੋੜਾ ਨੇ ਆਪਣੀ ਮਾਂ ਨੂੰ ਲੈ ਕੇ ਉਨ੍ਹਾਂ ਘਰ ‘ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ। ਜਿਵੇਂ ਹੀ ਉਸ ਦੇ ਪੀਏ ਨੇ ਉਸ ਨੂੰ ਦੱਸਿਆ ਕਿ ਘਰ ‘ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਤੋਂ ਬਾਅਦ ਉਨ੍ਹਾਂ ਨੇ ਉਸੇ ਸਮੇਂ ਉਥੋਂ ਦੇ ਡੀਐੱਸਪੀ ਨੂੰ ਫ਼ੋਨ ਕਰਕੇ ਪੂਰੇ ਮਾਮਲੇ ਦੀ ਜਾਣਕਾਰੀ ਦਿੱਤੀ।

ਜਦੋਂ ਉਹ ਸ਼ਾਮ ਨੂੰ ਘਰ ਪਹੁੰਚੇ। ਇਸ ਦੌਰਾਨ ਅਮਨ ਅਰੋੜਾ ਦੀ ਮਾਂ ਉੱਥੇ ਮੌਜੂਦ ਸਨ। ਉਸੇ ਵੇਲ੍ਹੇ ਅਮਨ ਅਰੋੜਾ ਵੀ ਆਪਣੇ ਸਮਰਥਕਾਂ ਨਾਲ ਉਥੇ ਪਹੁੰਚ ਗਏ। ਫਿਰ ਉਨ੍ਹਾਂ ਨੇ ਕੁੱਟਮਾਰ ਕਰਨ ਅਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ। ਜਿਸਤੋਂ ਬਾਅਦ ਉਨ੍ਹਾਂ ਖਿਲਾਫ ਸ਼ਿਕਾਇਤ ਵੀ ਦਰਜ ਕਰਵਾਈ ਗਈ ਸੀ। ਨਾਲ ਹੀ ਉਨ੍ਹਾਂ ਨੇ ਜਾਂਚ ਲਈ ਪਟੀਸ਼ਨ ਦਾਇਰ ਕੀਤੀ। ਅਦਾਲਤ ਤੋਂ ਰਾਹਤ ਮਿਲੀ। ਹਾਲਾਂਕਿ, ਫਿਰ ਉਨ੍ਹਾਂ ਨੇ ਅਦਾਲਤ ਦੀ ਸ਼ਰਨ ਲਈ। ਇਸ ਤੋਂ ਬਾਅਦ ਇਹ ਫੈਸਲਾ ਆਇਆ ਹੈ।