AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਫੋਟੋ ਗੈਲਰੀਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਵੈੱਬ ਸਟੋਰੀਜ਼ਚੋਣਾਂ 2026

ਤਕਨੀਕੀ ਖ਼ਰਾਬੀ ਕਾਰਨ ਪਾਕਿਸਤਾਨੀ ਏਅਰਸਪੇਸ ‘ਚ ਪਹੁੰਚਿਆਂ ਏਅਰ ਇੰਡੀਆ ਦਾ ਜਹਾਜ਼, ਚੇਤਾਵਨੀ ਤੋਂ ਬਾਅਦ ਲਿਆ ਯੂ-ਟਰਨ

ਜਾਣਕਾਰੀ ਮੁਤਾਬਕ, ਫਲਾਈਟ AI-479 (ਪਲੇਨ A321) ਸੋਮਵਾਰ ਰਾਤ ਕਰੀਬ 9:18 ਵਜੇ ਦਿੱਲੀ ਤੋਂ ਰਵਾਨਾ ਹੋਈ। ਯਾਤਰਾ ਦੌਰਾਨ, ਇੱਕ ਤਕਨੀਕੀ ਖ਼ਰਾਬੀ ਕਾਰਨ ਫਲਾਈਟ ਆਪਣੇ ਨਿਰਧਾਰਤ ਰੂਟ ਤੋਂ ਭਟਕ ਗਈ।

ਤਕਨੀਕੀ ਖ਼ਰਾਬੀ ਕਾਰਨ ਪਾਕਿਸਤਾਨੀ ਏਅਰਸਪੇਸ 'ਚ ਪਹੁੰਚਿਆਂ ਏਅਰ ਇੰਡੀਆ ਦਾ ਜਹਾਜ਼, ਚੇਤਾਵਨੀ ਤੋਂ ਬਾਅਦ ਲਿਆ ਯੂ-ਟਰਨ
ਸੰਕੇਤਕ ਤਸਵੀਰ
lalit-sharma
| Updated On: 24 Jun 2026 10:12 AM IST
Share

ਦਿੱਲੀ ਤੋਂ ਅੰਮ੍ਰਿਤਸਰ ਜਾ ਰਹੀ ਇੱਕ ਏਅਰ ਇੰਡੀਆ ਦੀ ਫਲਾਈਟ ਤਕਨੀਕੀ ਸਮੱਸਿਆ ਦੇ ਚੱਲਦੇ ਆਪਣੇ ਨਿਰਧਾਰਤ ਰੂਟ ਤੋਂ ਭਟਕ ਗਈ। ਫਲਾਈਟ ਦੇ ਰੂਟ ਭਟਕਣ ਤੋਂ ਬਾਅਦ ਪਾਕਿਸਤਾਨ ਏਅਰਸਪੇਸ ‘ਚ ਦਾਖਲ ਹੋ ਗਈ, ਹਾਲਾਂਕਿ ਪਾਕਿਸਤਾਨ ਏਅਰ ਟ੍ਰੈਫ਼ਿਕ ਅਥਾਰਿਟੀ ਦੀ ਚੇਤਾਨੀ ਤੋਂ ਬਾਅਦ ਫਲਾਈਟ ਭਾਰਤੀ ਹਵਾਈ ਖੇਤਰ ‘ਚ ਵਾਪਸ ਪਰਤ ਆਈ।

ਜਾਣਕਾਰੀ ਮੁਤਾਬਕ, ਫਲਾਈਟ AI-479 (ਪਲੇਨ A321) ਸੋਮਵਾਰ ਰਾਤ ਕਰੀਬ 9:18 ਵਜੇ ਦਿੱਲੀ ਤੋਂ ਰਵਾਨਾ ਹੋਈ। ਯਾਤਰਾ ਦੌਰਾਨ, ਇੱਕ ਤਕਨੀਕੀ ਖ਼ਰਾਬੀ ਕਾਰਨ ਫਲਾਈਟ ਆਪਣੇ ਨਿਰਧਾਰਤ ਰੂਟ ਤੋਂ ਭਟਕ ਗਈ।

ਚੇਤਾਵਨੀ ਤੋਂ ਬਾਅਦ ਯੂ-ਟਰਨ

ਫਲਾਈਟ ਪਹਿਲਾਂ ਥੋੜ੍ਹੇ ਸਮੇਂ ਲਈ ਪਾਕਿਸਤਾਨੀ ਹਵਾਈ ਖੇਤਰ ‘ਚ ਦਾਖਲ ਹੋ ਗਈ ਸੀ। ਚੇਤਾਵਨੀ ਤੋਂ ਬਾਅਦ, ਉਡਾਣ ਨੂੰ ਓਪਰੋਟ ਕਰਨ ਵਾਲੀ ਅਧਿਕਾਰੀਆਂ ਨੇ ਕਾਰਵਾਈ ਕੀਤੀ ਤੇ ਫਲਾਈਟ ਨੂੰ ਭਾਰਤੀ ਹਵਾਈ ਖੇਤਰ ਵੱਲ ਵਾਪਸ ਮੋੜ ਦਿੱਤਾ। ਫਲਾਈਟ ਸਫਲਤਾਪੂਰਵਕ ਆਪਣੇ ਨਿਰਧਾਰਤ ਰੂਟ ‘ਤੇ ਵਾਪਸ ਪਰਤ ਆਈ, ਪਰ ਨਿਰਧਾਰਤ ਉਤਰਨ ਦਾ ਸਮਾਂ ਨਿਕਲ ਜਾਣ ਦੇ ਕਾਰਨ ਫਲਾਈਟ ਨੂੰ ਅੰਮ੍ਰਿਤਸਰ ‘ਚ ਲੈਂਡ ਕਰਨ ਦੀ ਅਨੁਮਤੀ ਨਹੀਂ ਮਿਲੀ। ਇਸ ਤੋਂ ਬਾਅਦ ਫਲਾਈਟ ਨੂੰ ਵਾਪਸ ਦਿੱਲੀ ਭੇਜ ਦਿੱਤਾ ਗਿਆ, ਜਿੱਥੇ ਇਹ ਸੁਰੱਖਿਅਤ ਢੰਗ ਨਾਲ ਲੈਂਡ ਕੀਤੀ।

ਚਾਰ ਘੰਟੇ ਦੀ ਦੇਰੀ ਤੋਂ ਬਾਅਦ ਉਡਾਣ ਮੰਜ਼ਿਲ ‘ਤੇ ਪਹੁੰਚੀ

ਉਡਾਣ ਆਖਰਕਾਰ ਲਗਭਗ 2:20 ਵਜੇ ਅੰਮ੍ਰਿਤਸਰ ਹਵਾਈ ਅੱਡੇ ‘ਤੇ ਸੁਰੱਖਿਅਤ ਢੰਗ ਨਾਲ ਉਤਰੀ, ਜੋ ਕਿ ਨਿਰਧਾਰਤ ਸਮੇਂ ਤੋਂ ਲਗਭਗ ਚਾਰ ਘੰਟੇ ਪਿੱਛੇ ਸੀ। ਫਲਾਈਟ ਨਿਰਧਾਰਤ ਸਮੇਂ ਅਨੁਸਾਰ ਲਗਭਗ 10:30 ਵਜੇ ਤੱਕ ਪਹੁੰਚਣ ਦੀ ਉਮੀਦ ਸੀ, ਹਾਲਾਂਕਿ ਯਾਤਰੀਆਂ ਨੂੰ ਮੰਜ਼ਿਲ ‘ਤੇ ਪਹੁੰਚਣ ਲਈ ਕਾਫ਼ੀ ਦੇਰੀ ਦਾ ਸਾਹਮਣਾ ਕਰਨਾ ਪਿਆ। ਅਧਿਕਾਰੀਆਂ ਨੇ ਤਕਨੀਕੀ ਖਰਾਬੀ ਦੇ ਸਹੀ ਕਾਰਨ ਦਾ ਪਤਾ ਲਗਾਉਣ ਤੇ ਮੁਲਾਂਕਣ ਕਰਨ ਲਈ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

Follow Us
ਲਾਪਤਾ ਹੋਈਆਂ 10 ਕੁੜੀਆਂ, 8 ਵਾਪਸ ਪਰਤੀਆਂ, ਕਿਸੇ ਨੇ ਫਸਾਇਆ ਜਾਂ ਹੋਈ ਕਿਡਨੈਪਿੰਗ? ਜਾਣੋ...
ਲਾਪਤਾ ਹੋਈਆਂ 10 ਕੁੜੀਆਂ, 8 ਵਾਪਸ ਪਰਤੀਆਂ, ਕਿਸੇ ਨੇ ਫਸਾਇਆ ਜਾਂ ਹੋਈ ਕਿਡਨੈਪਿੰਗ? ਜਾਣੋ......
ਦਿੱਲੀ ਵਿੱਚ ਪੁਲਿਸ ਮੁਲਾਜ਼ਮਾਂ ਦੀਆਂ ਛੁੱਟੀਆਂ ਰੱਦ, ਸੁਰੱਖਿਆ ਅਲਰਟ ਜਾਰੀ
ਦਿੱਲੀ ਵਿੱਚ ਪੁਲਿਸ ਮੁਲਾਜ਼ਮਾਂ ਦੀਆਂ ਛੁੱਟੀਆਂ ਰੱਦ, ਸੁਰੱਖਿਆ ਅਲਰਟ ਜਾਰੀ...
NEET ਵਿਵਾਦ ਵਿਚਾਲੇ ਸਿੱਖਿਆ ਮੰਤਰਾਲੇ ਵਿੱਚ ਵੱਡਾ ਫੇਰਬਦਲ, ਉੱਚ ਸਿੱਖਿਆ ਸਕੱਤਰ ਵਿਨੀਤ ਜੋਸ਼ੀ ਦਾ ਤਬਾਦਲਾ
NEET ਵਿਵਾਦ ਵਿਚਾਲੇ ਸਿੱਖਿਆ ਮੰਤਰਾਲੇ ਵਿੱਚ ਵੱਡਾ ਫੇਰਬਦਲ, ਉੱਚ ਸਿੱਖਿਆ ਸਕੱਤਰ ਵਿਨੀਤ ਜੋਸ਼ੀ ਦਾ ਤਬਾਦਲਾ...
ਅਜਨਾਲਾ ਵਿੱਚ ਹੜ੍ਹ ਦਾ ਖ਼ਤਰਾ, ਜਾਇਜ਼ਾ ਲੈਣ ਪਹੁੰਚੇ ਕੁਲਦੀਪ ਧਾਲੀਵਾਲ
ਅਜਨਾਲਾ ਵਿੱਚ ਹੜ੍ਹ ਦਾ ਖ਼ਤਰਾ, ਜਾਇਜ਼ਾ ਲੈਣ ਪਹੁੰਚੇ ਕੁਲਦੀਪ ਧਾਲੀਵਾਲ...
Student Protest... ਪੰਜਾਬ ਦੀ ਸਿੱਖਿਆ ਪ੍ਰਣਾਲੀ... TV9 Digital ਨਾਲ ਖਾਸ ਗੱਲਬਾਤ 'ਚ ਹਰਜੋਤ ਬੈਂਸ ਨੇ ਦਿੱਤਾ ਹਰ ਸਵਾਲ ਦਾ ਜਵਾਬ...ਵੇਖੋ ਵੀਡੀਓ
Student Protest... ਪੰਜਾਬ ਦੀ ਸਿੱਖਿਆ ਪ੍ਰਣਾਲੀ... TV9 Digital ਨਾਲ ਖਾਸ ਗੱਲਬਾਤ 'ਚ ਹਰਜੋਤ ਬੈਂਸ ਨੇ ਦਿੱਤਾ ਹਰ ਸਵਾਲ ਦਾ ਜਵਾਬ...ਵੇਖੋ ਵੀਡੀਓ...
Sonam Wangchuk ਦਾ ਵੱਡਾ ਸੁਨੇਹਾ: ਅਨਸ਼ਨ ਖਤਮ ਕਰਨ ਨੂੰ ਲੈ ਕੇ ਕੀ ਬੋਲੇ?
Sonam Wangchuk ਦਾ ਵੱਡਾ ਸੁਨੇਹਾ: ਅਨਸ਼ਨ ਖਤਮ ਕਰਨ ਨੂੰ ਲੈ ਕੇ ਕੀ ਬੋਲੇ?...
ਕੁੜੀ ਨੂੰ ਥੱਪੜ ਮਾਰਨ ਵਾਲੇ ADCP ਸੰਦੀਪ ਲਾਂਬਾ ਦਾ ਤਬਾਦਲਾ; ਜੰਤਰ-ਮੰਤਰ ਪ੍ਰਦਰਸ਼ਨ 'ਚ ਵੱਡਾ ਐਕਸ਼ਨ
ਕੁੜੀ ਨੂੰ ਥੱਪੜ ਮਾਰਨ ਵਾਲੇ ADCP ਸੰਦੀਪ ਲਾਂਬਾ ਦਾ ਤਬਾਦਲਾ; ਜੰਤਰ-ਮੰਤਰ ਪ੍ਰਦਰਸ਼ਨ 'ਚ ਵੱਡਾ ਐਕਸ਼ਨ...
ਟੋਲ ਪਲਾਜ਼ਾ 'ਤੇ ਬੈਠੇ ਕਿਸਾਨਾਂ ਦੀ ਪੁਲਿਸ ਨਾਲ ਝੜਪ, ਕੀ ਸੀ ਵਜ੍ਹਾ, ਵੇਖੋ ਵੀਡੀਓ...
ਟੋਲ ਪਲਾਜ਼ਾ 'ਤੇ ਬੈਠੇ ਕਿਸਾਨਾਂ ਦੀ ਪੁਲਿਸ ਨਾਲ ਝੜਪ, ਕੀ ਸੀ ਵਜ੍ਹਾ, ਵੇਖੋ ਵੀਡੀਓ......
Gurugram Gang War: ਗੁਰੂਗ੍ਰਾਮ ਵਿੱਚ ਕੌਸ਼ਲ ਚੌਧਰੀ ਦਾ ਖੌਫ ਅਤੇ ਸ਼ਰਾਬ ਦੇ ਕਾਰੋਬਾਰ 'ਤੇ ਗੈਂਗਸਟਰਾਂ ਦੀ ਜੰਗ
Gurugram Gang War: ਗੁਰੂਗ੍ਰਾਮ ਵਿੱਚ ਕੌਸ਼ਲ ਚੌਧਰੀ ਦਾ ਖੌਫ ਅਤੇ ਸ਼ਰਾਬ ਦੇ ਕਾਰੋਬਾਰ 'ਤੇ ਗੈਂਗਸਟਰਾਂ ਦੀ ਜੰਗ...