AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਅਬੋਹਰ ‘ਚ ਨਸ਼ੇੜੀ ਪੁੱਤ ਨੇ ਪ੍ਰੈਸ਼ਰ ਕੁੱਕਰ ਮਾਰ ਕੇ ਮਾਂ ਦੀ ਲਈ ਜਾਨ, ਲੋਕਾਂ ਨੇ ਮੌਕੇ ‘ਤੇ ਦਬੋਚ ਕੀਤਾ ਪੁਲਿਸ ਹਵਾਲੇ

ਫ਼ਾਜ਼ਿਲਕਾ ਦੇ ਉਪ ਮੰਡਲ ਅਬੋਹਰ ਵਿਖੇ ਰਿਸ਼ਤਿਆਂ ਨੂੰ ਤਾਰ-ਤਾਰ ਕਰਨ ਵਾਲੀ ਇੱਕ ਅਤਿ-ਦਰਦਨਾਕ ਘਟਨਾ ਸਾਹਮਣੇ ਆਈ ਹੈ, ਜਿੱਥੇ ਸੋਮਵਾਰ ਦੁਪਹਿਰ ਕਰੀਬ 1 ਵਜੇ ਨਸ਼ੇ ਦੀ ਹਾਲਤ ਵਿੱਚ ਧੁੱਤ ਇੱਕ ਪੁੱਤ ਨੇ ਆਪਣੀ ਹੀ 80 ਸਾਲਾ ਬਜ਼ੁਰਗ ਮਾਂ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ।

ਅਬੋਹਰ 'ਚ ਨਸ਼ੇੜੀ ਪੁੱਤ ਨੇ ਪ੍ਰੈਸ਼ਰ ਕੁੱਕਰ ਮਾਰ ਕੇ ਮਾਂ ਦੀ ਲਈ ਜਾਨ, ਲੋਕਾਂ ਨੇ ਮੌਕੇ 'ਤੇ ਦਬੋਚ ਕੀਤਾ ਪੁਲਿਸ ਹਵਾਲੇ
tv9-punjabi
| Updated On: 31 Aug 2026 16:57 PM IST
Share

ਫ਼ਾਜ਼ਿਲਕਾ ਦੇ ਉਪ ਮੰਡਲ ਅਬੋਹਰ ਵਿਖੇ ਰਿਸ਼ਤਿਆਂ ਨੂੰ ਤਾਰ-ਤਾਰ ਕਰਨ ਵਾਲੀ ਇੱਕ ਅਤਿ-ਦਰਦਨਾਕ ਘਟਨਾ ਸਾਹਮਣੇ ਆਈ ਹੈ, ਜਿੱਥੇ ਸੋਮਵਾਰ ਦੁਪਹਿਰ ਕਰੀਬ 1 ਵਜੇ ਨਸ਼ੇ ਦੀ ਹਾਲਤ ਵਿੱਚ ਧੁੱਤ ਇੱਕ ਪੁੱਤ ਨੇ ਆਪਣੀ ਹੀ 80 ਸਾਲਾ ਬਜ਼ੁਰਗ ਮਾਂ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਜਾਣਕਾਰੀ ਮੁਤਾਬਕ ਮੁਲਜ਼ਮ ਪੁੱਤ ਨੇ ਘਰ ‘ਚ ਦਾਖ਼ਲ ਹੋ ਕੇ ਪਹਿਲਾਂ ਮਾਂ ਨਾਲ ਝਗੜਾ ਕੀਤਾ ਅਤੇ ਫਿਰ ਉਸ ‘ਤੇ ਕਾਤਲਾਨਾ ਹਮਲਾ ਕਰ ਦਿੱਤਾ। ਮਾਂ ਨੇ ਆਪਣੀ ਜਾਨ ਬਚਾਉਣ ਲਈ ਕਮਰੇ ਵਿੱਚ ਵੜ ਕੇ ਕੁੰਡੀ ਲਗਾ ਲਈ ਸੀ, ਪਰ ਮੁਲਜ਼ਮ ਨੇ ਖਿੜਕੀ ਤੋੜ ਕੇ ਅੰਦਰ ਦਾਖ਼ਲ ਹੁੰਦਿਆਂ ਰਸੋਈ ਦੇ ਪ੍ਰੈਸ਼ਰ ਕੁੱਕਰ ਨਾਲ ਸਿਰ ‘ਤੇ ਤਾਬੜਤੋੜ ਵਾਰ ਕਰਕੇ ਉਸ ਦੀ ਜਾਨ ਲੈ ਲਈ।

ਸੰਤ ਨਗਰ ਗਲੀ ਨੰਬਰ-1 ਦੀ ਘਟਨਾ

ਮ੍ਰਿਤਕਾ ਦੀ ਪਛਾਣ 80 ਸਾਲਾ ਕ੍ਰਿਸ਼ਨਾ ਰਾਣੀ ਵਜੋਂ ਹੋਈ ਹੈ, ਜਦਕਿ ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਮੁਲਜ਼ਮ ਪੁੱਤ ਦਾ ਨਾਂ ਸੁਨੀਲ ਕੁਮਾਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸੰਤ ਨਗਰ ਗਲੀ ਨੰਬਰ-1 ਦੀ ਵਸਨੀਕ ਕ੍ਰਿਸ਼ਨਾ ਰਾਣੀ ਦੇ ਦੋ ਪੁੱਤਰ ਹਨ। ਉਸ ਦਾ ਵੱਡਾ ਪੁੱਤਰ ਸੁਨੀਲ ਕੁਮਾਰ ਪਿਛਲੇ ਲੰਮੇ ਸਮੇਂ ਤੋਂ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਰਹਿੰਦਾ ਸੀ, ਨਸ਼ੇ ਕਰਨ ਦਾ ਆਦੀ ਸੀ ਅਤੇ ਇੱਕ ਨਿੱਜੀ ਡਾਕਟਰ ਤੋਂ ਉਸ ਦਾ ਇਲਾਜ ਚੱਲ ਰਿਹਾ ਸੀ। ਬਜ਼ੁਰਗ ਮਾਂ ਆਮ ਤੌਰ ‘ਤੇ ਇੰਦਰਾ ਨਗਰੀ ਗਲੀ ਨੰਬਰ-4 ਵਿਖੇ ਆਪਣੇ ਛੋਟੇ ਪੁੱਤਰ ਵਿਜੇ ਕੁਮਾਰ ਨਾਲ ਰਹਿੰਦੀ ਸੀ, ਪਰ ਮਹਿਜ਼ ਤਿੰਨ ਦਿਨ ਪਹਿਲਾਂ ਹੀ ਉਹ ਆਪਣੇ ਵੱਡੇ ਪੁੱਤ ਸੁਨੀਲ ਕੁਮਾਰ ਦੇ ਘਰ ਰਹਿਣ ਲਈ ਆਈ ਸੀ।

ਜਾਨ ਬਚਾਉਣ ਲਈ ਮਾਂ ਨੇ ਬੰਦ ਕੀਤਾ ਕਮਰਾ

ਸੋਮਵਾਰ ਦੁਪਹਿਰ ਕਰੀਬ 1 ਵਜੇ ਜਦੋਂ ਸੁਨੀਲ ਕੁਮਾਰ ਨਸ਼ੇ ਵਿੱਚ ਧੁੱਤ ਹੋ ਕੇ ਘਰ ਪਹੁੰਚਿਆ ਤਾਂ ਉਸ ਨੇ ਆਪਣੀ ਬਜ਼ੁਰਗ ਮਾਂ ਨਾਲ ਗਾਲੀ-ਗਲੋਚ ਅਤੇ ਝਗੜਾ ਕਰਨਾ ਸ਼ੁਰੂ ਕਰ ਦਿੱਤਾ। ਪੁੱਤ ਦੇ ਹਿੰਸਕ ਅਤੇ ਖ਼ਤਰਨਾਕ ਰੂਪ ਨੂੰ ਦੇਖ ਕੇ ਬਜ਼ੁਰਗ ਮਾਂ ਨੇ ਆਪਣੀ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ ਅਤੇ ਕਮਰੇ ਵਿੱਚ ਜਾ ਕੇ ਅੰਦਰੋਂ ਦਰਵਾਜ਼ਾ ਬੰਦ ਕਰ ਲਿਆ। ਇਸ ਤੋਂ ਗੁੱਸੇ ਵਿੱਚ ਆਏ ਮੁਲਜ਼ਮ ਨੇ ਕਮਰੇ ਦੀ ਖਿੜਕੀ ਤੋੜ ਦਿੱਤੀ ਅਤੇ ਜ਼ਬਰਦਸਤੀ ਅੰਦਰ ਦਾਖ਼ਲ ਹੋ ਗਿਆ। ਅੰਦਰ ਵੜਦਿਆਂ ਹੀ ਉਸ ਨੇ ਮਾਂ ‘ਤੇ ਹਮਲਾ ਕਰ ਦਿੱਤਾ, ਉਸ ਦੇ ਕੱਪੜੇ ਪਾੜ ਦਿੱਤੇ ਅਤੇ ਘਰ ਵਿੱਚ ਪਏ ਪ੍ਰੈਸ਼ਰ ਕੁੱਕਰ ਨਾਲ ਉਸ ਦੇ ਸਿਰ ‘ਤੇ ਕਈ ਘਾਤਕ ਵਾਰ ਕੀਤੇ, ਜਿਸ ਨਾਲ ਬਜ਼ੁਰਗ ਔਰਤ ਨੇ ਮੌਕੇ ‘ਤੇ ਹੀ ਦਮ ਤੋੜ ਦਿੱਤਾ।

ਚੀਕ-ਚਿਹਾੜਾ ਸੁਣ ਕੇ ਲੋਕਾਂ ਨੇ ਮੁਲਜ਼ਮ ਨੂੰ ਦਬੋਚਿਆ

ਮਹਿਲਾ ਦੇ ਚੀਕਣ ਦੀਆਂ ਆਵਾਜ਼ਾਂ ਸੁਣ ਕੇ ਆਂਢ-ਗੁਆਂਢ ਦੇ ਲੋਕ ਤੁਰੰਤ ਮੌਕੇ ‘ਤੇ ਇਕੱਠੇ ਹੋ ਗਏ ਅਤੇ ਉਨ੍ਹਾਂ ਨੇ ਮੁਲਜ਼ਮ ਸੁਨੀਲ ਕੁਮਾਰ ਨੂੰ ਮੌਕੇ ‘ਤੇ ਹੀ ਕਾਬੂ ਕਰ ਲਿਆ। ਲੋਕਾਂ ਨੇ ਤੁਰੰਤ ਇਸ ਸਬੰਧੀ ਉਸ ਦੇ ਛੋਟੇ ਭਰਾ ਵਿਜੇ ਕੁਮਾਰ ਅਤੇ ਪੁਲਿਸ ਨੂੰ ਸੂਚਿਤ ਕੀਤਾ। ਸੂਚਨਾ ਮਿਲਦੇ ਹੀ ਡੀਐੱਸਪੀ ਹਰੀਸ਼ ਕੁਮਾਰ ਅਤੇ ਥਾਣਾ ਸਿਟੀ-1 ਦੇ ਇੰਚਾਰਜ ਮਨਿੰਦਰ ਸਿੰਘ ਪੁਲਿਸ ਫੋਰਸ ਸਮੇਤ ਘਟਨਾ ਸਥਾਨ ‘ਤੇ ਪਹੁੰਚੇ। ਪੁਲਿਸ ਨੇ ‘ਨਰ ਸੇਵਾ ਨਾਰਾਇਣ ਸੇਵਾ ਸਮਿਤੀ’ ਦੇ ਵਲੰਟੀਅਰਾਂ ਦੇ ਸਹਿਯੋਗ ਨਾਲ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ ਵਿਖੇ ਰਖਵਾ ਦਿੱਤਾ ਹੈ।

ਛੋਟੇ ਪੁੱਤ ਦੇ ਬਿਆਨਾਂ ‘ਤੇ ਮਾਮਲਾ ਦਰਜ

ਪੁਲਿਸ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮ੍ਰਿਤਕਾ ਦੇ ਛੋਟੇ ਪੁੱਤਰ ਵਿਜੇ ਕੁਮਾਰ ਦੇ ਬਿਆਨਾਂ ਦੇ ਆਧਾਰ ‘ਤੇ ਮੁਲਜ਼ਮ ਖ਼ਿਲਾਫ਼ ਕਤਲ ਦੀਆਂ ਸਬੰਧਤ ਧਾਰਾਵਾਂ ਤਹਿਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਪੁਲਿਸ ਨੇ ਮੁਲਜ਼ਮ ਪੁੱਤ ਸੁਨੀਲ ਕੁਮਾਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਉਸ ਕੋਲੋਂ ਘਟਨਾ ਦੇ ਸਬੰਧ ਵਿੱਚ ਹੋਰ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।

Follow Us
ਦਿੱਲੀ ਵਿੱਚ ਚੱਲਦੀ ਬੱਸ ਵਿੱਚ ਕੁੜੀ ਨਾਲ ਦਰਿੰਦਗੀ; ਮੁਲਜ਼ਮ ਡਰਾਈਵਰ ਅਤੇ ਕੰਡਕਟਰ ਗ੍ਰਿਫ਼ਤਾਰ
ਦਿੱਲੀ ਵਿੱਚ ਚੱਲਦੀ ਬੱਸ ਵਿੱਚ ਕੁੜੀ ਨਾਲ ਦਰਿੰਦਗੀ; ਮੁਲਜ਼ਮ ਡਰਾਈਵਰ ਅਤੇ ਕੰਡਕਟਰ ਗ੍ਰਿਫ਼ਤਾਰ...
Nepal Flood: ਨੇਪਾਲ 'ਚ ਮਹਾਵਿਨਾਸ਼: ਤ੍ਰਿਸ਼ੂਲੀ ਟਨਲ ਵਿੱਚ ਜਿੰਦਗੀ ਬਚਾਉਣ ਦੀ ਜੰਗ
Nepal Flood: ਨੇਪਾਲ 'ਚ ਮਹਾਵਿਨਾਸ਼: ਤ੍ਰਿਸ਼ੂਲੀ ਟਨਲ ਵਿੱਚ ਜਿੰਦਗੀ ਬਚਾਉਣ ਦੀ ਜੰਗ...
Nepal Flood: ਨੁਵਾਕੋਟ 'ਚ ਹੜ੍ਹ ਕਾਰਨ ਤਬਾਹੀ, ਰਾਹਤ ਕੈਂਪ ਵਿੱਚ ਜਾਨਾਂ ਬਚਾਉਣ ਲਈ ਸੰਘਰਸ਼
Nepal Flood: ਨੁਵਾਕੋਟ 'ਚ ਹੜ੍ਹ ਕਾਰਨ ਤਬਾਹੀ, ਰਾਹਤ ਕੈਂਪ ਵਿੱਚ ਜਾਨਾਂ ਬਚਾਉਣ ਲਈ ਸੰਘਰਸ਼...
Ground Report: ਤਿੱਬਤ-ਨੇਪਾਲ ਸਰਹੱਦ 'ਤੇ ਨਵੀਂ ਝੀਲ ਕਾਰਨ ਫਿਰ ਹੜ੍ਹ ਦਾ ਖ਼ਤਰਾ, ਹੜ੍ਹ ਦਾ ਅਲਰਟ
Ground Report: ਤਿੱਬਤ-ਨੇਪਾਲ ਸਰਹੱਦ 'ਤੇ ਨਵੀਂ ਝੀਲ ਕਾਰਨ ਫਿਰ ਹੜ੍ਹ ਦਾ ਖ਼ਤਰਾ, ਹੜ੍ਹ ਦਾ ਅਲਰਟ...
ਪੰਜਾਬ ਮਨੁਖੀ ਅਧਿਕਾਰ ਕਮਿਸ਼ ਦਾ ਵੱਡਾ ਐਕਸ਼ਨ, ਫੇਕ ਟ੍ਰੈਵਲ ਏਜੰਟ 'ਤੇ ਕੱਸਿਆ ਸ਼ਿਕੰਜਾ
ਪੰਜਾਬ ਮਨੁਖੀ ਅਧਿਕਾਰ ਕਮਿਸ਼ ਦਾ ਵੱਡਾ ਐਕਸ਼ਨ, ਫੇਕ ਟ੍ਰੈਵਲ ਏਜੰਟ 'ਤੇ ਕੱਸਿਆ ਸ਼ਿਕੰਜਾ...
Nepal Flood Update: ਨੇਪਾਲ ਹੜ੍ਹ 'ਚ 332 ਮੌਤਾਂ, ਸੈਂਕੜੇ ਲਾਪਤਾ; ਜਾਨ ਬਚਾ ਕੇ ਭੱਜੇ ਲੋਕ
Nepal Flood Update: ਨੇਪਾਲ ਹੜ੍ਹ 'ਚ 332 ਮੌਤਾਂ, ਸੈਂਕੜੇ ਲਾਪਤਾ; ਜਾਨ ਬਚਾ ਕੇ ਭੱਜੇ ਲੋਕ...
ਸ਼ਾਮਲੀ ਵਿੱਚ ਹਰਿਆਣਵੀ ਸਿੰਗਰ ਅੰਕਿਤ ਬਾਲਿਆਨ ਦਾ ਕਤਲ, ਗੋਗੀ ਗੈਂਗ ਨੇ ਲਈ ਜਿੰਮੇਦਾਰੀ
ਸ਼ਾਮਲੀ ਵਿੱਚ ਹਰਿਆਣਵੀ ਸਿੰਗਰ ਅੰਕਿਤ ਬਾਲਿਆਨ ਦਾ ਕਤਲ, ਗੋਗੀ ਗੈਂਗ ਨੇ ਲਈ ਜਿੰਮੇਦਾਰੀ...
Sugar Price: ਖੰਡ ਦੇ ਵਧੇ ਰੇਟਾਂ ਖਿਲਾਫ ਪੰਜਾਬ ਕਾਂਗਰਸ ਦਾ ਪ੍ਰਦਰਸ਼ਨ, ਵੜਿੰਗ ਨੇ ਉਬਾਲੀ ਚਾਹ
Sugar Price: ਖੰਡ ਦੇ ਵਧੇ ਰੇਟਾਂ ਖਿਲਾਫ ਪੰਜਾਬ ਕਾਂਗਰਸ ਦਾ ਪ੍ਰਦਰਸ਼ਨ, ਵੜਿੰਗ ਨੇ ਉਬਾਲੀ ਚਾਹ...
ਚੰਡੀਗੜ੍ਹ 'ਚ ਕਾਂਗਰਸ ਨੇ ਲਗਾਇਆ 'ਖੰਡ ਦਾ ਲੰਗਰ', 500 ਕਿਲੋ ਚੀਨੀ ਵੰਡਣ ਦਾ ਦਾਅਵਾ, ਲੋਕ ਬੋਲੇ - ਸਾਨੂੰ ਤਾਂ ਮਿਲਿਆ ਨਹੀਂ
ਚੰਡੀਗੜ੍ਹ 'ਚ ਕਾਂਗਰਸ ਨੇ ਲਗਾਇਆ 'ਖੰਡ ਦਾ ਲੰਗਰ', 500 ਕਿਲੋ ਚੀਨੀ ਵੰਡਣ ਦਾ ਦਾਅਵਾ, ਲੋਕ ਬੋਲੇ - ਸਾਨੂੰ ਤਾਂ ਮਿਲਿਆ ਨਹੀਂ...