ਲਾਵਾਂ-ਫੇਰੇ, ਢੋਲ-ਨਗਾੜੇ ਤੇ ਜਸ਼ਨ, ਅਭਿਸ਼ੇਕ ਸ਼ਰਮਾ ਦੀ ਭੈਣ ਦਾ ਵਿਆਹ, ਦੇਖੋ ਵੀਡੀਓ
Abhishek Sharma Sister Wedding: ਲੁਧਿਆਣਾ ਤੋਂ ਲਾੜਾ ਲਵਿਸ਼ ਓਬਰਾਏ ਬਾਰਾਤ ਲੈ ਕੇ ਅੰਮ੍ਰਿਤਸਰ ਪਹੁੰਚੇ, ਜਿੱਥੇ ਉਨ੍ਹਾਂ ਦਾ ਪੂਰਾ ਰਸਮ-ਰਿਵਾਜਾਂ ਤੇ ਢੋਲ-ਨਗਾੜਿਆਂ ਨਾਲ ਸਵਾਗਤ ਕੀਤਾ ਗਿਆ। ਵਿਆਹ ਸਮਾਰੋਹ 'ਚ ਪਰਿਵਾਰ, ਰਿਸ਼ਤੇਦਾਰ ਤੇ ਦੋਸਤ ਵੱਡੀ ਗਿਣਤੀ 'ਚ ਸ਼ਾਮਲ ਹੋਏ। ਇਸੇ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਪਹੁੰਚ ਕੇ ਜੋੜੇ ਨੂੰ ਆਸ਼ੀਰਵਾਦ ਦੇਣਗੇ।
ਭਾਰਤੀ ਕ੍ਰਿਕਟ ਟੀਮ ਦੇ ਉਭਰਦੇ ਸਿਤਾਰੇ ਅਭਿਸ਼ੇਕ ਸ਼ਰਮਾ ਦੇ ਘਰ ਅੱਜ ਖੁਸ਼ੀ ਦਾ ਮਾਹੌਲ ਹੈ। ਉਨ੍ਹਾਂ ਦੀ ਭੈਣ ਕੋਮਲ ਸ਼ਰਮਾ ਲੁਧਿਆਣਾ ਦੇ ਕਾਰੋਬਾਰੀ ਲਵਿਸ਼ ਓਬਰਾਏ ਨਾਲ ਵਿਆਹ ਦੇ ਬੰਧਨ ‘ਚ ਬੱਝ ਗਈ ਹੈ। ਉਨ੍ਹਾਂ ਨੇ ਅੰਮ੍ਰਿਤਸਰ ਦੇ ਵੇਰਕਾ ਬਾਈਪਾਸ ਤੇ ਸਥਿਤ ਗੁਰਦੁਆਰਾ ਬਾਬਾ ਸ੍ਰੀ ਚੰਦ ਜੀ ਟਾਹਲੀ ਸਾਹਿਬ ਲਾਵਾਂ-ਫੇਰੇ ਲਏ। ਉਨ੍ਹਾਂ ਦਾ ਵਿਆਹ ਅੰਮ੍ਰਿਤਸਰ ‘ਚ ਧੂਮਧਾਮ ਨਾਲ ਹੋ ਰਿਹਾ ਹੈ। ਵਿਆਹ ਨੂੰ ਲੈ ਕੇ ਪੂਰੇ ਪਰਿਵਾਰ ਤੇ ਰਿਸ਼ਤੇਦਾਰਾਂ ‘ਚ ਉਤਸ਼ਾਹ ਤੇ ਰੌਣਕ ਦਾ ਮਾਹੌਲ ਹੈ।
ਲੁਧਿਆਣਾ ਤੋਂ ਲਾੜਾ ਲਵਿਸ਼ ਓਬਰਾਏ ਬਾਰਾਤ ਲੈ ਕੇ ਅੰਮ੍ਰਿਤਸਰ ਪਹੁੰਚੇ, ਜਿੱਥੇ ਉਨ੍ਹਾਂ ਦਾ ਪੂਰਾ ਰਸਮ-ਰਿਵਾਜਾਂ ਤੇ ਢੋਲ-ਨਗਾੜਿਆਂ ਨਾਲ ਸਵਾਗਤ ਕੀਤਾ ਗਿਆ। ਵਿਆਹ ਸਮਾਰੋਹ ‘ਚ ਪਰਿਵਾਰ, ਰਿਸ਼ਤੇਦਾਰ ਤੇ ਦੋਸਤ ਵੱਡੀ ਗਿਣਤੀ ‘ਚ ਸ਼ਾਮਲ ਹੋਏ। ਇਸੇ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਪਹੁੰਚ ਕੇ ਜੋੜੇ ਨੂੰ ਆਸ਼ੀਰਵਾਦ ਦੇਣਗੇ।
ਅਭਿਸ਼ੇਕ ਸ਼ਰਮਾ ਦੇ ਪਿਤਾ ਨੇ ਧੀ ਦੀ ਸ਼ਾਦੀ ਤੇ ਆਪਣੀ ਖੁਸ਼ੀ ਪ੍ਰਗਟ ਕਰਦਿਆਂ ਕਿਹਾ, ਅੱਜ ਮੇਰੇ ਲਈ ਬਹੁਤ ਹੀ ਭਾਵੁਕ ਤੇ ਖੁਸ਼ੀ ਦਾ ਪਲ ਹੈ। ਮੈਂ ਆਪਣੀ ਧੀ ਦਾ ਕਨਿਆਦਾਨ ਕਰ ਰਿਹਾ ਹਾਂ, ਇਹ ਮੇਰੇ ਜੀਵਨ ਦਾ ਸਭ ਤੋਂ ਅਹਿਮ ਮੌਕਾ ਹੈ। ਸਾਡੇ ਪੂਰੇ ਪਰਿਵਾਰ ਲਈ ਇਹ ਦਿਨ ਬਹੁਤ ਹੀ ਖਾਸ ਹੈ। ਵਿਆਹ ਦੇ ਮੌਕੇ ਤੇ ਅੰਮ੍ਰਿਤਸਰ ਦਾ ਮਾਹੌਲ ਵੀ ਜਸ਼ਨ ਨਾਲ ਭਰਪੂਰ ਦਿੱਸਿਆ। ਸ਼ਰਮਾ ਪਰਿਵਾਰ ਵੱਲੋਂ ਮਹਿਮਾਨਾਂ ਦੇ ਸਵਾਗਤ ਲਈ ਖ਼ਾਸ ਇੰਤਜ਼ਾਮ ਕੀਤੇ ਗਏ।

ਇਸ ਮੌਕੇ ਲਾੜੇ ਲਵਿਸ਼ ਓਬਰਾਏ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ, ਮੈਨੂੰ ਖੁਸ਼ੀ ਹੈ ਕਿ ਅੱਜ ਮੇਰੀ ਸ਼ਾਦੀ ਕੋਮਲ ਸ਼ਰਮਾ ਨਾਲ ਹੋ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਅਭਿਸ਼ੇਕ ਸ਼ਰਮਾ ਨੇ ਸ਼ਾਦੀ ਸਮਾਰੋਹ ਤੋਂ ਪਹਿਲਾਂ ਏਸ਼ੀਆ ਕਪ ‘ਚ ਜਿੱਤ ਦਿਲਾਈ ਜੋ ਸਾਡੇ ਲਈ ਇਕ ਵੱਡਾ ਤੋਹਫ਼ਾ ਹੈ।


