AQI
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025

ਮਾਨ ਸਰਕਾਰ ਦਾ 4 ਸਾਲਾਂ ਦਾ ਰਿਪੋਰਟ ਕਾਰਡ ਪੇਸ਼, ਕਿਹੜੀਆਂ-ਕਿਹੜੀਆਂ ਗਾਰੰਟੀਆਂ ਹੋਈਆਂ ਪੂਰੀਆਂ?

ਮੁੱਖ ਮੰਤਰੀ ਦੇ ਦਾਅਵਾ ਕੀਤਾ ਕਿ ਪੰਜਾਬ ਤਰੱਕੀਆਂ ਦੇ ਰਾਹ 'ਤੇ ਚੱਲ ਰਿਹਾ ਹੈ। ਸੀਐਮ ਨੇ 16 ਮਾਰਚ, 2022 ਦੀ ਤਰੀਕ ਦਾ ਜ਼ਿਕਰ ਕੀਤਾ ਜਦੋਂ ਉਨ੍ਹਾਂ ਨੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ 'ਚ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕੀ ਸੀ। ਉਨ੍ਹਾਂ ਕਿਹਾ ਕਿ ਇਹ ਸਹੁੰ ਸਿਰਫ਼ ਮੈਂ ਨਹੀਂ ਸਗੋਂ ਮੇਰੇ ਨਾਲ ਬਹੁਤ ਸਾਰੇ ਲੋਕਾਂ ਨੇ ਜੋ ਪੰਜਾਬ ਤੇ ਪੰਜਾਬੀਅਤ ਨੂੰ ਪਿਆਰ ਕਰਦੇ ਹਨ, ਉਨ੍ਹਾਂ ਵੱਲੋਂ ਵੀ ਸੰਕਲਪ ਲਿਆ ਗਿਆ ਸੀ।

ਮਾਨ ਸਰਕਾਰ ਦਾ 4 ਸਾਲਾਂ ਦਾ ਰਿਪੋਰਟ ਕਾਰਡ ਪੇਸ਼, ਕਿਹੜੀਆਂ-ਕਿਹੜੀਆਂ ਗਾਰੰਟੀਆਂ ਹੋਈਆਂ ਪੂਰੀਆਂ?
ਮਾਨ ਸਰਕਾਰ ਦਾ 4 ਸਾਲਾਂ ਦੀ ਰਿਪੋਰਟ ਕਾਰਡ
tv9-punjabi
| Updated On: 16 Mar 2026 13:58 PM IST

ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਅੱਜ ਚਾਰ ਸਾਲ ਪੂਰੇ ਹੋ ਚੁੱਕੇ ਹਨ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੀ ਸਰਕਾਰ ਦਾ ਇਨ੍ਹਾਂ ਸਾਲਾਂ ਦਾ ਰਿਪੋਰਡ ਕਾਰਡ ਜਾਰੀ ਕੀਤਾ। ਸੀਐਮ ਮਾਨ ਨੇ ਪ੍ਰੈੱਸ ਕਾਨਫਰੰਸ ਕਰਦੇ ਹੋਏ ਇੱਕ 35-40 ਪੰਨਿਆਂ ਦੀ ਕਿਤਾਬ ਜਾਰੀ ਕੀਤੀ। ਸੀਐਮ ਮਾਨ ਨੇ ਕਿਹਾ ਕਿ ਇਸ ‘ਚ ਸਰਕਾਰੀ ਦੀਆਂ ਉਪਲੱਬਧੀਆਂ ਦੱਸੀਆਂ ਗਈਆਂ ਹਨ। ਉਨ੍ਹਾਂ ਨੇ ਕਿਹਾ ਕਿ ‘ਸ਼ਾਨਦਾਰ 4 ਸਾਲ ਭਗਵੰਤ ਮਾਨ ਦੇ ਨਾਲ’ ਸਿਰਲੇਖ ਵਾਲੀ ਇਸ ਪੁਸਤਕ ‘ਚ ਤਸਵੀਰਾਂ ਸਮੇਤ ਸਰਕਾਰ ਦੀਆਂ ਉਪਲੱਬਧੀਆਂ ਦੱਸੀਆਂ ਗਈਆਂ ਹਨ।

ਮੁੱਖ ਮੰਤਰੀ ਮਾਨ ਨੇ ਕਿਹਾ ਕਿ ਇਸ ‘ਚ ਪੰਜਾਬ ਸਰਕਾਰ ਵੱਲੋਂ ਜਿੰਨੀਆਂ ਵੀ ਗਾਰੰਟੀਆਂ ਮੈਨੀਫ਼ੈਸਟੋ ਸਮੇਂ ਜਾਰੀ ਕੀਤੀਆਂ ਗਈਆਂ ਸਨ ਤੇ ਉਨ੍ਹਾਂ ਗਾਰੰਟੀਆਂ ਦੇ ਪੂਰੇ ਹੋਣ ਦੀ ਜਾਣਕਾਰੀ ਦਿੱਤੀ ਗਈ। ਹਾਲਾਂਕਿ, 5 ਸਾਲ ਦਾ ਕਾਰਜ ਕਾਲ ਹੋਣ ਦੇ ਬਾਵਜੂਦ, ਸਰਕਾਰ ਨੇ 4 ਸਾਲ ਅੰਦਰ ਹੀ ਗਾਰੰਟੀਆਂ ਪੂਰੀਆਂ ਕਰ ਦਿੱਤੀਆਂ। ਉਨ੍ਹਾਂ ਨੇ ਕਿਹਾ ਕਿ ਰਾਜਨੀਤੀ ਤੇ ਦੇਸ਼ ‘ਚ ਇਹ ਵੱਡਾ ਬਦਲਾਅ ਹੈ ਕਿ ਆਮ ਤੌਰ ‘ਤੇ ਸਰਕਾਰਾਂ 5 ਸਾਲ ‘ਚ ਵੀ ਵਾਅਦੇ ਪੂਰੇ ਨਹੀਂ ਕਰਦੀਆਂ, ਪਰ ਸਾਡੀ ਸਰਕਾਰ ਨੇ ਸਮੇਂ ਤੋਂ ਪਹਿਲਾਂ ਹੀ ਸਾਰੀਆਂ ਗਾਰੰਟੀਆਂ ਪੂਰੀਆਂ ਕਰ ਦਿੱਤੀਆਂ ਹਨ।

ਮੁੱਖ ਮੰਤਰੀ ਦੇ ਦਾਅਵਾ ਕੀਤਾ ਕਿ ਪੰਜਾਬ ਤਰੱਕੀਆਂ ਦੇ ਰਾਹ ‘ਤੇ ਚੱਲ ਰਿਹਾ ਹੈ। ਸੀਐਮ ਨੇ 16 ਮਾਰਚ, 2022 ਦੀ ਤਰੀਕ ਦਾ ਜ਼ਿਕਰ ਕੀਤਾ ਜਦੋਂ ਉਨ੍ਹਾਂ ਨੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ‘ਚ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕੀ ਸੀ। ਉਨ੍ਹਾਂ ਕਿਹਾ ਕਿ ਇਹ ਸਹੁੰ ਸਿਰਫ਼ ਮੈਂ ਨਹੀਂ ਸਗੋਂ ਮੇਰੇ ਨਾਲ ਬਹੁਤ ਸਾਰੇ ਲੋਕਾਂ ਨੇ ਜੋ ਪੰਜਾਬ ਤੇ ਪੰਜਾਬੀਅਤ ਨੂੰ ਪਿਆਰ ਕਰਦੇ ਹਨ, ਉਨ੍ਹਾਂ ਵੱਲੋਂ ਵੀ ਸੰਕਲਪ ਲਿਆ ਗਿਆ ਸੀ।

ਮਾਨ ਸਰਕਾਰ ਦਾ ਰਿਪੋਰਟ ਕਾਰਡ

ਮੁਫ਼ਤ ਬਿਜਲੀ- ਹਰ ਘਰ ਨੂੰ ਪ੍ਰਤੀ ਮਹੀਨੇ 300 ਯੂਨਿਟ ਮੁਫ਼ਤ ਬਿਜਲੀ ਦੇਣ ਦੀ ਗਾਰੰਟੀ ਪੂਰੀ ਕੀਤੀ ਗਈ। ਸੀਐਮ ਮਾਨ ਨੇ ਕਿਹਾ ਕਿ 2 ਮਹੀਨਿਆਂ ਦੀ ਮਿਆਦ ‘ਚ 600 ਯੂਨਿਟਾਂ ਤੋਂ ਘੱਟ ਬਿਜਲੀ ਖਪਤ ਵਾਲੇ ਬਿੱਲ ਮੁਆਫ਼ ਕਰਨ ਦਾ ਵਾਅਦਾ ਸਰਕਾਰ ਨੇ ਪੂਰਾ ਕੀਤਾ। ਇਸ ਦੇ ਲਈ ਕੋਈ ਸ਼ਰਤ ਨਹੀਂ ਰੱਖੀ ਗਈ। ਇਸ ਨਾਲ 90 ਫ਼ੀਸਦੀ ਘਰਾਂ ਨੂੰ ਬਿਜਲੀ ਦਾ ਬਿੱਲ ਨਹੀਂ ਆ ਰਿਹਾ ਹੈ।

ਬਿਜਲੀ ਦੀ ਪੂਰਤੀ- ਸੀਐਮ ਮਾਨ ਨੇ ਜ਼ਿਕਰ ਕੀਤਾ ਕਿ ਝਾਰਖੰਡ ਦੀ ਪਛਵਾੜਾ ‘ਚ ਪੰਜਾਬ ਦੀ ਕੋਲੇ ਦੀ ਖਾਣ ਸੀ, ਜੋ ਕਿ ਬੰਦ ਪਈ ਸੀ। ਪ੍ਰਾਈਵੇਟ ਸੰਸਥਾਵਾਂ ਤੋਂ ਕੋਲਾ ਖਰੀਦ ਕੇ ਕਮਿਸ਼ਨ ਲਿਆ ਜਾਂਦਾ ਸੀ। ਸਰਕਾਰ ਨੇ ਬੰਦ ਪਈ ਖਾਣ ਨੂੰ ਸ਼ੁਰੂ ਕਰਵਾਇਆ। ਗੋਇੰਦਵਾਲ ਦੇ ਥਰਮਲ ਪਲਾਂਟ ਦੀ ਬੋਲੀ ਲੱਗੀ ਤਾਂ ਪੀਐਸਪੀਸੀਐਲ ਨੇ ਇਸ ਨੂੰ ਖ਼ਰੀਦਿਆ, ਜਿਸ ਨਾਲ ਬਿਜਲੀ ਦੀ ਪੂਰਤੀ ਹੋਈ। ਇਸ ਨਾਲ ਸਰਕਾਰ ਕੋਲ ਤਿੰਨ ਸਰਕਾਰੀ ਥਰਮਲ ਪਲਾਂਟ ਹੋ ਗਏ।

ਕਿਸਾਨਾਂ ਨੂੰ ਦਿਨ ਵੇਲੇ ਬਿਜਲੀ ਦੇਣ ਦੀ ਗਾਰੰਟੀ- ਮੁੱਖ ਮੰਤਰੀ ਮਾਨ ਨੇ ਕਿਹਾ ਕਿ ਦਫ਼ਤਰ ‘ਚ ਕੰਮ ਕਰਨ ਵਾਲੇ ਲੋਕ 9 ਤੋਂ 5 ਤੱਕ ਕੰਮ ਕਰਦੇ ਹਨ। ਜੇਕਰ ਇਹ ਲੋਕ ਇੰਨੇ ਸਮੇਂ ਲਈ ਕੰਮ ਕਰਦੇ ਹਨ ਤਾਂ ਕਿਸਾਨਾਂ ਨੂੰ ਦਿਨ ਵੇਲੇ ਬਿਜਲੀ ਕਿਉਂ ਨਹੀਂ ਦਿੱਤੀ ਜਾਂਦੀ। ਉਨ੍ਹਾਂ ਨੇ ਕਿਹਾ ਕਿ ਅੱਜ ਕਿਸਾਨ ਵੀ ਦਫ਼ਤਰਾਂ ਵਾਂਗ ਖੇਤਾਂ ਨੂੰ ਪਾਣੀ ਲਾ ਕੇ ਘਰ ਆ ਜਾਂਦੇ ਹਨ।

ਆਮ ਆਦਮੀ ਕਲੀਨਿਕ- ਸੀਐਮ ਨੇ ਕਿਹਾ ਕਿ ਅਸੀਂ 881 ਕਲੀਨਿਕ ਖੋਲ੍ਹ ਚੁੱਕੇ ਹਾਂ ਤੇ 200 ਹੋਰ ਕਲੀਨਿਕ ਖੁਲ੍ਹਣ ਨੂੰ ਤਿਆਰ ਪਏ ਹਨ। ਹੁਣ ਤੱਕ ਇਨ੍ਹਾਂ ਕਲੀਨਿਕਾਂ ‘ਚ 5 ਕਰੋੜ ਓਪੀਡੀ ਹੋ ਚੁੱਕੀ ਹੈ ਯਾਨੀ ਕਿ 5 ਕਰੋੜ ਲੋਕ ਕਲੀਨਿਕਾਂ ‘ਚ ਹਾਜ਼ਰੀ ਲਗਵਾ ਚੁੱਕਿਆ ਹੈ। ਇੱਥੇ ਬਿਲਕੁਤ ਮੁਫ਼ਤ ਇਲਾਜ਼ ਹੁੰਦਾ ਹੈ।

ਜ਼ਿਲ੍ਹਾਂ ਹਸਪਤਾਲ ਤੇ ਪ੍ਰਾਈਮਰੀ ਹੈਲਥ ਸੈਂਟਰ ਤੇ 10 ਲੱਖ ਸਿਹਤ ਬੀਮਾ ਯੋਜਨਾ- ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਵੱਲੋਂ ਬਲਾਕ ਤੇ ਤਹਿਸੀਲ ਲੈਵਲ ਦੇ ਹਸਪਤਾਲਾਂ ਦੀ ਹਾਲਤ ‘ਚ ਸੁਧਾਰ ਕੀਤਾ ਗਿਆ। ਪੀਐਚਸੀ (ਪ੍ਰਾਈਮਰੀ ਹੈਲਥ ਸੈਂਟਰ) ਤੇ ਜ਼ਿਲ੍ਹਾਂ ਹਸਪਤਾਲਾਂ ਨੂੰ ਸੁਧਾਰਿਆ ਗਿਆ। ਇਸ ਦੇ ਨਾਲ ਹੀ ਲੋਕਾਂ ਨੂੰ 10 ਲੱਖ ਰੁਪਏ ਦਾ ਮੁਫ਼ਤ ਇਲਾਜ਼ ਦਾ ਬੀਮਾ ਦਿੱਤਾ ਗਿਆ। ਨਾਲ ਹੀ ਵੱਖ-ਵੱਖ ਜ਼ਿਲ੍ਹਿਆਂ ‘ਚ ਮੈਡੀਕਲ ਕਾਲਜ ਬਣਵਾਏ ਜਾ ਰਹੇ ਹਨ।

ਨਹਿਰੀ ਪਾਣੀ- ਨਹਿਰੀ ਪਾਣੀ ਖੇਤਾਂ ਤੱਕ ਪਹੁੰਚਾਉਣ ਦਾ ਟੀਚਾ ਵੀ ਸਰਕਾਰ ਨੇ ਪੂਰਾ ਕੀਤਾ। ਸੀਐਮ ਮਾਨ ਨੇ ਕਿਹਾ ਜਦੋਂ ਸਰਕਾਰ ਆਈ ਤਾਂ 21 ਤੋਂ 22 ਫ਼ੀਸਦੀ ਤੱਕ ਹੀ ਨਹਿਰੀ ਪਾਣੀ ਖੇਤਾਂ ਤੱਕ ਪਹੁੰਚਦਾ ਸੀ। ਹੁਣ ਕਰੀਬ 70 ਫ਼ੀਸਦੀ ਤੋਂ ਵੱਧ ਨਹਿਰੀ ਪਾਣੀ ਖੇਤਾਂ ਤੱਕ ਪਹੁੰਚਦਾ ਹੈ।

ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ- ਹਰ ਹਫ਼ਤੇ 9300 ਤੋਂ ਵੱਧ ਲੋਕ ਅੰਮ੍ਰਿਤਸਰ ਜਾਂ ਅਨੰਦਪੁਰ ਸਾਹਿਬ ਦੀ ਮੁਫ਼ਤਾ ਯਾਤਰਾ ਕਰਦੇ ਹਨ। ਉਨ੍ਹਾਂ ਨੂੰ ਏਸੀ ਬੱਸਾਂ, ਰਿਹਾਇਸ਼ ਤੇ ਭੋਜਨ ਦੀ ਸੁਵਿਧਾ ਦਿੱਤੀ ਜਾਂਦੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨਾਲ ਇੱਕ ਡਾਕਟਰ ਵੀ ਬੱਸ ‘ਚ ਮੌਜੂਦ ਰਹਿੰਦਾ ਹੈ।

ਇੰਡਸਟਰੀ ਨਿਵੇਸ਼- ਪੰਜਾਬ ‘ਚ 4 ਸਾਲਾਂ ਦੌਰਾਨ 1 ਲੱਖ 55 ਹਜ਼ਾਰ ਕਰੋੜ ਦਾ ਨਿਵੇਸ਼ ਆਇਆ ਹੈ। ਇਨਵੈਸਟ ਪੰਜਾਬ ਸਮਿਟ ਦੌਰਾਨ ਯੂਕੇ, ਜਪਾਨ ਤੇ ਦੱਖਣੀ ਕੋਰੀਆ ਨੇ ਪਾਰਟਨਰਸ਼ੀਪ ਵਜੋਂ ਭੂਮਿਕਾ ਨਿਭਾਈ, ਨੌਕਰੀਆਂ ਦੇ ਵਾਅਦੇ ਕੀਤੇ। ਸਰਕਾਰੀ ਨੌਕਰੀਆਂ- ਰੋਜ਼ਗਾਰ ਦੀ ਗੱਲ ਕਰਦੇ ਹੋਏ ਸੀਐਮ ਮਾਨ ਨੇ ਦੱਸਿਆ ਕਿ ਹੁਣ ਤੱਕ ਸਰਕਾਰ 65,264 ਸਰਕਾਰੀ ਨੌਕਰੀਆਂ ਦੇ ਚੁੱਕੀ ਹੈ। ਸਤਿਕਾਰ ਯੋਜਨਾ- ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ ਸ਼ੁਰੂ ਕੀਤੀ ਗਈ। ਹਰ ਮਹਿਲਾ ਨੂੰ 1000 ਰੁਪਏ ਤੇ ਐਸਸੀ ਵਰਗ ਦੀਆਂ ਮਹਿਲਾਵਾਂ ਲਈ 1500 ਰੁਪਏ ਪ੍ਰਤੀ ਮਹੀਨੇ ਦਾ ਐਲਾਨ। ਮੁੱਖ ਮੰਤਰੀ ਮਾਨ ਨੇ ਇਸ ਦੌਰਾਨ ਪੰਜਾਬ ‘ਚ ਇੰਡਸਟਰੀਆਂ, ਕਾਨੂੰਨ ਵਿਵਸਥਾ, ਸੜਕ ਸੁਰੱਖਿਆ ਫੋਰਸ, ਗੰਨੇ ਦਾ ਰੇਟ ਵਰਗੇ ਹੋਰ ਵੀ ਕਈ ਮੁੱਦਿਆਂ ‘ਤੇ ਰਿਪੋਰਟ ਕਾਰਡ ਪੇਸ਼ ਕੀਤਾ। ਇਸ ਦੌਰਾਨ ਸੀਐਮ ਮਾਨ ਨੇ ਪਹਿਲੀਆਂ ਸਰਕਾਰਾਂ ‘ਤੇ ਵੀ ਨਿਸ਼ਾਨੇ ਸਾਧੇ। ਉਨ੍ਹਾਂ ਨੇ ਕੇਂਦਰ ਦੇ ਪੰਜਾਬ ਪ੍ਰਤੀ ਵਿਤਕਰੇ ਦਾ ਜ਼ਿਕਰ ਵੀ ਕੀਤਾ।

Follow Us
ਤੇਲ ਸੰਕਟ ਨੂੰ ਵਧਾਉਣ ਦੀ ਤਿਆਰੀ? ਹੋਰਮੁਜ਼ ਤੋਂ ਬਾਅਦ ਈਰਾਨ ਦਾ ਅਗਲਾ ਪਲਾਨ
ਤੇਲ ਸੰਕਟ ਨੂੰ ਵਧਾਉਣ ਦੀ ਤਿਆਰੀ? ਹੋਰਮੁਜ਼ ਤੋਂ ਬਾਅਦ ਈਰਾਨ ਦਾ ਅਗਲਾ ਪਲਾਨ...
India LPG Crisis: ਭਾਰਤ 'ਚ ਗੈਸ ਦੀ ਕੋਈ ਕਮੀ ਨਹੀਂ, ਸਰਕਾਰ ਨੇ ਜਮ੍ਹਾਂਖੋਰੀ ਅਤੇ ਘਬਰਾਹਟ ਦਾ ਕਾਰਨ ਦੱਸਿਆ
India LPG Crisis: ਭਾਰਤ 'ਚ ਗੈਸ ਦੀ ਕੋਈ ਕਮੀ ਨਹੀਂ, ਸਰਕਾਰ ਨੇ ਜਮ੍ਹਾਂਖੋਰੀ ਅਤੇ ਘਬਰਾਹਟ ਦਾ ਕਾਰਨ ਦੱਸਿਆ...
ਅਕਾਲੀ ਦਲ ਨਾਲ ਗੱਠਜੋੜ ਬਾਰੇ ਕੀ ਬੋਲੇ ਅਮਿਤ ਸ਼ਾਹ?
ਅਕਾਲੀ ਦਲ ਨਾਲ ਗੱਠਜੋੜ ਬਾਰੇ ਕੀ ਬੋਲੇ ਅਮਿਤ ਸ਼ਾਹ?...
ਮੁਹਾਲੀ ਵਿੱਚ ਪ੍ਰੋਗਰੈਸਿਵ ਪੰਜਾਬ ਇਨਵੈਸਟਰਜ਼ ਸਮਿਟ ਦੀ ਸ਼ੁਰੂਆਤ, ਸੀਐਮ ਬੋਲੇ - ਮਿਲੇਗੀ ਹਰ ਸਹੂਲਤ
ਮੁਹਾਲੀ ਵਿੱਚ ਪ੍ਰੋਗਰੈਸਿਵ ਪੰਜਾਬ ਇਨਵੈਸਟਰਜ਼ ਸਮਿਟ ਦੀ ਸ਼ੁਰੂਆਤ, ਸੀਐਮ ਬੋਲੇ - ਮਿਲੇਗੀ ਹਰ ਸਹੂਲਤ...
ਮੱਧ ਪੂਰਬ ਤਣਾਅ ਵਿਚਾਲੇ PM ਮੋਦੀ ਦੀ ਈਰਾਨੀ ਰਾਸ਼ਟਰਪਤੀ ਨਾਲ ਗੱਲਬਾਤ
ਮੱਧ ਪੂਰਬ ਤਣਾਅ ਵਿਚਾਲੇ PM ਮੋਦੀ ਦੀ ਈਰਾਨੀ ਰਾਸ਼ਟਰਪਤੀ ਨਾਲ ਗੱਲਬਾਤ...
ਪੰਜਾਬ ਵਿਧਾਨਸਭਾ 'ਚ ਉੱਠੇ UPSC 'ਤੇ ਸਵਾਲ, MLA ਗਿਆਸਪੁਰਾ ਨੇ ਲਗਾਏ ਨੰਬਰਾਂ 'ਚ ਹੇਰਾਫੇਰੀ ਦੇ ਇਲਜਾਮ
ਪੰਜਾਬ ਵਿਧਾਨਸਭਾ 'ਚ ਉੱਠੇ UPSC 'ਤੇ ਸਵਾਲ, MLA ਗਿਆਸਪੁਰਾ ਨੇ ਲਗਾਏ ਨੰਬਰਾਂ 'ਚ ਹੇਰਾਫੇਰੀ ਦੇ ਇਲਜਾਮ...
India Secures Hormuz Passage: ਹੋਰਮੁਜ਼ ਤੋਂ ਮੁੰਬਈ ਪਹੁੰਚਿਆ ਭਾਰਤੀ ਤੇਲ ਜਹਾਜ਼ , ਈਰਾਨ ਨੇ ਦਿੱਤਾ ਸੁਰੱਖਿਅਤ ਮਾਰਗ ਦਾ ਭਰੋਸਾ
India Secures Hormuz Passage: ਹੋਰਮੁਜ਼ ਤੋਂ ਮੁੰਬਈ ਪਹੁੰਚਿਆ ਭਾਰਤੀ ਤੇਲ ਜਹਾਜ਼ , ਈਰਾਨ ਨੇ ਦਿੱਤਾ ਸੁਰੱਖਿਅਤ ਮਾਰਗ ਦਾ ਭਰੋਸਾ...
ਖਹਿਰਾ ਦੀ ਔਰਤਾਂ 'ਤੇ ਵਿਵਾਦਿਤ ਪੋਸਟ 'ਤੇ ਵਿਧਾਨਸਭਾ 'ਚ ਮੁੜ ਹੰਗਾਮਾ, ਕੀ ਬੋਲੇ AAP ਵਿਧਾਇਕ?
ਖਹਿਰਾ ਦੀ ਔਰਤਾਂ 'ਤੇ ਵਿਵਾਦਿਤ ਪੋਸਟ 'ਤੇ ਵਿਧਾਨਸਭਾ 'ਚ ਮੁੜ ਹੰਗਾਮਾ, ਕੀ ਬੋਲੇ AAP ਵਿਧਾਇਕ?...
LPG ਸੰਕਟ ਅਤੇ ਈਰਾਨ-ਇਜ਼ਰਾਈਲ ਯੁੱਧ, ਆਮ ਆਦਮੀ 'ਤੇ ਅਸਰ ਰੋਕਣ ਲਈ ਭਾਰਤ ਸਰਕਾਰ ਦੀ ਰਣਨੀਤੀ
LPG ਸੰਕਟ ਅਤੇ ਈਰਾਨ-ਇਜ਼ਰਾਈਲ ਯੁੱਧ, ਆਮ ਆਦਮੀ 'ਤੇ ਅਸਰ ਰੋਕਣ ਲਈ ਭਾਰਤ ਸਰਕਾਰ ਦੀ ਰਣਨੀਤੀ...