AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

AAP ਨੇ ਜਸਕਰਨ ਦੀ ਗ੍ਰਿਫ਼ਤਾਰ ‘ਤੇ ਅਕਾਲੀ ਦਲ ਨੂੰ ਘੇਰਿਆ, ਪੰਨੂ ਬੋਲ-ਛੇੜ ਛਾੜ ਕਰਨ ਵਾਲਿਆਂ ਨੂੰ ਬਣਾਇਆ ਇੰਚਾਰਜ

ਲੁਧਿਆਣਾ ਦੇ ਹਲਕਾ ਦਾਖਾ ਤੋਂ ਸ਼੍ਰੋਮਣੀ ਅਕਾਲੀ ਦੇ ਹਲਕਾ ਇੰਚਾਰਜ ਜਸਕਰਨ ਸਿੰਘ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਸੁਖਬੀਰ ਸਿੰਘ ਬਾਦਲ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ। ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਬਲਤੇਜ ਪੰਨੂ ਨੇ ਚੰਡੀਗੜ੍ਹ ਵਿੱਚ ਇੱਕ ਪ੍ਰੈਸ ਕਾਨਫਰੰਸ ਕਰ ਸ਼੍ਰੋਮਣੀ ਅਕਾਲੀ 'ਤੇ ਗੰਭੀਰ ਇਲਜ਼ਾਮ ਲਗਾਏ।

AAP ਨੇ ਜਸਕਰਨ ਦੀ ਗ੍ਰਿਫ਼ਤਾਰ 'ਤੇ ਅਕਾਲੀ ਦਲ ਨੂੰ ਘੇਰਿਆ, ਪੰਨੂ ਬੋਲ-ਛੇੜ ਛਾੜ ਕਰਨ ਵਾਲਿਆਂ ਨੂੰ ਬਣਾਇਆ ਇੰਚਾਰਜ
tv9-punjabi
| Published: 18 May 2026 21:19 PM IST
Share

ਲੁਧਿਆਣਾ ਦੇ ਹਲਕਾ ਦਾਖਾ ਤੋਂ ਸ਼੍ਰੋਮਣੀ ਅਕਾਲੀ ਦੇ ਹਲਕਾ ਇੰਚਾਰਜ ਜਸਕਰਨ ਸਿੰਘ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਸੁਖਬੀਰ ਸਿੰਘ ਬਾਦਲ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ। ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਬਲਤੇਜ ਪੰਨੂ ਨੇ ਚੰਡੀਗੜ੍ਹ ਵਿੱਚ ਇੱਕ ਪ੍ਰੈਸ ਕਾਨਫਰੰਸ ਕਰ ਸ਼੍ਰੋਮਣੀ ਅਕਾਲੀ ‘ਤੇ ਗੰਭੀਰ ਇਲਜ਼ਾਮ ਲਗਾਏ।

ਬਲਤੇਜ ਪੰਨੂ ਨੇ ਜਸਕਰਨ ਸਿੰਘ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਪਹਿਲਾਂ ਗੈਂਗਸਟਰਾਂ ਤੇ ਚਕਲਾ ਚਲਾਉਣ ਵਾਲਿਆਂ ਨੂੰ ਹਲਕਾ ਇੰਜਾਰਜ ਬਣਾਇਆ। ਹੁਣ ਤਾਂ ਉਨ੍ਹਾਂ ਨੇ ਬੱਚੀ ਨਾਲ ਛੇੜ ਛਾੜ ਕਰਨ ਵਾਲਿਆਂ ਨੂੰ ਹਲਕਾ ਇੰਚਾਰਜ ਬਣਾ ਦਿੱਤਾ ਹੈ।

ਪੰਨੂ ਦਾ ਇਲਜ਼ਾਮ ਹੈ ਕਿ ਜਸਕਰਨ ਸਿੰਘ ਨੇ ਪੁਲਿਸ ਨੂੰ ਗ੍ਰਿਫ਼ਤਾਰ ਕਰ ਲਿਆ ਪਰ ਅਕਾਲੀ ਦਲ ਨੇ ਹੁਣ ਤੱਕ ਉਸ ਨੂੰ ਨਾ ਤਾਂ ਹਲਕਾ ਇੰਚਾਰਜ ਤੋਂ ਸਸਪੈਂਡ ਕੀਤਾ ਹੈ ਅਤੇ ਨਾ ਹੀ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾਇਆ ਹੈ। ਜਿਸ ਤੋਂ ਇਹ ਸਾਫ ਹੈ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਉਸ ਦਾ ਸਮਰਥਨ ਕਰ ਰਿਹਾ ਹੈ। ਖਾਸ ਗੱਲ ਇਹ ਹੈ ਕਿ ਕਿਸੇ ਵੀ ਆਗੂ ਨੇ ਇਸ ‘ਤੇ ਆਪਣਾ ਮੁੰਹ ਨਹੀਂ ਖੋਲ੍ਹਿਆ ਹੈ।

ਉਨ੍ਹਾਂ ਨੇ ਕਿਹਾ ਕਿ ਬਿਕਰਮ ਮਜੀਠਿਆ ਹਰ ਪੰਚ ਮਿੰਟ ਵਿੱਚ ਬੁਲੇਟਿਨ ਜਾਰੀ ਕਰਦੇ ਹਨ। ਉਸ ਇਸ ਮਾਮਲੇ ਵਿੱਚ ਕੁਝ ਨਹੀਂ ਬੋਲ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਸੁਖਬੀਰ ਸਿੰਘ ਬਾਦਲ, ਮਜੀਠੀਆ ਅਤੇ ਹੋਰ ਆਗੂਆਂ ਨੇ ਕੋਈ ਵੀ ਬਿਆਨ ਜਾਰੀ ਨਹੀਂ ਕੀਤਾ ਹੈ। ਇਸ ਦੌਰਾਨ ਬਲਤੇਜ ਪੰਨੂ ਨੇ ਕਿਹਾ ਕਿ ਜਸਕਰਨ ਸਿੰਘ ਨੇ ਜਿਸ ਬੱਚੀ ਨਾਲ ਗਲਤ ਹਰਕਤ ਕੀਤੀ ਹੈ, ਪਹਿਲਾਂ ਉਹ ਉਸ ਦੀ ਮਾਂ ਨੂੰ ਗੱਲਾਂ ਵਿੱਚ ਪਾ ਕੇ ਲੈ ਗਿਆ ਅਤੇ ਫਿਰ ਉਸ ਦੀ ਪੰਜ ਕਰੋੜ ਦੀ ਪ੍ਰਾਪਰਟੀ ਹੜਪ ਲਈ। ਬੱਚੀ ਦੇ ਪਿਤਾ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ ਕਿ ਜਸਕਰਨ ਸਿੰਘ ਉਸ ਦੀ ਪਤਨੀ ਨੂੰ ਲੈ ਕੇ ਕਿਊਂਕਿ ਉਸ ਦੀ ਪਤਨੀ ਕੋਲ ਬਹੁਤ ਜਿਆਦਾ ਪ੍ਰਾਪਰਟੀ ਸੀ।

ਉਸ ਦਾ ਇਲਜ਼ਾਮ ਹੈ ਕਿ ਜਸਕਰਨ ਸਿੰਘ ਉਸ ਦੀ ਪਤਨੀ ਦੇ ਨਾਮ ‘ਤੇ ਜੋ 5 ਕਰੋੜ ਰੁਪਏ ਦੀ ਪ੍ਰਾਪਰਟੀ ਸੀ ਉਸ ਨੂੰ ਹੜਪ ਲਈ ਅਤੇ ਉਨ੍ਹਾਂ ਦੀ ਧੀ ਨਾਲ ਗਲਤ ਹਰਕਤ ਕੀਤੀ। ਉਸ ਦਾ ਕਹਿਣਾ ਹੈ ਕਿ ਜਦੋਂ ਜਸਕਰਨ ਸਿੰਘ ਪਤਨੀ ਨੂੰ ਲੈ ਕੇ ਗਿਆ ਤਾਂ ਉਹ ਰਿਹਾ ਪਰ ਹੁਣ ਉਸ ਦੀ ਧੀ ਨਾਲ ਅਜਿਹੀ ਗੰਦੀ ਹਰਕਤ ਤੋਂ ਬਾਅਦ ਉਹ ਚੁੱਪ ਨਹੀਂ ਰਹੇਗਾ।

ਅਕਾਲੀ ਦਲ ਇੱਕ ਸਿਆਸੀ ਵਿੰਗ ਵਖਰਾ ਬਣਾਏ

ਇਸ ਦੌਰਾਨ ਬਲਤੇਜ ਪੰਨੂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਪਹਿਲਾਂ ਗੈਂਗਸਟਰ ਦੇ ਪਰਿਵਾਰ ਨੂੰ ਜ਼ਿਮਨੀ ਚੋਣਾਂ ਵਿੱਚ ਉਤਾਰਿਆ। ਉਸ ਤੋਂ ਬਾਅਦ ਗੈਂਗਸਟਰ ਅਤੇ ਉਸ ਦੇ ਪਰਿਵਾਰਾਂ ਨੂੰ ਹਲਕਾ ਇੰਚਾਰਜ ਬਣਾਇਆ। ਉਥੇ ਹੀ ਮੋਗਾ ਦੇ ਇੱਕ ਚਕਲਾ ਚਲਾਉਣ ਵਾਲੇ ਨੂੰ ਹਲਕਾ ਇੰਚਾਰਜ ਬਣਾ ਦਿੱਤਾ। ਹੁਣ ਬੱਚੀ ਦੇ ਨਾਲ ਗਲਤ ਕੰਮ ਕਰਨ ਵਾਲੇ ਨੂੰ ਹਲਕਾ ਇੰਚਾਰਜ ਬਣਾਇਆ। ਉਨ੍ਹਾਂ ਨੇ ਕਿਹਾ ਕਿ ਅਕਾਲੀ ਦਲ ਨੂੰ ਇੱਕ ਅਜਿਹਾ ਸਿਆਸੀ ਵਿੰਗ ਵੱਖ ਤੋਂ ਬਣਾ ਦੇਣਾ ਚਾਹੀਦਾ ਹੈ। ਜਿਸ ਵਿੱਚ 117 ਅਪਰਾਧੀਆਂ ਨੂੰ ਰੱਖ ਕੇ ਵਿਧਾਨ ਸਭਾ ਚੋਣਾਂ ਲੜੀਆਂ ਜਾਣ।

Follow Us
ਪੰਜਾਬ ਵਿੱਚ ਹੋਣ ਵਾਲੇ SIR ਨੂੰ ਲੈ ਕੇ ਮਾਲਵਿੰਦਰ ਸਿੰਘ ਕੰਗ ਨੇ ਚੁੱਕੇ, ਬੋਲੇ, "ਅਸੀਂ ਡੱਟ ਕੇ ਲੜਾਂਗੇ।"
ਪੰਜਾਬ ਵਿੱਚ ਹੋਣ ਵਾਲੇ SIR ਨੂੰ ਲੈ ਕੇ ਮਾਲਵਿੰਦਰ ਸਿੰਘ ਕੰਗ ਨੇ ਚੁੱਕੇ, ਬੋਲੇ,
ਸਵੀਡਨ ਚ ਪੀਐਮ ਮੋਦੀ ਨੂੰ ਸਰਵਉੱਚ ਸਨਮਾਨ, ਕਮਾਂਡਰ ਗ੍ਰੈਂਡ ਕਰਾਸ ਨਾਲ ਨਾਲ ਨਵਾਜੇ ਗਏ ਪ੍ਰਧਾਨਮੰਤਰੀ
ਸਵੀਡਨ ਚ ਪੀਐਮ ਮੋਦੀ ਨੂੰ ਸਰਵਉੱਚ ਸਨਮਾਨ, ਕਮਾਂਡਰ ਗ੍ਰੈਂਡ ਕਰਾਸ ਨਾਲ ਨਾਲ ਨਵਾਜੇ ਗਏ ਪ੍ਰਧਾਨਮੰਤਰੀ...
CNG Prices Hike: ਦਿੱਲੀ 'ਚ CNG ਹੋਈ 80.90 ਰੁਪਏ ਪ੍ਰਤੀ ਕਿਲੋ, ਵਾਧੇ ਦਾ ਆਮ ਲੋਕਾਂ 'ਤੇ ਅਸਰ
CNG Prices Hike: ਦਿੱਲੀ 'ਚ CNG ਹੋਈ 80.90 ਰੁਪਏ ਪ੍ਰਤੀ ਕਿਲੋ, ਵਾਧੇ ਦਾ ਆਮ ਲੋਕਾਂ 'ਤੇ ਅਸਰ...
ਹੁਸ਼ਿਆਰਪੁਰ: ਬੋਰਵੈੱਲ 'ਚ ਡਿੱਗੇ ਬੱਚੇ ਨੂੰ 9 ਘੰਟਿਆਂ ਬਾਅਦ ਸੁਰੱਖਿਅਤ ਬਾਹਰ ਕੱਢਿਆ
ਹੁਸ਼ਿਆਰਪੁਰ: ਬੋਰਵੈੱਲ 'ਚ ਡਿੱਗੇ ਬੱਚੇ ਨੂੰ 9 ਘੰਟਿਆਂ ਬਾਅਦ ਸੁਰੱਖਿਅਤ ਬਾਹਰ ਕੱਢਿਆ...
NEET UG Exam: ਅਗਲੇ ਸਾਲ ਤੋਂ Online ਹੋਵੇਗੀ NEET UG ਪ੍ਰੀਖਿਆ
NEET UG Exam: ਅਗਲੇ ਸਾਲ ਤੋਂ Online ਹੋਵੇਗੀ NEET UG ਪ੍ਰੀਖਿਆ...
Petrol-Diesel Prices Hiked: ਪੈਟਰੋਲ-ਡੀਜ਼ਲ ਮਹਿੰਗਾ, ਤੁਹਾਡੇ ਸ਼ਹਿਰ 'ਚ ਕਿੰਨੀ ਹੋਈ ਕੀਮਤ? ਜਾਣੋ...
Petrol-Diesel Prices Hiked: ਪੈਟਰੋਲ-ਡੀਜ਼ਲ ਮਹਿੰਗਾ, ਤੁਹਾਡੇ ਸ਼ਹਿਰ 'ਚ ਕਿੰਨੀ ਹੋਈ ਕੀਮਤ? ਜਾਣੋ......
PM ਮੋਦੀ ਦੀ ਪੰਜ ਦੇਸਾਂ ਦੀ ਅਹਿਮ ਯਾਤਰਾ ਸ਼ੁਰੂ, ਪੱਛਮੀ ਏਸ਼ੀਆ ਸੰਕਟ ਵਿਚਾਲੇ UAE ਦਾ ਮਹੱਤਵਪੂਰਨ ਦੌਰਾ
PM ਮੋਦੀ ਦੀ ਪੰਜ ਦੇਸਾਂ ਦੀ ਅਹਿਮ ਯਾਤਰਾ ਸ਼ੁਰੂ, ਪੱਛਮੀ ਏਸ਼ੀਆ ਸੰਕਟ ਵਿਚਾਲੇ UAE ਦਾ ਮਹੱਤਵਪੂਰਨ ਦੌਰਾ...
ਕੀ ਦੇਸ਼ ਵਿੱਚ Ban ਹੋਵੇਗੀ Bike Taxi, ਸਰਕਾਰੀ ਦੇ ਫੈਸਲੇ ਨਾਲ ਮੱਚਿਆ ਹੰਗਾਮਾ
ਕੀ ਦੇਸ਼ ਵਿੱਚ Ban ਹੋਵੇਗੀ Bike Taxi, ਸਰਕਾਰੀ ਦੇ ਫੈਸਲੇ ਨਾਲ ਮੱਚਿਆ ਹੰਗਾਮਾ...
NEET UG Scam: NEET UG ਪੇਪਰ ਲੀਕ 'ਚ CBI ਜਾਂਚ ਤੇਜ਼, ਦੇਸ਼ ਭਰ ਵਿੱਚ ਵਿਰੋਧ ਪ੍ਰਦਰਸ਼ਨ ਅਤੇ ਗ੍ਰਿਫ਼ਤਾਰੀਆਂ ਜਾਰੀ
NEET UG Scam: NEET UG ਪੇਪਰ ਲੀਕ 'ਚ CBI ਜਾਂਚ ਤੇਜ਼, ਦੇਸ਼ ਭਰ ਵਿੱਚ ਵਿਰੋਧ ਪ੍ਰਦਰਸ਼ਨ ਅਤੇ ਗ੍ਰਿਫ਼ਤਾਰੀਆਂ ਜਾਰੀ...