AQI
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025

ਰਾਹੁਲ-ਬਿੱਟੂ ਵਿਵਾਦ ‘ਚ ਮੰਤਰੀ ਸੌਂਧ ਦੀ ਐਂਟਰੀ: ਕੋਟਲੀ ਦਾ ਬਿਆਨ ਮਹਿਜ਼ ਦਿਖਾਵਾ, ਸਾਂਝੇ ਹਨ ਘਰ ਤੇ ਕਾਰੋਬਾਰ

ਪੰਜਾਬ ਦੇ ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਧ ਨੇ ਅੱਜ ਲੁਧਿਆਣਾ ਦੇ ਖੰਨਾ ਵਿਖੇ ਇੱਕ ਅਹਿਮ ਪ੍ਰੈੱਸ ਕਾਨਫਰੰਸ ਕੀਤੀ, ਜਿਸ ਵਿੱਚ ਉਨ੍ਹਾਂ ਨੇ ਸੂਬੇ ਦੇ ਕਈ ਭਖਦੇ ਮੁੱਦਿਆਂ 'ਤੇ ਆਪਣੀ ਰਾਏ ਰੱਖੀ। ਸੌਂਧ ਨੇ ਖਾਸ ਤੌਰ 'ਤੇ ਰਾਹੁਲ ਗਾਂਧੀ ਅਤੇ ਰਵਨੀਤ ਸਿੰਘ ਬਿੱਟੂ ਵਿਚਾਲੇ ਚੱਲ ਰਹੇ ਵਿਵਾਦ ਦੇ ਬਹਾਨੇ ਕਾਂਗਰਸ ਅਤੇ ਭਾਜਪਾ ਦੋਵਾਂ ਨੂੰ ਲੰਬੇ ਹੱਥੀਂ ਲਿਆ।

ਰਾਹੁਲ-ਬਿੱਟੂ ਵਿਵਾਦ 'ਚ ਮੰਤਰੀ ਸੌਂਧ ਦੀ ਐਂਟਰੀ: ਕੋਟਲੀ ਦਾ ਬਿਆਨ ਮਹਿਜ਼ ਦਿਖਾਵਾ, ਸਾਂਝੇ ਹਨ ਘਰ ਤੇ ਕਾਰੋਬਾਰ
Photo Credit: Social Media
tv9-punjabi
| Updated On: 09 Feb 2026 11:11 AM IST

ਪੰਜਾਬ ਦੇ ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਧ ਨੇ ਅੱਜ ਲੁਧਿਆਣਾ ਦੇ ਖੰਨਾ ਵਿਖੇ ਇੱਕ ਅਹਿਮ ਪ੍ਰੈੱਸ ਕਾਨਫਰੰਸ ਕੀਤੀ, ਜਿਸ ਵਿੱਚ ਉਨ੍ਹਾਂ ਨੇ ਸੂਬੇ ਦੇ ਕਈ ਭਖਦੇ ਮੁੱਦਿਆਂ ‘ਤੇ ਆਪਣੀ ਰਾਏ ਰੱਖੀ। ਸੌਂਧ ਨੇ ਖਾਸ ਤੌਰ ‘ਤੇ ਰਾਹੁਲ ਗਾਂਧੀ ਅਤੇ ਰਵਨੀਤ ਸਿੰਘ ਬਿੱਟੂ ਵਿਚਾਲੇ ਚੱਲ ਰਹੇ ਵਿਵਾਦ ਦੇ ਬਹਾਨੇ ਕਾਂਗਰਸ ਅਤੇ ਭਾਜਪਾ ਦੋਵਾਂ ਨੂੰ ਲੰਬੇ ਹੱਥੀਂ ਲਿਆ। ਉਨ੍ਹਾਂ ਨੇ ਕਾਂਗਰਸੀ ਆਗੂ ਗੁਰਕੀਰਤ ਸਿੰਘ ਕੋਟਲੀ ਦੇ ਬਿਆਨਾਂ ‘ਤੇ ਤਿੱਖਾ ਹਮਲਾ ਕਰਦਿਆਂ ਇਸ ਨੂੰ ਸਿਰਫ਼ ‘ਦਿਖਾਵਾ’ ਕਰਾਰ ਦਿੱਤਾ।

ਬਿੱਟੂ ਅਤੇ ਕੋਟਲੀ ਦੇ ਰਿਸ਼ਤੇ ‘ਤੇ ਸਵਾਲ

ਮੰਤਰੀ ਸੌਂਧ ਨੇ ਦਾਅਵਾ ਕੀਤਾ ਕਿ ਰਵਨੀਤ ਬਿੱਟੂ ਅਤੇ ਗੁਰਕੀਰਤ ਸਿੰਘ ਕੋਟਲੀ ਦੋਵੇਂ ਭਰਾ ਹਨ ਅਤੇ ਉਹ ਵੱਖ-ਵੱਖ ਪਾਰਟੀਆਂ ਵਿੱਚ ਰਹਿ ਕੇ ਸਿਰਫ਼ ਸੱਤਾ ਦਾ ਸੁੱਖ ਮਾਣਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਕੋਟਲੀ ਵੱਲੋਂ ਬਿੱਟੂ ਦੇ ਖ਼ਿਲਾਫ਼ ਦਿੱਤੀ ਜਾ ਰਹੀ ਬਿਆਨਬਾਜ਼ੀ ਸਿਰਫ਼ ਆਪਣੇ ਆਪ ਨੂੰ ਵੱਖਰਾ ਦਿਖਾਉਣ ਦੀ ਇੱਕ ਕੋਸ਼ਿਸ਼ ਹੈ। ਸੌਂਧ ਅਨੁਸਾਰ, ਹਕੀਕਤ ਇਹ ਹੈ ਕਿ ਦੋਵਾਂ ਭਰਾਵਾਂ ਦਾ ਘਰ ਅਤੇ ਕਾਰੋਬਾਰ ਪੂਰੀ ਤਰ੍ਹਾਂ ਸਾਂਝਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਨਿੱਜੀ ਹਿੱਤਾਂ ਅਤੇ ਸਿਆਸੀ ਫਾਇਦੇ ਲਈ ਇੱਕ ਭਰਾ ਨੂੰ ਭਾਜਪਾ ਵਿੱਚ ਅਤੇ ਦੂਜੇ ਨੂੰ ਕਾਂਗਰਸ ਵਿੱਚ ਰੱਖਿਆ ਗਿਆ ਹੈ ਤਾਂ ਜੋ ਕਿਸੇ ਵੀ ਸਰਕਾਰ ਵਿੱਚ ਉਨ੍ਹਾਂ ਦਾ ਪ੍ਰਭਾਵ ਬਣਿਆ ਰਹੇ।

ਪੰਜਾਬ ਦੇ ਗੰਭੀਰ ਮੁੱਦਿਆਂ ‘ਤੇ ਖੁੱਲ੍ਹ ਕੇ ਕੀਤੀ ਚਰਚਾ

ਪ੍ਰੈੱਸ ਵਾਰਤਾ ਦੌਰਾਨ ਤਰੁਣਪ੍ਰੀਤ ਸਿੰਘ ਸੌਂਧ ਨੇ ਹੋਰ ਵੀ ਕਈ ਅਹਿਮ ਮੁੱਦਿਆਂ ‘ਤੇ ਸਰਕਾਰ ਦਾ ਪੱਖ ਰੱਖਿਆ। ਉਨ੍ਹਾਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਨਸ਼ੇ ਨਾਲ ਸਬੰਧਤ ਵਾਇਰਲ ਹੋਈ ਵੀਡੀਓ ‘ਤੇ ਚੁਟਕੀ ਲਈ। ਇਸ ਤੋਂ ਇਲਾਵਾ ਉਨ੍ਹਾਂ ਜਲੰਧਰ ਵਿੱਚ ‘ਆਪ’ ਆਗੂ ਦੀ ਹੱਤਿਆ, ਬਠਿੰਡਾ ਵਿੱਚ ਕਿਸਾਨਾਂ ਅਤੇ ਪੁਲਿਸ ਵਿਚਾਲੇ ਹੋਏ ਟਕਰਾਅ ਅਤੇ ਪੰਜਾਬ ਦੀ ਮੌਜੂਦਾ ਕਾਨੂੰਨ ਵਿਵਸਥਾ ਬਾਰੇ ਵਿਸਥਾਰ ਨਾਲ ਗੱਲ ਕੀਤੀ। ਉਨ੍ਹਾਂ ਸਪੱਸ਼ਟ ਕੀਤਾ ਕਿ ਸਰਕਾਰ ਹਰ ਸਥਿਤੀ ‘ਤੇ ਬਾਰੀਕੀ ਨਾਲ ਨਜ਼ਰ ਰੱਖ ਰਹੀ ਹੈ।

ਸੂਬੇ ਦਾ ਮਾਹੌਲ ਖਰਾਬ ਕਰਨ ਦੀਆਂ ਕੋਸ਼ਿਸ਼ਾਂ ਦੀ ਨਿਖੇਧੀ

ਕੈਬਨਿਟ ਮੰਤਰੀ ਨੇ ਵਿਰੋਧੀ ਧਿਰ ਦੇ ਆਗੂਆਂ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਕੁਝ ਸਿਆਸਤਦਾਨ ਜਾਣਬੁੱਝ ਕੇ ਪੰਜਾਬ ਦਾ ਸ਼ਾਂਤਮਈ ਮਾਹੌਲ ਵਿਗਾੜਨ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਦੀ ਜਨਤਾ ਹੁਣ ਇਨ੍ਹਾਂ ਆਗੂਆਂ ਦੇ ਦੋਹਰੇ ਚਿਹਰਿਆਂ ਨੂੰ ਪਛਾਣ ਚੁੱਕੀ ਹੈ। ਮੰਤਰੀ ਸੌਂਧ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਪੁਲਿਸ ਪੂਰੀ ਮਜ਼ਬੂਤੀ ਨਾਲ ਹਾਲਾਤ ‘ਤੇ ਕਾਬੂ ਰੱਖ ਰਹੀ ਹੈ ਅਤੇ ਕਿਸੇ ਵੀ ਸ਼ਰਾਰਤੀ ਅਨਸਰ ਨੂੰ ਸਿਰ ਚੁੱਕਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।

ਜਨਤਾ ਨੂੰ ਗੁਮਰਾਹ ਕਰਨ ਵਾਲੀ ਸਿਆਸਤ ਦਾ ਅੰਤ

ਆਪਣੇ ਸੰਬੋਧਨ ਦੇ ਅੰਤ ਵਿੱਚ ਸੌਂਧ ਨੇ ਕਿਹਾ ਕਿ ਜਿਹੜੇ ਆਗੂ ਲੋਕਾਂ ਨੂੰ ਗੁਮਰਾਹ ਕਰਕੇ ਆਪਣੀ ਸਿਆਸੀ ਰੋਟੀਆਂ ਸੇਕ ਰਹੇ ਹਨ, ਉਨ੍ਹਾਂ ਦਾ ਸਮਾਂ ਹੁਣ ਖ਼ਤਮ ਹੋਣ ਵਾਲਾ ਹੈ। ਪੰਜਾਬ ਦੇ ਲੋਕ ਹੁਣ ਜਾਗਰੂਕ ਹੋ ਚੁੱਕੇ ਹਨ ਅਤੇ ਉਹ ਅਜਿਹੇ ਮੌਕਾਪ੍ਰਸਤ ਆਗੂਆਂ ਦੇ ਝਾਂਸੇ ਵਿੱਚ ਨਹੀਂ ਆਉਣਗੇ। ਉਨ੍ਹਾਂ ਦਾਅਵਾ ਕੀਤਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਸੂਬੇ ਦੇ ਵਿਕਾਸ ਅਤੇ ਸ਼ਾਂਤੀ ਲਈ ਵਚਨਬੱਧ ਹੈ।

Follow Us
ਪੰਜਾਬ ਬਜਟ ਸੈਸ਼ਨ ਦੌਰਾਨ ਕਾਂਗਰਸ ਨੇ ਕੀਤਾ ਹੰਗਾਮਾ ਤਾਂ AAP ਨੇ ਇੰਝ ਸੁਣਾਈਆਂ ਖਰੀਆਂ-ਖਰੀਆਂ
ਪੰਜਾਬ ਬਜਟ ਸੈਸ਼ਨ ਦੌਰਾਨ ਕਾਂਗਰਸ ਨੇ ਕੀਤਾ ਹੰਗਾਮਾ ਤਾਂ AAP ਨੇ ਇੰਝ ਸੁਣਾਈਆਂ ਖਰੀਆਂ-ਖਰੀਆਂ...
ਹਮਲੇ ਤੋਂ ਪਹਿਲਾਂ ਜੰਗੀ ਜਹਾਜ਼ ਨੇ ਭਾਰਤ ਦੇ ਇੰਟਰਨੈਸ਼ਨਲ ਫਲੀਟ ਰਿਵਿਊ ਵਿੱਚ ਸ਼ਾਮਲ ਹੋਇਆ ਸੀ ਈਰਾਨ ਦੇ IRIS Dena ਜਹਾਜ਼, ਦੇਖੋ ਵੀਡੀਓ
ਹਮਲੇ ਤੋਂ ਪਹਿਲਾਂ ਜੰਗੀ ਜਹਾਜ਼ ਨੇ ਭਾਰਤ ਦੇ ਇੰਟਰਨੈਸ਼ਨਲ ਫਲੀਟ ਰਿਵਿਊ ਵਿੱਚ ਸ਼ਾਮਲ ਹੋਇਆ ਸੀ ਈਰਾਨ ਦੇ IRIS Dena ਜਹਾਜ਼, ਦੇਖੋ ਵੀਡੀਓ...
Raghav Chadha: ਰਾਘਵ ਚੱਢਾ ਨੇ ਜਿੱਤੇ ਦਿਲ, ਧਾਕੜ ਸਪੀਚ ਨਾਲ ਬਣ ਗਏ ਸੋਸ਼ਲ ਮੀਡੀਆ ਸਨਸਨੀ
Raghav Chadha: ਰਾਘਵ ਚੱਢਾ ਨੇ ਜਿੱਤੇ ਦਿਲ, ਧਾਕੜ ਸਪੀਚ ਨਾਲ ਬਣ ਗਏ ਸੋਸ਼ਲ ਮੀਡੀਆ ਸਨਸਨੀ...
US Minuteman III Test Amidst Iran Conflict: ਈਰਾਨ ਯੁੱਧ ਵਿਚਾਲੇ ਅਮਰੀਕੀ ਪ੍ਰਮਾਣੂ ਮਿਜ਼ਾਈਲ ਟੈਸਟ, ਵਿਸ਼ਵਵਿਆਪੀ ਚਿੰਤਾਵਾਂ ਅਤੇ ਵਧਦੇ ਤਣਾਅ
US Minuteman III Test Amidst Iran Conflict: ਈਰਾਨ ਯੁੱਧ ਵਿਚਾਲੇ ਅਮਰੀਕੀ ਪ੍ਰਮਾਣੂ ਮਿਜ਼ਾਈਲ ਟੈਸਟ, ਵਿਸ਼ਵਵਿਆਪੀ ਚਿੰਤਾਵਾਂ ਅਤੇ ਵਧਦੇ ਤਣਾਅ...
Holi 2026: ਵ੍ਰਿੰਦਾਵਨ 'ਚ ਹੋਲੀ ਦਾ ਆਨੰਦ ਮਨਾ ਰਹੇ ਵਿਦੇਸ਼ੀ ਸੈਲਾਨੀ
Holi 2026: ਵ੍ਰਿੰਦਾਵਨ 'ਚ ਹੋਲੀ ਦਾ ਆਨੰਦ ਮਨਾ ਰਹੇ ਵਿਦੇਸ਼ੀ ਸੈਲਾਨੀ...
'ਧਰਮ ਦੀ ਰਾਜਨੀਤੀ ਤੋਂ ਇਲਾਵਾ...' ਮੰਤਰੀ ਬਲਜੀਤ ਕੌਰ ਦਾ ਭਾਜਪਾ 'ਤੇ ਤਿੱਖਾ ਹਮਲਾ
'ਧਰਮ ਦੀ ਰਾਜਨੀਤੀ ਤੋਂ ਇਲਾਵਾ...' ਮੰਤਰੀ ਬਲਜੀਤ ਕੌਰ ਦਾ ਭਾਜਪਾ 'ਤੇ ਤਿੱਖਾ ਹਮਲਾ...
Thandai Recipe: ਹੋਲੀ ਲਈ ਘਰ ਵਿੱਚ ਬਣਾਓ ਠੰਡਾਈ, ਇਹ ਰਹੀ ਸਭ ਤੋਂ ਸੌਖੀ ਰੈਸਿਪੀ
Thandai Recipe: ਹੋਲੀ ਲਈ ਘਰ ਵਿੱਚ ਬਣਾਓ ਠੰਡਾਈ, ਇਹ ਰਹੀ ਸਭ ਤੋਂ ਸੌਖੀ ਰੈਸਿਪੀ...
ਬਠਿੰਡਾ ਦੀ ਪ੍ਰਿੰਸੀਪਲ ਦੁਬਈ 'ਚ ਫਸੀ, VIDEO ਜਾਰੀ ਕਰ ਭਾਰਤ ਸਰਕਾਰ ਤੋਂ ਮੰਗੀ ਮਦਦ
ਬਠਿੰਡਾ ਦੀ ਪ੍ਰਿੰਸੀਪਲ ਦੁਬਈ 'ਚ ਫਸੀ, VIDEO ਜਾਰੀ ਕਰ ਭਾਰਤ ਸਰਕਾਰ ਤੋਂ ਮੰਗੀ ਮਦਦ...
ਈਰਾਨ 'ਤੇ ਵਿਨਾਸ਼ਕਾਰੀ ਹਮਲੇ, ਅਮਰੀਕਾ ਨੇ ਜਾਰੀ ਕੀਤਾ ਨਵਾਂ ਵੀਡੀਓ
ਈਰਾਨ 'ਤੇ ਵਿਨਾਸ਼ਕਾਰੀ ਹਮਲੇ, ਅਮਰੀਕਾ ਨੇ ਜਾਰੀ ਕੀਤਾ ਨਵਾਂ ਵੀਡੀਓ...