Viral: AAP ਪੰਜਾਬ ਦਾ ਵਾਈਰਲ ਪੋਸਟ, ਸੱਤਾਂ ਸੰਸਦ ਮੈਂਬਰਾਂ ਦੇ ਨਾਵਾਂ ਵਾਲਾ ਪੋਸਟਰ ਕੀਤਾ ਜਾਰੀ

Published: 

28 Apr 2026 20:12 PM IST

ਬੀਤੇ ਦਿਨੀਂ ਰਾਘਵ ਚੱਢਾ (ਪੰਜਾਬ), ਸੰਦੀਪ ਪਾਠਕ (ਪੰਜਾਬ), ਅਸ਼ੋਕ ਕੁਮਾਰ ਮਿੱਤਲ (ਪੰਜਾਬ), ਹਰਭਜਨ ਸਿੰਘ (ਪੰਜਾਬ), ਵਿਕਰਮਜੀਤ ਸਿੰਘ ਸਾਹਨੀ (ਪੰਜਾਬ), ਸਵਾਤੀ ਮਾਲੀਵਾਲ (ਦਿੱਲੀ) ਅਤੇ ਰਾਜਿੰਦਰ ਗੁਪਤਾ ਆਮ ਆਦਮੀ ਪਾਰਟੀ ਛੱਡ ਕੇ ਬੀਜੇਪੀ ਵਿੱਚ ਸ਼ਾਮਲ ਹੋ ਗਏ ਸਨ। ਬੀਜੇਪੀ ਵਿੱਚ ਸ਼ਾਮਲ ਹੋਣ ਤੋਂ ਬਾਅਦ ਆਮ ਆਦਮੀ ਪਾਰਟੀ ਪੰਜਾਬ ਵੱਲੋਂ ਸੰਸਦ ਮੈਂਬਰਾਂ ਨੂੰ ਗੱਦਾਰ ਦੱਸਿਆ ਜਾ ਰਿਹਾ ਹੈ।

Viral: AAP ਪੰਜਾਬ ਦਾ ਵਾਈਰਲ ਪੋਸਟ, ਸੱਤਾਂ ਸੰਸਦ ਮੈਂਬਰਾਂ ਦੇ ਨਾਵਾਂ ਵਾਲਾ ਪੋਸਟਰ ਕੀਤਾ ਜਾਰੀ

ਭਾਜਪਾ ਵਿੱਚ ਸ਼ਾਮਲ ਹੋਏ ਸੱਤ ਆਮ ਆਦਮੀ ਪਾਰਟੀ ਦੇ ਰਾਜ ਸਭਾ ਸੰਸਦ ਮੈਂਬਰਾਂ ‘ਤੇ ਪਾਰਟੀ ਵੱਲੋਂ ਹਮਲੇ ਜਾਰੀ ਹਨ। ਆਮ ਆਦਮੀ ਪਾਰਟੀ ਨੇ ਸੋਸ਼ਲ ਮੀਡੀਆ ‘ਤੇ ਇੱਕ ਪੋਸਟਰ ਲਗਾਇਆ ਹੈ। ਜਿਸ ਵਿੱਚ ਸਾਰੇ ਸੱਤ ਸੰਸਦ ਮੈਂਬਰਾਂ ਦੇ ਨਾਵਾਂ ‘ਤੇ “ਗੱਦਾਰ” ਸ਼ਬਦ ਲਿਖਿਆ ਹੋਇਆ ਹੈ। ਇਸ ਤੋਂ ਪਹਿਲਾਂ, ਲੁਧਿਆਣਾ ਅਤੇ ਜਲੰਧਰ ਵਿੱਚ ਇਨ੍ਹਾਂ ਸੰਸਦ ਮੈਂਬਰਾਂ ਦੇ ਘਰਾਂ ਦੇ ਬਾਹਰ ਵੀ “ਗੱਦਾਰ” ਲਿਖਿਆ ਗਿਆ। ਇਨ੍ਹਾਂ 7 ਰਾਜ ਸਭਾ ਸੰਸਦ ਮੈਂਬਰਾਂ ਦਾ ਜੰਮ ਕੇ ਵਿਰੋਧ ਹੋ ਰਿਹਾ ਹੈ।

AAP ਪੰਜਾਬ ਦਾ ਵਾਈਰਲ ਪੋਸਟ

ਬੀਤੇ ਦਿਨੀਂ ਰਾਘਵ ਚੱਢਾ (ਪੰਜਾਬ), ਸੰਦੀਪ ਪਾਠਕ (ਪੰਜਾਬ), ਅਸ਼ੋਕ ਕੁਮਾਰ ਮਿੱਤਲ (ਪੰਜਾਬ), ਹਰਭਜਨ ਸਿੰਘ (ਪੰਜਾਬ), ਵਿਕਰਮਜੀਤ ਸਿੰਘ ਸਾਹਨੀ (ਪੰਜਾਬ), ਸਵਾਤੀ ਮਾਲੀਵਾਲ (ਦਿੱਲੀ) ਅਤੇ ਰਾਜਿੰਦਰ ਗੁਪਤਾ ਆਮ ਆਦਮੀ ਪਾਰਟੀ ਛੱਡ ਕੇ ਬੀਜੇਪੀ ਵਿੱਚ ਸ਼ਾਮਲ ਹੋ ਗਏ ਸਨ। ਜਿਸ ਤੋਂ ਬਾਅਦ ਸੰਦੀਪ ਪਾਠਕ ਨੇ ਕਿਹਾ, ਆਮ ਆਦਮੀ ਪਾਰਟੀ ਦੇ ਰਾਜ ਸਭਾ ਵਿੱਚ ਕੁੱਲ 10 ਸੰਸਦ ਮੈਂਬਰ ਹਨ ਅਤੇ ਉਨ੍ਹਾਂ ਵਿੱਚੋਂ ਦੋ ਤਿਹਾਈ ਸਾਡੇ ਨਾਲ ਹਨ। ਅਸੀਂ ਰਾਜ ਸਭਾ ਚੇਅਰਮੈਨ ਨੂੰ ਆਪਣੇ ਦਸਤਖ਼ਤ ਸੌਂਪ ਦਿੱਤੇ ਹਨ। ਸੱਤਾਂ ਸੰਸਦ ਮੈਂਬਰਾਂ ਦੇ ਬੀਜੇਪੀ ਵਿੱਚ ਸ਼ਾਮਲ ਹੋਣ ਤੋਂ ਬਾਅਦ ਆਮ ਆਦਮੀ ਪਾਰਟੀ ਪੰਜਾਬ ਵੱਲੋਂ ਸੰਸਦ ਮੈਂਬਰਾਂ ਨੂੰ ਗੱਦਾਰ ਦੱਸਿਆ ਜਾ ਰਿਹਾ ਹੈ। ਜਿਸ ਦਾ ਪੋਸਟ ਹੁਣ ਤੇਜ਼ੀ ਨਾਲ ਵਾਈਰਲ ਹੋ ਰਿਹਾ ਹੈ।

ਪਹਿਲਾਂ ਵੀ ਸੀਐਮ ਨੇ ਸਾਧਿਆ ਸੀ ਨਿਸ਼ਾਨਾ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬੀਤੇ ਦਿਨੀਂ ਬਾਗ਼ੀਆਂ ‘ਤੇ ਪੋਸਟ ਕਰ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਨੇ ਬਾਗੀ ਸਾਂਸਦਾਂ ਦੀ ਤੁਲਨਾ ਅਦਰ ਲਸਣ ਤੇ ਮਾਸਾਲਿਆਂ ਨਾਲ ਕੀਤੀ ਹੈ। ਉਨ੍ਹਾਂ ਲਿਖਿਆ ਹੈ ਕਿ ਇਹ ਸਾਰੇ ਸਬਜ਼ੀ ਵਧੀਆ ਬਣਾ ਸਕਦੇ ਹਨ ਪਰ ਇਹ ਸਾਰੇ ਮਿਲ ਕੇ ਆਪਣੀ ਸਬਜ਼ੀ ਨਹੀਂ ਬਣਾ ਸਕਦੇ।

Follow Us