ਪੰਜਾਬ ਦੇ 7 ਜ਼ਿਲ੍ਹਿਆਂ ‘ਚ ਲੂ ਦਾ ਆਰੇਂਜ ਤੇ ਬਾਕੀਆਂ ‘ਚ ਯੈਲੋ ਅਲਰਟ, ਜਾਣੋ ਮੌਸਮ ਦਾ ਹਾਲ

Published: 

26 May 2026 07:04 AM IST

ਬੀਤੇ ਦਿਨ ਪੰਜਾਬ ਦੇ ਔਸਤ ਵੱਧੋ-ਵੱਧ ਤਾਪਮਾਨ 'ਚ 1.1 ਡਿਗਰੀ ਸੈਲਸੀਅਸ ਦਾ ਵਾਧਾ ਦਰਜ ਕੀਤਾ ਗਿਆ। ਹਾਲਾਂਕਿ, ਇਹ ਆਮ ਤੋਂ ਕਰੀਬ 2.4 ਡਿਗਰੀ ਸੈਲਸੀਅਸ ਵੱਧ ਬਣਿਆ ਹੋਇਆ ਹੈ। ਬੀਤੇ ਦਿਨ ਸਭ ਤੋਂ ਵੱਧ ਤਾਪਮਾਨ ਬਠਿੰਡਾ 'ਚ ਦਰਜ ਕੀਤਾ ਗਿਆ, ਜੋ ਕਿ 44.7 ਡਿਗਰੀ ਰਿਹਾ।

ਪੰਜਾਬ ਦੇ 7 ਜ਼ਿਲ੍ਹਿਆਂ ਚ ਲੂ ਦਾ ਆਰੇਂਜ ਤੇ ਬਾਕੀਆਂ ਚ ਯੈਲੋ ਅਲਰਟ, ਜਾਣੋ ਮੌਸਮ ਦਾ ਹਾਲ

ਪੰਜਾਬ ਦੇ 7 ਜ਼ਿਲ੍ਹਿਆਂ ‘ਚ ਅੱਜ ਲੂ ਦਾ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ, ਜਦਕਿ ਬਾਕੀ ਜ਼ਿਲ੍ਹਿਆਂ ‘ਚ ਲੂ ਦਾ ਯੈਲੋ ਅਲਰਟ ਹੈ। ਫਾਜ਼ਿਲਕਾ, ਮੁਕਤਸਰ, ਬਠਿੰਡਾ, ਮਾਨਸਾ, ਬਰਨਾਲਾ, ਸੰਗਰੂਰ ਤੇ ਪਟਿਆਲਾ ‘ਚ ਅੱਜ ਲੂ ਦਾ ਆਰੇਂਜ ਅਲਰਟ ਹੈ।

ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਹੁਸ਼ਿਆਰਪੁਰ, ਨਵਾਂਸ਼ਹਿਰ, ਕਪੂਰਥਲਾ, ਜਲੰਧਰ, ਫਿਰੋਜ਼ਪੁਰ, ਲੁਧਿਆਣਾ, ਫਤਿਹਗੜ੍ਹ ਸਾਹਿਬ, ਰੂਪਨਗਰ, ਐਸਏਐਸ ਨਗਰ (ਮੁਹਾਲੀ), ਫਰੀਦਕੋਟ ਤੇ ਮੋਗਾ ‘ਚ ਅੱਜ ਲੂ ਦਾ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।

ਕਿੰਨਾ ਰਿਹਾ ਤਾਪਮਾਨ?

ਬੀਤੇ ਦਿਨ ਪੰਜਾਬ ਦੇ ਔਸਤ ਵੱਧੋ-ਵੱਧ ਤਾਪਮਾਨ ‘ਚ 1.1 ਡਿਗਰੀ ਸੈਲਸੀਅਸ ਦਾ ਵਾਧਾ ਦਰਜ ਕੀਤਾ ਗਿਆ। ਹਾਲਾਂਕਿ, ਇਹ ਆਮ ਤੋਂ ਕਰੀਬ 2.4 ਡਿਗਰੀ ਸੈਲਸੀਅਸ ਵੱਧ ਬਣਿਆ ਹੋਇਆ ਹੈ। ਬੀਤੇ ਦਿਨ ਸਭ ਤੋਂ ਵੱਧ ਤਾਪਮਾਨ ਬਠਿੰਡਾ ‘ਚ ਦਰਜ ਕੀਤਾ ਗਿਆ, ਜੋ ਕਿ 44.7 ਡਿਗਰੀ ਰਿਹਾ।

ਚੰਡੀਗੜ੍ਹ ਸਿਟੀ ਦਾ ਵੱਧੋ-ਵੱਧ ਤਾਪਮਾਨ 42.7 ਡਿਗਰੀ, ਚੰਡੀਗੜ੍ਹ ਏਅਰਪੋਰਟ ਦਾ 42.4 ਡਿਗਰੀ, ਅੰਮ੍ਰਿਤਸਰ ਦਾ 40.6 ਡਿਗਰੀ, ਲੁਧਿਆਣਾ ਦਾ 42.0 ਡਿਗਰੀ, ਪਟਿਆਲਾ ਦਾ 43.6 ਡਿਗਰੀ, ਪਠਾਨਕੋਟ ਦਾ 41.2 ਡਿਗਰੀ, ਬਠਿੰਡਾ ਦਾ 43.5 ਡਿਗਰੀ, ਫਰੀਦਕੋਟ ਦਾ 42.0 ਡਿਗਰੀ, ਗੁਰਦਾਸਪੁਰ ਦਾ 41.5 ਡਿਗਰੀ, ਬੱਲੋਵਾਲ ਸੌਂਖੜੀ (ਐਸਬੀਐਸ ਨਗਰ) ਦਾ 41.6 ਡਿਗਰੀ ਦਰਜ ਕੀਤਾ ਗਿਆ।

ਅਬੋਹਰ (ਫਾਜ਼ਿਲਕਾ) ਦਾ ਵੱਧੋ-ਵੱਧ ਤਾਪਮਾਨ 40.8 ਡਿਗਰੀ, ਫਿਰੋਜ਼ਪੁਰ ਦਾ 40.4 ਡਿਗਰੀ, ਹੁਸ਼ਿਆਰਪੁਰ ਦਾ 39.5 ਡਿਗਰੀ, ਸਾਲੇਰਨ (ਹੁਸ਼ਿਆਰਪੁਰ) ਦਾ 39.2 ਡਿਗਰੀ, ਮੁਹਾਲੀ ਦਾ 40.7 ਡਿਗਰੀ, ਪਠਾਨਕੋਟ ਦਾ 40.8 ਡਿਗਰੀ, ਥੀਨ ਡੈਮ (ਪਠਾਨਕੋਟ) ਦਾ 39.8 ਡਿਗਰੀ, ਰੋਪੜ ਦਾ ਵੀ 39.8 ਡਿਗਰੀ, ਭਾਖੜਾ ਡੈਮ (ਰੂਪਨਗਰ) ਦਾ 41.3 ਡਿਗਰੀ ਤੇ ਸ੍ਰੀ ਅਨੰਦਪੁਰ ਸਾਹਿਬ (ਰੂਪਨਗਰ) ਦਾ 44.4 ਡਿਗਰੀ ਦਰਜ ਕੀਤਾ ਗਿਆ।

Follow Us