ਜਲੰਧਰ ‘ਚ ਸਿਰ ‘ਤੇ ਪ੍ਰੈਸ਼ਰ ਕੁੱਕਰ ਮਾਰ ਕੇ ਦੋਸਤ ਦਾ ਕਤਲ, ਸ਼ਰਾਬ ਪੀਂਦੇ ਸਮੇਂ ਪੈਸਿਆਂ ਨੂੰ ਲੈ ਕੇ ਹੋਇਆ ਵਿਵਾਦ

Published: 

25 May 2026 19:47 PM IST

ਜਲੰਧਰ 'ਚ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਜਿੱਥੇ ਇੱਕ ਦੋਸਤ ਨੇ ਪੈਸਿਆਂ ਦੇ ਮਾਮੂਲੀ ਝਗੜੇ ਕਾਰਨ ਆਪਣੇ ਰੂਮਮੇਟ ਦਾ ਕਤਲ ਕਰ ਦਿੱਤਾ। ਸ਼ਰਾਬ ਪੀਂਦੇ ਸਮੇਂ ਹੋਈ ਬਹਿਸ ਇੰਨੀ ਵਧ ਗਈ ਕਿ ਮੁਲਜ਼ਮ ਨੇ ਪ੍ਰੈਸ਼ਰ ਕੁੱਕਰ ਨਾਲ ਪੀੜਤ ਦੇ ਸਿਰ 'ਤੇ ਵਾਰ ਕੀਤਾ। ਪੀੜਤ ਨੇ ਹਸਪਤਾਲ ਜਾਂਦੇ ਸਮੇਂ ਦਮ ਤੋੜ ਦਿੱਤਾ। ਪੁਲਿਸ ਨੇ ਤੇਜ਼ੀ ਨਾਲ ਕਾਰਵਾਈ ਕਰਦਿਆਂ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ।

ਜਲੰਧਰ ਚ ਸਿਰ ਤੇ ਪ੍ਰੈਸ਼ਰ ਕੁੱਕਰ ਮਾਰ ਕੇ ਦੋਸਤ ਦਾ ਕਤਲ, ਸ਼ਰਾਬ ਪੀਂਦੇ ਸਮੇਂ ਪੈਸਿਆਂ ਨੂੰ ਲੈ ਕੇ ਹੋਇਆ ਵਿਵਾਦ

Photo Credit: ChatGpt.com

ਜਲੰਧਰ ਤੋਂ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਜਿੱਥੇ ਇੱਕ ਦੋਸਤ ਨੇ ਮਾਮੂਲੀ ਪੈਸਿਆਂ ਦੇ ਝਗੜੇ ਨੂੰ ਲੈ ਕੇ ਆਪਣੇ ਰੂਮਮੇਟ ਅਤੇ ਦੋਸਤ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਇਹ ਘਟਨਾ ਸੰਤੋਖਪੁਰਾ ਦੇ ਸਰਾਭਾ ਨਗਰ ਵਿੱਚ ਵਾਪਰੀ, ਜਿੱਥੇ ਦੋ ਸ਼ਰਾਬੀ ਦੋਸਤਾਂ ਨੇ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਬਹਿਸ ਕਰਨੀ ਸ਼ੁਰੂ ਕਰ ਦਿੱਤੀ। ਇਹ ਬਹਿਸ ਇੰਨੀ ਹਿੰਸਕ ਹੋ ਗਈ ਕਿ ਮੁਲਜ਼ਮ ਨੇ ਪ੍ਰੈਸ਼ਰ ਕੁੱਕਰ ਨਾਲ ਪੀੜਤ ਦੇ ਸਿਰ ‘ਤੇ ਹਮਲਾ ਕਰ ਦਿੱਤਾ। ਪੀੜਤ ਨੇ ਹਸਪਤਾਲ ਜਾਂਦੇ ਸਮੇਂ ਰਸਤੇ ਵਿੱਚ ਦਮ ਤੋੜ ਗਿਆ। ਤੇਜ਼ੀ ਨਾਲ ਕਾਰਵਾਈ ਕਰਦੇ ਹੋਏ, ਪੁਲਿਸ ਨੇ ਮੁਲਜ਼ਮ ਨੂੰ ਮੌਕੇ ‘ਤੇ ਹੀ ਗ੍ਰਿਫ਼ਤਾਰ ਕਰ ਲਿਆ।

ਇੱਕ ਹੀ ਕਮਰੇ ‘ਚ ਰਹਿੰਦੇ ਸਨ ਦੋਵੇਂ ਦੋਸਤ

ਮਿਲੀ ਜਾਣਕਾਰੀ ਮੁਤਾਬਕ, ਇਹ ਦਰਦਨਾਕ ਘਟਨਾ ਜਲੰਧਰ ਦੇ ਥਾਣਾ-8 ਦੇ ਅਧੀਨ ਪੈਂਦੇ ਸੰਤੋਖਪੁਰਾ ਸਥਿਤ ਸਰਾਭਾ ਨਗਰ ਇਲਾਕੇ ਦੀ ਹੈ। ਮ੍ਰਿਤਕ ਦੀ ਪਛਾਣ ਪ੍ਰਦੀਪ ਵਜੋਂ ਹੋਈ ਹੈ, ਜੋ ਮੂਲ ਰੂਪ ਤੋਂ ਫੈਜ਼ਾਬਾਦ (ਉੱਤਰ ਪ੍ਰਦੇਸ਼) ਦਾ ਰਹਿਣਾ ਵਾਲਾ ਹੈ। ਫਿਲਹਾਲ ਉਹ ਜਲੰਧਰ ਦੇ ਸਰਾਭਾ ਨਗਰ ਵਿੱਚ ਰਹਿੰਦਾ ਹੈ। ਉੱਥੇ ਹੀ ਮੁਲਜ਼ਮ ਦੀ ਪਛਾਣ ਰਾਜੇਸ਼ ਕੁਮਾਰ ਵਜੋਂ ਹੋਈ ਹੈ, ਜੋ ਇਸ ਇਲਾਕੇ ਦਾ ਰਹਿਣ ਵਾਲਾ ਹੈ।

ਪ੍ਰਦੀਪ ਅਤੇ ਰਜੇਸ਼ ਕੁਮਾਰ ਨਾ ਸਿਰਫ ਗਹਿਰੇ ਦੋਸਤ ਸਨ, ਬਲਕਿ ਉਹ ਦੋਵੇਂ ਆਪਣੀ ਰੋਜ਼ੀ-ਰੋਟੀ ਕਮਾਉਣ ਦੇ ਲਈ ਫੈਕਟਰੀ ਵਿੱਚ ਕੰਮ ਵੀ ਕਰਦੇ ਹਨ। ਉਹ ਆਪਣਾ ਖਰਚ ਬਚਾਉਣ ਅਤੇ ਸਾਥ ਰਹਿਣਾ ਦੇ ਲਈ ਦੋਵਾਂ ਨੇ ਸਰਾਭਾ ਨਗਰ ਵਿੱਚ ਕਮਰਾ ਕਿਰਾਏ ‘ਤੇ ਲਿਆ ਹੋਇਆ ਸੀ ਅਤੇ ਲੰਬੇ ਸਮੇਂ ਤੋਂ ਦੋਵਾਂ ਇਕੱਠੇ ਰਹਿ ਰਹੇ ਸਨ।

ਨਸ਼ੇ ਦੀ ਹਾਲਤ ਵਿੱਚ ਪੈਸੀਆਂ ਨੂੰ ਲੈ ਕੇ ਵਿਵਾਦ

ਘਟਨਾ ਵਾਲੀ ਰਾਤ ਦੋਵਾਂ ਦੋਸਤਾਂ ਨੇ ਕਮਰੇ ਵਿੱਚ ਬੈਠ ਕੇ ਸ਼ਰਾਬ ਪੀਤੀ। ਪੁਲਿਸ ਜਾਂਚ ਮੁਤਾਬਕ, ਸ਼ਰਾਬ ਦੇ ਜ਼ਿਆਦਾ ਨਸ਼ੇ ਵਿੱਚ ਹੋਣ ਕਾਰਨ ਅਚਾਨਕ ਦੋਵਾਂ ਉਨ੍ਹਾਂ ਦੇ ਵਿਚਕਾਰ ਪੈਸੀਆਂ ਦੇ ਲੈਣ-ਦੇਣ ਨੂੰ ਲੈ ਕੇ ਦੋਵਾਂ ਵਿਚਕਾਰ ਪੁਰਾਣੀ ਗੱਲਬਾਤ ਸ਼ੁਰੂ ਹੋ ਗਈ। ਦੇਖਦੀਆਂ ਹੀ ਦੋਵਾਂ ਵਿਚਾਕਰ ਤਿੱਖੀ ਬਹਿਸ ਸ਼ੁਰੂ ਹੋ ਗਈ। ਨਸ਼ੇ ਦੀ ਹਾਲਤ ਹੋਣ ਦੇ ਕਾਰਨ ਦੋਵਾਂ ਨੇ ਖੁਦ ਤੇ ਹੀ ਆਪਾ ਖੋਹ ਦਿੱਤਾ ਅਤੇ ਵਿਵਾਦ ਨੇ ਇੱਕ ਹਿੰਸਕ ਰੂਪ ਧਾਰਨ ਕਰ ਲਿਆ। ਦੋਵਾਂ ਵਿਚਕਾਰ ਗੁੱਸਾ ਇਸ ਹੱਦ ਤੱਕ ਵੱਧ ਗਿਆ ਕਿ ਮੁਲਜ਼ਮ ਰਾਜੇਸ਼ ਨੇ ਕਮਰੇ ਵਿੱਚ ਰੱਖੇ ਭਾਰੀ ਪ੍ਰੈਸ਼ਰ ਕੁੱਕਰ ਨੂੰ ਚੁੱਕਿਆ ਅਤੇ ਸਿੱਧਾ ਪ੍ਰਦੀਪ ਦੇ ਸਿਰ ‘ਤੇ ਮਾਰ ਦਿੱਤਾ।

ਹਸਪਤਾਲ ਲੈ ਜਾਣ ਵੇਲੇ ਰਸਤੇ ‘ਚ ਤੋੜਿਆ ਦਮ

ਪ੍ਰੈਸ਼ਰ ਕੁੱਕਰ ਦਾ ਵਾਰ ਇਨ੍ਹਾਂ ਜੋਰਦਾਰ ਸੀ ਕਿ ਪ੍ਰਦੀਪ ਦੇ ਸਿਰ ਤੋਂ ਖੂਨ ਦੀ ਧਾਰ ਵਗਣਾ ਸ਼ੁਰੂ ਹੋ ਗਈ ਅਤੇ ਉਹ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਕੇ ਜ਼ਮੀਨ ‘ਤੇ ਡਿੱਗ ਪਿਆ। ਚੀਖ-ਪੁਕਾਰ ਸੁਣ ਕੇ ਅਤੇ ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਇਸ ਦੀ ਸੂਚਨਾ ਸਥਾਨਕ ਪੁਲਿਸ ਨੂੰ ਦਿੱਤੀ ਗਈ। ਸੂਚਨਾ ਮਿਲਦਿਆਂ ਹੀ ਪੀਸੀਆਰ-16 ਦੇ ਏਐਸਆਈ ਸਵਿੰਦਰ ਸਿੰਘ ਆਪਣੀ ਟੀਮ ਦੇ ਨਾਲ ਮੌਕੇ ‘ਤੇ ਪਹੁੰਚੇ। ਪੁਲਿਸ ਨੇ ਲਹੂ-ਲੁਹਾਣ ਹੋਏ ਪ੍ਰਦੀਪ ਨੂੰ ਦੇਖਦੀਆਂ ਹੀ ਤੁਰੰਤ 108 ਐਂਬੂਲੈਂਸ ਨੂੰ ਕਾਲ ਕਰ ਦਿੱਤਾ। ਜਿਸ ਤੋਂ ਬਾਅਦ ਪ੍ਰਦੀਪ ਨੂੰ ਨਾਜ਼ੁਕ ਹਾਲਾਤਾਂ ਵਿੱਚ ਹਸਪਤਾਲ ਭੇਜਿਆ ਗਿਆ, ਪਰ ਸੱਟ ਇੰਨੀ ਗੰਭੀਰ ਸੀ ਕਿ ਉਸ ਨੇ ਰਸਤੋ ਵਿੱਚ ਹੀ ਦਮ ਤੋੜ ਦਿੱਤਾ। ਡਾਕਟਰਾਂ ਨੇ ਹਸਪਤਾਲ ਪਹੁੰਚਦਿਆਂ ਹੀ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਮੁਲਜ਼ਮ ਗ੍ਰਿਫਤਾਰ, ਪੁਲਿਸ ਕਰ ਰਹੀ ਜਾਂਚ

ਜਲੰਧਰ ਦੇ ਥਾਣਾ-8 ਦੀ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਮੁਲਜ਼ਮ ਰਾਜੇਸ਼ ਨੂੰ ਵਾਰਦਾਤ ਵਾਲੀ ਥਾਂ ਯਾਨੀ ਮੌਕੇ ਤੋਂ ਕਾਬੂ ਕਰ ਲਿਆ ਅਤੇ ਉਸ ਨੂੰ ਹਿਰਾਸਤ ਵਿੱਚ ਲੈ ਲਿਆ। ਪੁਲਿਸ ਨੇ ਮ੍ਰਿਤਕ ਪ੍ਰਦੀਪ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਭੇਜ ਦਿੱਤਾ ਹੈ, ਤਾ ਜੋ ਮੌਤ ਦੇ ਸਟੀਕ ਕਾਰਨਾ ਅਤੇ ਸੱਟ ਦੀ ਗੰਭੀਰਤਾ ਬਾਰੇ ਪਤਾ ਲਗਾਇਆ ਜਾ ਸਕੇ। ਇਸ ਖੌਫਨਾਕ ਵਾਰਦਾਤ ਤੋਂ ਬਾਅਦ ਇਲਾਕੇ ਵਿੱਚ ਸਨਸਨੀ ਫੈਲ ਗਈ ਹੈ। ਫਿਲਹਾਲ ਪੁਲਿਸ ਮੁਲਜ਼ਮ ਤੋਂ ਗਹਿਰਾਈ ਨਾਲ ਪੁੱਛ-ਗਿਛ ਕਰ ਰਹੀ ਹੈ ਅਤੇ ਇੱਥੇ ਪਤਾ ਲਗਾਉਣ ਦੀ ਕੋਸ਼ਿਸ਼ ਵਿੱਚ ਜੁਟੀ ਹੋਈ ਹੈ ਕਿ ਆਖੀਰ ਦੋਵਾਂ ਵਿਚਕਾਰ ਕੁੱਲ ਕਿੰਨੇ ਪੈਸੀਆਂ ਨੂੰ ਲੈ ਕੇ ਵਿਵਾਦ ਹੋਇਆ, ਜਿਸ ਦੇ ਲਈ ਰਾਜੇਸ਼ ਨੇ ਆਪਣੇ ਦੋਸਤ ਦੀ ਜਾਨ ਲੈ ਲਈ।

Follow Us