ਬਟਾਲਾ ‘ਚ ਨਸ਼ੇੜੀ ਪਤੀ ਵੱਲੋਂ ਤੇਜ਼ਧਾਰ ਹਥਿਆਰ ਨਾਲ ਪਤਨੀ ਦਾ ਕਤਲ,ਮੁਲਜ਼ਮ ਫਰਾਰ, ਘਰ ‘ਚ ਰਹਿੰਦਾ ਸੀ ਝਗੜਾ

Updated On: 

28 Aug 2023 15:07 PM

ਪੰਜਾਬ ਵਿੱਚ ਨਸ਼ਾ ਇਸ ਕਦਰ ਹਾਵੀ ਹੋ ਗਿਆ ਹੈ ਕਿ ਹੁਣ ਇਸ ਕਾਰਨ ਪਰਿਵਾਰਿਕ ਜੀਆਂ ਦੇ ਕਤਲ ਵੀ ਹੋ ਰਹੇ ਨੇ। ਬਟਾਲਾ ਦੇ ਕਸਬਾ ਧਿਆਨਪੁਰ ਵਿਖੇ ਇੱਕ ਨਸ਼ੇੜੀ ਪਤੀ ਨੇ ਤੇਜ਼ਧਾਰ ਹਥਿਆਰ ਨਾਲ ਆਪਣੀ ਪਤਨੀ ਦਾ ਕਤਲ ਕਰ ਦਿੱਤਾ। ਘਟਨਾ ਤੋਂ ਬਾਅਦ ਮੁਲਜ਼ਮ ਫਰਾਰ ਹੋ ਗਿਆ।

ਬਟਾਲਾ ਚ ਨਸ਼ੇੜੀ ਪਤੀ ਵੱਲੋਂ ਤੇਜ਼ਧਾਰ ਹਥਿਆਰ ਨਾਲ ਪਤਨੀ ਦਾ ਕਤਲ,ਮੁਲਜ਼ਮ ਫਰਾਰ, ਘਰ ਚ ਰਹਿੰਦਾ ਸੀ ਝਗੜਾ
Follow Us On

ਗੁਰਦਾਸਪੁਰ ਨਿਊਜ। ਨਸ਼ੇ ਅਤੇ ਸ਼ੱਕ ਨੇ ਕੀਤੇ ਰਿਸਤੇ ਤਾਰ ਤਾਰ ,,ਰਿਸ਼ਤਿਆਂ ਨੂੰ ਸ਼ਰਮਸ਼ਾਰ ਕਰਦਾ ਇਹ ਮਾਮਲਾ ਸਾਹਮਣੇ ਆਇਆ ਬਟਾਲਾ ਪੁਲਿਸ (Batala Police) ਅਧੀਨ ਪੈਂਦੇ ਕਸਬਾ ਧਿਆਨਪੁਰ ਤੋਂ ਹੈ। ਇੱਥੇ ਨਸ਼ੇੜੀ ਪਤੀ ਨੇ ਆਪਣੀ 50 ਸਾਲਾਂ ਪਤਨੀ ਰਮਾ ਦਾ ਤੇਜ਼ਧਾਰ ਹਥਿਆਰ ਨਾਲ ਵਾਰ ਕਰਦੇ ਹੋਏ ਕਤਲ ਕਰ ਦਿੱਤਾ,, ਕਾਤਿਲ ਪਤੀ ਮੌਕੇ ਤੋਂ ਫਰਾਰ ਦੱਸਿਆ ਜਾ ਰਿਹਾ ਹੈ ,,ਪੁਲਿਸ ਨੇ ਮਾਮਲੇ ਦੀ ਜਾਂਚ ਸੁਰੂ ਕਰ ਦਿੱਤੀ ਹੈ।

ਮ੍ਰਿਤਕਾ ਰਮਾ ਦੇ ਬੇਟੇ ਵਿਕਾਸ ਨੇ ਦੱਸਿਆ ਕਿ ਉਹ ਬਾਹਰ ਗਿਆ ਹੋਇਆ ਸੀ ਤੇ ਪਿੱਛੇ ਘਰ ਉਸਦੀ ਮਾਂ ਰਮਾ ਅਤੇ ਪਿਤਾ ਅਰੁਣ ਕੁਮਾਰ ਘਰ ਇਕੱਲੇ ਸੀ ਜਿਥੇ ਉਸਦਾ ਪਿਤਾ ਨੇ ਉਸਦੀ ਮਾਂ (Mother) ਨਾਲ ਝਗੜਾ ਸ਼ੁਰੂ ਕਰ ਦਿੱਤਾ। ਕਿਉਂਕਿ ਉਸਦਾ ਪਿਤਾ ਉਸਦੀ ਮਾਂ ਤੇ ਸ਼ੱਕ ਕਰਦਾ ਰਹਿੰਦਾ ਸੀ ਬਹੁਤ ਵਾਰ ਉਸਨੂੰ ਰਿਸ਼ਤੇਦਾਰ ਤੇ ਅਸੀਂ ਖੁਦ ਵੀ ਸਮਝਾਇਆ ਸੀ। ਪਰ ਉਸਦੇ ਸਮਝ ਹੀ ਨਹੀਂ ਪੈਂਦੀ ਓਤੋਂ ਉਸਦਾ ਪਿਤਾ ਨਸ਼ਾ ਵੀ ਕਰਦਾ ਸੀ।

ਤੇ ਅਕਸਰ ਹੀ ਮਾਂ ਨਾਲ ਲੜਾਈ ਝਗੜਾ ਕਰਦਾ ਰਹਿੰਦਾ ਸੀ ਤੇ ਅੱਜ ਉਸਨੇ ਤੇਜ਼ਧਾਰ ਹਥਿਆਰ ਨਾਲ ਮਾਂ ਤੇ ਵਾਰ ਕਰਦੇ ਹੋਏ ਮਾਂ ਨੂੰ ਮੌਤ ਦੇ ਘਾਟ ਉਤਾਰਕੇ ਮੌਕੇ ਤੋਂ ਫਰਾਰ ਹੋ ਗਿਆ ਓਹਨਾ ਕਿਹਾ ਕਿ ਉਸਦੇ ਪਿਤਾ ਨੂੰ ਗ੍ਰਿਫਤਾਰ ਕਰਕੇ ਓਹਨਾ ਨੂ ਇਨਸਾਫ ਦਿੱਤਾ ਜਾਵੇ।

ਓਥੇ ਹੀ ਸਿਵਲ ਹਸਪਤਾਲ (Civil Hospital) ਬਟਾਲਾ ਦੇ ਡਿਊਟੀ ਡਾਕਟਰ ਸਵਾਤੀ ਨੇ ਘਟਨਾ ਬਾਰੇ ਦਸਦੇ ਹੋਏ ਕਿਹਾ ਕਿ ਤੇਜ਼ਧਾਰ ਹਥਿਆਰ ਨਾਲ ਪਤੀ ਵਲੋਂ ਕੀਤੇ ਵਾਰ ਕਾਰਨ ਪਤਨੀ ਰਮਾ ਦੀ ਮੌਤ ਹੋ ਗਈ ਪੁਲਿਸ ਨੂੰ ਸੂਚਿਤ ਕੀਤਾ ਗਿਆ ਹੈ ਬਾਕੀ ਪੋਸਟਮਾਰਟਮ ਦੀ ਕਾਰਵਾਈ ਕੀਤੀ ਜਾ ਰਹੀ ਹੈ