PRTC ਦੇ ਬੇੜੇ ‘ਚ 100 ਨਵੀਆਂ ਬੱਸਾਂ ਸ਼ਾਮਲ, ਪਟਿਆਲਾ ‘ਚ CM ਨੇ ਦਿਖਾਈ ਹਰੀ ਝੰਡੀ; ਅਗਲੇ ਮਹੀਨੇ 309 ਹੋਰ ਬੱਸਾਂ ਸ਼ਾਮਲ ਕਰਨ ਦਾ ਐਲਾਨ
ਮੁੱਖ ਮੰਤਰੀ ਨੇ ਕਿਹਾ ਕਿ ਨਵੀਆਂ ਬੱਸਾਂ ਕੰਮਕਾਜੀ ਲੋਕਾਂ ਤੇ ਵਿਦਿਆਰਥੀਆਂ ਲਈ ਕਾਫ਼ੀ ਲਾਹੇਵੰਦ ਸਾਬਤ ਹੋਣਗੀਆਂ। ਇਸ ਦੇ ਨਾਲ ਹੀ ਇਨ੍ਹਾਂ ਬੱਸਾਂ ਰਾਹੀਂ ਡਰਾਈਵਰਾਂ ਤੇ ਕੰਡਕਟਰਾਂ ਲਈ ਰੁਜ਼ਗਾਰ ਦੇ ਮੌਕੇ ਵੀ ਪੈਦਾ ਹੋਏ ਹਨ। ਉਨ੍ਹਾਂ ਦੱਸਿਆ ਕਿ ਅਗਲੇ ਮਹੀਨੇ ਬੇੜੇ 'ਚ 309 ਹੋਰ ਵੱਡੀਆਂ ਬੱਸਾਂ ਸ਼ਾਮਲ ਕੀਤੀਆਂ ਜਾਣਗੀਆਂ, ਜਿਸ ਨਾਲ ਜਨਤਕ ਆਵਾਜਾਈ ਦੀ ਸਹੂਲਤ 'ਚ ਹੋਰ ਸੁਧਾਰ ਹੋਵੇਗਾ।
ਪੰਜਾਬ ਦੇ ਪਬਲਿਕ ਟ੍ਰਾਂਸਪੋਰਟ ਨੂੰ ਹੋਰ ਮਜ਼ਬੂਤ ਕਰਨ ਲਈ ਪੰਜਾਬ ਸਰਕਾਰ ਵੱਲੋਂ ਪੀਆਰਟੀਸੀ ਦੇ ਬੇੜੇ ‘ਚ 100 ਨਵੀਆਂ ਬੱਸਾਂ ਸ਼ਾਮਲ ਕੀਤੀਆਂ ਗਈਆਂ ਹਨ। ਪਟਿਆਲਾ ਵਿਖੇ ਕਰਵਾਏ ਗਏ ਸਮਾਗਮ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਨ੍ਹਾਂ ਬੱਸਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਸਰਕਾਰ ਮੁਤਾਬਕ, ਇਨ੍ਹਾਂ ਬੱਸਾਂ ਨਾਲ ਸੂਬੇ ਦੇ ਪਿੰਡਾਂ ਤੇ ਛੋਟੇ ਕਸਬਿਆਂ ਨੂੰ ਸ਼ਹਿਰਾਂ ਨਾਲ ਜੋੜਨ ‘ਚ ਮਦਦ ਮਿਲੇਗੀ ਤੇ ਲੋਕਾਂ ਨੂੰ ਆਵਾਜਾਈ ਦੀਆਂ ਬਿਹਤਰ ਸਹੂਲਤਾਂ ਮਿਲਣਗੀਆਂ।
ਮੁੱਖ ਮੰਤਰੀ ਨੇ ਕਿਹਾ ਕਿ ਨਵੀਆਂ ਬੱਸਾਂ ਕੰਮਕਾਜੀ ਲੋਕਾਂ ਤੇ ਵਿਦਿਆਰਥੀਆਂ ਲਈ ਕਾਫ਼ੀ ਲਾਹੇਵੰਦ ਸਾਬਤ ਹੋਣਗੀਆਂ। ਇਸ ਦੇ ਨਾਲ ਹੀ ਇਨ੍ਹਾਂ ਬੱਸਾਂ ਰਾਹੀਂ ਡਰਾਈਵਰਾਂ ਤੇ ਕੰਡਕਟਰਾਂ ਲਈ ਰੁਜ਼ਗਾਰ ਦੇ ਮੌਕੇ ਵੀ ਪੈਦਾ ਹੋਏ ਹਨ। ਉਨ੍ਹਾਂ ਦੱਸਿਆ ਕਿ ਅਗਲੇ ਮਹੀਨੇ ਬੇੜੇ ‘ਚ 309 ਹੋਰ ਵੱਡੀਆਂ ਬੱਸਾਂ ਸ਼ਾਮਲ ਕੀਤੀਆਂ ਜਾਣਗੀਆਂ, ਜਿਸ ਨਾਲ ਜਨਤਕ ਆਵਾਜਾਈ ਦੀ ਸਹੂਲਤ ‘ਚ ਹੋਰ ਸੁਧਾਰ ਹੋਵੇਗਾ।
PRTC ਦੇ ਬੇੜੇ ਵਿੱਚ ਮਾਨ ਸਰਕਾਰ ਨੇ ਕੀਤਾ 100 ਨਵੀਆਂ ਬੱਸਾਂ ਦਾ ਵਾਧਾ!
ਪਟਿਆਲਾ ਵਿਖੇ ਆਯੋਜਿਤ ਇੱਕ ਸਮਾਗਮ ਦੌਰਾਨ CM @BhagwantMann ਨੇ 100 ਨਵੀਆਂ ਬੱਸਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਸੂਬੇ ਦੇ ਵੱਖੋ-ਵੱਖ ਪਿੰਡਾਂ ਤੇ ਛੋਟੇ ਸ਼ਹਿਰਾਂ ਵਿੱਚ ਜਨਤਕ ਆਵਾਜਾਈ ਨੂੰ ਹੋਰ ਸੁਚਾਰੂ ਬਣਾਉਣ ਦੇ ਨਾਲ਼-ਨਾਲ਼ ਇਹ ਬੱਸਾਂ ਕੰਮ-ਕਾਜੀ ਵਰਗ ਅਤੇ ਵਿਦਿਆਰਥੀਆਂ ਲਈ ਬਹੁਤ ਲਾਹੇਵੰਦ ਸਾਬਤ ਹੋਣਗੀਆਂ। ਇਹੀ ਨਹੀਂ, ਇਹ ਨਵੀਆਂ ਬੱਸਾਂ 150 ਦੇ ਕਰੀਬ ਡਰਾਈਵਰਾਂ ਤੇ ਕੰਡਕਟਰਾਂ ਲਈ ਰੁਜ਼ਗਾਰ ਦਾ ਸਾਧਨ ਵੀ ਬਣੀਆਂ ਹਨ। — AAP Punjab (@AAPPunjab) October 26, 2026
ਇਹ ਵੀ ਪੜ੍ਹੋ
ਪੰਜਾਬ ਦੇ ਫੰਡ ਰੋਕਣ ਦੇ ਮੁੱਦੇ ‘ਤੇ ਭਾਜਪਾ ਨੂੰ ਘੇਰਿਆ
ਬੱਸਾਂ ਨੂੰ ਹਰੀ ਝੰਡੀ ਦਿਖਾਉਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਭਾਜਪਾ ‘ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਇਲਜ਼ਾਮ ਲਾਇਆ ਕਿ ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਪੇਂਡੂ ਵਿਕਾਸ ਫੰਡ (RDF) ਤੇ ਵੈਟ (VAT) ਦੇ ਹਜ਼ਾਰਾਂ ਕਰੋੜ ਰੁਪਏ ਦੇ ਬਕਾਏ ਨਹੀਂ ਦਿੱਤੇ ਜਾ ਰਹੇ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਨਾਲ ਵਾਰ-ਵਾਰ ਨਾਇਨਸਾਫ਼ੀ ਕੀਤੀ ਜਾ ਰਹੀ ਹੈ ਤੇ ਪੰਜਾਬ ਦੇ ਲੋਕ ਇਸ ਦਾ ਜਵਾਬ ਦੇਣਗੇ। ਉਨ੍ਹਾਂ ਸਵਾਲ ਕੀਤਾ ਕਿ ਪੰਜਾਬ ਨਾਲ ਵਿਤਕਰਾ ਕਰਨ ਵਾਲੀ ਭਾਜਪਾ ਕਿਸ ਆਧਾਰ ‘ਤੇ ਸੂਬੇ ਦੇ ਲੋਕਾਂ ਤੋਂ ਵੋਟਾਂ ਮੰਗੇਗੀ।
ਪੰਜਾਬ ਨਾਲ਼ ਵਿਤਕਰਾ ਤੇ ਧੱਕੇਸ਼ਾਹੀ ਕਰ ਕੇ, ਪੰਜਾਬੀਆਂ ਤੋਂ ਕਿਹੜੇ ਮੂੰਹ ਨਾਲ਼ ਵੋਟ ਮੰਗੇਗੀ ਭਾਜਪਾ❓
ਪਟਿਆਲਾ ਵਿਖੇ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ CM @BhagwantMann ਨੇ ਘੇਰੀ ਭਾਜਪਾ 🔸 ਪੰਜਾਬ ਦੇ RDF ਅਤੇ VAT ਦੇ ਬਕਾਇਆ ਪਏ ਹਜ਼ਾਰਾਂ ਕਰੋੜ ਦੇ ਫ਼ੰਡ ਨਾ ਦੇਣ ਦਾ ਲਗਾਇਆ ਦੋਸ਼ 🔸 ਕਿਹਾ ਕਿ ਵਾਰ-ਵਾਰ ਹੁੰਦੀ ਨਾਇਨਸਾਫ਼ੀ ਤੋਂ ਜਾਣੂ ਪੰਜਾਬ ਵਾਸੀ ਭਾਜਪਾ ਨੂੰ ਦੇਣਗੇ ਇਸ ਦਾ ਜਵਾਬ — AAP Punjab (@AAPPunjab) October 26, 2026
ਰਾਹੁਲ ਗਾਂਧੀ ਦੇ ਪੰਜਾਬ ਦੌਰੇ ‘ਤੇ ਵੀ ਸਾਧਿਆ ਨਿਸ਼ਾਨਾ
ਮੁੱਖ ਮੰਤਰੀ ਭਗਵੰਤ ਮਾਨ ਨੇ ਕਾਂਗਰਸ ਆਗੂ ਰਾਹੁਲ ਗਾਂਧੀ ਦੇ ਪੰਜਾਬ ਦੌਰੇ ਨੂੰ ਲੈ ਕੇ ਵੀ ਵਿਰੋਧੀਆਂ ‘ਤੇ ਤਿੱਖੇ ਹਮਲੇ ਕੀਤੇ। ਉਨ੍ਹਾਂ ਕਿਹਾ ਕਿ ਵਿਰੋਧੀ ਪਾਰਟੀਆਂ ਦੇ ਆਗੂ ਪੰਜਾਬ ਆ ਕੇ ਆਮ ਆਦਮੀ ਪਾਰਟੀ ਤੇ ਉਨ੍ਹਾਂ ਦੀ ਸਰਕਾਰ ਨੂੰ ਨਿਸ਼ਾਨਾ ਬਣਾਉਂਦੇ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਲੋਕਾਂ ਵੱਲੋਂ ਮਿਲ ਰਹੇ ਪਿਆਰ ਕਾਰਨ ਵਿਰੋਧੀ ਪਾਰਟੀਆਂ ‘ਚ ਬੇਚੈਨੀ ਹੈ। ਮੁੱਖ ਮੰਤਰੀ ਨੇ ਵਿਰੋਧੀ ਧਿਰਾਂ ‘ਤੇ ਸਵਾਲ ਚੁੱਕਦਿਆਂ ਕਿਹਾ ਕਿ ਪੰਜਾਬ ‘ਚ ਨਸ਼ਿਆਂ ਦੀ ਸਮੱਸਿਆ ਲਈ ਪਹਿਲਾਂ ਜ਼ਿੰਮੇਵਾਰ ਰਹੀਆਂ ਪਾਰਟੀਆਂ ਹੁਣ ਨਸ਼ਿਆਂ ਨੂੰ ਖ਼ਤਮ ਕਰਨ ਦੇ ਦਾਅਵੇ ਕਰ ਰਹੀਆਂ ਹਨ।
ਰਾਹੁਲ ਗਾਂਧੀ ਸਿਰਫ਼ ਸਾਨੂੰ ਮਾੜਾ ਬੋਲਣ ਆ ਰਿਹਾ ਹੈ ਪੰਜਾਬ !
CM @BhagwantMann ਨੇ 100 ਨਵੀਆਂ ਬੱਸਾਂ ਰਵਾਨਾ ਕਰਨ ਮੌਕੇ ਨਿਸ਼ਾਨੇ ‘ਤੇ ਲਏ ਵਿਰੋਧੀ, ਕਿਹਾ ਅਮਿਤ ਸ਼ਾਹ ਵਾਂਗ, ਰਾਹੁਲ ਗਾਂਧੀ ਵੀ ਪੰਜਾਬ ਆ ਕੇ ‘ਭਗਵੰਤ ਮਾਨ-ਭਗਵੰਤ ਮਾਨ’ ਕਰਕੇ ਵਾਪਸ ਚਲਾ ਜਾਵੇਗਾ। ਇੱਕ ਦੂਜੇ ਵਿਰੁੱਧ ਨਹੀਂ ਬੋਲਦੇ ਵਿਰੋਧੀ, ਆਮ ਆਦਮੀ ਪਾਰਟੀ ਨੂੰ ਮਿਲਦੇ ਪਿਆਰ ਨੇ ਉਹਨਾਂ ਦੇ ਮਨਾਂ ‘ਚ ਪੈਦਾ ਕੀਤੀ ਬੁਖ਼ਲਾਹਟ — AAP Punjab (@AAPPunjab) October 26, 2026
ਨਸ਼ਿਆਂ ਦੇ ਮੁੱਦੇ ‘ਤੇ ਅਕਾਲੀ ਦਲ ਤੇ ਭਾਜਪਾ ਨੂੰ ਘੇਰਿਆ
ਮੁੱਖ ਮੰਤਰੀ ਨੇ ਨਸ਼ਿਆਂ ਦੇ ਮੁੱਦੇ ‘ਤੇ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਨਿਸ਼ਾਨੇ ‘ਤੇ ਲਿਆ। ਉਨ੍ਹਾਂ ਸਵਾਲ ਕੀਤਾ ਕਿ ਪੰਜਾਬ ‘ਚ ਨਸ਼ਿਆਂ ਫੈਲਾਉਣ ਲਈ ਜ਼ਿੰਮੇਵਾਰ ਰਹੀਆਂ ਪਾਰਟੀਆਂ ਹੁਣ ਨਸ਼ਾ ਮੁਕਤ ਪੰਜਾਬ ਬਣਾਉਣ ਦੀ ਗੱਲ ਕਿਵੇਂ ਕਰ ਸਕਦੀਆਂ ਹਨ।
🔸 ਕੀ ਪੰਜਾਬ ‘ਚ ਨਸ਼ਿਆਂ ਦਾ ਹੜ੍ਹ ਲਿਆਉਣ ਵਾਲ਼ੇ ਹੁਣ ਨਸ਼ਾ ਮੁਕਾਉਣ ਦੇ ਦਾਅਵੇ ਕਰਨਗੇ❓ 🔸 ਮਜੀਠੀਆ ਨਾਲ਼ ਖੜ੍ਹ ਕੇ ਅਮਿਤ ਸ਼ਾਹ ਪੰਜਾਬ ਵਾਸੀਆਂ ਨੂੰ ਕਿਹੜੇ ਮੂੰਹ ਨਾਲ਼ ਨਸ਼ਾ ਮੁਕਾਉਣ ਦੀ ਗੱਲ ਕਹਿਣਗੇ❓ 🔸 ਕੀ ਭਾਜਪਾ ਤੇ ਅਕਾਲੀ ਦਲ ਬਾਦਲ ਪੰਜਾਬ ਦੇ ਲੋਕਾਂ ਨੂੰ ਬੁੱਧੂ ਸਮਝਦੇ ਹਨ❓
– @BhagwantMann ਮੁੱਖ ਮੰਤਰੀ, ਪੰਜਾਬ https://t.co/lfAPPoySjh — AAP Punjab (@AAPPunjab) October 26, 2026


