ਇਹ ਪਹਿਲੀ ਵਾਰ ਨਹੀਂ ਹੈ ਜਦੋਂ ਨਾਡਾ ਨੇ ਬਜਰੰਗ 'ਤੇ ਪਾਬੰਦੀ ਲਗਾਈ ਹੋਵੇ। ਇਸ ਤੋਂ ਪਹਿਲਾਂ ਬਜਰੰਗ ਨੂੰ 23 ਅਪ੍ਰੈਲ ਨੂੰ ਵੀ ਮੁਅੱਤਲ ਕੀਤਾ ਗਿਆ ਸੀ। ਭਾਰਤੀ ਪਹਿਲਵਾਨ ਨੇ ਫਿਰ ਫੈਸਲੇ ਦੇ ਖਿਲਾਫ ਅਪੀਲ ਕੀਤੀ, ਜਿਸ ਤੋਂ ਬਾਅਦ ਅਨੁਸ਼ਾਸਨੀ ਡੋਪਿੰਗ ਪੈਨਲ ਨੇ ਉਨ੍ਹਾਂ ਨੂੰ ਨਾਡਾ ਦੁਆਰਾ ਨੋਟਿਸ ਜਾਰੀ ਹੋਣ ਤੱਕ ਰੱਦ ਕਰ ਦਿੱਤਾ। ਨਾਡਾ ਨੇ ਬਜਰੰਗ ਨੂੰ 23 ਜੂਨ ਨੂੰ ਨੋਟਿਸ ਭੇਜਿਆ ਸੀ। ਜਿਸ ਨੂੰ ਲੈ ਕੇ ਭਾਰਤੀ ਪਹਿਲਵਾਨ ਨੇ 11 ਜੁਲਾਈ ਨੂੰ ਲਿਖਤੀ ਦਲੀਲ 'ਚ ਦੋਸ਼ਾਂ ਨੂੰ ਚੁਣੌਤੀ ਦਿੱਤੀ ਸੀ, ਜਿਸ 'ਤੇ ਸੁਣਵਾਈ 20 ਸਤੰਬਰ ਅਤੇ 4 ਅਕਤੂਬਰ ਨੂੰ ਹੋਈ ਸੀ। (Photo: Instagram)