ਖੇਡ ਦੇ ਮੈਦਾਨ 'ਤੇ ਖਿਡਾਰੀਆਂ 'ਤੇ ਬੈਨ ਲੱਗਣ ਦੀਆਂ ਖਬਰਾਂ ਤੁਸੀਂ ਅਕਸਰ ਸੁਣੀਆਂ ਹੋਣਗੀਆਂ ਪਰ ਆਸਟ੍ਰੇਲੀਆ 'ਚ ਸਿਰਫ ਇਕ ਅੰਪਾਇਰ ਨੂੰ ਹੀ ਬੈਨ ਕਰ ਦਿੱਤਾ ਗਿਆ। (ਫੋਟੋ-ਇੰਸਟਾਗ੍ਰਾਮ)
ਅਸੀਂ ਗੱਲ ਕਰ ਰਹੇ ਹਾਂ ਆਸਟ੍ਰੇਲੀਆ ਫੁੱਟਬਾਲ ਲੀਗ ਦੇ ਅੰਪਾਇਰ ਲੇਹ ਹੌਸੀਨ ਦੀ, ਜਿਨ੍ਹਾਂ 'ਤੇ ਉਨ੍ਹਾਂ ਦੀ ਇਕ ਡਰੈੱਸ ਕਾਰਨ ਬੈਨ ਲਗਾ ਦਿੱਤਾ ਗਿਆ ਹੈ (ਫੋਟੋ-ਇੰਸਟਾਗ੍ਰਾਮ)
ਦਰਅਸਲ, ਲੀਗ ਦੇ ਪੋਸਟ-ਸੀਜ਼ਨ ਫੰਕਸ਼ਨ ਵਿੱਚ ਲੇਹ ਹੌਸੇਨ ਓਸਾਮਾ ਬਿਨ ਲਾਦੇਨ ਬਣ ਕੇ ਗਿਆ ਸੀ। ਉਨ੍ਹਾਂ ਨੇ ਲਾਦੇਨ ਵਰਗੀ ਡਰੈੱਸ ਪਹਿਨੀ ਹੋਈ ਸੀ, ਜਿਸ ਕਾਰਨ ਕਾਫੀ ਵਿਵਾਦ ਹੋ ਗਿਆ। (ਫੋਟੋ-ਇੰਸਟਾਗ੍ਰਾਮ)
ਲੇਹ ਹੌਸੇਨ ਨੂੰ ਏਐਫਐਲ ਦੇ ਅਗਲੇ ਸੀਜ਼ਨ ਦੇ ਰਾਉਂਡ 1 ਤੋਂ ਬੈਨ ਕਰ ਦਿੱਤਾ ਗਿਆ ਹੈ। ਉਹ ਹੁਣ ਰਾਊਂਡ 2 ਤੋਂ ਅੰਪਾਇਰਿੰਗ ਕਰ ਸਕਣਗੇ। (ਫੋਟੋ-ਇੰਸਟਾਗ੍ਰਾਮ)
ਲੇਹ ਹੌਸੇਨ ਨੇ ਆਪਣੀ ਇਸ ਹਰਕਤ ਲਈ ਮੁਆਫੀ ਵੀ ਮੰਗੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਇਰਾਦਾ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਨਹੀਂ ਸੀ। (ਫੋਟੋ-ਇੰਸਟਾਗ੍ਰਾਮ)