AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਵਿਧਾਨ ਸਭਾ ਚੋਣ 2027ਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਸਰੀਰ ਨੂੰ ਲੱਗੇਗਾ ਖਾਧਾ-ਪੀਤਾ, ਗੱਟ ਹੈਲਥ ਨੂੰ ਦਰੁਸਤ ਰੱਖਣ ਲਈ ਅਪਣਾਓ ਇਹ 5 ਆਸਾਨ ਆਦਤਾਂ

ਆਂਦਰਾਂ ਦੀ ਸਿਹਤ (ਗੱਟ ਹੈਲਥ) ਸੁਧਾਰਨ ਲਈ ਰੋਜ਼ਾਨਾ ਖ਼ੁਰਾਕ ਵਿੱਚ ਦਹੀਂ ਵਰਗੇ ਪ੍ਰੋਬਾਇਓਟਿਕਸ ਅਤੇ ਸਾਬਤ ਅਨਾਜ ਵਰਗਾ ਫਾਈਬਰ ਸ਼ਾਮਲ ਕਰੋ। ਤਣਾਅ ਤੋਂ ਬਚਣ ਲਈ 7-8 ਘੰਟਿਆਂ ਦੀ ਨੀਂਦ ਲਓ। ਖਾਣੇ ਮਗਰੋਂ 10 ਮਿੰਟ ਦੀ ਸੈਰ ਅਤੇ ਲੋੜੀਂਦਾ ਪਾਣੀ ਪੀਣ ਨਾਲ ਪਾਚਨ ਕਿਰਿਆ ਦਰੁਸਤ ਰਹਿੰਦੀ ਹੈ ਅਤੇ ਕਬਜ਼ ਤੋਂ ਛੁਟਕਾਰਾ ਮਿਲਦਾ ਹੈ।

tv9-punjabi
TV9 Punjabi | Published: 16 Aug 2026 17:47 PM IST
Share
ਗੱਟ ਹੈਲਥ (ਆਂਦਰਾਂ ਦੀ ਸਿਹਤ) ਨੂੰ ਠੀਕ ਰੱਖਣ ਲਈ ਆਪਣੀ ਖ਼ੁਰਾਕ ਵਿੱਚ ਪ੍ਰੋਬਾਇਓਟਿਕ ਫੂਡਜ਼ ਜ਼ਰੂਰ ਸ਼ਾਮਲ ਕਰੋ। ਇਨ੍ਹਾਂ ਵਿੱਚ ਚੰਗੇ ਬੈਕਟੀਰੀਆ (ਗੁੱਡ ਬੈਕਟੀਰੀਆ) ਹੁੰਦੇ ਹਨ ਜੋ ਤੁਹਾਡੀਆਂ ਆਂਦਰਾਂ ਨੂੰ ਤੰਦਰੁਸਤ ਰੱਖ ਕੇ ਭੋਜਨ ਨੂੰ ਸਹੀ ਢੰਗ ਨਾਲ ਪਚਾਉਣ ਦੇ ਨਾਲ-ਨਾਲ ਪੋਸ਼ਕ ਤੱਤਾਂ ਨੂੰ ਸਰੀਰ ਵਿੱਚ ਸੋਖਣ 'ਚ ਮਦਦ ਕਰਦੇ ਹਨ। ਤੁਸੀਂ ਰੋਜ਼ਾਨਾ ਫਰਮੈਂਟ ਕੀਤੀਆਂ ਚੀਜ਼ਾਂ ਜਿਵੇਂ ਕਿ ਦਹੀਂ-ਲੱਸੀ ਜਾਂ ਥੋੜ੍ਹਾ ਜਿਹਾ ਅਚਾਰ, ਕਿਮਚੀ, ਕੈਫ਼ਿਰ, ਸਾਓਰਕ੍ਰਾਊਟ ਵਰਗੀਆਂ ਚੀਜ਼ਾਂ ਸੀਮਤ ਮਾਤਰਾ ਵਿੱਚ ਲੈ ਸਕਦੇ ਹੋ। (All Image: Getty Images)

1 / 5
ਆਂਦਰਾਂ ਨੂੰ ਦਰੁਸਤ ਰੱਖਣ ਲਈ ਬਹੁਤ ਜ਼ਰੂਰੀ ਹੈ ਕਿ ਤੁਸੀਂ ਆਪਣੀ ਖ਼ੁਰਾਕ ਵਿੱਚ ਫਾਈਬਰ ਨਾਲ ਭਰਪੂਰ ਚੀਜ਼ਾਂ ਸ਼ਾਮਲ ਕਰੋ। ਇਸ ਨਾਲ ਪੇਟ ਵੀ ਲੰਬੇ ਸਮੇਂ ਤੱਕ ਭਰਿਆ ਰਹਿੰਦਾ ਹੈ, ਜਿਸ ਨਾਲ ਤੁਸੀਂ ਗ਼ੈਰ-ਸਿਹਤਮੰਦ (ਅਨਹੈਲਦੀ) ਚੀਜ਼ਾਂ ਖਾਣ ਤੋਂ ਬਚਦੇ ਹੋ। ਇਹ ਪਾਚਨ ਕਿਰਿਆ ਵਿੱਚ ਵੀ ਮਦਦ ਕਰਦਾ ਹੈ। ਖ਼ਾਸ ਕਰਕੇ ਸਵੇਰ ਦੇ ਨਾਸ਼ਤੇ ਵਿੱਚ ਤੁਹਾਨੂੰ ਫਾਈਬਰ ਨਾਲ ਭਰਪੂਰ ਚੀਜ਼ਾਂ ਜਿਵੇਂ ਕਿ ਸਾਬਤ ਅਨਾਜ, ਨਾਸ਼ਪਾਤੀ, ਚੀਆ ਸੀਡਜ਼ ਅਤੇ ਅਲਸੀ ਦੇ ਬੀਜ (ਫਲੈਕਸ ਸੀਡਜ਼) ਖਾਣੇ ਚਾਹੀਦੇ ਹਨ।

2 / 5
ਤਣਾਅ ਤੁਹਾਡੇ ਪਾਚਨ ਅਤੇ ਆਂਦਰਾਂ ਦੀ ਸਿਹਤ ਦੋਵਾਂ ਨੂੰ ਨੁਕਸਾਨ ਪਹੁੰਚਾਉਂਦਾ ਹੈ। ਜੇਕਰ ਤੁਸੀਂ ਦੇਰ ਰਾਤ ਤੱਕ ਜਾਗਦੇ ਹੋ ਤਾਂ ਇਹ ਵੀ ਤਣਾਅ ਦਾ ਕਾਰਨ ਬਣਦਾ ਹੈ। ਖ਼ਾਸ ਕਰਕੇ ਸਵੇਰੇ ਤੁਹਾਡਾ ਮੂਡ ਠੀਕ ਨਹੀਂ ਰਹਿੰਦਾ, ਜਿਸ ਕਾਰਨ ਪੇਟ ਵੀ ਚੰਗੀ ਤਰ੍ਹਾਂ ਸਾਫ਼ ਨਹੀਂ ਹੋ ਪਾਉਂਦਾ। ਸਹੀ ਸਮੇਂ 'ਤੇ ਸੌਣ ਦੀ ਆਦਤ ਪਾਓ ਅਤੇ 7-8 ਘੰਟਿਆਂ ਦੀ ਪੂਰੀ ਨੀਂਦ ਲਓ।

3 / 5
ਖਾਣਾ ਖਾਣ ਤੋਂ ਬਾਅਦ ਨਿਯਮਿਤ ਤੌਰ 'ਤੇ 10 ਮਿੰਟ ਤੱਕ ਸੈਰ ਕਰਨੀ ਬੇਹੱਦ ਜ਼ਰੂਰੀ ਹੈ। ਇਹ ਨਾ ਸਿਰਫ਼ ਆਂਦਰਾਂ ਵਿੱਚ ਪਾਚਨ ਪ੍ਰਕਿਰਿਆ ਨੂੰ ਠੀਕ ਰੱਖਦੀ ਹੈ, ਸਗੋਂ ਭਾਰ ਨੂੰ ਕੰਟਰੋਲ ਵਿੱਚ ਰੱਖਣ ਲਈ ਵੀ ਬਹੁਤ ਜ਼ਰੂਰੀ ਹੈ। ਇਸ ਨਾਲ ਤੁਸੀਂ ਰੋਜ਼ਾਨਾ ਹੋਣ ਵਾਲੀਆਂ ਸਮੱਸਿਆਵਾਂ ਜਿਵੇਂ ਕਿ ਪੇਟ ਦਾ ਭਾਰੀਪਣ, ਗੈਸ ਅਤੇ ਪੇਟ ਦਰਦ ਤੋਂ ਵੀ ਬਚੇ ਰਹਿੰਦੇ ਹੋ।

4 / 5
ਨਿਯਮਿਤ ਤੌਰ 'ਤੇ ਸਹੀ ਮਾਤਰਾ ਵਿੱਚ ਪਾਣੀ ਪੀਣਾ ਤੁਹਾਡੀ ਗੱਟ ਹੈਲਥ ਨੂੰ ਠੀਕ ਰੱਖਣ ਲਈ ਬੇਹੱਦ ਜ਼ਰੂਰੀ ਹੈ। ਪਾਣੀ ਪਾਚਨ ਐਂਜ਼ਾਈਮਾਂ ਨਾਲ ਮਿਲ ਕੇ ਭੋਜਨ ਨੂੰ ਛੋਟੇ ਕਣਾਂ ਵਿੱਚ ਵੰਡਦਾ ਹੈ, ਜਿਸ ਨਾਲ ਭੋਜਨ ਆਸਾਨੀ ਨਾਲ ਪਚ ਜਾਂਦਾ ਹੈ ਅਤੇ ਮਲ ਤਿਆਗ ਵਿੱਚ ਆਸਾਨੀ ਹੁੰਦੀ ਹੈ। ਇਸ ਨਾਲ ਕਬਜ਼ ਦੀ ਸਮੱਸਿਆ ਨਹੀਂ ਹੁੰਦੀ।

5 / 5
Follow Us
Latest Photos Business Technology
Latest Stories
ਪ੍ਰੇਮ ਸਿੰਘ ਚੰਦੂਮਾਜਰਾ ਦੀ ਅਕਾਲੀ ਦਲ 'ਚ ਵਾਪਸੀ, ਪੰਥਕ ਪਾਰਟੀਆਂ ਨੂੰ ਇੱਕਜੁਟ ਹੋਣ ਦੀ ਕੀਤੀ ਅਪੀਲ
ਪ੍ਰੇਮ ਸਿੰਘ ਚੰਦੂਮਾਜਰਾ ਦੀ ਅਕਾਲੀ ਦਲ 'ਚ ਵਾਪਸੀ, ਪੰਥਕ ਪਾਰਟੀਆਂ ਨੂੰ ਇੱਕਜੁਟ ਹੋਣ ਦੀ ਕੀਤੀ ਅਪੀਲ...
Diwali 2026: ਨਕਲੀ ਦੁੱਧ, ਨਕਲੀ ਪਨੀਰ, ਤਿਉਹਾਰਾਂ ਦੀ ਮਿਠਾਸ ਵਿੱਚ ਚਿੱਟਾ ਜ਼ਹਿਰ
Diwali 2026: ਨਕਲੀ ਦੁੱਧ, ਨਕਲੀ ਪਨੀਰ, ਤਿਉਹਾਰਾਂ ਦੀ ਮਿਠਾਸ ਵਿੱਚ ਚਿੱਟਾ ਜ਼ਹਿਰ...
ਅਮਰੀਕੀ ਮਿਡਟਰਮ ਚੋਣਾਂ: ਟਰੰਪ ਦੀ ਹਾਰ ਵਿੱਚ ਈਰਾਨ ਯੁੱਧ ਦੀ ਭੂਮਿਕਾ
ਅਮਰੀਕੀ ਮਿਡਟਰਮ ਚੋਣਾਂ: ਟਰੰਪ ਦੀ ਹਾਰ ਵਿੱਚ ਈਰਾਨ ਯੁੱਧ ਦੀ ਭੂਮਿਕਾ...
ਰਾਹੁਲ ਗਾਂਧੀ ਨੂੰ ਯਾਦ ਆਇਆ ਸਿੱਧੂ ਮੂਸੇਵਾਲਾ...ਦੱਸੀ ਪਹਿਲੀ ਮੁਲਾਕਾਤ ਦੀ ਕਹਾਣੀ
ਰਾਹੁਲ ਗਾਂਧੀ ਨੂੰ ਯਾਦ ਆਇਆ ਸਿੱਧੂ ਮੂਸੇਵਾਲਾ...ਦੱਸੀ ਪਹਿਲੀ ਮੁਲਾਕਾਤ ਦੀ ਕਹਾਣੀ...
6 ਨਵੰਬਰ ਨੂੰ ਦੇਵਾਂਗੇ ਵੱਡਾ ਸਰਪ੍ਰਾਈਜ਼, ਸੀਐਮ ਭਗਵੰਤ ਮਾਨ ਦਾ ਐਲਾਨ
6 ਨਵੰਬਰ ਨੂੰ ਦੇਵਾਂਗੇ ਵੱਡਾ ਸਰਪ੍ਰਾਈਜ਼, ਸੀਐਮ ਭਗਵੰਤ ਮਾਨ ਦਾ ਐਲਾਨ...
ਅਗਨੀਵੀਰਾਂ ਨੂੰ ਮਿਲਿਆ 2 ਸਾਲ ਦਾ ਐਕਸਟੇਂਸ਼ਨ, ਰੈਗੁਲਰ ਸੈਨਿਕ ਬਣਨ ਦਾ ਰਾਹ ਪੱਧਰਾ
ਅਗਨੀਵੀਰਾਂ ਨੂੰ ਮਿਲਿਆ 2 ਸਾਲ ਦਾ ਐਕਸਟੇਂਸ਼ਨ, ਰੈਗੁਲਰ ਸੈਨਿਕ ਬਣਨ ਦਾ ਰਾਹ ਪੱਧਰਾ...
ਤੁਸ਼ਾਰ ਕਪੂਰ ਨੂੰ ਫੋਨ 'ਤੇ ਮਿਲੀ ਧਮਕੀ, ਕੀਤੀ ਕਰੋੜਾਂ ਰੁਪਏ ਦੀ ਮੰਗ
ਤੁਸ਼ਾਰ ਕਪੂਰ ਨੂੰ ਫੋਨ 'ਤੇ ਮਿਲੀ ਧਮਕੀ, ਕੀਤੀ ਕਰੋੜਾਂ ਰੁਪਏ ਦੀ ਮੰਗ...
ਨੇਪਾਲ 'ਚ ਖੌਫਨਾਕ ਹਾਦਸਾ, 2 ਹੈਲਕਾਪਟਰਾਂ ਦੇ ਰੋਟਰ ਆਪਸ 'ਚ ਟਕਰਾਏ, 1 ਦੀ ਮੌਤ
ਨੇਪਾਲ 'ਚ ਖੌਫਨਾਕ ਹਾਦਸਾ, 2 ਹੈਲਕਾਪਟਰਾਂ ਦੇ ਰੋਟਰ ਆਪਸ 'ਚ ਟਕਰਾਏ, 1 ਦੀ ਮੌਤ...
ਪਰਾਲੀ ਸਾੜਨ 'ਤੇ ਕਿਧਰੇ ਜੁਰਮਾਨਾ ਤਾਂ ਕਿਧਰੇ ਪਰਚੇ, ਜ਼ਮੀਨੀ ਰਿਕਾਰਡ 'ਚ ਰੈੱਡ ਐਂਟਰੀ ਦਰਜ
ਪਰਾਲੀ ਸਾੜਨ 'ਤੇ ਕਿਧਰੇ ਜੁਰਮਾਨਾ ਤਾਂ ਕਿਧਰੇ ਪਰਚੇ, ਜ਼ਮੀਨੀ ਰਿਕਾਰਡ 'ਚ ਰੈੱਡ ਐਂਟਰੀ ਦਰਜ...