AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

Fathers Day 2026: ਪਾਪਾ ਨਾਲ ਕਰੋ ਇਹ 6 ਖ਼ਾਸ ਐਕਟਿਵਿਟੀਜ਼, ਖੁਸ਼ੀ ਨਾਲ ਭਰ ਜਾਵੇਗਾ ਉਨ੍ਹਾਂ ਦਾ ਦਿਲ

Father's Day 2026: ਪਿਤਾ ਆਪਣੇ ਬੱਚਿਆਂ ਲਈ ਜ਼ਿੰਦਗੀ ਵਿੱਚ ਨਾ ਜਾਣੇ ਕਿੰਨੀਆਂ ਹੀ ਚੀਜ਼ਾਂ ਦਾ ਤਿਆਗ ਕਰ ਦਿੰਦੇ ਹਨ। ਉਨ੍ਹਾਂ ਲਈ ਆਪਣੀ ਫੈਮਿਲੀ, ਖ਼ਾਸ ਕਰਕੇ ਬੱਚਿਆਂ ਦੀ ਖੁਸ਼ੀ ਅਤੇ ਚਿੰਤਾ ਸਭ ਤੋਂ ਵੱਧ ਮਹੱਤਵ ਰੱਖਦੀ ਹੈ। ਸਾਡਾ ਵੀ ਫ਼ਰਜ਼ ਬਣਦਾ ਹੈ ਕਿ ਅਸੀਂ ਉਨ੍ਹਾਂ ਲਈ ਕੁਝ ਖ਼ਾਸ ਕਰੀਏ। Father's Day ਦੇ ਮੌਕੇ ਤੇ ਤੁਸੀਂ ਆਪਣੇ ਪਾਪਾ ਨਾਲ ਅਜਿਹੀਆਂ ਮਜ਼ੇਦਾਰ ਐਕਟਿਵਿਟੀ ਕਰ ਸਕਦੇ ਹੋ, ਜੋ ਉਨ੍ਹਾਂ ਦਾ ਦਿਨ ਖ਼ਾਸ ਬਣਾ ਦੇਣ ਅਤੇ ਉਹ ਖੁਸ਼ੀ ਨਾਲ ਝੂਮ ਉੱਠਣ।

tv9-punjabi
TV9 Punjabi | Updated On: 22 Jun 2026 11:00 AM IST
Share
Father's Day ‘ਤੇ ਤੁਸੀਂ ਆਪਣੇ ਪਾਪਾ ਲਈ ਕੁਝ ਖ਼ਾਸ ਕੂਕ ਕਰ ਸਕਦੇ ਹੋ। ਖ਼ਾਸ ਕਰਕੇ ਜੇ ਤੁਸੀਂ ਮੁੰਡੇ ਹੋ, ਤਾਂ ਤੁਹਾਡੇ ਹੱਥਾਂ ਦਾ ਬਣਿਆ ਖਾਣਾ ਦੇਖ ਕੇ ਪਾਪਾ ਨੂੰ ਬਹੁਤ ਖੁਸ਼ੀ ਹੋਵੇਗੀ। ਜੇਕਰ ਤੁਹਾਨੂੰ ਖਾਣਾ ਬਣਾਉਣਾ ਜ਼ਿਆਦਾ ਨਹੀਂ ਆਉਂਦਾ, ਤਾਂ ਉਨ੍ਹਾਂ ਲਈ ਇੱਕ ਵਧੀਆ ਅਦਰਕ ਵਾਲੀ ਚਾਹ ਹੀ ਬਣਾ ਦਿਓ ਅਤੇ ਉਨ੍ਹਾਂ ਨਾਲ ਬੈਠ ਕੇ ਉਸ ਦਾ ਆਨੰਦ ਮਾਣੋ। Image:Pexels

1 / 6
ਤੁਸੀਂ ਆਪਣੇ ਪਿਤਾ ਲਈ ਇੱਕ ਮਜ਼ੇਦਾਰ ਅਤੇ ਖ਼ਾਸ ਕਾਰਡ ਬਣਾ ਸਕਦੇ ਹੋ। ਉਸ ਵਿੱਚ ਕੁਝ ਪਿਆਰੇ ਜਿਹੇ ਡਿਜ਼ਾਈਨ ਬਣਾਉਣ ਦੇ ਨਾਲ-ਨਾਲ “Best Father” ਲਿਖਣਾ ਨਾ ਭੁੱਲੋ। ਇਹ ਕਾਰਡ ਦੇਖ ਕੇ ਉਨ੍ਹਾਂ ਨੂੰ ਤੁਹਾਡਾ ਬਚਪਨ ਯਾਦ ਆ ਜਾਵੇਗਾ, ਜਦੋਂ ਤੁਸੀਂ Father's Day ‘ਤੇ ਆਪਣੇ ਨਿੱਕੇ-ਨਿੱਕੇ ਹੱਥਾਂ ਨਾਲ ਕਾਰਡ ਬਣਾ ਕੇ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੰਦੇ ਸੀ। Image:Pexels

2 / 6
ਜੇਕਰ ਤੁਸੀਂ ਆਪਣੇ ਪਾਪਾ ਨਾਲ ਕਦੇ ਦਿਲ ਦੀਆਂ ਗੱਲਾਂ ਖੁੱਲ੍ਹ ਕੇ ਸਾਂਝੀਆਂ ਨਹੀਂ ਕਰ ਸਕੇ ਜਾਂ ਉਨ੍ਹਾਂ ਲਈ ਆਪਣਾ ਪਿਆਰ ਸ਼ਬਦਾਂ ਵਿੱਚ ਨਹੀਂ ਜਤਾ ਸਕੇ, ਤਾਂ Father's Day 'ਤੇ ਸਭ ਤੋਂ ਵਧੀਆ ਮੌਕਾ ਹੈ। ਬੱਸ ਇੱਕ ਪੈਨ ਅਤੇ ਕਾਗਜ਼ ਚੁੱਕੋ ਅਤੇ ਆਪਣੇ ਦਿਲ ਦੀਆਂ ਸਾਰੀਆਂ ਭਾਵਨਾਵਾਂ ਉਸ ‘ਤੇ ਲਿਖ ਦਿਓ। ਇਹ ਚਿੱਠੀ ਆਪਣੇ ਪਾਪਾ ਨੂੰ ਦਿਓ। ਇਸ ਨੂੰ ਪੜ੍ਹਣ ਤੋਂ ਬਾਅਦ ਯਕੀਨਨ ਉਨ੍ਹਾਂ ਦੀਆਂ ਅੱਖਾਂ ਵਿੱਚ ਖੁਸ਼ੀ ਦੇ ਹੰਝੂ ਆ ਜਾਣਗੇ ਅਤੇ ਉਹ ਇਸ ਪਿਆਰ ਭਰੇ ਤੋਹਫ਼ੇ ਨੂੰ ਹਮੇਸ਼ਾ ਯਾਦ ਰੱਖਣਗੇ। Image:Pexels

3 / 6
ਜਿਵੇਂ-ਜਿਵੇਂ ਜ਼ਿੰਮੇਵਾਰੀਆਂ ਵੱਧਦੀਆਂ ਜਾਂਦੀਆਂ ਹਨ, ਤਿਵੇਂ-ਤਿਵੇਂ ਯਾਰ-ਦੋਸਤ ਵੀ ਪਿੱਛੇ ਰਹਿ ਜਾਂਦੇ ਹਨ। ਜੇਕਰ ਤੁਸੀਂ Father's Day ਤੇ ਆਪਣੇ ਪਾਪਾ ਲਈ ਕੁਝ ਖ਼ਾਸ ਕਰਨਾ ਚਾਹੁੰਦੇ ਹੋ, ਤਾਂ ਉਨ੍ਹਾਂ ਦੇ ਪੁਰਾਣੇ ਦੋਸਤਾਂ ਬਾਰੇ ਜਾਣਕਾਰੀ ਲਵੋ ਅਤੇ ਉਨ੍ਹਾਂ ਨੂੰ ਘਰ ‘ਤੇ ਲੰਚ ਜਾਂ ਡਿਨਰ ਲਈ ਸੱਦਾ ਦਿਓ। ਆਪਣੇ ਪੁਰਾਣੇ ਦੋਸਤਾਂ ਨੂੰ ਮਿਲ ਕੇ ਤੁਹਾਡੇ ਪਾਪਾ ਬੇਹੱਦ ਖੁਸ਼ ਹੋਣਗੇ ਅਤੇ ਉਨ੍ਹਾਂ ਦੀਆਂ ਪੁਰਾਣੀਆਂ ਯਾਦਾਂ ਵੀ ਤਾਜ਼ਾ ਹੋ ਜਾਣਗੀਆਂ। Image:Pexels

4 / 6
ਯਾਦ ਕਰੋ ਕਿ ਤੁਸੀਂ ਆਖ਼ਰੀ ਵਾਰ ਆਪਣੇ ਪਾਪਾ ਨਾਲ ਬੈਠ ਕੇ ਕਦੋਂ ਟੀਵੀ ਦੇਖਿਆ ਸੀ, ਸ਼ਾਇਦ ਤੁਹਾਨੂੰ ਯਾਦ ਵੀ ਨਾ ਹੋਵੇ। ਇਸ Father's Day ‘ਤੇ ਆਪਣੇ ਪਾਪਾ ਦੀ ਮਨਪਸੰਦ ਫ਼ਿਲਮ ਟੀਵੀ ‘ਤੇ ਲਗਾਓ ਅਤੇ ਉਨ੍ਹਾਂ ਨਾਲ ਬੈਠ ਕੇ ਇਸ ਦਾ ਆਨੰਦ ਮਾਣੋ। ਇਸ ਨਾਲ ਤੁਸੀਂ ਆਪਣੇ ਪਾਪਾ ਨਾਲ ਕੁਝ ਵਧੀਆ ਅਤੇ ਯਾਦਗਾਰ ਸਮਾਂ ਬਿਤਾ ਸਕੋਗੇ, ਜੋ ਉਨ੍ਹਾਂ ਲਈ ਵੀ ਬਹੁਤ ਖ਼ਾਸ ਹੋਵੇਗਾ। Image:Pexels

5 / 6
ਤੁਸੀਂ ਆਪਣੇ ਪਿਤਾ ਨਾਲ ਲੌਂਗ ਡਰਾਈਵ ‘ਤੇ ਜਾ ਸਕਦੇ ਹੋ ਜਾਂ ਸ਼ਾਮ ਦੇ ਸਮੇਂ ਉਨ੍ਹਾਂ ਨਾਲ ਪਾਰਕ ਵਿੱਚ ਸੈਰ ਕਰਨ ਲਈ ਜਾ ਸਕਦੇ ਹੋ। ਇਸ ਤੋਂ ਇਲਾਵਾ, ਤੁਸੀਂ ਇੱਕ ਵੀਕੈਂਡ ਟ੍ਰਿਪ ਵੀ ਪਲਾਨ ਕਰ ਸਕਦੇ ਹੋ। ਉਸ ਜਗ੍ਹਾ ‘ਤੇ ਜਾਓ ਜਿੱਥੇ ਤੁਹਾਡੇ ਮਾਪੇ ਕਾਫ਼ੀ ਸਮੇਂ ਤੋਂ ਜਾਣਾ ਚਾਹੁੰਦੇ ਸਨ। ਜਦੋਂ ਤੁਸੀਂ ਉਨ੍ਹਾਂ ਦੀ ਇਹ ਇੱਛਾ ਪੂਰੀ ਕਰੋਗੇ, ਤਾਂ ਉਹ ਬੇਹੱਦ ਖੁਸ਼ ਹੋਣਗੇ ਅਤੇ ਇਹ ਪਲ ਉਨ੍ਹਾਂ ਲਈ ਯਾਦਗਾਰ ਬਣ ਜਾਵੇਗਾ। Image:Pexels

6 / 6
Follow Us
Latest Photos Business Technology
Latest Stories
ਟਾਈਗਰ ਸ਼ਰਾਫ 'ਤੇ ਗੋਲੀ ਚਲਾਉਣ ਵਾਲੇ ਤਿਨੋਂ Zen-Z ਸ਼ੂਟਰਸ ਗ੍ਰਿਫ਼ਤਾਰ
ਟਾਈਗਰ ਸ਼ਰਾਫ 'ਤੇ ਗੋਲੀ ਚਲਾਉਣ ਵਾਲੇ ਤਿਨੋਂ Zen-Z ਸ਼ੂਟਰਸ ਗ੍ਰਿਫ਼ਤਾਰ...
ਅੰਮ੍ਰਿਤਸਰ 'ਚ ਬੰਦ ਘਰ 'ਚੋਂ ਮਿਲੀਆਂ ਮਾਂ-ਪੁੱਤ ਦੀਆਂ ਲਾਸ਼ਾਂ, ਸ਼ੱਕ ਦੇ ਘੇਰੇ 'ਚ ਨੂੰਹ
ਅੰਮ੍ਰਿਤਸਰ 'ਚ ਬੰਦ ਘਰ 'ਚੋਂ ਮਿਲੀਆਂ ਮਾਂ-ਪੁੱਤ ਦੀਆਂ ਲਾਸ਼ਾਂ, ਸ਼ੱਕ ਦੇ ਘੇਰੇ 'ਚ ਨੂੰਹ...
Tiger Shroff Firing Case: ਦੋਵਾਂ ਹਮਲਾਵਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਵਾਲ-ਵਾਲ ਬਚੇ ਐਕਟਰ
Tiger Shroff Firing Case: ਦੋਵਾਂ ਹਮਲਾਵਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਵਾਲ-ਵਾਲ ਬਚੇ ਐਕਟਰ...
ਟਾਈਗਰ ਸ਼ਰਾਫ 'ਤੇ ਹੋਏ ਹਮਲੇ ਤੋਂ ਬਾਅਦ ਬਾਲੀਵੁੱਡ ਸਿਤਾਰਿਆਂ ਦੀ ਸੁਰੱਖਿਆ 'ਤੇ ਉਠੇ ਸਵਾਲ, ਪੁਲਿਸ ਜਾਂਚ ਜਾਰੀ
ਟਾਈਗਰ ਸ਼ਰਾਫ 'ਤੇ ਹੋਏ ਹਮਲੇ ਤੋਂ ਬਾਅਦ ਬਾਲੀਵੁੱਡ ਸਿਤਾਰਿਆਂ ਦੀ ਸੁਰੱਖਿਆ 'ਤੇ ਉਠੇ ਸਵਾਲ, ਪੁਲਿਸ ਜਾਂਚ ਜਾਰੀ...
CBI ਸਾਹਮਣੇ ਪੇਸ਼ ਹੋਏ ਰਾਜਬੀਰ ਘੁੰਮਣ, ਗ੍ਰਿਫ਼ਤਾਰੀ 'ਤੇ ਰੋਕ ਤੋਂ ਬਾਅਦ ਪਹਿਲੀ ਵਾਰ ਪਹੁੰਚੇ
CBI ਸਾਹਮਣੇ ਪੇਸ਼ ਹੋਏ ਰਾਜਬੀਰ ਘੁੰਮਣ, ਗ੍ਰਿਫ਼ਤਾਰੀ 'ਤੇ ਰੋਕ ਤੋਂ ਬਾਅਦ ਪਹਿਲੀ ਵਾਰ ਪਹੁੰਚੇ...
TV9 ਫੈਸਟੀਵਲ ਆਫ਼ ਇੰਡੀਆ 2026 ਵਿੱਚ MD ਅਤੇ CEO ਬਰੁਣ ਦਾਸ ਨੇ ਕੀ ਕਿਹਾ?
TV9 ਫੈਸਟੀਵਲ ਆਫ਼ ਇੰਡੀਆ 2026 ਵਿੱਚ MD ਅਤੇ CEO ਬਰੁਣ ਦਾਸ ਨੇ ਕੀ ਕਿਹਾ?...
TV9 ਫੈਸਟੀਵਲ ਆਫ਼ ਇੰਡੀਆ 2026 ਦੀ ਸ਼ਾਨਦਾਰ ਸ਼ੁਰੂਆਤ, ਸੱਭਿਆਚਾਰ, ਸੰਗੀਤ ਅਤੇ ਦੁਰਗਾ ਪੂਜਾ ਦਾ ਸੰਗਮ
TV9 ਫੈਸਟੀਵਲ ਆਫ਼ ਇੰਡੀਆ 2026 ਦੀ ਸ਼ਾਨਦਾਰ ਸ਼ੁਰੂਆਤ, ਸੱਭਿਆਚਾਰ, ਸੰਗੀਤ ਅਤੇ ਦੁਰਗਾ ਪੂਜਾ ਦਾ ਸੰਗਮ...
ਦਿੱਲੀ ਪੁਲਿਸ ਨੇ CJP ਤਿਰੰਗਾ ਮਾਰਚ ਤੋਂ ਪਹਿਲਾਂ ਸੁਰੱਖਿਆ ਵਧਾਈ, ਕਨਾਟ ਪਲੇਸ ਵਿੱਚ ਧਾਰਾ 163 ਲਾਗੂ
ਦਿੱਲੀ ਪੁਲਿਸ ਨੇ CJP ਤਿਰੰਗਾ ਮਾਰਚ ਤੋਂ ਪਹਿਲਾਂ ਸੁਰੱਖਿਆ ਵਧਾਈ, ਕਨਾਟ ਪਲੇਸ ਵਿੱਚ ਧਾਰਾ 163 ਲਾਗੂ...
Navratri 2026: ਨਰਾਤਿਆਂ ਦੇ ਛੇਵੇਂ ਦਿਨ ਮਾਂ ਕਾਤਿਆਯਨੀ ਨੂੰ ਕਿਵੇਂ ਕਰੀਏ ਪ੍ਰਸੰਨ? ਜਾਣੋ ਪੂਜਾ ਵਿਧੀ
Navratri 2026: ਨਰਾਤਿਆਂ ਦੇ ਛੇਵੇਂ ਦਿਨ ਮਾਂ ਕਾਤਿਆਯਨੀ ਨੂੰ ਕਿਵੇਂ ਕਰੀਏ ਪ੍ਰਸੰਨ? ਜਾਣੋ ਪੂਜਾ ਵਿਧੀ...