AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਵਿਧਾਨ ਸਭਾ ਚੋਣ 2027ਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਦੀਵਾਲੀ ਤੋਂ ਬਾਅਦ ਮਠਿਆਈ ਦੇ ਖਾਲੀ ਡੱਬੇ ਨਾ ਸੁੱਟੋ, ਇਨ੍ਹਾਂ 5 ਤਰੀਕਿਆਂ ਨਾਲ ਬਣਾਓ ਕੰਮ ਦੀਆਂ ਚੀਜ਼ਾਂ

DIY Craft Ideas: ਧਨਤੇਰਸ, ਦੀਵਾਲੀ, ਗੋਵਰਧਨ ਪੂਜਾ ਅਤੇ ਭਾਈ ਦੂਜ ਵਰਗੇ ਤਿਉਹਾਰਾਂ ਦੌਰਾਨ ਘਰ ਵਿੱਚ ਮਠਿਆਈ ਦੇ ਡੱਬਿਆਂ ਦਾ ਢੇਰ ਲੱਗ ਜਾਂਦਾ ਹੈ। ਮਠਿਆਈ ਖ਼ਤਮ ਹੋਣ ਤੋਂ ਬਾਅਦ ਅਕਸਰ ਇਨ੍ਹਾਂ ਡੱਬਿਆਂ ਨੂੰ ਸੁੱਟ ਦਿੱਤਾ ਜਾਂਦਾ ਹੈ, ਪਰ ਇਹ ਤੁਹਾਡੇ ਕਾਫ਼ੀ ਕੰਮ ਆ ਸਕਦੇ ਹਨ। ਜਾਣੋ ਇਨ੍ਹਾਂ ਖਾਲੀ ਡੱਬਿਆਂ ਦੀ ਮੁੜ ਵਰਤੋਂ ਕਿਵੇਂ ਕੀਤੀ ਜਾ ਸਕਦੀ ਹੈ।

tv9-punjabi
TV9 Punjabi | Published: 11 Nov 2026 14:39 PM IST
Share
ਮਠਿਆਈ ਦੇ ਡੱਬਿਆਂ ਨਾਲ ਬਣਾਓ ਡੈਕੋਰੇਸ਼ਨ ਪੀਸ: ਖਾਲੀ ਮਠਿਆਈ ਦੇ ਡੱਬਿਆਂ ਨਾਲ ਤੁਸੀਂ ਘਰ ਲਈ ਸੁੰਦਰ ਡੈਕੋਰੇਸ਼ਨ ਪੀਸ ਬਣਾ ਸਕਦੇ ਹੋ। ਇਸ ਲਈ ਇੱਥੇ ਦਿੱਤੇ ਕ੍ਰਾਫਟ ਆਈਡੀਆਜ਼ ਤੋਂ ਪ੍ਰੇਰਣਾ ਲਓ। ਮਠਿਆਈ ਦੇ ਡੱਬੇ ਦੇ ਹੇਠਲੇ ਹਿੱਸੇ ਦਾ ਗੱਤਾ ਕਾਫ਼ੀ ਸਖ਼ਤ ਹੁੰਦਾ ਹੈ। ਇਸ ਨੂੰ ਗੋਲ ਆਕਾਰ ਵਿੱਚ ਕੱਟ ਕੇ ਰੰਗ ਕਰੋ ਅਤੇ ਇਸ 'ਤੇ HOME ਜਾਂ Sweet Home ਵਰਗੇ ਸਲੋਗਨ ਲਿਖੋ। ਇਸ ਤੋਂ ਬਾਅਦ ਬੀਡਸ ਜਾਂ ਮਿਰਰ ਪੀਸ ਲਗਾ ਕੇ ਇਸ ਨੂੰ ਸਜਾਓ। (Image: mycraftwithshabana)

1 / 5
ਬੱਚਿਆਂ ਨਾਲ ਬਣਾਓ ਰੰਗ-ਬਿਰੰਗੇ ਕਾਰਡ : ਤੁਸੀਂ ਆਪਣੇ ਬੱਚਿਆਂ ਦੀ ਮਦਦ ਨਾਲ ਗੱਤੇ ਤੋਂ ਸੁੰਦਰ ਕਾਰਡ ਵੀ ਬਣਵਾ ਸਕਦੇ ਹੋ। ਤਸਵੀਰ ਵਿੱਚ ਦਿਖਾਏ ਗਏ ਡਿਜ਼ਾਈਨ ਤੋਂ ਪ੍ਰੇਰਣਾ ਲੈਂਦੇ ਹੋਏ ਗੱਤੇ ਨੂੰ ਚੌਰਸ ਟੁਕੜਿਆਂ ਵਿੱਚ ਕੱਟੋ। ਇਸ 'ਤੇ ਕੋਈ ਸੋਹਣਾ ਪੇਪਰ ਲਪੇਟੋ ਅਤੇ ਫਿਰ ਪੇਂਟ ਦੀ ਮਦਦ ਨਾਲ ਪਿਆਰੇ ਪੈਟਰਨ ਬਣਾਓ। ਇਸ ਤੋਂ ਇਲਾਵਾ ਬੱਚਿਆਂ ਕੋਲ ਇਸ 'ਤੇ ਸਟਿੱਕਰ ਵੀ ਲਗਵਾ ਸਕਦੇ ਹੋ। ਇਨ੍ਹਾਂ ਕਾਰਡਾਂ ਨੂੰ ਘਰ ਦੀ ਕੰਧ 'ਤੇ ਲਗਾ ਕੇ ਇੱਕ ਪਿਆਰੀ ਯਾਦ ਵਜੋਂ ਸੰਭਾਲਿਆ ਜਾ ਸਕਦਾ ਹੈ। (Image: craft_panting_)

2 / 5
ਛੋਟੀਆਂ ਚੀਜ਼ਾਂ ਰੱਖਣ ਲਈ ਬਣਾਓ ਆਰਗੇਨਾਈਜ਼ਰ: ਮਠਿਆਈ ਦੇ ਖਾਲੀ ਡੱਬਿਆਂ ਦੇ ਗੱਤੇ ਨਾਲ ਆਰਗੇਨਾਈਜ਼ਰ ਵੀ ਬਣਾਇਆ ਜਾ ਸਕਦਾ ਹੈ। ਇਸ ਵਿੱਚ ਤੁਸੀਂ ਘਰ ਦੀਆਂ ਉਹ ਛੋਟੀਆਂ-ਛੋਟੀਆਂ ਚੀਜ਼ਾਂ ਰੱਖ ਸਕਦੇ ਹੋ, ਜੋ ਅਕਸਰ ਇੱਧਰ-ਉੱਧਰ ਗੁੰਮ ਹੋ ਜਾਂਦੀਆਂ ਹਨ। ਰਸੋਈ ਦੀਆਂ ਛੋਟੀਆਂ ਚੀਜ਼ਾਂ ਰੱਖਣ ਲਈ ਵੀ ਡੱਬਿਆਂ ਦੀ ਮਦਦ ਨਾਲ ਆਰਗੇਨਾਈਜ਼ਰ ਤਿਆਰ ਕੀਤਾ ਜਾ ਸਕਦਾ ਹੈ। ਇਸ ਤਰ੍ਹਾਂ ਦੇ ਆਰਗੇਨਾਈਜ਼ਰ ਬਣਾਉਣ ਲਈ ਤੁਸੀਂ ਆਨਲਾਈਨ ਵੀਡੀਓ ਦੇਖ ਸਕਦੇ ਹੋ, ਜਿੱਥੇ ਤੁਹਾਨੂੰ ਕਈ ਤਰ੍ਹਾਂ ਦੇ

3 / 5
ਖਾਲੀ ਡੱਬਿਆਂ ਤੋਂ ਬਣਾਓ ਸੁੰਦਰ ਗਿਫਟ ਬਾਕਸ: ਗਿਫਟ ਰੈਪ ਕਰਦੇ ਸਮੇਂ ਡੱਬਿਆਂ ਦੀ ਕਾਫ਼ੀ ਦਿੱਕਤ ਆਉਂਦੀ ਹੈ। ਅਜਿਹੇ ਵਿੱਚ ਮਠਿਆਈ ਦੇ ਖਾਲੀ ਡੱਬਿਆਂ ਨੂੰ ਸੰਭਾਲ ਕੇ ਰੱਖੋ। ਇਨ੍ਹਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਬਾਹਰੋਂ ਕੋਈ ਸੁੰਦਰ ਰੈਪਿੰਗ ਪੇਪਰ ਚਿਪਕਾ ਦਿਓ। ਅੰਦਰਲੇ ਪਾਸੇ ਸਾਦਾ ਲਾਲ ਰੰਗ ਦਾ ਪੇਪਰ ਲਗਾਓ। ਇਸ ਤੋਂ ਬਾਅਦ ਰਿਬਨ, ਲੇਸ, ਬੀਡਸ ਅਤੇ ਮਿਰਰ ਵਰਗੀਆਂ ਚੀਜ਼ਾਂ ਨਾਲ ਡੱਬੇ ਨੂੰ ਸਜਾਓ। ਇਸ ਤਰ੍ਹਾਂ ਤੁਹਾਡਾ ਇੱਕ ਬਹੁਤ ਹੀ ਖੂਬਸੂਰਤ ਗਿਫਟ ਬਾਕਸ ਤਿਆਰ ਹੋ ਜਾਵੇਗਾ। (Image: my_colourworld2)

4 / 5
ਬੱਚਿਆਂ ਦੇ ਸਕੂਲ ਪ੍ਰੋਜੈਕਟ ਵਿੱਚ ਕਰੋ ਵਰਤੋਂ: ਮਠਿਆਈ ਦੇ ਖਾਲੀ ਡੱਬਿਆਂ ਦੀ ਵਰਤੋਂ ਬੱਚਿਆਂ ਦੇ ਸਕੂਲ ਪ੍ਰੋਜੈਕਟ ਬਣਾਉਣ ਲਈ ਵੀ ਕੀਤੀ ਜਾ ਸਕਦੀ ਹੈ। ਵੱਖ-ਵੱਖ ਪੈਟਰਨ ਬਣਾਉਣ ਲਈ ਡੱਬੇ ਦੇ ਢੱਕਣ ਦੀ ਵਰਤੋਂ ਕਰੋ, ਕਿਉਂਕਿ ਇਸ ਦਾ ਗੱਤਾ ਹਲਕਾ ਅਤੇ ਨਰਮ ਹੁੰਦਾ ਹੈ, ਜਿਸ ਨੂੰ ਆਸਾਨੀ ਨਾਲ ਮੋੜਿਆ ਜਾ ਸਕਦਾ ਹੈ। ਪ੍ਰੋਜੈਕਟ ਦਾ ਬੇਸ ਤਿਆਰ ਕਰਨ ਲਈ ਡੱਬੇ ਦੇ ਹੇਠਲੇ ਸਖ਼ਤ ਗੱਤੇ ਦੀ ਵਰਤੋਂ ਕਰੋ। (Image: nakulsahu_art)

5 / 5
Follow Us
Latest Photos Business Technology
Latest Stories
ਭਾਈ ਦੂਜ 'ਤੇ ਕੀ ਕਰੀਏ ਅਤੇ ਕੀ ਨਹੀਂ? ਜਾਣੋ ਜਰੂਰੀ ਨਿਯਮ ਅਤੇ ਮਾਨਤਾਵਾਂ
ਭਾਈ ਦੂਜ 'ਤੇ ਕੀ ਕਰੀਏ ਅਤੇ ਕੀ ਨਹੀਂ? ਜਾਣੋ ਜਰੂਰੀ ਨਿਯਮ ਅਤੇ ਮਾਨਤਾਵਾਂ...
ਅਕਾਲੀ ਦਲ ਖੋਖਲਾ ਦਲ... ਬੇਬੁਨਿਆਦ ਆਰੋਪ... ਸੋਨੀਆ ਗਾਂਧੀ ਦੀ ਕਿਤਾਬ ਨੂੰ ਲੈ ਕੇ ਪੰਜਾਬ ਕਾਂਗਰਸ ਦਾ ਵੱਡਾ ਹਮਲਾ
ਅਕਾਲੀ ਦਲ ਖੋਖਲਾ ਦਲ... ਬੇਬੁਨਿਆਦ ਆਰੋਪ... ਸੋਨੀਆ ਗਾਂਧੀ ਦੀ ਕਿਤਾਬ ਨੂੰ ਲੈ ਕੇ ਪੰਜਾਬ ਕਾਂਗਰਸ ਦਾ ਵੱਡਾ ਹਮਲਾ...
'ਪਰਦੇ ਦੇ ਪਿੱਛੇ ਤੋਂ ਸਰਕਾਰ'... ਸੋਨੀਆ ਨੇ ਕੀਤਾ ਮਨਮੋਹਨ ਸਿੰਘ ਦਾ ਜ਼ਿਕਰ
'ਪਰਦੇ ਦੇ ਪਿੱਛੇ ਤੋਂ ਸਰਕਾਰ'... ਸੋਨੀਆ ਨੇ ਕੀਤਾ ਮਨਮੋਹਨ ਸਿੰਘ ਦਾ ਜ਼ਿਕਰ...
ਪੰਜਾਬ ਨੂੰ ਬਦਨਾਮ ਕਰਨ ਦੀ ਹੋ ਰਹੀ ਕੋਸ਼ਿਸ....ਪਰਾਲੀ ਦੇ ਮੁੱਦੇ 'ਤੇ AAP-BJP ਆਹਮੋ-ਸਾਹਮਣੇ
ਪੰਜਾਬ ਨੂੰ ਬਦਨਾਮ ਕਰਨ ਦੀ ਹੋ ਰਹੀ ਕੋਸ਼ਿਸ....ਪਰਾਲੀ ਦੇ ਮੁੱਦੇ 'ਤੇ AAP-BJP ਆਹਮੋ-ਸਾਹਮਣੇ...
Sonia Gandhi ਨੇ ਕਿਉਂ ਠੁਕਰਾਇਆ ਸੀ PM ਦਾ ਅਹੁਦਾ? ਦੱਸੀ ਵਜ੍ਹਾ
Sonia Gandhi ਨੇ ਕਿਉਂ ਠੁਕਰਾਇਆ ਸੀ PM ਦਾ ਅਹੁਦਾ? ਦੱਸੀ ਵਜ੍ਹਾ...
ਦੀਵਾਲੀ ਤੋਂ ਬਾਅਦ ਕਦੋਂ ਮਨਾਈ ਜਾਵੇਗੀ ਗੋਵਰਧਨ ਪੂਜਾ ਅਤੇ ਭਾਈ ਦੂਜ ?
ਦੀਵਾਲੀ ਤੋਂ ਬਾਅਦ ਕਦੋਂ ਮਨਾਈ ਜਾਵੇਗੀ ਗੋਵਰਧਨ ਪੂਜਾ ਅਤੇ ਭਾਈ ਦੂਜ ?...
ਦੀਵਾਲੀ ਤੋਂ ਬਾਅਦ ਦਿੱਲੀ-NCR ਵਿੱਚ ਪ੍ਰਦੂਸ਼ਣ ਨੇ ਮਚਾਈ ਤਬਾਹੀ, ਜ਼ਹਿਰੀਲੀ ਹੋਈ ਹਵਾ
ਦੀਵਾਲੀ ਤੋਂ ਬਾਅਦ ਦਿੱਲੀ-NCR ਵਿੱਚ ਪ੍ਰਦੂਸ਼ਣ ਨੇ ਮਚਾਈ ਤਬਾਹੀ, ਜ਼ਹਿਰੀਲੀ ਹੋਈ ਹਵਾ...
ਬਸਤਰ 'ਚ ਫੌਜੀਆਂ ਨਾਲ ਦੀਵਾਲੀ ਮਨਾਉਣ ਪਹੁੰਚੇ PM ਮੋਦੀ, ਨਕਸਲਵਾਦ 'ਤੇ ਕਹੀ ਵੱਡੀ ਗੱਲ
ਬਸਤਰ 'ਚ ਫੌਜੀਆਂ ਨਾਲ ਦੀਵਾਲੀ ਮਨਾਉਣ ਪਹੁੰਚੇ PM ਮੋਦੀ, ਨਕਸਲਵਾਦ 'ਤੇ ਕਹੀ ਵੱਡੀ ਗੱਲ...
BJP 'ਚ ਸ਼ਾਮਲ ਹੋਣ ਦਾ ਮਿਲਿਆ ਆਫ਼ਰ, ED ਰਾਹੀਂ ਦਬਾਅ ਬਣਾਉਣ ਦੀ ਕੋਸ਼ਿਸ਼; AAP ਵਿਧਾਇਕ ਅਮਨਦੀਪ ਕੌਰ ਦੇ ਆਰੋਪ
BJP 'ਚ ਸ਼ਾਮਲ ਹੋਣ ਦਾ ਮਿਲਿਆ ਆਫ਼ਰ, ED ਰਾਹੀਂ ਦਬਾਅ ਬਣਾਉਣ ਦੀ ਕੋਸ਼ਿਸ਼; AAP ਵਿਧਾਇਕ ਅਮਨਦੀਪ ਕੌਰ ਦੇ ਆਰੋਪ...