Taj Mahal ਬਣਦੇ ਸਮੇਂ ਕਿਹੋ ਜਿਹਾ ਹੋਵੇਗਾ ਨਜਾਰਾ? AI ਨੇ ਦਿਖਾਈ ‘ਝਲਕ’; ਲੋਕਾਂ ਨੇ ਕਿਹਾ – Amazing!
Taj Mahal Photos: ਤਾਜ ਮਹਿਲ ਦਾ ਦੀਦਾਰ ਤਾਂ ਤੁਸੀਂ ਕੀਤਾ ਹੀ ਹੋਵੇਗਾ, ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਜਦੋਂ ਇਸ ਨੂੰ ਬਣਾਇਆ ਜਾ ਰਿਹਾ ਸੀ ਤਾਂ ਉੱਥੇ ਦਾ ਨਜ਼ਾਰਾ ਕੀ ਹੋਵੇਗਾ। ਆਰਟੀਫੀਸ਼ੀਅਲ ਇੰਟੈਲੀਜੈਂਸ ਨੇ ਇਹ ਸੰਭਵ ਕਰ ਵਿਖਾਇਆ ਹੈ। ਫਿਲਹਾਲ ਨਿਰਮਾਣ ਨੂੰ ਦਰਸਾਉਂਦੀਆਂ ਕੁਝ ਤਸਵੀਰਾਂ ਵਾਇਰਲ ਹੋ ਰਹੀਆਂ ਹਨ, ਜਿਨ੍ਹਾਂ ਨੂੰ ਦੇਖ ਕੇ ਲੋਕ ਵੱਖ-ਵੱਖ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਹਨ।
Updated On: 11 Apr 2023 19:13 PM
Taj Mahal AI Images: ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੁਆਰਾ ਬਣਾਈਆਂ ਗਈਆਂ ਹੈਰਾਨੀਜਨਕ ਅਤੇ ਕਲਪਨਾ ਤੋਂ ਪਰੇ ਦੀਆਂ ਤਸਵੀਰਾਂ ਦਾ ਹੜ੍ਹ ਆਇਆ ਹੋਇਆ ਹੈ। ਮੌਜੂਦਾ ਸਮੇਂ 'ਚ ਸੱਤ ਅਜੂਬਿਆਂ 'ਚ ਸ਼ਾਮਲ ਤਾਜ ਮਹਿਲ ਦੀਆਂ ਕੁਝ ਤਸਵੀਰਾਂ ਵਾਇਰਲ ਹੋ ਰਹੀਆਂ ਹਨ, ਜਿਨ੍ਹਾਂ ਨੂੰ ਦੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਸ ਦੇ ਨਿਰਮਾਣ ਦੌਰਾਨ ਕੀ ਨਜ਼ਾਰਾ ਹੋਵੇਗਾ। 370 ਸਾਲ ਪਹਿਲਾਂ ਬਣੀ ਇਸ ਇਮਾਰਤ ਬਾਰੇ ਕਈ ਕਹਾਣੀਆਂ ਪ੍ਰਚਲਿਤ ਹਨ। ਕਿਹਾ ਜਾਂਦਾ ਹੈ ਕਿ ਤਾਜ ਮਹਿਲ ਦੇ ਨਿਰਮਾਣ ਤੋਂ ਬਾਅਦ ਸ਼ਾਹਜਹਾਂ ਨੇ ਮਜ਼ਦੂਰਾਂ ਦੇ ਹੱਥ ਵੱਢ ਦਿੱਤੇ ਸਨ ਤਾਂ ਜੋ ਕੋਈ ਹੋਰ ਅਜਿਹੀ ਇਮਾਰਤ ਨਾ ਬਣਾ ਸਕੇ। Image Source: Instagram/@jyo_john_mullor
ਵਾਇਰਲ ਹੋਈਆਂ ਤਸਵੀਰਾਂ 'ਚ ਤਾਜ ਮਹਿਲ ਦੇ ਨਿਰਮਾਣ ਦੇ ਵੱਖ-ਵੱਖ ਪੜਾਵਾਂ ਨੂੰ ਦਿਖਾਇਆ ਗਿਆ ਹੈ। ਇਸ ਵਿੱਚ ਤੁਸੀਂ ਮਜ਼ਦੂਰਾਂ ਨੂੰ ਕੰਮ ਕਰਦੇ ਵੇਖ ਸਕਦੇ ਹੋ। ਇਸ ਦੇ ਨਾਲ ਹੀ ਤੁਸੀਂ ਇਹ ਵੀ ਦੇਖ ਸਕਦੇ ਹੋ ਕਿ ਉਸ ਸਮੇਂ ਤਾਜ ਮਹਿਲ ਦੀਆਂ ਉੱਚੀਆਂ ਮੀਨਾਰਾਂ ਕਿਵੇਂ ਬਣੀਆਂ ਸਨ। ਅੰਤ ਵਿੱਚ ਤਾਜ ਦਾ ਵਿਸ਼ਾਲ ਰੂਪ ਦੇਖਣ ਨੂੰ ਮਿਲਦਾ ਹੈ। ਯਕੀਨ ਕਰੋ, ਇਹ ਤਸਵੀਰਾਂ ਦੇਖ ਕੇ ਤੁਸੀਂ ਵੀ ਰਹਿ ਜਾਓਗੇ ਹੈਰਾਨ। Image Source: Instagram/@jyo_john_mullor
AI ਰਾਹੀਂ ਤਾਜ ਮਹਿਲ ਦੇ ਨਿਰਮਾਣ ਨੂੰ ਦਰਸਾਉਂਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ 'ਤੇ jyo_john_mulloor ਨਾਮ ਦੇ ਅਕਾਊਂਟ 'ਤੇ ਸ਼ੇਅਰ ਕੀਤੀਆਂ ਗਈਆਂ ਹਨ। Image Source:Instagram/@jyo_john_mullor
ਜਓ ਜੌਨ ਮੁਲੂਰ ਨੇ ਲਿਖਿਆ ਹੈ, 'ਅਤੀਤ ਵਿੱਚ ਝਲਕ! ਸ਼ਾਹਜਹਾਂ ਦੀ ਸ਼ਾਨਦਾਰ ਵਿਰਾਸਤ ਨੂੰ ਬਣਾਉਣ ਦੀ ਇੱਕ ਝਲਕ। ਇਸ ਦੇ ਨਾਲ ਹੀ ਉਨ੍ਹਾਂ ਨੇ ਮਜ਼ਾਕੀਆ ਅੰਦਾਜ਼ 'ਚ ਲਿਖਿਆ ਹੈ ਕਿ ਇਹ ਦੁਰਲੱਭ ਤਸਵੀਰਾਂ ਸ਼ਾਹਜਹਾਂ ਦੀ ਇਜਾਜ਼ਤ ਤੋਂ ਬਾਅਦ ਹੀ ਸ਼ੇਅਰ ਕੀਤੀਆਂ ਗਈਆਂ ਹਨ। Image Source: Instagram/@jyo_john_mullor
ਕ੍ਰਿਏਟਰ ਜੌਨ ਮੁਲੂਰ ਨੇ ਦੱਸਿਆ ਕਿ ਉਨ੍ਹਾਂ ਨੇ ਏਆਈ ਟੂਲ ਮਿਡਜਰਨੀ ਦੀ ਮਦਦ ਨਾਲ ਇਹ ਤਸਵੀਰਾਂ ਬਣਾਈਆਂ ਗਈਆਂ ਹਨ। ਕੁਝ ਲੋਕਾਂ ਨੇ ਹੁਣ ਜੌਨ ਮੁਲੂਰ ਨੂੰ ਪਿਰਾਮਿਡ ਦੇ ਨਿਰਮਾਣ ਦੀਆਂ ਤਸਵੀਰਾਂ ਬਣਾਉਣ ਦੀ ਅਪੀਲ ਕੀਤੀ ਹੈ। Image Source: Instagram/@jyo_john_mullor