Cannes 2023: ਰੈੱਡ ਕਾਰਪੇਟ ‘ਤੇ ਸੰਨੀ ਲਿਓਨੀ ਦਾ ਪਹਿਲਾ ਦਿਨ, ਥਾਈ ਹਾਈ ਸਲਿਟ ਆਉਟਫਿੱਟ ‘ਚ ਲੁੱਟੀ ਮਹਿਫ਼ਿਲ
Sunny Leone At Cannes: ਬਾਲੀਵੁੱਡ ਅਦਾਕਾਰਾ ਸੰਨੀ ਲਿਓਨੀ ਵੀ ਕਾਨਸ ਫਿਲਮ ਫੈਸਟੀਵਲ ਦਾ ਹਿੱਸਾ ਬਣਨ ਲਈ ਫਰਾਂਸ ਪਹੁੰਚੀ। ਅਭਿਨੇਤਰੀ ਨੇ ਕਾਨਸ ਵਿੱਚ ਆਪਣਾ ਡੈਬਿਊ ਕੀਤਾ ਹੈ। ਜਿੱਥੇ ਉਨ੍ਹਾਂ ਦੀ ਲੁੱਕ ਨੇ ਸਭ ਦਾ ਦਿਲ ਲੁੱਟ ਲਿਆ ਹੈ।
Updated On: 25 May 2023 12:10 PM
Sunny Leone Photos: ਸਾਰਾ ਅਲੀ ਖਾਨ ਅਤੇ ਮ੍ਰਿਣਾਲ ਠਾਕੁਰ ਤੋਂ ਬਾਅਦ ਹੁਣ ਅਦਾਕਾਰਾ ਸੰਨੀ ਲਿਓਨ ਨੇ ਵੀ ਕਾਨਸ ਵਿੱਚ ਡੈਬਿਊ ਕੀਤਾ ਹੈ। ਸੰਨੀ ਵੀ ਕਾਨਸ 'ਚ ਆਪਣਾ ਜਲਵਾ ਦਿਖਾਉਂਦੀ ਨਜ਼ਰ ਆਈ। ਸੰਨੀ ਨੇ ਕਾਨਸ ਦੇ ਰੈੱਡ ਕਾਰਪੇਟ 'ਤੇ ਸੈਰ ਕਰਨ ਲਈ ਪਹਿਲੇ ਦਿਨ ਹਰੇ ਰੰਗ ਦਾ ਸਟਾਈਲਿਸ਼ ਆਊਟਫਿਟ ਚੁਣਿਆ। (Pic Credit: Sunny Leone/Insta)
ਸੰਨੀ ਲਿਓਨ ਨੇ ਵਨ-ਸ਼ੋਲਡਰ ਅਤੇ ਥਾਈ ਗਾਈ ਸਲਿਟ ਗਾਊਨ ਵਿੱਚ ਕਹਿਰ ਢਾਇਆ ਹੈ। ਅਦਾਕਾਰਾ ਨੇ ਆਪਣੇ ਖਾਸ ਆਉਟਫਿੱਟ 'ਚ ਆਪਣੀਆਂ ਕੁਝ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਸੰਨੀ ਲਿਓਨ ਆਪਣੇ ਕਰਵੀ ਫਿਗਰ ਨੂੰ ਫਲਾਂਟ ਕਰਦੀ ਨਜ਼ਰ ਆ ਰਹੀ ਹੈ। ਅਭਿਨੇਤਰੀ ਦੇ ਬੈਕਗ੍ਰਾਉਂਡ ਵਿੱਚ ਯਾਟ ਨਜ਼ਰ ਆ ਰਹੀ ਹੈ (Pic Credit: Sunny Leone/Insta)
ਸੰਨੀ ਦੇ ਆਊਟਫਿਟ ਅਤੇ ਉਨ੍ਹਾਂ ਦਾ ਕਾਨਫੀਡੈਂਸ ਨੂੰ ਦੇਖ ਕੇ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਉਨ੍ਹਾਂ ਨੇ ਰੈੱਡ ਕਾਰਪੇਟ 'ਤੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੋਵੇਗਾ। ਅਭਿਨੇਤਰੀ ਆਪਣੇ ਆਪ ਨੂੰ ਖੂਬਸੂਰਤੀ ਨਾਲ ਰਿਪ੍ਰਜ਼ੇਂਟ ਕਰਨਾ ਚੰਗੀ ਤਰ੍ਹਾਂ ਜਾਣਦੀ ਹੈ। ਤੁਹਾਨੂੰ ਦੱਸ ਦੇਈਏ ਕਿ ਸੰਨੀ ਦੇ ਇਸ ਲੁੱਕ ਦੀ ਕਾਫੀ ਤਾਰੀਫ ਵੀ ਕੀਤੀ ਰਹੀ ਹੈ। (Pic Credit: Sunny Leone/Insta)
ਹਰੇ ਰੰਗ ਦੇ ਮਾਰੀਆ ਕੋਖੀਆ ਗਾਊਨ ਵਿੱਚ ਸ਼ਾਨਦਾਰ ਲੱਗ ਰਹੀ ਹੈ। ਸੰਨੀ ਨੇ ਸਿੰਪਲ ਅਤੇ ਬ੍ਰਾਈਟ ਮੇਕਅੱਪ ਦੇ ਨਾਲ ਮੈਚਿੰਗ ਹੀਲਸ ਵੀ ਕੈਰੀ ਕੀਤੀ ਹੈ। ਸੰਨੀ ਨੇ ਆਪਣੇ ਫਰਸਟ ਡੇਅ ਦਾ ਐਕਸਪੀਰੀਅੰਸ ਵੀ ਸਾਰਿਆਂ ਨਾਲ ਸਾਂਝਾ ਕੀਤਾ ਹੈ। ਉਨ੍ਹਾਂ ਮੁਤਾਬਕ ਪਹਿਲਾ ਦਿਨ ਕਾਫੀ ਸ਼ਾਨਦਾਰ ਸੀ। (Pic Credit: Sunny Leone/Insta)
ਦੱਸ ਦੇਈਏ ਕਿ ਸੰਨੀ ਲਿਓਨੀ ਦੀ ਆਉਣ ਵਾਲੀ ਫਿਲਮ ਕੈਨੇਡੀ ਦਾ ਪ੍ਰੀਮੀਅਰ ਵੀ ਕਾਨਸ ਫਿਲਮ ਫੈਸਟੀਵਲ 2023 ਵਿੱਚ ਹੋਣਾ ਹੈ। ਉਨ੍ਹਾਂ ਦੀ ਫਿਲਮ ਇੱਥੇ ਦਿਖਾਈ ਜਾਣ ਵਾਲੀ ਹੈ। ਸੰਨੀ ਤੋਂ ਇਲਾਵਾ ਫਿਲਮ ਦੀ ਬਾਕੀ ਟੀਮ ਵੀ ਕਾਨਸ ਦਾ ਹਿੱਸਾ ਬਣੀ ਹੈ। ਸੰਨੀ ਦੇ ਕਾਨਸ ਡੈਬਿਊ ਤੋਂ ਉਨ੍ਹਾਂ ਦੇ ਪ੍ਰਸ਼ੰਸਕ ਕਾਫੀ ਖੁਸ਼ ਹਨ। ((Pic Credit: Sunny Leone/Insta)