Sonam Bajwa On Bollywood: 'ਸ਼ੂਟਿੰਗ ਤੋਂ 6 ਦਿਨ ਪਹਿਲਾਂ ਮੈਨੂੰ ਕੱਢ ਦਿੱਤਾ' - ਬਾਲੀਵੁੱਡ ਦੇ ਵੱਡੇ ਪ੍ਰੋਡਕਸ਼ਨ ਹਾਊਸ 'ਤੇ ਸੋਨਮ ਦਾ ਵੱਡਾ ਖੁਲਾਸਾ Punjabi news - TV9 Punjabi

Sonam Bajwa On Bollywood: ‘ਸ਼ੂਟਿੰਗ ਤੋਂ 6 ਦਿਨ ਪਹਿਲਾਂ ਮੈਨੂੰ ਕੱਢ ਦਿੱਤਾ’ – ਬਾਲੀਵੁੱਡ ਦੇ ਵੱਡੇ ਪ੍ਰੋਡਕਸ਼ਨ ਹਾਊਸ ‘ਤੇ ਸੋਨਮ ਦਾ ਵੱਡਾ ਖੁਲਾਸਾ

Published: 

30 May 2023 12:30 PM

Sonam Bajwa On Bollywood: ਫਿਲਮ ਐਕਟ੍ਰੈਸ ਸੋਨਮ ਬਾਜਵਾ ਨੇ ਦੋਸ਼ ਲਾਇਆ ਹੈ ਕਿ ਫਿਲਮ ਦੀ ਸ਼ੂਟਿੰਗ ਤੋਂ 6 ਦਿਨ ਪਹਿਲਾਂ ਉਨ੍ਹਾਂ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਬਾਲੀਵੁੱਡ ਦੇ ਪ੍ਰੋਡਕਸ਼ਨ ਹਾਊਸ ਨਾਲ ਤਿੰਨ ਫਿਲਮਾਂ ਸਾਈਨ ਕੀਤੀਆਂ ਸਨ।

1 / 5Sonam Bajwa On Bollywood: ਫ਼ਿਲਮ ਅਦਾਕਾਰਾ ਸੋਨਮ ਬਾਜਵਾ ਨੇ ਦਾਅਵਾ ਕੀਤਾ ਹੈ ਕਿ ਕੁਝ ਸਾਲ ਪਹਿਲਾਂ ਉਨ੍ਹਾਂ ਨੇ ਬਾਲੀਵੁੱਡ ਦੇ ਇੱਕ ਵੱਡੇ ਪ੍ਰੋਡਕਸ਼ਨ ਹਾਊਸ ਨਾਲ ਤਿੰਨ ਫ਼ਿਲਮਾਂ ਦੀ ਡੀਲ ਕੀਤੀ ਸੀ, ਪਰ ਸ਼ੂਟਿੰਗ ਤੋਂ ਕੁਝ ਦਿਨ ਪਹਿਲਾਂ ਉਨ੍ਹਾਂ ਨੂੰ ਪ੍ਰੋਜੈਕਟ ਤੋਂ ਬਾਹਰ ਕਰ ਦਿੱਤਾ ਗਿਆ ਸੀ। ਉਸ ਘਟਨਾ ਦੇ 6-7 ਸਾਲ ਬਾਅਦ ਸੋਨਮ ਬਾਜਵਾ ਕਹਿੰਦੀ ਹੈ ਕਿ ਚੰਗਾ ਹੋਇਆ ਕਿ ਉਨ੍ਹਾਂ ਨੂੰ ਉਹ ਫਿਲਮਾਂ ਨਹੀਂ ਮਿਲੀਆਂ। (ਇੰਸਟਾਗ੍ਰਾਮ)

Sonam Bajwa On Bollywood: ਫ਼ਿਲਮ ਅਦਾਕਾਰਾ ਸੋਨਮ ਬਾਜਵਾ ਨੇ ਦਾਅਵਾ ਕੀਤਾ ਹੈ ਕਿ ਕੁਝ ਸਾਲ ਪਹਿਲਾਂ ਉਨ੍ਹਾਂ ਨੇ ਬਾਲੀਵੁੱਡ ਦੇ ਇੱਕ ਵੱਡੇ ਪ੍ਰੋਡਕਸ਼ਨ ਹਾਊਸ ਨਾਲ ਤਿੰਨ ਫ਼ਿਲਮਾਂ ਦੀ ਡੀਲ ਕੀਤੀ ਸੀ, ਪਰ ਸ਼ੂਟਿੰਗ ਤੋਂ ਕੁਝ ਦਿਨ ਪਹਿਲਾਂ ਉਨ੍ਹਾਂ ਨੂੰ ਪ੍ਰੋਜੈਕਟ ਤੋਂ ਬਾਹਰ ਕਰ ਦਿੱਤਾ ਗਿਆ ਸੀ। ਉਸ ਘਟਨਾ ਦੇ 6-7 ਸਾਲ ਬਾਅਦ ਸੋਨਮ ਬਾਜਵਾ ਕਹਿੰਦੀ ਹੈ ਕਿ ਚੰਗਾ ਹੋਇਆ ਕਿ ਉਨ੍ਹਾਂ ਨੂੰ ਉਹ ਫਿਲਮਾਂ ਨਹੀਂ ਮਿਲੀਆਂ। (ਇੰਸਟਾਗ੍ਰਾਮ)

2 / 5

ਸੋਨਮ ਬਾਜਵਾ ਨੇ ਹਾਲ ਹੀ 'ਚ ਫਿਲਮ ਕੈਂਪੇਨੀਅਨ ਨਾਲ ਫਿਲਮਾਂ 'ਚ ਆਪਣੇ ਸਫਰ ਬਾਰੇ ਗੱਲ ਕੀਤੀ। ਇਸ ਦੌਰਾਨ ਉਨ੍ਹਾਂ ਨੇ ਗੱਲਬਾਤ ਦੌਰਾਨ ਵੱਡਾ ਦਾਅਵਾ ਕੀਤਾ। ਉਨ੍ਹਾਂ ਨੇ ਕਿਹਾ, ''ਜੇਕਰ ਮੈਨੂੰ ਆਡੀਸ਼ਨ 'ਚ ਸਫਲਤਾ ਨਹੀਂ ਮਿਲਦੀ ਤਾਂ ਮੈਨੂੰ ਹੁਣ ਬੁਰਾ ਨਹੀਂ ਲੱਗਦਾ। ਪਰ ਜਦੋਂ ਮੈਂ ਆਪਣੇ ਛੇ-ਸੱਤ ਸਾਲ ਦੇ ਸਫਰ 'ਤੇ ਨਜ਼ਰ ਮਾਰਦੀ ਹਾਂ ਤਾਂ ਹਾਂ ਪਹਿਲਾਂ ਮੈਂ ਉਦਾਸ ਹੋ ਜਾਂਦੀ ਸੀ। ਮੈਂ ਸੋਚਦੀ ਸੀ ਕਿ ਮੈਂ ਕਿਉਂ ਇੱਥੇ ਫਿਲਮਾਂ ਨਹੀਂ ਕਰ ਰਹੀ। ਅਤੇ ਕਿਉਂ ਕੋਈ ਮੈਨੂੰ ਫਿਲਮ ਤੋਂ ਛੇ ਦਿਨ ਪਹਿਲਾਂ ਇਨਕਾਰ ਕਰ ਦਿੰਦਾ ਹੈ?" (ਇੰਸਟਾਗ੍ਰਾਮ)

3 / 5

ਇਸ ਬਾਰੇ ਵਧੇਰੇ ਜਾਣਕਾਰੀ ਦਿੰਦੇ ਹੋਏ ਸੋਨਮ ਬਾਜਵਾ ਕਹਿੰਦੀ ਹੈ ਕਿ ਉਨ੍ਹਾਂ ਨੇ ਇੱਕ ਵੱਡੇ ਪ੍ਰੋਡਕਸ਼ਨ ਹਾਊਸ ਨਾਲ ਤਿੰਨ ਫ਼ਿਲਮਾਂ ਦੀ ਡੀਲ ਸਾਈਨ ਕੀਤੀ ਸੀ। ਉਨ੍ਹਾਂ ਨੇ ਕਿਹਾ, "ਮੈਂ ਇਸ ਲਈ ਇੱਕ ਵਰਕਸ਼ਾਪ ਕੀਤੀ ਸੀ। ਮੈਂ ਫ਼ਿਲਮ ਲਈ ਕੁਝ ਹੁਨਰ ਵੀ ਸਿੱਖੇ ਸਨ। ਪਰ ਛੇ ਦਿਨ ਪਹਿਲਾਂ ਉਨ੍ਹਾਂ ਨੇ ਕਿਹਾ ਸੀ ਕਿ ਨਿਰਦੇਸ਼ਕ ਨਰਵਸ ਫੀਲ ਕਰ ਰਹੇ ਹਨ ਕਿਉਂਕਿ ਇਹ ਉਉਨ੍ਹਾਂ ਦੀ ਪਹਿਲੀ ਫ਼ਿਲਮ ਹੈ ਅਤੇ ਤੁਸੀਂ ਨਵੇਂ ਹੋ।" (ਇੰਸਟਾਗ੍ਰਾਮ)

4 / 5

ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਹੁਣ ਜਦੋਂ ਮੈਂ ਪਿੱਛੇ ਮੁੜ ਕੇ ਦੇਖਦੀ ਹਾਂ ਤਾਂ ਲੱਗਦਾ ਹੈ ਕਿ ਰੱਬ ਨੇ ਮੈਨੂੰ ਬਚਾ ਲਿਆ। ਚੰਗਾ ਹੋਇਆ ਕਿ ਉਹ ਫਿਲਮ ਨਹੀਂ ਬਣੀ। (ਇੰਸਟਾਗ੍ਰਾਮ)

5 / 5

ਸੋਨਮ ਬਾਜਵਾ ਨੇ ਫਿਲਮ ਇੰਡਸਟਰੀ 'ਚ 10 ਸਾਲ ਪੂਰੇ ਕਰ ਲਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਹੁਣ ਉਹ ਅਜਿਹੀ ਸਥਿਤੀ 'ਚ ਆ ਗਈ ਹੈ ਕਿ ਉਹ ਪੰਜਾਬੀ ਇੰਡਸਟਰੀ 'ਚ ਆਪਣੀ ਇੱਛਾ ਮੁਤਾਬਕ ਪ੍ਰੋਜੈਕਟ ਚੁਣ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਉਹ ਅਜੇ ਵੀ ਬਾਲੀਵੁੱਡ ਫਿਲਮਾਂ 'ਚ ਕੰਮ ਕਰਨਾ ਚਾਹੁੰਦੀ ਹੈ। (ਇੰਸਟਾਗ੍ਰਾਮ)

Follow Us On