ਸਿਧਾਰਥ-ਕਿਆਰਾ ਸੱਤ ਜਨਮਾਂ ਦੇ ਬੰਧਨ ਵਿੱਚ ਬੱਝ ਗਏ ਹਨ। ਦੋਵਾਂ ਨੇ ਇਕ-ਦੂਜੇ ਨੂੰ ਆਪਣਾ ਜੀਵਨ ਸਾਥੀ ਬਣਾ ਲਿਆ ਹੈ। ਕਿਆਰਾ ਦੇ ਭਰਾ ਫੁੱਲਾਂ ਦੀ ਚਾਦਰ ਹੇਠ ਆਪਣੀ ਭੈਣ ਨੂੰ ਲੈ ਕੇ ਲਾੜੇ ਸਿਧਾਰਥ ਕੋਲ ਪਹੁੰਚੇ।
ਲਾੜੇ ਰਾਜਾ ਸਿਧਾਰਥ ਨੂੰ ਦੇਖ ਕੇ ਕਿਆਰਾ ਨੇ ਉਨ੍ਹਾਂ ਦੀ ਤਾਰੀਫ ਕੀਤੀ। ਜਦੋਂ ਕਿ ਸਿਧਾਰਥ ਆਪਣੀ ਦੁਲਹਨ ਨੂੰ ਦੇਖਦੇ ਹੀ ਰਹਿ ਗਏ। ਦੋਹਾਂ ਤੋਂ ਅੱਖਾਂ ਹਟਾਉਣੀਆਂ ਔਖੀਆਂ ਹਨ।
ਸਿਰ 'ਤੇ ਪੱਗ, ਗਲੇ 'ਚ ਮਾਲਾ ਅਤੇ ਚਿਹਰੇ 'ਤੇ ਮੁਸਕਰਾਹਟ ਨਾਲ ਸਿਧਾਰਥ ਦਾ ਲੁੱਕ ਕਾਫੀ ਖੂਬਸੂਰਤ ਲੱਗ ਰਿਹਾ ਹੈ। ਜੋਧਪੁਰੀ ਸ਼ੇਰਵਾਨੀ ਵਿੱਚ ਸਿਧਾਰਥ ਪਰਫੈਕਟ ਲਾੜਾ ਲੱਗ ਰਹੇ ਹਨ।
ਲਾੜੀ ਕਿਆਰਾ ਨੇ ਆਪਣੇ ਲਾੜੇ ਸਿਧਾਰਥ ਨੂੰ ਮਾਲਾ ਪਹਿਨਾਈ ਪਰ ਸਿਧਾਰਥ ਨੇ ਆਮ ਲੋਕਾਂ ਦੀ ਤਰ੍ਹਾਂ ਕਿਆਰਾ ਨਾਲ ਥੋੜੀ ਜਿਹੀ ਸ਼ਰਾਰਤ ਕਰ ਦਿੱਤੀ ਅਤੇ ਮਾਲਾ ਨਹੀਂ ਪਾਉਣ ਦਿੱਤੀ। ਹਾਲਾਂਕਿ ਬਾਅਦ ਵਿੱਚ ਸਿਧਾਰਥ ਆਪਣੀ ਲੈਡੀ ਲਵ ਦੇ ਸਾਹਮਣੇ ਝੁੱਕ ਗਏ ਅਤੇ ਦੋਵੇਂ ਸਦਾ ਲਈ ਇੱਕ-ਦੂਜੇ ਦੇ ਹੋ ਗਏ।
ਗੁਲਾਬ ਦੀ ਵਰਖਾ ਵਿਚਕਾਰ ਇਸ਼ਕ ਦੇ ਗੁਲਾਬੀ ਰੰਗ ਨੇ ਦੋਹਾਂ ਨੂੰ ਰੰਗ ਦਿੱਤਾ। ਦੋਹਾਂ ਦੇ ਚਿਹਰਿਆਂ 'ਤੇ ਪਿਆਰ ਅਤੇ ਖੁਸ਼ੀ ਸਾਫ਼ ਝਲਕ ਰਹੀ ਸੀ। ਸਿਡ ਕਿਆਰਾ ਦੇ ਇਸ ਅਥਾਹ ਪਿਆਰ ਨੂੰ ਦੇਖ ਕੇ ਹਰ ਕੋਈ ਦੀਵਾਨਾ ਬਣ ਰਿਹਾ ਹੈ।
ਇਹ ਖ਼ੂਬਸੂਰਤ ਪਲ ਉਦੋਂ ਹੋਰ ਵੀ ਖ਼ੂਬਸੂਰਤ ਹੋ ਗਿਆ ਜਦੋਂ ਸਿਧਾਰਥ ਅਤੇ ਕਿਆਰਾ ਨੇ ਵਿਆਹ ਤੋਂ ਬਾਅਦ ਆਪਣੀ ਪਹਿਲੀ ਕਿੱਸ ਕੀਤੀ। ਸਿਧਾਰਥ ਅਤੇ ਕਿਆਰਾ ਦੇ ਪਿਆਰ ਨੂੰ ਦੇਖ ਕੇ ਤੁਸੀਂ ਵੀ ਕਹੋਗੇ ਕਿ ਇਹ ਜੋੜੀ ਹੁਣ ਤੱਕ ਦੀ ਸਭ ਤੋਂ ਖੂਬਸੂਰਤ ਜੋੜੀ ਹੈ।