ਕਿਆਰਾ ਦੇ ਲਹਿੰਗੇ ਦਾ ‘ਰੋਮ’ ਨਾਲ ਹੈ ਖਾਸ ਕੁਨੈਕਸ਼ਨ, ਸੀਕੁਇੰਸ-ਕ੍ਰਿਸਟਲ ਨਾਲ ਆਉਟਫਿੱਟ ਨੂੰ ਮਿਲਿਆ ਸ਼ਾਹੀ ਲੁੱਕ
ਸਿਧਾਰਥ ਅਤੇ ਕਿਆਰਾ ਆਡਵਾਨੀ ਦੇ ਵੈਡਿੰਗ ਆਉਟਫਿੱਟਸ ਬਹੁਤ ਖਾਸ ਸਨ। ਮਸ਼ਹੂਰ ਡਿਜ਼ਾਈਨਰ ਮਨੀਸ਼ ਮਲਹੋਤਰਾ ਨੇ ਦੋਹਾਂ ਦੇ ਵੈਡਿੰਗ ਲੁੱਕ ਨੂੰ ਵੱਖਰਾ ਬਣਾਉਣ ਲਈ ਕਾਫੀ ਮਿਹਨਤ ਕੀਤੀ ਹੈ। ਸਿਧਾਰਥ ਕਿਆਰਾ ਦਾ ਪਸੰਦੀਦਾ ਡੈਸਟੀਨੇਸ਼ਨ ‘ਰੋਮ’ ਹੈ, ਜਿਸ ਦਾ ਟੱਚ ਉਨ੍ਹਾਂ ਦੇ ਆਉਟਫਿੱਟ ‘ਚ ਵੀ ਦਿੱਤਾ ਗਿਆ ਹੈ।
Updated On: 08 Feb 2023 14:08:PM
ਮਨੀਸ਼ ਮਲਹੋਤਰਾ ਨੇ ਕਿਆਰਾ ਦੇ ਲਹਿੰਗੇ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ ਲਿਖਿਆ- 'ਉਨ੍ਹਾਂ ਦਾ ਲਹਿੰਗਾ ਰੋਮਨ ਸੱਭਿਆਚਾਰ ਦੀ ਝਲਕ ਵਾਲੀ ਗੁੰਝਲਦਾਰ ਕਢਾਈ ਕੀਤੀ ਗਈ ਹੈ, ਜੋ ਨਿਊਲੀ ਵੈਡਸ ਦੇ ਪਿਆਰ ਤੋਂ ਪ੍ਰੇਰਿਤ ਹੈ। ਇਸਨੂੰ ਅਸਲੀ ਸਵੈਰਾਵੋਸਕੀ ਕ੍ਰਿਸਟਲ ਨਾਲ ਸ਼ਿੰਗਾਰਿਆ ਗਿਆ ਹੈ।'
ਕਿਆਰਾ ਦੀ ਜੂਲਰੀ ਦੇ ਬਾਰੇ 'ਚ ਮਨੀਸ਼ ਮਲਹੋਤਰਾ ਨੇ ਦੱਸਿਆ ਕਿ ਅਭਿਨੇਤਰੀ ਨੇ ਆਪਣੇ ਲੁੱਕ ਨੂੰ ਡਾਇਮੰਡ ਜੂਲਰੀ ਨਾਲ ਪੂਰਾ ਕੀਤਾ ਸੀ। ਕਿਆਰਾ ਦੀ ਜੂਲਰੀ 'ਚ ਰੇਅਰ ਜਾਂਬੀਅਨ ਪੰਨਾ ਦਾ ਇਸਤੇਮਾਲ ਕੀਤਾ ਗਿਆ ਹੈ, ਜਿਸਨੂੰ ਅਲਟਰਾ-ਫਾਈਨ ਹੈਂਡਕੱਟ ਡਾਇਮੈਂਡ ਨਾਲ ਤਿਆਰ ਕੀਤਾ ਗਿਆ ਹੈ।
ਸਿਧਾਰਥ ਦੀ ਸ਼ੇਰਵਾਨੀ ਨੂੰ ਰਾਇਲ ਲੁੱਕ ਦਿੱਤਾ ਗਿਆ ਹੈ। ਸਿਧਾਰਥ ਦੀ ਸ਼ੇਰਵਾਨੀ 'ਚ ਗੋਲਡ ਜ਼ਰਦੋਜੀ ਦੀ ਕਢਾਈ ਅਤੇ ਐਂਬਰਾਇਡਰੀ ਕੀਤੀ ਗਈ ਹੈ। ਇਸ ਤੋਂ ਇਲਾਵਾ ਕਲਾਸਿਕ ਸਿਗਨੇਚਰ, ਹਾਥੀ ਦੰਦ ਦੇ ਧਾਗੇ ਦਾ ਕੰਮ ਅਤੇ ਫਾਈਨ ਦਸਤਕਾਰੀ ਵਰਕ ਸ਼ਾਮਲ ਕੀਤਾ ਗਿਆ ਹੈ।
ਮਨੀਸ਼ ਮਲਹੋਤਰਾ ਨੇ ਉਨ੍ਹਾਂ ਲਈ ਟ੍ਰੈਡੀਸ਼ਨਲ ਲੁੱਕ ਤੋਂ ਹੱਟ ਕੇ ਕੁਝ ਚੁਣਿਆ ਹੈ। ਸਿਧਾਰਥ ਦੇ ਲੁੱਕ ਨੂੰ ਮਨੀਸ਼ ਮਲਹੋਤਰਾ ਦੀ ਪੋਲਕੀ ਜੂਲਰੀ ਨਾਲ ਪੂਰਾ ਕੀਤਾ ਗਿਆ। ਜਿਸ ਨਾਲ ਉਨ੍ਹਾਂ ਨੂੰ ਇੱਕਦੱਮ ਸ਼ਾਹੀ ਲੁੱਕ ਦਿੱਤਾ ਗਿਆ।
ਸਿਧਾਰਥ-ਕਿਆਰਾ ਦੇ ਵਿਆਹ ਤੋਂ ਬਾਅਦ ਦੋਵਾਂ ਦੀਆਂ ਖੂਬਸੂਰਤ ਤਸਵੀਰਾਂ ਨੇ ਮਹਿਫਿਲ ਲੁੱਟ ਲਈ ਹੈ। ਸਿਡ-ਕਿਆਰਾ ਦੇ ਵਿਆਹ ਦੇ ਜੋੜੇ 'ਚ ਰੋਮਨ ਡਿਟੇਲਿੰਗ ਦੀ ਝਲਕ ਦੇਖਣ ਨੂੰ ਮਿਲਦੀ ਹੈ, ਜਿਸ ਨੂੰ ਮਨੀਸ਼ ਮਲਹੋਤਰਾ ਨੇ ਡਿਜ਼ਾਈਨ ਕੀਤਾ ਹੈ।