Cannes 2023: ਨਜ਼ਰਾਂ ਨਹੀਂ ਹਟਾ ਸਕੋਗੇ, ਕਾਨਸ ‘ਚ ਦਿਖਿਆ ਸਾਰਾ ਅਲੀ ਖਾਨ ਦਾ ਦੇਸੀ ਲੁੱਕ, ਰੈੱਡ ਕਾਰਪੇਟ ‘ਤੇ ਲਹਿੰਗਾ ਪਾ ਕੇ ਉੱਤਰੀ
Cannes Film Festival 2023 Sara Ali Khan Debut Look: ਬਾਲੀਵੁੱਡ ਦੀ ਰੀਅਲ ਦੇਸੀ ਗਰਲ ਯਾਨੀ ਸਾਰਾ ਅਲੀ ਖਾਨ ਨੇ ਕਾਨਸ ਫਿਲਮ ਫੈਸਟੀਵਲ 2023 ਵਿੱਚ ਸ਼ਾਨਦਾਰ ਡੈਬਿਊ ਕੀਤਾ ਹੈ। ਸਾਰਾ ਦੇਸੀ ਅੰਦਾਜ਼ ‘ਚ ਨੇ ਰੈੱਡ ਕਾਰਪੇਟ ‘ਤੇ ਉੱਤਰੀ। ਦੇਖੋ ਸਾਰਾ ਅਲੀ ਖਾਨ ਦਾ ਕਾਨਸ ਲੁੱਕ…
Updated On: 17 May 2023 15:58 PM
ਬਾਲੀਵੁੱਡ ਹਸੀਨਾ ਸਾਰਾ ਅਲੀ ਖਾਨ ਨੇ 76ਵੇਂ ਕਾਨਸ ਫਿਲਮ ਫੈਸਟੀਵਲ 2023 ਦੇ ਰੈੱਡ ਕਾਰਪੇਟ 'ਤੇ ਦੇਸੀ ਅੰਦਾਜ਼ 'ਚ ਐਂਟਰੀ ਕੀਤੀ। ਵੱਡੇ ਗਾਊਨ ਅਤੇ ਹੈਵੀ ਜੂਲਰੀ ਵਿਚਾਲੇ ਸਾਰਾ ਦੇ ਲਹਿੰਗਾ ਲੁੱਕ ਪੂਰੀ ਲਾਈਮਲਾਈਟ ਲੈ ਗਿਆ। ਐਕਟ੍ਰੈਸ ਗਜਬ ਦੀ ਖੂਬਸੂਰਤ ਲੱਗ ਰਹੀ ਸੀ।
ਸਾਰਾ ਅਲੀ ਖਾਨ ਆਪਣੀ ਪਹਿਲੀ ਕਾਨਸ ਰੈੱਡ ਕਾਰਪੇਟ ਪ੍ਰਿਜੈਂਸ ਵਿੱਚ ਸਭ ਤੋਂ ਵੱਖ ਦਿਖੀ। ਸਾਰਾ ਨੇ ਅਬੂ ਜਾਨੀ-ਸੰਦੀਪ ਖੋਸਲਾ ਦੁਆਰਾ ਹੈਂਡ ਮੇਡ ਆਇਵਰੀ ਲਹਿੰਗਾ ਪਹਿਨਿਆ ਸੀ। ਜਿਸ ਦੇ ਨਾਲ ਉਨ੍ਹਾਂ ਨੇ ਆਪਣੇ ਵਾਲਾਂ ਨੂੰ ਜੂੜਾ ਲੁੱਕ ਦੇ ਕੇ ਪੂਰਾ ਕੀਤਾ।
ਕਾਨਸ ਦੇ ਰੈੱਡ ਕਾਰਪੇਟ 'ਤੇ ਸਾਰਾ ਦਾ ਲਾਂਗ ਦੁਪੱਟਾ ਲਹਿਰਾ ਰਿਹਾ ਸੀ, ਜਿਸ ਨੂੰ ਉਨ੍ਹਾਂ ਨੇ ਪਿੰਨ ਕੀਤਾ ਹੋਇਆ ਸੀ। ਸਾਰਾ ਨੇ ਮਿਨੀਮਲ ਮੇਕਅੱਪ ਲੁੱਕ ਨਾਲ ਆਪਣੇ ਆਉਟਫਿਟ ਨੂੰ ਹੀ ਸਭ ਕੁਝ ਕਹਿਣ ਦਿੱਤਾ। ਲਹਿੰਗੇ ਦੇ ਨਾਲ ਉਨ੍ਹਾਂ ਨੇ ਸਟੇਟਮੈਂਟ ਡਰਾਪ ਈਅਰਰਿੰਗਸ ਪਹਿਨੇ ਸਨ।
ਸਾਰਾ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ ਜ਼ਰਾ ਹਟਕੇ ਜ਼ਾਰਾ ਬਚਕੇ ਦੇ ਪ੍ਰਮੋਸ਼ਨ 'ਚ ਰੁੱਝੀ ਹੋਈ ਹੈ। ਲਕਸ਼ਮਣ ਉਟੇਕਰ ਦੀ ਫਿਲਮ 'ਚ ਸਾਰਾ ਦੀ ਜੋੜੀ ਨਜ਼ਰ ਆਵੇਗੀ।
ਇਸ ਤੋਂ ਇਲਾਵਾ ਸਾਰਾ ਅਲੀ ਖਾਨ ਕੋਲ ਪਾਈਪ ਲਾਈਨ ਚ ਕਈ ਫਿਲਮਾਂ ਹਨ। ਜਿਸ 'ਚ 'ਏ ਵਤਨ ਮੇਰੇ ਵਤਨ' ਅਤੇ ਅਨੁਰਾਗ ਬਸੂ ਦੀ 'ਮੈਟਰੋ ਇਨ ਡਿਨੋ' ਵਰਗੀਆਂ ਫਿਲਮਾਂ ਹਨ। ਸਾਰਾ ਨੂੰ ਆਖਰੀ ਵਾਰ ਧਨੁਸ਼ ਦੇ ਨਾਲ ਫਿਲਮ ਅਤਰੰਗੀ ਵਿੱਚ ਦੇਖਿਆ ਗਿਆ ਸੀ।