ਸਚਿਨ ਤੇਂਦੁਲਕਰ ਨੂੰ ਆਈ ਲਤਾ ਦੀਦੀ ਦੀ ਯਾਦ, ਭਾਵੁਕ ਸੰਦੇਸ਼ ਸ਼ੇਅਰ ਕਰਕੇ ਕਹੀ ਦਿੱਲ ਦੀ ਗੱਲ

ਲਤਾ ਮੰਗੇਸ਼ਕਰ ਅਤੇ ਭਾਰਤੀ ਕ੍ਰਿਕਟਰ ਸਚਿਨ ਤੇਂਦੁਲਕਰ ਦਾ ਰਿਸ਼ਤਾ ਮਾਂ-ਪੁੱਤ ਵਰਗਾ ਸੀ। ਦੋਵੇਂ ਇੱਕ ਦੂਜੇ ਦੇ ਬਹੁਤ ਕਰੀਬ ਸਨ।

Updated On: 

06 Feb 2023 18:17:PM

ਪਿਛਲੇ ਸਾਲ 6 ਫਰਵਰੀ ਨੂੰ ਦੇਸ਼ ਨੇ ਸੁਰ ਕੋਕਿਲਾ ਅਤੇ ਗਾਇਕਾ ਲਤਾ ਮੰਗੇਸ਼ਕਰ ਨੂੰ ਗੁਆ ਦਿੱਤਾ ਸੀ। ਭਾਰਤ ਦੇ ਮਹਾਨ ਬੱਲੇਬਾਜ ਸਚਿਨ ਤੇਂਦੁਲਕਰ ਉਨ੍ਹਾਂ ਨੂੰ ਬਹੁਤ ਪਸੰਦ ਕਰਦੇ ਸਨ ਅਤੇ ਉਨ੍ਹਾਂ ਦਾ ਸਨਮਾਨ ਕਰਦੇ ਸਨ। ਸਚਿਨ ਨੇ ਲਤਾ ਮੰਗੇਸ਼ਕਰ ਨੂੰ ਉਨ੍ਹਾਂ ਦੀ ਪਹਿਲੀ ਬਰਸੀ 'ਤੇ ਯਾਦ ਕੀਤਾ। (Getty Images)

1 / 5
ਸਚਿਨ ਨੇ ਟਵਿੱਟਰ 'ਤੇ ਲਤਾ ਮੰਗੇਸ਼ਕਰ ਦੀ ਤਸਵੀਰ ਸ਼ੇਅਰ ਕਰਦੇ ਹੋਏ ਉਨ੍ਹਾਂ ਦੇ ਗੀਤ 'ਮੇਰਾ ਸਾਇਆ ਸਾਥ ਹੋਗਾ' ਦੇ ਬੋਲ ਲਿਖੇ। ਇਸ ਦੇ ਨਾਲ ਹੀ ਉਨ੍ਹਾਂ ਲਿਖਿਆ, 'ਤੁਹਾਨੂੰ ਗਏ ਇੱਕ ਸਾਲ ਹੋ ਗਿਆ ਹੈ ਪਰ ਤੁਹਾਡਾ ਸਾਇਆ ਹਮੇਸ਼ਾ ਸਾਡੇ ਨਾਲ ਰਹੇਗਾ।' (Sachin Tendulkar Instagram)

2 / 5
ਸਚਿਨ ਅਤੇ ਲਤਾ ਮੰਗੇਸ਼ਕਰ ਵਿਚਾਲੇ ਬਹੁਤ ਕਰੀਬੀ ਰਿਸ਼ਤਾ ਸੀ। ਦੋਵੇਂ ਇੱਕ ਦੂਜੇ ਦੀ ਬਹੁਤ ਇੱਜਤ ਕਰਦੇ ਸਨ। ਸਾਲ 2010 ਵਿੱਚ ਲਤਾ ਮੰਗੇਸ਼ਕਰ ਨੇ ਸਚਿਨ ਤੇਂਦੁਲਕਰ ਨੂੰ ਭਾਰਤ ਰਤਨ ਦੇਣ ਦੀ ਵਕਾਲਤ ਕੀਤੀ ਸੀ। ਉਨ੍ਹਾਂ ਨੇ ਕਿਹਾ ਸੀ, 'ਮੇਰੇ ਲਈ ਸਚਿਨ ਹੀ ਅਸਲੀ ਭਾਰਤ ਰਤਨ ਹੈ। ਉਸ ਨੇ ਦੇਸ਼ ਲਈ ਜੋ ਕੀਤਾ ਹੈ, ਉਹ ਬਹੁਤ ਘੱਟ ਲੋਕ ਕਰ ਸਕਦੇ ਹਨ। ਉਹ ਭਾਰਤ ਰਤਨ ਦੇ ਹੱਕਦਾਰ ਹਨ। ਉਨ੍ਹਾਂ ਨੇ ਸਾਡੇ ਸਾਰਿਆਂ ਦਾ ਮਾਣ ਵਧਾਇਆ ਹੈ। (Getty Images)

3 / 5
ਲਤਾ ਮੰਗੇਸ਼ਕਰ ਦੀ ਮੌਤ 'ਤੇ ਸਚਿਨ ਨੇ ਪਿਛਲੇ ਸਾਲ ਇਕ ਭਾਵੁਕ ਪੋਸਟ 'ਚ ਲਿਖਿਆ ਸੀ, 'ਮੈਂ ਆਪਣੇ ਆਪ ਨੂੰ ਬਹੁਤ ਖੁਸ਼ਕਿਸਮਤ ਸਮਝਦਾ ਹਾਂ ਕਿ ਮੈਂ ਲਤਾ ਦੀਦੀ ਦੀ ਜ਼ਿੰਦਗੀ ਦਾ ਹਿੱਸਾ ਸੀ। ਉਨ੍ਹਾਂਨੇ ਮੈਨੂੰ ਹਮੇਸ਼ਾ ਪਿਆਰ ਅਤੇ ਅਸੀਸਾਂ ਦਿੱਤੀਆਂ। ਉਨ੍ਹਾਂ ਦੇ ਜਾਣ ਨਾਲ ਮੇਰਾ ਵਿ ਇੱਕ ਹਿੱਸਾ ਗੁਆਚ ਗਿਆ ਹੈ। ਉਹ ਹਮੇਸ਼ਾ ਆਪਣੇ ਸੰਗੀਤ ਨਾਲ ਸਾਡੀ ਜ਼ਿੰਦਗੀ ਵਿੱਚ ਰਹਿਣਗੇ। (Getty Images)

4 / 5
ਲਤਾ ਮੰਗੇਸ਼ਕਰ ਨੇ ਦੱਸਿਆ ਸੀ ਕਿ ਜਦੋਂ ਪਹਿਲੀ ਵਾਰ ਸਚਿਨ ਨੇ ਉਨ੍ਹਾਂ ਨੂੰ ਮਾਂ ਕਹਿ ਕੇ ਬੁਲਾਇਆ ਤਾਂ ਉਹ ਬਹੁਤ ਭਾਵੁਕ ਹੋ ਗਈ ਸੀ। ਉਨ੍ਹਾਂ ਨੇ ਕਿਹਾ ਸੀ, 'ਮੈਂ ਉਹ ਦਿਨ ਕਦੇ ਨਹੀਂ ਭੁੱਲ ਸਕਦੀ ਜਦੋਂ ਸਚਿਨ ਨੇ ਮੈਨੂੰ ਪਹਿਲੀ ਵਾਰ ਆਈ ਕਿਹਾ ਸੀ। ਮੈਂ ਹੈਰਾਨ ਹੋ ਗਈ ਸੀ। ਮੈਨੂੰ ਉਮੀਦ ਨਹੀਂ ਸੀ ਕਿ ਸਚਿਨ ਅਜਿਹਾ ਕਹਿਣਗੇ। ਉਨ੍ਹਾਂ ਦੇ ਮੂੰਹੋਂ ਇਹ ਸ਼ਬਦ ਸੁਣ ਕੇ ਮੈਂ ਭਾਵੁਕ ਹੋ ਗਈ। ਮੈਂ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦੀ ਹਾਂ ਕਿ ਮੈਨੂੰ ਸਚਿਨ ਵਰਗਾ ਪੁੱਤਰ ਮਿਲਿਆ। (Getty Images)

5 / 5

Follow Us On