ਪ੍ਰਧਾਨ ਮੰਤਰੀ ਮੋਦੀ ਨੇ ਰਾਮ ਮੰਦਿਰ ਦੇ ਪਾਵਨ ਅਸਥਾਨ 'ਚ ਰੀਤੀ-ਰਿਵਾਜਾਂ ਅਨੁਸਾਰ ਪੂਜਾ-ਅਰਚਨਾ ਕਰਨ ਤੋਂ ਬਾਅਦ ਪ੍ਰਾਣ ਪ੍ਰਤਿਸ਼ਠਾ ਕੀਤੀ। ਇਸ ਮੌਕੇ 'ਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਅਤੇ ਹੋਰ ਦਿੱਗਜ ਆਗੂ ਵੀ ਮੌਜੂਦ ਸਨ। Photo Credit: PTI
ਪੂਜਾ ਦੌਰਾਨ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਵੀ ਪ੍ਰਧਾਨ ਮੰਤਰੀ ਨਾਲ ਬੈਠੇ ਨਜ਼ਰ ਆਏ।Photo Credit: PTI
ਸਾਰਿਆਂ ਨੇ ਵੈਦਿਕ ਰੀਤੀ ਰਿਵਾਜਾਂ ਮੁਤਾਬਕ ਅਰਾਧਿਆ ਭਗਵਾਨ ਰਾਮ ਦੀ ਪੂਜਾ ਕੀਤੀ। ਇਸ ਮੌਕੇ 'ਤੇ ਦੇਸ਼ ਭਰ 'ਚ ਦੀਵਾਲੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। Photo Credit: PTI
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੱਥਾਂ ਵਿੱਚ ਪੂਜਾ ਸਮੱਗਰੀ ਲੈ ਕੇ ਨਿਸ਼ਚਿਤ ਸਮੇਂ 'ਤੇ ਰਾਮ ਮੰਦਰ ਪਹੁੰਚੇ। ਪ੍ਰਧਾਨ ਮੰਤਰੀ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ। Photo Credit: PTI
ਆਰਐਸਐਸ ਮੁਖੀ ਮੋਹਨ ਭਾਗਵਤ ਵੀ ਪ੍ਰਾਣ ਪ੍ਰਤਿਸ਼ਠਾ ਪ੍ਰੋਗਰਾਮ ਵਿੱਚ ਪ੍ਰਧਾਨ ਮੰਤਰੀ ਮੋਦੀ ਨਾਲ ਮੇਜ਼ਬਾਨ ਵਜੋਂ ਬੈਠੇ ਸਨ। Photo Credit: PTI
ਵਿਸ਼ਾਲ ਰਾਮ ਮੰਦਰ ਦੀ ਸਥਾਪਨਾ ਤੋਂ ਬਾਅਦ ਭਗਵਾਨ ਰਾਮ ਦੀ ਬ੍ਰਹਮ ਮੂਰਤੀ ਸਾਹਮਣੇ ਆਈ ਹੈ। ਭਗਵਾਨ ਦੀ ਇਸ ਮੂਰਤੀ ਦੀਆਂ ਤਸਵੀਰਾਂ ਵੀ ਵਾਇਰਲ ਹੋ ਰਹੀਆਂ ਹਨ। Photo Credit: PTI
ਪ੍ਰਾਣ ਪ੍ਰਤਿਸ਼ਠਾ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਰਾਮਲਲਾ ਦੇ ਸਾਹਮਣੇ ਦੰਡਵਤ ਪ੍ਰਣਾਮ ਕੀਤਾ। ਇਸ ਮੌਕੇ ਉਹ ਬਹੁਤ ਹੀ ਭਾਵੁਕ ਨਜ਼ਰ ਆਏ