PHOTOS: ਪੰਜਾਬ ਸਰਕਾਰ ਦਾ ਪਹਿਲਾ ਪੂਰਨ ਬਜਟ, ਜਾਣੋਂ – ਕੀ ਹੈ ਖਾਸ
Budget Session : ਪੰਜਾਬ ਸਰਕਾਰ ਵੱਲੋਂ ਇਸ ਵਾਰ ਇੱਕ ਲੱਖ 96 ਹਜਾਰ 462 ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ ਗਿਆ ਹੈ। ਉੱਥੇ ਹੀ ਪੰਜਾਬ ਦੇ ਸਿਰ ਇਸ ਵੇਲ੍ਹੇ 3 ਲੱਖ ਕਰੋੜ ਦਾ ਕਰਜਾ ਵੀ ਹੈ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਵਿਧਾਨ ਸਭਾ ਵਿੱਚ ਆਪਣੀ ਸਰਕਾਰ ਦਾ ਪਹਿਲਾ ਪੂਰਨ ਬਜਟ ਪੇਸ਼ ਕੀਤਾ। ਜਿਸ ਵਿੱਚ ਸਿੱਖਿਆ, ਸਿਹਤ ਅਤੇ ਸਨਅਤ ਦਾ ਖਾਸ ਖਿਆਲ ਰੱਖਿਆ ਗਿਆ ਹੈ।
Published: 10 Mar 2023 14:00:PM
ਪੰਜਾਬ ਵਿਧਾਨਸਭਾ ਚ ਮੁੜ ਹੋਇਆ ਹੰਗਾਮਾ।
ਬਜਟ ਵਿੱਚ ਸੂਬੇ ਦੇ ਨੌਜਵਾਨਾਂ ਲਈ ਰੁਜਗਾਰ ਦਾ ਵੀ ਖਾਸ ਖਿਆਲ ਰੱਖਿਆ ਗਿਆ ਹੈ। ਵਿੱਤ ਮੰਤਰੀ ਮੁਤਾਬਕ, ਸੂਬੇ ਵਿੱਚ ਸੂਬੇ ਵਿੱਚ ਲਗਭਗ 41 ਹਜਾਰ ਕਰੋੜ ਦਾ ਨਿਵੇਸ਼ ਆਇਆ ਹੈ, ਜਿਸ ਨਾਲ ਤਕਰੀਬਨ 2.5 ਨੌਜਵਾਨਾਂ ਨੂੰ ਰੁਜਗਾਰ ਪ੍ਰਾਪਤ ਹੋਣਗੇ। ਉਨ੍ਹਾਂ ਦੱਸਿਆ ਕਿ ਹੁਣ ਤੱਕ ਸੂਬੇ ਵਿੱਚ 26797 ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਗਈਆਂ ਹਨ
ਵਿੱਤ ਮੰਤਰੀ ਚੀਮਾ ਨੇ ਪੇਸ਼ ਕੀਤਾ 1 ਲੱਖ 96 ਹਜ਼ਾਰ 462 ਕਰੋੜ ਰੁਪਏ ਦਾ ਬਜਟ। Finance Minister Cheema presented budget of 1 lakh 96 thousand 462 crore
Pension Scheme: ਪੰਜਾਬ ਵਿੱਚ ਲਾਗੂ ਹੋਵੇਗੀ ਪੁਰਾਣੀ ਪੈਨਸ਼ਨ ਸਕੀਮ, ਸਰਕਾਰ ਨੇ ਵਿੱਢੀ ਤਿਆਰੀ, Punjab government became active to implement the old pension scheme
ਬਜਟ ਵਿੱਚ ਖੇਡ ਅਤੇ ਯੁਵਾਂ ਸੇਵਾਵਾਂ ਲਈ 258 ਕਰੋੜ ਰੁਪਏ ਰੱਖੇ ਗਏ ਹਨ। ਖੇਡਾਂ ਦੇ ਬਜਟ ਵਿੱਚ ਪਿਛਲੀ ਵਾਰ ਨਾਲੋਂ 55 ਫੀਸਦੀ ਦਾ ਵਾਧਾ ਕੀਤਾ ਗਿਆ ਹੈ। ਸਪੋਰਟਸ ਯੂਨੀਵਰਸਿਟੀ ਪਟਿਆਲਾ ਲਈ 53 ਕਰੋੜ ਰੁਪਏ ਦਾ ਪ੍ਰਸਤਾਵ ਹੈ। ਉਨ੍ਹਾਂ ਕਿਹਾ ਕਿ ਨਵੀਂ ਖੇਡ ਨੀਤੀ ਛੇਤੀ ਹੀ ਲਿਆਂਦੀ ਜਾਵੇਗੀ।