ਪੰਜਾਬੀ ਇੰਡਸਟਰੀ ਵਿੱਚ ਆਪਣੀ ਕਲਾਕਾਰੀ ਅਤੇ ਫੈਸ਼ਨ ਸੈਂਸ ਨਾਲ ਰਾਜ ਕਰਨ ਵਾਲੀ ਅਦਾਕਾਰਾ ਸੋਨਮ ਬਾਜਵਾ ਮੁੜ ਆਪਣੀ ਸਟਾਈਲਿੰਗ ਸੈਂਸ ਨੂੰ ਲੈ ਕੇ ਚਰਚਾ ਵਿੱਚ ਹੈ। ਇਸ ਦਾ ਕਾਰਨ ਹੈ ਉਨ੍ਹਾਂ ਦਾ ਨਵਾਂ ਫੋਟੋਸ਼ੂਟ।
ਸੋਨਮ ਬਾਜਵਾ ਨੇ ਹਮੇਸ਼ਾ ਤੋਂ ਹੀ ਆਪਣੀ ਕਲਾਦਿੰਗ ਅਤੇ ਸਟਾਈਲਿੰਗ ਲਈ ਬੋਲਡ ਚਾਇਸ ਹੀ ਰੱਖੀ ਹੈ। ਇਸ ਦਾ ਪਰੂਫ ਤੁਸੀਂ ਉਨ੍ਹਾਂ ਦੇ ਇੰਸਟਾਗ੍ਰਾਮ ਪੇਜ ਤੇ ਵੇਖ ਸਕਦੇ ਹੋ। ਅਦਾਕਾਰਾ ਦੀ ਚਾਇਸ ਨੂੰ ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਖੂਬ ਪਸੰਦ ਵੀ ਕੀਤਾ ਜਾਂਦਾ ਹੈ।
ਪਾਲੀਵੁੱਡ ਵਿੱਚ ਫੈਸ਼ਨ ਰੈਵੋਲਿਊਸ਼ਨ ਲੈ ਕੇ ਆਉਣ ਵਾਲੀ ਅਦਾਕਾਰਾ ਸੋਨਮ ਬਾਜਵਾ ਆਪਣੀ ਫਿੱਟਨੈੱਸ ਨੂੰ ਲੈ ਕੇ ਵੀ ਲੋਕਾਂ ਦੀ ਪਹਿਲੀ ਪਸੰਦ ਬਣੀ ਰਹਿੰਦੀ ਹੈ। ਫੈਸ਼ਨ ਦੇ ਨਾਲ-ਨਾਲ ਫਿੱਟਨੈੱਸ ਗੋਲਸ ਲਈ ਵੀ ਮਸ਼ਹੂਰ ਹੈ ਸੋਨਮ ਬਾਜਵਾ।
ਹਾਲ ਹੀ ਵਿੱਚ ਸੋਨਮ ਬਾਜਵਾ ਨੇ ਆਪਣੇ ਫੈਨਜ਼ ਲਈ ਨਵੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਜਿਨ੍ਹਾਂ ਨੂੰ ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਸੋਨਮ ਨੇ ਇਸ ਫੋਟੋਸ਼ੂਟ ਨੂੰ ਖੁੱਦ ਸਟਾਈਲ ਕੀਤਾ ਹੈ।
ਨਵੇਂ ਫੋਟੋਸ਼ੂਟ ਵਿੱਚ ਸੋਨਮ ਬਾਜਵਾ ਦਾ ਬੋਲਡ ਅਵਤਾਰ ਦੇਖਣ ਨੂੰ ਮਿਲਿਆ ਹੈ। ਅਦਾਕਾਰਾ ਨੇ ਵਾਈਟ ਨੈੱਟ ਡਰੈੱਸ ਵਿੱਚ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾ ਵਿੱਚ ਸੋਨਮ ਕਾਫੀ ਹੌਟ ਅੰਦਾਜ਼ ਵਿੱਚ ਨਜ਼ਰ ਆ ਰਹੀ ਹੈ।