ਐਮੀ ਵਿਰਕ ਦੀ ਵਾਰਡਰੋਬ ਤੋਂ ਚੁਰਾਓ ਟ੍ਰੈਂਡੀ ਲੁੱਕਸ, ਸਾਰੇ ਕਰਣਗੇ ਤੁਹਾਡੇ Style ਦੀ ਤਾਰੀਫ Punjabi news - TV9 Punjabi

ਐਮੀ ਵਿਰਕ ਦੀ ਵਾਰਡਰੋਬ ਤੋਂ ਚੁਰਾਓ ਟ੍ਰੈਂਡੀ ਲੁੱਕਸ, ਸਾਰੇ ਕਰਣਗੇ ਤੁਹਾਡੇ Style ਦੀ ਤਾਰੀਫ

Published: 

10 Nov 2023 16:42 PM

ਅਕਸਰ ਅਸੀਂ ਕੁੜੀਆਂ ਦੇ ਵਾਰਡਰੋਬ ਅਤੇ ਕੱਪੜੀਆਂ ਦੀਆਂ ਗੱਲਾਂ ਜ਼ਿਆਦਾ ਕਰਦੇ ਹਾਂ। ਬਹੁਤ ਘੱਟ ਹੁੰਦਾ ਹੈ ਜਦੋਂ ਅਸੀਂ ਮੁੰਡਿਆਂ ਦੇ ਵਾਰਡਰੋਬ ਅਤੇ ਡਰੈੱਸ ਸੈਂਸ ਨੂੰ ਲੈ ਕੇ ਗੱਲ ਕਰਦੇ ਹਾਂ। ਇਸ ਲਈ ਅੱਜ ਅਸੀਂ ਮੁੰਡਿਆਂ ਲਈ ਦੀਵਾਲੀ ਕੁਲੈਕਸ਼ਨ ਲੈ ਕੇ ਆਏ ਹਾਂ। ਦੀਵਾਲੀ ਦੇ ਤਿਉਹਾਰ ਵਾਲੇ ਦਿਨ ਮੁੰਡੇ ਪਾਲੀਵੁੱਡ ਦੇ ਗਾਇਕ ਅਤੇ ਐਕਟਰ ਐਮੀ ਵਿਰਕ ਦੀ ਵਾਰਡਰੋਬ ਤੋਂ ਆਊਟ-ਫਿੱਟਸ ਲਈ ਇੰਸਪਾਇਰ ਹੋ ਸਕਦੇ ਹਨ ਅਤੇ ਇਸ ਨੂੰ ਟ੍ਰਾਈ ਕਰ ਸਕਦੇ ਹਨ।

1 / 5ਪਾਲੀਵੁੱਡ ਇੰਡਸਟਰੀ ਵਿੱਚ ਐਮੀ ਵਿਰਕ ਦਾ ਕਾਫੀ ਨਾਮ ਹੈ। ਉਨ੍ਹਾਂ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਗਾਇਕੀ ਤੋਂ ਕੀਤੀ ਸੀ। ਜਿਸ ਤੋਂ ਬਾਅਦ ਹੁਣ ਉਹਨਾਂ ਨੇ ਅਦਾਕਾਰੀ ਵਿੱਚ ਵੀ ਆਪਣਾ ਨਾਮ ਅਤੇ ਰੁਤਬਾ ਕਾਇਮ ਕੀਤਾ ਹੈ। ਇਹ ਹੀ ਨਹੀਂ ਐਮੀ ਨੇ ਪਾਲੀਵੁੱਡ ਦੇ ਨਾਲ-ਨਾਲ ਬਾਲੀਵੁੱਡ ਵਿੱਚ ਵੀ ਆਪਣੇ ਟੈਲੇਂਟ ਨਾਲ ਨਾਮ ਖੱਟਿਆ ਹੈ।

ਪਾਲੀਵੁੱਡ ਇੰਡਸਟਰੀ ਵਿੱਚ ਐਮੀ ਵਿਰਕ ਦਾ ਕਾਫੀ ਨਾਮ ਹੈ। ਉਨ੍ਹਾਂ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਗਾਇਕੀ ਤੋਂ ਕੀਤੀ ਸੀ। ਜਿਸ ਤੋਂ ਬਾਅਦ ਹੁਣ ਉਹਨਾਂ ਨੇ ਅਦਾਕਾਰੀ ਵਿੱਚ ਵੀ ਆਪਣਾ ਨਾਮ ਅਤੇ ਰੁਤਬਾ ਕਾਇਮ ਕੀਤਾ ਹੈ। ਇਹ ਹੀ ਨਹੀਂ ਐਮੀ ਨੇ ਪਾਲੀਵੁੱਡ ਦੇ ਨਾਲ-ਨਾਲ ਬਾਲੀਵੁੱਡ ਵਿੱਚ ਵੀ ਆਪਣੇ ਟੈਲੇਂਟ ਨਾਲ ਨਾਮ ਖੱਟਿਆ ਹੈ।

2 / 5

ਐਕਟਿੰਗ ਅਤੇ ਗਾਇਕੀ ਦੇ ਨਾਲ-ਨਾਲ ਐਮੀ ਦੀ ਫੈਸ਼ਨ ਸੈਂਸ ਵੀ ਕਾਫੀ ਚਰਚਾ ਵਿੱਚ ਰਹਿੰਦੀ ਹੈ। ਜਿਸ ਕਾਰਨ ਅੱਜ ਅਸੀਂ ਤੁਹਾਡੇ ਵਾਰਡਰੋਬ ਲਈ ਉਨ੍ਹਾਂ ਤੋਂ ਇੰਸਪਾਇਰਡ ਕੁੱਝ ਲੈਟੇਸਟ ਅਤੇ ਟ੍ਰੈਂਡੀ ਆਉਟਫਿੱਟ ਲੈ ਕੇ ਆਏ ਹਾਂ। ਇਸ ਕੁਲੈਕਸ਼ਨ ਨੂੰ ਤੁਸੀਂ ਆਉਣ ਵਾਲੇ ਦੀਵਾਲੀ ਦੇ ਤਿਉਹਾਰ ਅਤੇ ਵਿਆਹ ਸ਼ਾਦੀਆਂ ਵਿੱਚ ਵੀ ਕੈਰੀ ਕਰ ਸਕਦੇ ਹੋ।

3 / 5

ਪਠਾਣੀ ਕੁੜਤਾ ਪਜਾਮਾ ਕਾਫੀ ਬੇਹਤਰੀਨ ਆਪਸ਼ਨ ਹੈ। ਇਹ ਤੁਹਾਨੂੰ ਇੰਡੋ-ਵੈਸਟਰਨ ਦੇ ਨਾਲ-ਨਾਲ ਕਾਫੀ ਕਲਾਸੀ ਲੁੱਕ ਵੀ ਦਵੇਗਾ। ਇਸ ਨੂੰ ਤੁਸੀਂ ਕੈਂਠਾ ਅਤੇ ਪੰਜਾਬੀ ਜੁੱਤੀ ਨਾਲ ਸਟਾਇਲ ਕਰ ਸਕਦੇ ਹੋ। ਇਸ ਨੂੰ ਤੁਸੀਂ ਆਪਣੇ ਮਨਪਸੰਦ ਕਲਰ ਦਾ ਕੱਪੜਾ ਲੈ ਕੇ ਸੁਆ ਸਕਦੇ ਹੋ।

4 / 5

ਡਬਲ ਪੋਕੈਟ ਸ਼ਰਟ ਅਤੇ ਬੂਟ ਕੱਟ ਪੈਂਟਸ ਨੂੰ ਸਟਾਇਲ ਕਰ ਸਕਦੇ ਹੋ। ਇਹ ਤੁਹਾਨੂੰ ਕਾਫੀ ਅਰਬਨ ਅਤੇ ਕਲਾਸੀ ਟੱਚ ਦਵੇਗਾ। ਅਪਕਮਿੰਗ ਵੈਡਿੰਗ ਸੀਜ਼ਨ ਦੌਰਾਨ ਵੀ ਤੁਸੀਂ ਇਸ ਨੂੰ ਜੈਕੇਟ ਦੇ ਨਾਲ ਕੈਰੀ ਕਰ ਸਕਦੇ ਹੋ। ਇਸ ਲੁੱਕ ਨੂੰ ਕੈਰੀ ਕਰਨ ਵੇਲੇ ਹਮੇਸ਼ਾ ਇਸ ਦਾ ਧਿਆਨ ਰੱਖੋ ਕਿ ਪੈਂਟ ਦਾ ਕਲਰ ਲਾਈਟ ਹੋਵੇ ਅਤੇ ਸ਼ਰਟ ਦਾ ਡਾਰਕ। ਜਿਸ ਨਾਲ ਇਹ ਪਰਫੈਕਟ ਕੰਬੀਨੈਸ਼ਨ ਲੱਗੇਗਾ।

5 / 5

ਪੈਂਟ-ਕੋਰਟ ਕਦੇ ਵੀ ਆਉਟ ਆਫ ਫੈਸ਼ਨ ਨਹੀਂ ਹੁੰਦਾ। ਇਸ ਲਈ ਤੁਸੀਂ ਪੈਂਟ-ਕੋਰਟ ਕਦੇ ਵੀ ਵਿਆਹ ਜਾਂ ਤਿਉਹਾਰ ਵਿੱਚ ਕੈਰੀ ਕਰ ਸਕਦੇ ਹੋ। ਇਹ ਸਟਾਇਲ ਹਮੇਸ਼ਾ ਐਵਰਗ੍ਰੀਨ ਰਹਿੰਦਾ ਹੈ। ਇਸ ਲੁੱਕ ਦੀ ਖ਼ਾਸ ਗੱਲ ਇਹ ਹੈ ਕਿ ਤੁਹਾਨੂੰ ਇਸ ਸਟਾਇਲ ਵਿੱਚ ਕਾਫੀ ਸਾਰੇ ਪੈਟਰਨ ਮਿਲ ਸਕਦੇ ਹਨ।

Follow Us On