ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਦੀ ਦੋ-ਸਾਲਾ ਏਅਰੋਸਪੇਸ ਪ੍ਰਦਰਸ਼ਨੀ 'ਏਅਰੋ ਇੰਡੀਆ' ਦਾ ਉਦਘਾਟਨ ਕੀਤਾ। ਇਹ ਪ੍ਰਦਰਸ਼ਨੀ ਬੈਂਗਲੁਰੂ ਵਿੱਚ ਯਾਲਹੰਕਾ ਮਿਲਟਰੀ ਬੇਸ ਦੇ ਅਹਾਤੇ ਵਿੱਚ ਪੰਜ ਦਿਨਾਂ ਤੱਕ ਚੱਲੇਗੀ।
ਇਸ ਵਿੱਚ 809 ਰੱਖਿਆ ਕੰਪਨੀਆਂ ਤੋਂ ਇਲਾਵਾ 98 ਦੇਸ਼ਾਂ ਦੇ ਪ੍ਰਤੀਨਿਧੀ ਹਿੱਸਾ ਲੈ ਰਹੇ ਹਨ। ਪ੍ਰਦਰਸ਼ਨੀ 'ਚ ਰਾਫੇਲ, ਪ੍ਰਚੰਡ, ਲਾਈਟ ਕਾਂਬੈਟ ਸਮੇਤ ਕਈ ਲੜਾਕੂ ਜਹਾਜ ਹਿੱਸਾ ਲੈ ਰਹੇ ਹਨ। ਅਸਮਾਨ 'ਚ ਜਦੋਂ ਰਾਫੇਲ ਗਰਜਦਾ ਹੈ ਤਾਂ ਦੁਸ਼ਮਣ ਵੀ ਕੰਬ ਜਾਂਦਾ ਹੈ। ਅੱਜ ਇਸ ਪ੍ਰਦਰਸ਼ਨੀ ਨੂੰ ਦੁਨੀਆ ਦੇਖ ਰਹੀ ਹੈ
ਇਸ ਏਅਰਸ਼ੋ ਵਿੱਚ ਅਜਿਹੇ ਘਾਤਕ ਜਹਾਜ ਹਿੱਸਾ ਲੈ ਰਹੇ ਹਨ, ਜੋ ਪਲਕ ਝਪਕਦਿਆਂ ਹੀ ਦੁਸ਼ਮਣ 'ਤੇ ਕਾਲ ਬਣ ਕੇ ਵਰ੍ਹਦੇ ਹਨ। ਭਾਰਤ ਹਲਕੇ ਹਵਾਈ ਜਹਾਜ਼ਾਂ 'ਤੇ ਵਿਸ਼ੇਸ਼ ਧਿਆਨ ਦੇ ਰਿਹਾ ਹੈ ਜਿਨ੍ਹਾਂ ਨੂੰ ਆਸਾਨੀ ਨਾਲ ਮੁਸ਼ਕੱਲ ਥਾਵਾਂ 'ਤੇ ਉਤਾਰਿਆ ਜਾ ਸਕੇ।
ਏਅਰੋ ਇੰਡੀਆ ਸ਼ੋਅ 'ਚ ਭਾਰਤ 'ਚ ਬਣਿਆ ਹਲਕਾ ਲੜਾਕੂ ਹੈਲੀਕਾਪਟਰ 'ਪ੍ਰਚੰਡ' ਉਡਾਣ ਭਰੇਗਾ। ਏਅਰੋ ਸ਼ੋਅ 'ਚ ਇਸ ਹੈਲੀਕਾਪਟਰ ਤੋਂ ਫੌਜ ਦੇ ਸੀਨੀਅਰ ਅਧਿਕਾਰੀ ਉਡਾਣ ਭਰਨਗੇ। ਐਲਸੀਐਚ ਨੂੰ ਪਿਛਲੇ ਸਾਲ ਰੱਖਿਆ ਬਲਾਂ ਵਿੱਚ ਸ਼ਾਮਲ ਕੀਤਾ ਗਿਆ ਸੀ।
ਸਵਦੇਸ਼ੀ ਤੌਰ 'ਤੇ ਵਿਕਸਤ ਫੁੱਲ ਸਕੇਲ LCA ਤੇਜਸ ਜਹਾਜ ਸ਼ੋਅ ਦਾ ਮੁੱਖ ਆਕਰਸ਼ਣ ਹੋਵੇਗਾ। LCA ਤੇਜਸ ਇੱਕ ਸਿੰਗਲ-ਇੰਜਣ ਵਾਲਾ ਹਲਕਾ, ਬਹੁਤ ਹੀ ਚੁਸਤ ਅਤੇ ਮਲਟੀ-ਰੋਲ ਸੁਪਰਸੋਨਿਕ ਫਾਈਟਰ ਹੈ। 2024 'ਚ ਇਸ ਨੂੰ ਭਾਰਤੀ ਫੌਜ 'ਚ ਸ਼ਾਮਲ ਕੀਤਾ ਜਾ ਸਕਦਾ ਹੈ।