Parineeti-Raghav Engagement: ਪਰਿਣੀਤੀ-ਰਾਘਵ ਦੀ ਜੋੜੀ ਇੱਕ-ਦੂਜੇ ਨਾਲ ਬਹੁਤ ਵਧੀਆ ਲੱਗ ਰਹੀ, ਇੱਥੇ ਦੇਖੋ ਸਗਾਈ ਦੀਆਂ ਖੂਬਸੂਰਤ ਤਸਵੀਰਾਂ
Parineeti Chopra Raghav Chadha Engagement: ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਅਤੇ ਸੰਸਦ ਮੈਂਬਰ ਰਾਘਵ ਚੱਢਾ ਨੇ ਮੰਗਣੀ ਕਰ ਲਈ ਹੈ। ਦੋਵਾਂ ਦੀਆਂ ਖੂਬਸੂਰਤ ਤਸਵੀਰਾਂ ਸਾਹਮਣੇ ਆ ਚੁੱਕੀਆਂ ਹਨ।
Published: 14 May 2023 17:34 PM
ਪਰਿਣੀਤੀ ਅਤੇ ਰਾਘਵ ਦੀ ਮੰਗਣੀ ਸਮਾਰੋਹ ਦਿੱਲੀ ਦੇ ਕਨਾਟ ਪਲੇਸ ਸਥਿਤ ਕਪੂਰਥਲਾ ਹਾਊਸ 'ਚ ਹੋਇਆ, ਜਿੱਥੇ ਰਾਜਨੀਤੀ ਅਤੇ ਬਾਲੀਵੁੱਡ ਦੀਆਂ ਕਈ ਵੱਡੀਆਂ ਹਸਤੀਆਂ ਨੇ ਸ਼ਿਰਕਤ ਕੀਤੀ। (Credit-Raghav Chadha Twitter)
ਰਾਘਵ ਚੱਢਾ ਵੱਲੋਂ ਸ਼ੇਅਰ ਕੀਤੀਆਂ ਗਈਆਂ ਤਸਵੀਰਾਂ 'ਚ ਦੋਵੇਂ ਪਿੰਕ ਕਲਰ ਦੇ ਮੈਚਿੰਗ ਆਊਟਫਿਟਸ 'ਚ ਨਜ਼ਰ ਆ ਰਹੇ ਹਨ। ਦੋਵੇਂ ਕਾਫੀ ਰੋਮਾਂਟਿਕ ਅੰਦਾਜ਼ 'ਚ ਨਜ਼ਰ ਆ ਰਹੇ ਹਨ। (Credit-Raghav Chadha Twitter)
ਰਾਘਵ ਨੇ ਇੱਕ ਅਜਿਹੀ ਫੋਟੋ ਵੀ ਸ਼ੇਅਰ ਕੀਤੀ ਹੈ, ਜਿਸ ਵਿੱਚ ਦੋਵਾਂ ਦੇ ਹੱਥ ਹੀ ਨਜ਼ਰ ਆ ਰਹੇ ਹਨ। ਦੋਵੇਂ ਇੱਕ ਦੂਜੇ ਦੇ ਹੱਥਾਂ ਵਿੱਚ ਹੱਥ ਪਾਉਂਦੇ ਨਜ਼ਰ ਆ ਰਹੇ ਹਨ। ਦੋਵਾਂ ਦੀ ਜੋੜੀ ਇੱਕ-ਦੂਜੇ ਨਾਲ ਕਾਫੀ ਖੂਬਸੂਰਤ ਲੱਗ ਰਹੀ ਹੈ। (Credit-Raghav Chadha Twitter)
ਤਸਵੀਰਾਂ ਸ਼ੇਅਰ ਕਰਦੇ ਹੋਏ ਰਾਘਵ ਚੱਢਾ ਨੇ ਕੈਪਸ਼ਨ 'ਚ ਲਿਖਿਆ, "ਮੈਂ ਜੋ ਵੀ ਪ੍ਰਾਰਥਨਾ ਕੀਤੀ, ਉਸ ਨੇ ਹਾਂ ਕਿਹਾ। ਰੱਬ ਤੁਹਾਨੂੰ ਖੁਸ਼ ਰਖੇ." ਹੁਣ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਛਾਈਆਂ ਹੋਈਆਂ ਹਨ। (Credit-Raghav Chadha Twitter)