ਐਤਵਾਰ ਨੂੰ ਪਿੰਡ ਲੰਬੀ ਵਿਖੇ ਜਾਗੋ ਕੱਢੀ ਗਈ ਹੈ ਜਿਸ 'ਚ ਸੁਖਬੀਰ ਸਿੰਘ ਬਾਦਲ, ਹਰਸਿਮਰਤ ਕੌਰ ਬਾਦਲ, ਬਿਕਰਮ ਸਿੰਘ ਮਜੀਠੀਆ ਅਤੇ ਮਨਪ੍ਰੀਤ ਸਿੰਘ ਬਾਦਲ ਨੱਚਦੇ ਹੋਏ ਨਜ਼ਰ ਆ ਰਹੇ ਹਨ। ਇਸਦੀਆਂ ਕੁਝ ਤਸਵੀਰਾਂ ਸਾਡੇ ਕੋਲ ਪਹੁੰਚੀਆਂ ਹਨ ਤੇ ਵਿਆਹ ਨੂੰ ਲੈ ਕੇ ਲੋਕਾਂ ਨੂੰ ਸੁਨੇਹਾ ਦਿੱਤਾ ਜਾ ਰਿਹਾ ਹੈ।
ਸੁਖਬੀਰ ਸਿੰਘ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਦੇ ਘਰ ਦੇ ਵਿੱਚ ਬੇਟੀ ਦੇ ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਵਿਆਹ ਅਗਲੇ ਮਹੀਨੇ ਹੈ ਅਤੇ ਹੁਣ ਤੋਂ ਹੀ ਘਰਾਂ ‘ਚ ਖੂਬ ਰੌਣਕਾਂ ਦੇਖਣ ਨੂੰ ਮਿਲ ਰਹੀਆਂ ਹਨ।
ਪੰਜਾਬ ਦੇ ਵਿੱਚ ਰਿਵਾਇਤ ਦੇ ਮੁਤਾਬਿਕ ਵਿਆਹ ਤੋਂ ਪਹਿਲਾਂ ਜਾਗੋ ਕੱਢੀ ਜਾਂਦੀ ਹੈ। ਉਹ ਵੱਖ-ਵੱਖ ਰਿਸ਼ਤੇਦਾਰਾਂ ਦੇ ਘਰਾਂ ਦੇ ਵਿੱਚ ਪਹੁੰਚਦੀ ਹੈ। ਇਹ ਵੀ ਇੱਕ ਸੈਲੀਬਰੇਸ਼ਨ ਦਾ ਤਰੀਕਾ ਹੁੰਦਾ। ਜਾਗੋ ਕੱਢ ਕੇ ਵਿਆਹ ਦਾ ਸੱਦਾ ਹੁੰਦਾ ਦਿੱਤਾ ਜਾਂਦਾ ਹੈ। ਇਸ ਦੌਰਾਨ ਸੈਲੀਬਰੇਸ਼ਨ ਹੁੰਦੀ ਹੈ।
ਬੀਤੀ ਸ਼ਾਮ ਸੁਖਬੀਰ ਬਾਦਲ ਦੇ ਘਰ ਤੋਂ ਮਨਪ੍ਰੀਤ ਬਾਦਲ ਦੇ ਘਰ ਜਾਗੋ ਪਹੁੰਚੀ। ਜਾਗੋ ਕੱਢੀ ਗਈ ਹੈ ਅਤੇ ਉਸਦੀਆਂ ਕੁਝ ਤਸਵੀਰਾਂ ਜਿਸ ਵਿੱਚ ਸੁਖਬੀਰ ਸਿੰਘ ਬਾਦਲ ਅਤੇ ਹੋਰ ਪਰਿਵਾਰ ਦੇ ਮੈਂਬਰ ਨਜ਼ਰ ਆ ਰਹੇ ਹਨ।
ਹਲਕਾ ਲੰਬੀ ਦੇ ਪਿੰਡ ਬਾਦਲ ਦੀਆਂ ਤਸਵੀਰਾਂ ਦੇਖਣ ਨੂੰ ਮਿਲਿਆਂ ਹਨ। ਮਨਪ੍ਰੀਤ ਸਿੰਘ ਬਾਦਲ ਦੇ ਘਰ ਜਾਗੋ ਪਹੁੰਚੀ ਹੈ। ਇਹ ਤਸਵੀਰਾਂ ਸੁਖਬੀਰ ਬਾਦਲ ਦੀ ਬੇਟੀ ਹਰਕੀਰਤ ਕੌਰ ਦੇ ਵਿਆਹ ਤੋਂ ਪਹਿਲਾਂ ਕੱਢੀ ਗਈ ਜਾਗੋ ਦੀਆਂ ਹਨ।
ਜਾਣਕਾਰੀ ਮੁਤਾਬਕ ਫਰਵਰੀ ‘ਚ ਉਹਨਾਂ ਦੀ ਬੇਟੀ ਦਾ ਵਿਆਹ ਹੈ। ਫਰਵਰੀ ‘ਚ ਵਿਆਹ ਹੈ ਅਤੇ ਇੱਕ ਮਹੀਨਾ ਪਹਿਲਾਂ ਪ੍ਰੋਗਰਾਮ ਦਾ ਆਗਾਜ਼ 12 ਜਨਵਰੀ ਨੂੰ ਸਮਾਗਮਾਂ ਦਾ ਕਰ ਦਿੱਤਾ ਹੈ।