Crops destroyed: ਬੇਮੌਸਮੀ ਬਰਸਾਤ ਕਾਰਨ ਬਰਬਾਦ ਹੋਈ ਫਸਲ, CM ਵੱਲੋਂ ਮੁਆਵਜ਼ੇ ਦਾ ਐਲਾਨ
Punjab Crops destroyed: ਪੰਜਾਬ ਭਰ ਵਿੱਚ ਬੇਮੌਸਮੀ ਮੀਂਹ ਅਤੇ ਗੜੇਮਾਰੀ ਨੇ ਕਿਸਾਨਾਂ ਦੀਆਂ ਫਸਲਾਂ ਨੁਕਸਾਨੀਆਂ ਗਈਆਂ ਹਨ। ਇਸ ਮੀਂਹ, ਗੜੇਮਾਰੀ ਅਤੇ ਤੁਫਾਨ ਕਾਰਨ ਕਈ ਲੋਕ ਘਰੋਂ ਬੇਘਰ ਹੋ ਗਏ ਹਨ। ਮਾਰਚ ਮਹੀਨੇ ਦੇ ਅਖਿਰ ਵਿੱਚ ਮੌਸਮ ਨੇ ਤਬਾਹੀ ਮਚਾ ਦਿੱਤੀ ਹੈ।
Published: 27 Mar 2023 02:10 AM
ਪੰਜਾਬ ਦੇ ਕਿਸਾਨਾਂ ਨੂੰ ਅੱਜ ਮਿਲੇਗੀ ਮੁਆਵਜ਼ਾ ਰਾਸ਼ੀ
ਮਾਰਚ ਮਹਿਨੇ ਵਿੱਚ ਮੌਸਮ ਦੇ ਬਦਲੇ ਮਿਜ਼ਾਜ ਨੇ ਕਿਸਾਨਾਂ ਦੀ ਮੁਸ਼ਕਿਲਾਂ ਨੂੰ ਹੋਰ ਵਧਾ ਦਿੱਤਾ ਹੈ। ਬੀਤੇ ਦਿਨੀਂ ਪੰਜਾਬ ਅਤੇ ਹਰਿਆਣਾ ਸਮੇਤ ਕਈ ਥਾਵਾਂ 'ਤੇ ਮੀਂਹ ਅਤੇ ਗੜੇਮਾਰੀ ਹੋਈ। ਕਈ ਥਾਵਾਂ 'ਤੇ ਤੇਜ਼ ਹਵਾਵਾਂ ਵੀ ਚੱਲੀਆਂ ਜਿਸ ਕਾਰਨ ਕਣਕ ਦੀ ਫਸਲ ਨੂੰ ਕਾਫੀ ਨੁਕਸਾਨ ਹੋਇਆ ਅਤੇ ਕਈ ਲੋਕ ਘਰੋਂ ਬੇਘਰ ਹੋ ਗਏ।
ਚੱਕਰਵਾਤੀ ਤੂਫ਼ਾਨ ਕਾਰਨ ਕਰੀਬ 50 ਘਰ ਨੁਕਸਾਨੇ ਗਏ। ਤੂਫ਼ਾਨ ਨਾਲ ਕਈ ਕਿਸਾਨਾਂ ਦੇ ਅਮਰੂਦ ਅਤੇ ਕਿੰਨੂਆਂ ਦੇ ਬਾਗ ਉਜੜ ਗਏ ਉੱਥੇ ਹੀ ਕਣਕ ਦੀ ਫ਼ਸਲ ਦਾ ਵੀ ਭਾਰੀ ਨੁਕਸਾਨ ਹੋਇਆ ਹੈ।
Fazilka Cyclone: ਬੇਮੌਸਮੀ ਮੀਂਹ ਨਾਲ ਨੁਕਸਾਨੇ ਘਰ ਅਤੇ ਫਸਲਾਂ ਲਈ ਸਰਕਾਰ ਛੇਤੀ ਕਰੇਗੀ ਮੁਆਵਜੇ ਦਾ ਐਲਾਨ
ਸੁਖਬੀਰ ਸਿੰਘ ਬਾਦਲ ਅਬੋਹਰ ਦੇ ਪਿੰਡ ਬਬਕੈਂਨ ਵਾਲਾ ਪੁੱਜੇ ਅਤੇ ਚੱਕਰਵਾਤੀ ਤੂਫਾਨ ਕਾਰਨ ਹੋਏ ਨੁਕਸਾਨ ਦਾ ਜਾਇਜ਼ਾ ਲਿਆ। ਸੁਖਬੀਰ ਸਿੰਘ ਬਾਦਲ ਨੇ ਆਪਣੇ ਐਮਪੀ ਕੋਟੇ 'ਚੋਂ 5 ਲੱਖ ਰੁਪਏ ਅਤੇ ਇੱਕ ਲੱਖ ਰੁਪਏ ਨਿੱਜੀ ਤੌਰ 'ਤੇ ਦੇਣ ਦਾ ਐਲਾਨ ਕੀਤਾ ਹੈ।