ਸੈਲਿਬ੍ਰਿਟੀ ਕ੍ਰਿਕਟ ਲੀਗ (CCL) 2024 ਦਾ ਜਨੂਨ ਇਸ ਵੇਲ੍ਹੇ ਲੋਕਾਂ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ। ਸੀਰੀਜ਼ ਸ਼ੁਰੂ ਹੋਣ ਤੋਂ ਪਹਿਲਾਂ ਪ੍ਰੈਕਟਿਸ ਮੈਚਾਂ ਦਾ ਸਿਲਸਿਲਾ ਜਾਰੀ ਹੈ।
22 ਫਰਵਰੀ ਨੂੰ ਪੰਜਵਾਂ ਅਤੇ ਆਖਰੀ ਪ੍ਰੈਕਟਿਸ ਮੈਚ ਖੇਡਿਆ ਗਿਆ, ਜਿਸਨੂੰ ਲੈ ਕੇ ਪੰਜਾਬ ਦੇ ਸ਼ੇਰ ਟੀਮ ਦੇ ਸਟਾਰ ਖਿਡਾਰੀ ਪੂਰੀ ਤਰ੍ਹਾਂ ਉਤਸ਼ਾਹਿਤ ਨਜ਼ਰ ਆਏ। ਖਿਡਾਰੀਆਂ ਨੇ ਮੈਚ ਤੋਂ ਪਹਿਲਾਂ ਮੈਦਾਨ ਤੇ ਰੱਜ ਕੇ ਪਸੀਨਾ ਵੀ ਵਹਾਇਆ।
ਉੱਧਰ, ਮੈਚ ਤੋਂ ਪਹਿਲਾਂ ਪੰਜਾਬ ਦੇ ਸ਼ੇਰ ਟੀਮ ਦੇ ਪ੍ਰਬੰਧਕਾਂ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ, ਜਿਸ ਵਿੱਚ ਟੀਮ ਦੀ ਆਫੀਸ਼ੀਅਲ ਜਰਸੀ ਰਿਵੀਲ ਕੀਤੀ ਗਈ। ਇਸ ਦੌਰਾਨ ਟੀਮ ਦੇ ਸਾਰੇ ਖਿਡਾਰੀਆਂ ਨੇ ਜਰਸੀ ਪਾ ਕੇ ਫੋਟੋ ਸੈਸ਼ਨ ਵੀ ਕਰਵਾਇਆ।
ਆਈਐਸ ਬਿੰਦਰਾ ਸਟੇਡੀਅਮ, ਮੋਹਾਲੀ ਵਿਖੇ ਆਯੋਜਿਤ ਇਸ ਮੈਚ ਦੀਆਂ ਸ਼ਾਨਦਾਰ ਤਸਵੀਰਾਂ ਸਾਹਮਣੇ ਆਈਆਂ ਹਨ। ਗ੍ਰਾਊਂਡ ਤੇ ਮੌਜੂਦ ਸਾਰੇ ਪੰਜਾਬ ਦੇ ਸ਼ੇਰ ਮੈਚ ਨੂੰ ਲੈ ਕੇ ਕਾਫ਼ੀ ਉਤਸ਼ਾਹਤ ਨਜ਼ਰ ਆਏ। ਜਿੱਤ ਦੀ ਉਮੀਦ ਜਤਾਉਂਦਿਆਂ ਸਾਰੇ ਸਟਾਰ ਖਿਡਾਰੀ ਮੈਦਾਨ ਵਿੱਚ ਉੱਤਰੇ।