‘ਆਪ੍ਰੇਸ਼ਨ ਜੀਵਨ ਜੋਤ’ ਤਹਿਤ ਪੰਜਾਬ ਦੇ ਕਈ ਸ਼ਹਿਰਾਂ ‘ਚ ਭਿਖਾਰੀਆਂ ਦੇ DNA ਟੈਸਟ ਲਈ ਮੁਹਿੰਮ ਸ਼ੁਰੂ | Campaign for DNA testing of beggars launched in many cities of Punjab under Operation Jeevan Jyot - TV9 Punjabi

ਆਪ੍ਰੇਸ਼ਨ ਜੀਵਨ ਜੋਤ ਤਹਿਤ ਪੰਜਾਬ ਦੇ ਕਈ ਸ਼ਹਿਰਾਂ ਚ ਭਿਖਾਰੀਆਂ ਦੇ DNA ਟੈਸਟ ਲਈ ਮੁਹਿੰਮ ਸ਼ੁਰੂ

tv9-punjabi
Updated On: 

17 Jul 2025 14:37 PM

ਸੂਬੇ ਦੇ ਸਾਰੇ ਡਿਪਟੀ ਕਮੀਸ਼ਨਰਾਂ ਨੂੰ 'ਆਪ੍ਰੇਸ਼ਨ ਜੀਵਨ ਜੋਤ' ਤਹਿਤ ਹੁਕਮ ਦਿੱਤੇ ਗਏ ਹਨ ਕਿ ਭੀਖ ਮੰਗਣ ਵਾਲੇ ਬੱਚਿਆਂ ਤੇ ਉਨ੍ਹਾਂ ਦੇ ਮਾਤਾ-ਪਿਤਾ ਦਾ ਡੀਐਨਏ ਸੈਂਪਲ ਲੈ ਕੇ ਮਿਲਾਇਆ ਜਾਵੇ। ਜੇਕਰ ਡੀਐਨਏ ਨਹੀਂ ਮਿਲਦੇ ਹਨ ਤਾਂ ਮਾਮਲਾ ਸਿੱਧੇ ਤੌਰ 'ਤੇ ਇਹ ਮਾਨਵ ਤਸਕਰੀ ਤੇ ਬਾਲ ਸ਼ੋਸ਼ਣ ਦਾ ਮੰਨਿਆ ਜਾਵੇਗਾ। ਇਸ ਤੋਂ ਬਾਅਦ ਸਖ਼ਤ ਕਾਰਵਾਈ ਕੀਤੀ ਜਾਵੇਗੀ।

1 / 5ਪੰਜਾਬ ਸਰਕਾਰ ਨੇ ਸੂਬੇ ਭਰ ‘ਚ ਭੀਖ ਮੰਗਣ ਵਾਲੇ ਬੱਚਿਆਂ ਦੀ ਸੁਰੱਖਿਆ ਤੇ ਪਹਿਚਾਣ ਲਈ ਇੱਕ ਵੱਡਾ ਕਦਮ ਚੁੱਕਿਆ ਹੈ। ਸਮਾਜਿਕ ਸੁਰੱਖਿਆ, ਮਹਿਲਾ ਤੇ ਬਾਲ ਵਿਭਾਗ ਮੰਤਰਾਲੇ ਨੇ ‘ਆਪ੍ਰੇਸ਼ਨ ਜੀਵਨਜੋਤ’ ਤਹਿਤ ਇੱਕ ਮੁਹਿੰਮ ਸ਼ੁਰੂ ਕੀਤੀ ਹੈ, ਜਿਸ ‘ਚ ਭੀਖ ਮੰਗਣ ਵਾਲੇ ਬੱਚਿਆਂ ਤੇ ਉਨ੍ਹਾਂ ਦੇ ਮਾਤਾ-ਪਿਤਾ ਦਾ ਡੀਐਨਏ ਟੈਸਟ ਕਰਵਾਇਆ ਜਾਵੇਗਾ।

ਪੰਜਾਬ ਸਰਕਾਰ ਨੇ ਸੂਬੇ ਭਰ ‘ਚ ਭੀਖ ਮੰਗਣ ਵਾਲੇ ਬੱਚਿਆਂ ਦੀ ਸੁਰੱਖਿਆ ਤੇ ਪਹਿਚਾਣ ਲਈ ਇੱਕ ਵੱਡਾ ਕਦਮ ਚੁੱਕਿਆ ਹੈ। ਸਮਾਜਿਕ ਸੁਰੱਖਿਆ, ਮਹਿਲਾ ਤੇ ਬਾਲ ਵਿਭਾਗ ਮੰਤਰਾਲੇ ਨੇ ‘ਆਪ੍ਰੇਸ਼ਨ ਜੀਵਨਜੋਤ’ ਤਹਿਤ ਇੱਕ ਮੁਹਿੰਮ ਸ਼ੁਰੂ ਕੀਤੀ ਹੈ, ਜਿਸ ‘ਚ ਭੀਖ ਮੰਗਣ ਵਾਲੇ ਬੱਚਿਆਂ ਤੇ ਉਨ੍ਹਾਂ ਦੇ ਮਾਤਾ-ਪਿਤਾ ਦਾ ਡੀਐਨਏ ਟੈਸਟ ਕਰਵਾਇਆ ਜਾਵੇਗਾ।

Twitter
2 / 5ਇਹ ਫੈਸਲਾ ਲਗਾਤਾਰ ਵੱਧ ਰਹੀਆਂ ਚਿੰਤਾਜਨਕ ਘਟਨਾਵਾਂ ਤੋਂ ਬਾਅਦ ਲਿਆ ਗਿਆ ਹੈ, ਜਿਸ ‘ਚ ਇਹ ਸ਼ੱਕ ਹੈ ਕਿ ਭੀਖ ਮੰਗਣ ਵਾਲੇ ਕਈ ਬੱਚਿਆਂ ਨਾਲ ਮੌਜੂਦ ਮਹਿਲਾਵਾਂ ਤੇ ਪੁਰਸ਼ਾਂ ਦਾ ਕੋਈ ਜੈਵਿਕ ਸਬੰਧ ਨਹੀਂ ਹੈ। ਇਸ ‘ਚ ਸ਼ੱਕ ਹੈ ਕਿ ਕਈ ਬੱਚਿਆਂ ਨੂੰ ਮਾਨਵ ਤਸਕਰੀ ਜਰੀਏ ਸ਼ਹਿਰਾਂ ‘ਚ ਭੀਖ ਮੰਗਣ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ।

ਇਹ ਫੈਸਲਾ ਲਗਾਤਾਰ ਵੱਧ ਰਹੀਆਂ ਚਿੰਤਾਜਨਕ ਘਟਨਾਵਾਂ ਤੋਂ ਬਾਅਦ ਲਿਆ ਗਿਆ ਹੈ, ਜਿਸ ‘ਚ ਇਹ ਸ਼ੱਕ ਹੈ ਕਿ ਭੀਖ ਮੰਗਣ ਵਾਲੇ ਕਈ ਬੱਚਿਆਂ ਨਾਲ ਮੌਜੂਦ ਮਹਿਲਾਵਾਂ ਤੇ ਪੁਰਸ਼ਾਂ ਦਾ ਕੋਈ ਜੈਵਿਕ ਸਬੰਧ ਨਹੀਂ ਹੈ। ਇਸ ‘ਚ ਸ਼ੱਕ ਹੈ ਕਿ ਕਈ ਬੱਚਿਆਂ ਨੂੰ ਮਾਨਵ ਤਸਕਰੀ ਜਰੀਏ ਸ਼ਹਿਰਾਂ ‘ਚ ਭੀਖ ਮੰਗਣ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ।

Twitter
3 / 5‘ਆਪ੍ਰੇਸ਼ਨ ਜੀਵਨ ਜੋਤ’ ਤਹਿਤ ਸੂਬੇ ਦੇ ਸਾਰੇ ਡਿਪਟੀ ਕਮੀਸ਼ਨਰਾਂ ਨੂੰ ਹੁਕਮ ਦਿੱਤੇ ਗਏ ਹਨ ਕਿ ਭੀਖ ਮੰਗਣ ਵਾਲੇ ਬੱਚਿਆਂ ਤੇ ਉਨ੍ਹਾਂ ਦੇ ਮਾਤਾ-ਪਿਤਾ ਦਾ ਡੀਐਨਏ ਸੈਂਪਲ ਲੈ ਕੇ ਮਿਲਾਇਆ ਜਾਵੇ। ਜੇਕਰ ਡੀਐਨਏ ਨਹੀਂ ਮਿਲਦੇ ਹਨ ਤਾਂ ਮਾਮਲਾ ਸਿੱਧੇ ਤੌਰ ‘ਤੇ ਇਹ ਮਾਨਵ ਤਸਕਰੀ ਤੇ ਬਾਲ ਸ਼ੋਸ਼ਣ ਦਾ ਮੰਨਿਆ ਜਾਵੇਗਾ।

‘ਆਪ੍ਰੇਸ਼ਨ ਜੀਵਨ ਜੋਤ’ ਤਹਿਤ ਸੂਬੇ ਦੇ ਸਾਰੇ ਡਿਪਟੀ ਕਮੀਸ਼ਨਰਾਂ ਨੂੰ ਹੁਕਮ ਦਿੱਤੇ ਗਏ ਹਨ ਕਿ ਭੀਖ ਮੰਗਣ ਵਾਲੇ ਬੱਚਿਆਂ ਤੇ ਉਨ੍ਹਾਂ ਦੇ ਮਾਤਾ-ਪਿਤਾ ਦਾ ਡੀਐਨਏ ਸੈਂਪਲ ਲੈ ਕੇ ਮਿਲਾਇਆ ਜਾਵੇ। ਜੇਕਰ ਡੀਐਨਏ ਨਹੀਂ ਮਿਲਦੇ ਹਨ ਤਾਂ ਮਾਮਲਾ ਸਿੱਧੇ ਤੌਰ ‘ਤੇ ਇਹ ਮਾਨਵ ਤਸਕਰੀ ਤੇ ਬਾਲ ਸ਼ੋਸ਼ਣ ਦਾ ਮੰਨਿਆ ਜਾਵੇਗਾ।

4 / 5

ਇਸ ਨੂੰ ਲੈ ਕੇ ਹੁਣ ਵੱਖ-ਵੱਖ ਸ਼ਹਿਰਾਂ ‘ਚ ਭਿਖਾਰੀਆਂ ਦੀ ਪਹਿਚਾਣ ਸ਼ੁਰੂ ਹੋ ਗਈ ਹੈ ਤੇ ਉਨ੍ਹਾਂ ਦੇ ਡੀਐਨਏ ਟੈਸਟ ਕਰਵਾਏ ਜਾ ਰਹੇ ਹਨ। ਅੰਮ੍ਰਿਤਸਰ ‘ਚ ਗੋਲਡਨ ਗੇਟ ‘ਤੇ ਭਿਖਾਰੀਆਂ ਨੂੰ ਫੜ੍ਹ ਕੇ ਡੀਐਨਏ ਟੈਸਟ ਕਰਵਾਏ ਜਾ ਰਹੇ ਹਨ। ਲੁਧਿਆਣਾ ‘ਚ ਵੀ ਇਸ ਮੁਹਿੰਮ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ।

5 / 5

ਇਸ ਯੋਜਨਾ ਦੀ ਰੂਪਰੇਖਾ ਸਮਾਜਿਕ ਸੁਰੱਖਿਆ, ਮਹਿਲਾ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਦੀ ਅਗਵਾਈ ‘ਚ ਹੋਈ ਇੱਕ ਹਾਈ ਲੈਵਲ ਮੀਟਿੰਗ ਦੌਰਾਨ ਤਿਆਰ ਕੀਤੀ ਗਈ ਸੀ।

Follow Us On
Tag :